in

‘ਪਰਿੰਦੇ’ ਵਿੱਚ ਇਸ ਤਰ•ਾਂ ਦੀ ਲੁੱਕ ‘ਚ ਨਜ਼ਰ ਆਵੇਗਾ ਯੁਵਰਾਜ ਹੰਸ

‘ਅਜਬ ਪ੍ਰੋਡਕਸ਼ਨ’ ਦੇ ਬੈਨਰ ਹੇਠ ਬਣੀ ਰਹੀ ਪੰਜਾਬੀ ਫ਼ਿਲਮ ‘ਪਰਿੰਦੇ’ ਵਿੱਚ ਪੰਜਾਬੀ ਗਾਇਕ ਅਤੇ ਅਦਾਕਾਰ ਯੁਵਰਾਜ ਹੰਸ ਮੁੱਖ ਭੂਮਿਕਾ ਨਿਭਾ ਰਿਹਾ ਹੈ। ਇਸ ਫ਼ਿਲਮ ਦੀ ਸ਼ੂਟਿੰਗ ਪਿਛਲੇ ਕਈ ਦਿਨਾਂ ਤੋਂ ਚੰਡੀਗੜ• ਅਤੇ ਆਸ ਪਾਸ ਦੇ ਖੇਤਰ ‘ਚ ਚੱਲ ਰਹੀ ਹੈ। ਇਸ ਫ਼ਿਲਮ ਵਿੱਚ ਯੁਵਰਾਜ ਹੰਸ ਆਪਣੀ ਆਮ ਲੁੱਕ ਨਾਲੋਂ ਬਿਲਕੁਟ ਹਟਕੇ ਪੱਗ ਵਿੱਚ ਨਜ਼ਰ ਆਵੇਗਾ। ਇਸ ਫ਼ਿਲਮ ਵਿੱਚ ਉਸਦੀ ਹੀਰੋਇਨ ਉਸਦੀ ਧਰਮ ਪਤਨੀ ਮਾਨਸੀ ਸ਼ਰਮਾ ਹੈ। ਦੋਵੇਂ ਜਣੇ ਪਹਿਲੀ ਵਾਰ ਕਿਸੇ ਫ਼ਿਲਮ ਵਿੱਚ ਇੱਕਠੇ ਨਜ਼ਰ ਆਉਂਣਗੇ। ਅੱਧੀ ਦਰਜਨ ਫ਼ਿਲਮਾਂ ਵਿੱਚ ਨਜ਼ਰ ਆ ਚੁੱਕੇ ਯੁਵਰਾਜ ਹੰਸ ਪਹਿਲੀ ਵਾਰ ਇਕ ਦਮਦਾਰ ਅਤੇ ਵੱਖਰੇ ਕਿਰਦਾਰ ਵਿੱਚ ਨਜ਼ਰ ਆਉਂਣਗੇ।

ਨਿਰਮਾਤਾ ਬੌਬੀ ਸੱਚਦੇਵਾ ਦੀ ਇਸ ਫ਼ਿਲਮ ਨੂੰ ਨਿਰਦੇਸ਼ਕ ਮਨਭਾਵਨ ਸਿੰਘ ਡਾਇਰੈਕਟ ਕਰ ਰਹੇ ਹਨ। ਬੌਬੀ ਸੱਚਦੇਵਾ ਤੇ ਮਨਭਾਵਨ ਸਿੰਘ ਵੱਲੋਂ ਸਾਂਝੇ ਤੌਰ ‘ਤੇ ਲਿਖੀ ਗਈ ਇਸ ਫ਼ਿਲਮ ਵਿੱਚ ਯੁਵਰਾਜ ਹੰਸ ਤੇ ਉਸਦੀ ਪਤਨੀ ਮਾਨਸੀ ਯੁਵਰਾਜ ਹੰਸ ਦੇ ਨਾਲ ਨਾਲ ਗਾਇਕ ਤੇ ਅਦਾਕਾਰ ਹਰਸਿਮਰਨ, ਗੁਰਲੀਨ ਚੋਪੜਾ, ਸਪਨਾ ਬੱਸੀ, ਅਨੀਤਾ ਸ਼ਬਦੀਸ਼, ਨਵਨੀਤ ਨਿਸ਼ਾਨ, ਗੁਰਪ੍ਰੀਤ ਕੌਰ ਭੰਗੂ, ਹੌਬੀ ਧਾਲੀਵਾਲ, ਵਿਜੇ ਟੰਡਨ, ਤਰਸੇਮ, ਅਮਨ ਕੌਤਿਸ਼ ਅਤੇ ਮਲਕੀਤ ਰੌਣੀ ਸਮੇਤ ਕਈ ਹੋਰ ਚਰਚਿਤ ਚਿਹਰੇ ਨਜ਼ਰ ਆਉਂਣਗੇ।

ਕਾਰਜਕਾਰੀ ਨਿਰਮਾਤਾ ਨਿੱਧੀ ਐਮ ਸਿੰਘ ਦੀ ਦੇਖ ਰੇਖ ਹੇਠ ਬਣ ਰਹੀ ਇਹ ਫ਼ਿਲਮ ਵਿਦਿਆਰਥੀ ਜੀਵਨ ਦੁਆਲੇ ਬੁਣੀ ਗਈ ਫ਼ਿਲਮ ਹੈ। ਜਿਸ ਵਿੱਚ ਕਾਲਜਾਂ, ਯੂਨੀਵਰਸਿਟੀਆਂ ਵਿੱਚ ਹੁੰਦੀ ਰਾਜਨੀਤੀ, ਵਿਦਿਆਰਥੀਆਂ ਦੀ ਆਪਸੀ ਮੁਠਭੇੜ ਅਤੇ ਇਸ ਦਾ ਉਨ•ਾਂ ਦੀ ਨਿੱਜੀ ਜ਼ਿੰਦਗੀ ‘ਤੇ ਪ੍ਰਭਾਵ ਦਿਖਾਇਆ ਗਿਆ ਹੈ। ਯੁਵਰਾਜ ਹੰਸ ਮੁਤਾਬਕ ਇਹ ਫ਼ਿਲਮ ਉਸਦੀਆਂ ਪਹਿਲੀਆਂ ਫ਼ਿਲਮਾਂ ਦੇ ਨਾਲ ਨਾਲ ਹੋਰ ਪੰਜਾਬੀ ਫਿਲਮਾਂ ਨਾਲੋਂ ਵੀ ਬਿਲਕੁਲ ਵੱਖਰੇ ਕਿਸਮ ਦੀ ਫ਼ਿਲਮ ਹੈ। ਇਹ ਫ਼ਿਲਮ ਯੂਨੀਵਰਸਿਟੀਆਂ, ਕਾਲਜਾਂ ‘ਚ ਹੁੰਦੀ ਵਿਦਿਆਰਥੀ ਸਿਆਸਤ ਦੁਆਲੇ ਘੁੰਮਦੀ ਹੈ।

Leave a Reply

Your email address will not be published. Required fields are marked *

‘ਜੁਗਨੀ ਯਾਰਾਂ ਦੀ’ ਬਣੇਗੀ ਦਰਸ਼ਕਾਂ ਦੀ ਪਸੰਦ : ਪ੍ਰੀਤ ਬਾਠ

‘ਯੁਗਨੀ ਯਾਰਾਂ ਦੀ’ ਜ਼ਰੀਏ ਪੰਜਾਬੀ ਸਿਨੇਮੇ ਨਾਲ ਜੁੜੇਗੀ ਮਹਿਮਾ ਹੋਰਾ