ਪੰਜਾਬੀ ਫ਼ਿਲਮਾਂ ਦੇ ਹਿੱਟ ਲੇਖਕ ਅੰਬਰਦੀਪ ਸਿੰਘ ਦੀ ਪ੍ਰੋਡਕਸ਼ਨ ਦੀ ਪਹਿਲੀ ਫ਼ਿਲਮ ‘ਲਾਹੌਰੀਆ’ ਵਿੱਚ ਹੁਣ ਐਮੀ ਵਿਰਕ ਨਹੀਂ ਬਲਕਿ ਉਸ ਦੀ ਜਗ•ਾ ਅਮਰਿੰਦਰ ਗਿੱਲ ਕੰਮ ਕਰੇਗਾ। ਫ਼ਿਲਮ ਦੀ ਹੀਰੋਇਨ ਸਰਗੁਣ ਮਹਿਤਾ ਹੀ ਰਹੇਗੀ। ਇਸ ਫ਼ਿਲਮ ਦਾ ਪੇਸ਼ਕਾਰ ਅਤੇ ਲੇਖਕ ਅੰਬਰਦੀਪ ਸਿੰਘ ਹੈ। ਪਤਾ ਲੱਗਾ ਹੈ ਕਿ ਇਸ ਫ਼ਿਲਮ ਨੂੰ ਡਾਇਰੈਕਟ ਵੀ ਅੰਬਰ ਨੇ ਹੀ ਕਰਨਾ ਹੈ। ਫ਼ਿਲਮ ਦਾ ਪੋਸਟਰ 5 ਨਵੰਬਰ ਨੂੰ ਸੋਸ਼ਲ ਮੀਡੀਆ ‘ਤੇ ਸ਼ੇਅਰ ਕੀਤਾ ਗਿਆ ਸੀ। ਇਸ ਪੋਸਟਰ ‘ਚ ਸਟਾਰਿੰਗ ‘ਚ ਐਮੀ ਵਿਰਕ ਤੇ ਸਰਗੁਣ ਮਹਿਤਾ ਦਾ ਨਾਂ ਸੀ। ਹੁਣ ਕੁਝ ਕਾਰਨਾਂ ਕਰਕੇ ਐਮੀ ਨੂੰ ਰੀਪਲੇਸ ਕਰਕੇ ਅਮਰਿੰਦਰ ਗਿੱਲ ਇਹ ਫ਼ਿਲਮ ਕਰੇਗਾ। ਅਮਰਿੰਦਰ ਅਤੇ ਸਰਗੁਣ ਮਹਿਤਾ ਦੀ ਇੱਕਠਿਆ ਦੀ ਇਹ ਤੀਜੀ ਫ਼ਿਲਮ ਹੋਵੇਗੀ। ਇਹ ਵੀ ਪਤਾ ਲੱਗਾ ਹੈ ਕਿ ਐਮੀ ਵਿਰਕ ਹੁਣ ਆਪਣਾ ਪ੍ਰੋਡਕਸ਼ਨ ਹਾਊਸ ਖੋਲ ਕੇ ਜਨਵਰੀ ਮਹੀਨੇ ‘ਚ ਆਪਣੀ ਵੱਖਰੀ ਫ਼ਿਲਮ ਸ਼ੁਰੂ ਕਰ ਰਿਹਾ ਹੈ। ਸਾਲ 2017 ‘ਚ ਹੁਣ ਅਮਰਿੰਦਰ ਗਿੱਲ ਦੀਆਂ ਤਿੰਨ ਫ਼ਿਲਮਾਂ ਸਰਵਣ, ਜੱਟ ਵਰਸਿਜ ਜਾਟ ਅਤੇ ਲਾਹੌਰੀਆ ਰਿਲੀਜ਼ ਹੋਣਗੀਆਂ।-Fivewood
in News
‘ਲਾਹੌਰੀਆ’ ਵਿਚੋਂ ਐਮੀ ਵਿਰਕ OUT ਅਮਰਿੰਦਰ ਗਿੱਲ IN


