in

ਗਿੱਪੀ ਗਰੇਵਾਲ ਬਾਰੇ ਹੋਇਆ ਵੱਡਾ ਖੁਲਾਸਾ

ਪੰਜਾਬੀ ਗਾਇਕ ਅਤੇ ਅਦਾਕਾਰ ਗਿੱਪੀ ਗਰੇਵਾਲ ਹਮੇਸ਼ਾ ਹੀ ਸੁਰਖੀਆ ਵਿੱਚ ਰਹਿੰਦਾ ਹੈ। ਨਿੱਜੀ ਜ਼ਿੰਦਗੀ ਵਿੱਚ ਬੇਹੱਦ ਮਿਲਣਸਾਰ, ਮੱਦਦਗਾਰ ਅਤੇ ਨਿਮਰ ਸੁਭਾਅ ਦਾ ਇਹ ਕਲਾਕਾਰ ਆਪਣੀ ਮਿਹਨਤ ਅਤੇ ਹੁਨਰ ਸਦਕਾ ਫ਼ਰਸ਼ ਤੋਂ ਅਰਸ਼ ਤੱਕ ਪਹੁੰਚਿਆ ਹੈ। ਪੰਜਾਬੀ ਸਿਨੇਮੇ ਅਤੇ ਸੰਗੀਤ ਦੀ ਪ੍ਰਫੁੱਲਤਾ ਵਿੱਚ ਆਪਣਾ ਵੱਡਮੁੱਲਾ ਯੋਗਦਾਨ ਪਾਉਣ ਵਾਲਾ ਗਿੱਪੀ ਗਰੇਵਾਲ ਅੱਜ ਕੱਲ• ਆਪਣੀ ਫ਼ਿਲਮ ‘ਡਾਕਾ’ ਨੂੰ ਲੈ ਕੇ ਸੁਰਖੀਆ ਵਿੱਚ ਹੈ। ਹਮੇਸ਼ਾ ਕੁਝ ਨਾ ਕੁਝ ਵੱਖਰਾ ਲੈ ਕੇ ਆਉਣ ਵਾਲਾ ਗਿੱਪੀ ਇਸ ਫ਼ਿਲਮ ਜ਼ਰੀਏ ਵੀ ਪੰਜਾਬੀ ਦਰਸ਼ਕਾਂ ਮੂਹਰੇ ਇਕ ਵੱਖਰੇ ਤਰ•ਾਂ ਦੀ ਮਨੋਰੰਜਕ ਫ਼ਿਲਮ ਰੱਖਣ ਜਾ ਰਿਹਾ ਹੈ। ਫ਼ਿਲਮ ਦਾ ਟ੍ਰੇਲਰ ਸੋਸ਼ਲ ਮੀਡੀਆ ‘ਤੇ ਛਾਇਆ ਹੋਇਆ ਹੈ। ਇਸ ਫ਼ਿਲਮ ਦਾ ਪਹਿਲਾ ਗੀਤ ‘ਫ਼ੁਲਕਾਰੀ’ ਵੀ ਤੁਸੀਂ ਸੁਣ ਚੁੱਕੇ ਹੋ। ਇਹ ਉਹੀ ਗੀਤ ਹੈ ਜਿਥੋਂ ਗਿੱਪੀ ਦੇ ਕਲਾਕਾਰੀ ਸਫ਼ਰ ਦੀ ਅਸਲ ਸ਼ੁਰੂਆਤ ਹੋਈ ਸੀ।

ਇਸ ਗੀਤ ਨੇ ਹੀ ਗਿੱਪੀ ਗਰੇਵਾਲ ਨੂੰ ਪੰਜਾਬੀ ਗਾਇਕਾਂ ਦੀ ਮੋਹਰੀ ਕਤਾਰ ਵਿੱਚ ਖੜ•ਾ ਕੀਤਾ ਸੀ। ਉਸਨੇ ਹੁਣ ‘ਫ਼ੁਲਕਾਰ 2’ ਦੇ ਨਾਂ ‘ਤੇ ਇਸ ਗੀਤ ਜ਼ਰੀਏ ਮੁੜ ਯਾਦਾਂ ਤਾਜੀਆਂ ਕੀਤੀਆਂ ਹਨ। ਦੱਸ ਦਈਏ ਕਿ ਗਿੱਪੀ ਗਰੇਵਾਲ ਦੀ ਇਹ ਫ਼ਿਲਮ ‘ਡਾਕਾ’ ਉਸਦੀ ਫ਼ਿਲਮ ‘ਜੱਟ ਜੇਂਮਸ ਬੌਂਡ’ ਦਾ ਹੀ ਸੀਕੁਅਲ ਕਹੀ ਜਾ ਰਹੀ ਹੈ। ਫ਼ਿਲਮ ਦੀ ਲੁੱਕ ਅਤੇ ਫ਼ਿਲਮ ਦੇ ਵਿਸ਼ੇ ਤੋਂ ਇਹ ਅੰਦਾਜ਼ਾ ਸਹਿਜੇ ਲਗਾਇਆ ਜਾ ਸਕਦਾ ਹੈ। ਉਸਦੇ ਪਸੰਦੀਦਾ ਫ਼ਿਲਮ ਨਿਰਦੇਸ਼ਕ ਤੇ ਸਿਨੇਮਾਟੋਗ੍ਰਾਫਰ  ਬਲਜੀਤ ਸਿੰਘ ਦਿਓ ਵੱਲੋਂ ਨਿਰਦੇਸ਼ਤ ਕੀਤੀ ਇਸ ਫ਼ਿਲਮ ਦੀ ਕਹਾਣੀ ਵੀ ਗਿੱਪੀ ਨੇ ਖੁਦ ਲਿਖੀ ਹੈ ਜਦਕਿ ਡਾਇਲਾਗ ਲਿਖਣ ਦੀ ਜ਼ਿੰਮੇਵਾਰੀ ਨਰੇਸ਼ ਕਥੂਰੀਆ ਨੇ ਨਿਭਾਈ ਹੈ। ਫ਼ਿਲਮ ਦੀ ਹੀਰੋਇਨ ‘ਜੱਟ ਜੇਂਮਸ ਬੌਂਡ’ ਵਾਲੀ ਜ਼ਰੀਨ ਖਾਨ ਹੀ ਹੈ। ਇਸ ਫ਼ਿਲਮ ਵਿੱਚ ਪੁਲਿਸ ਇੰਸਪੈਕਟਰ ਦੇ ਕਿਰਦਾਰ ‘ਚ ਇਸ ਵਾਰ ਸ਼ਹਿਬਾਜ ਖਾਨ ਦੀ ਥਾਂ ਮੁਕਲ ਦੇਵ ਨਜ਼ਰ ਆ ਰਹੇ ਹਨ।

ਫ਼ਿਲਮ ਦਾ ਟ੍ਰੇਲਰ ਰਿਲੀਜ਼ ਹੋਣ ਤੋਂ ਬਾਅਦ ਗਿੱਪੀ ਗਰੇਵਾਲ ਬਾਰੇ ਇਹ ਖੁਲਾਸਾ ਹੋਇਆ ਹੈ ਕਿ ਉਹ ‘ਮਾਸਟਰ ਮਾਈਡ’ ਕਲਾਕਾਰ ਹੈ ਜਿਸ ਨੂੰ ਦਰਸ਼ਕਾਂ ਦੀ ਨਬਜ਼ ਖੂਬ ਪਹਿਚਾਨਣੀ ਆਉਂਦੀ ਹੈ। ਉਸਨੇ ਪੰਜਾਬੀ ਸਿਨੇਮੇ ਦੇ ਬਦਲਦੇ ਮਾਹੌਲ ਨੂੰ ਦੇਖਦਿਆਂ ਕਾਮੇਡੀ ਅਤੇ ਵਿਆਹਾਂ ਵਾਲੀਆਂ ਫ਼ਿਲਮਾਂ ਤੋਂ ਇਕ ਦਮ ਹਟਕੇ ਐਕਸ਼ਨ ਜ਼ੋਨਰ ਦੀ ਇਹ ਫ਼ਿਲਮ ਬਣਾਈ ਹੈ। ਉਸਨੁੰ ਪਤਾ ਹੈ ਕਿ ਇਸ ਤੋਂ ਪਹਿਲਾਂ ਪੰਜਾਬੀ ਸਿਨੇਮੇ ਵਿੱਚ ਹੋਰ ਐਕਸ਼ਨ ਫ਼ਿਲਮਾਂ ਆਉਣ ਉਸਨੇ ਇਸ ਫ਼ਿਲਮ ਜ਼ਰੀਏ ਐਕਸ਼ਨ ਫ਼ਿਲਮਾਂ ਦਾ ਦੌਰ ਸ਼ੁਰੂ ਕਰਨ ਦੀ ਕੋਸ਼ਿਸ਼ ਕੀਤੀ ਹੈ। ਦਰਸ਼ਕ ਉਸਦੀ ਇਸ ਫ਼ਿਲਮ ਦੇ ਟ੍ਰੇਲਰ ਨੂੰ ਹੁੰਗਾਰਾ ਵੀ ਦੇ ਰਹੇ ਹਨ। ਮੰਨਿਆ ਜਾ ਰਿਹਾ ਹੈ ਕਿ ਇਸ ਵਾਰ ਵੀ ਗਿੱਪੀ ਆਪਣੇ ਦਰਸ਼ਕਾਂ ਦਾ ਦਿੱਲ ਜਿੱਤਣ ਵਿੱਚ ਕਾਮਯਾਬ ਹੋਵੇਗਾ।

Leave a Reply

Your email address will not be published. Required fields are marked *

ਸੋਨਮ ਬਾਜਵਾ ਨੇ ਦਿੱਤੀ ਪੰਜਾਬੀ ਹੀਰੋਇਨਾਂ ਨੂੰ ਵੱਡੀ ਚੁਣੌਤੀ

‘ਅੜਬ ਮੁਟਿਆਰਾਂ’ ਵਿੱਚ ਸੋਨਮ ਬਾਜਵਾ ਨਾਲ ਨਜ਼ਰ ਆਵੇਗਾ ਨਵਾਂ ਹੀਰੋ ਅਜੇ ਸਰਕਾਰੀਆ