ਪੰਜਾਬੀ ਗਾਇਕ ਤੇ ਗੀਤਕਾਰ ਰਾਜ ਬਰਾੜ ਨਹੀਂ ਰਹੇ। ਅੱਧਾ ਘੰਟਾ ਪਹਿਲਾਂ ਉਹਨਾਂ ਚੰਡੀਗੜ• ਦੇ ਸੈਕਟਰ 32 ਵਿਚਲੇ ਹਸਪਤਾਲ ‘ਚ ਆਖਰੀ ਸਾਹ ਲਿਆ। ਅੱਜ ਸਵੇਰੇ ਉਹਨਾਂ ਦੀ ਤਬੀਅਤ ਅਚਾਨਕ ਵਿਗੜ ਗਈ ਸੀ, ਜਿਸ ਤੋਂ ਬਾਅਦ ਉਹਨਾਂ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ, ਜਿਥੇ ਉਹਨਾਂ ਪਲਾਂ ‘ਚ ਹੀ ਦਮ ਤੋੜ ਦਿੱਤਾ। ਰਾਜ ਬਰਾੜ ਨੇ ਥੋੜੇ ਦਿਨ ਪਹਿਲਾਂ ਹੀ ਆਪਣੀ ਫ਼ਿਲਮ ‘ਜਮੂਹਰੇ’ ਦੀ ਸ਼ੂਟਿੰਗ ਮੁਕੰਮਲ ਕੀਤੀ ਸੀ। ਜ਼ਿਲ•ਾ ਮੋਗਾ ਦੇ ਪਿੰਡ ਮੱਲਕੇ ਦੇ ਜੰਮਪਲ ਰਾਜਬਿੰਦਰ ਸਿੰਘ ਬਰਾੜ ਉਰਫ ਰਾਜ ਬਰਾੜ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਗੀਤਕਾਰ ਵਜੋਂ ਕੀਤੀ ਸੀ। ਕੋਈ ਸਮਾਂ ਸੀ ਜਦੋਂ ਰਾਜ ਬਰਾੜ ਦੀ ਪੰਜਾਬੀ ਗਾਇਕੀ ਦੇ ਖ਼ੇਤਰ ‘ਚ ਤੂਤੀ ਬੋਲਦੀ ਸੀ। ਫਿਰ ਵਕਤ ਬਦਲਿਆ, ਸ਼ਰਾਬ ਦੀ ਲਤ ਨੇ ਉਸ ਨੂੰ ਕੱਖੋਂ ਹੌਲਾ ਕਰ ਦਿੱਤਾ। ਕੁਝ ਸਮਾਂ ਗੁੰਮਨਾਮ ਰਹਿਣ ਤੋਂ ਬਾਅਦ ਅਜੇ ਡੇਢ ਕੁ ਸਾਲ ਪਹਿਲਾਂ ਹੀ ਬਰਾੜ ਨੇ ਆਪਣੇ ਕਰੀਅਰ ਦੀ ਮੁੜ ਤੋਂ ਸ਼ੁਰੂਆਤ ਕੀਤੀ। ਜਨਤਕ ਤੌਰ ‘ਤੇ ਆਪਣੀ ਇਸ ਲਤ ਦਾ ਇਜ਼ਹਾਰ ਕੀਤਾ ਅਤੇ ਭਵਿੱਖ ‘ਚ ਇਸ ਤੋਂ ਤੌਬਾ ਕਰਨ ਦਾ ਵਚਨ ਦਿੱਤਾ। ਬਰਾੜ ਦੇ ਮੁੜ ਸ਼ੁਰੂਆਤ ਕਰਨ ਤੋਂ ਬਾਅਦ ਦੋ ਗੀਤ ਵੀ ਆਪਣੇ ਸਰੋਤਿਆਂ ਦੀ ਝੌਲੀ ਪਾਏ। ਸਮਾਜਿਕ ਮੁੱਦੇ ‘ਤੇ ਫ਼ਿਲਮ ਬਣਾਉਣ ਦਾ ਬੀੜਾ ਚੁੱਕਿਆ। ‘ਜਮੂਹਰੇ’ ਨਾਂ ਦੀ ਫ਼ਿਲਮ ਦੀ ਸ਼ੂਟਿੰਗ ਕੁਝ ਦਿਨ ਪਹਿਲਾਂ ਹੀ ਮੁਕੰਮਲ ਕੀਤੀ। ਚੋਣ ਜ਼ਾਬਤਾ ਲੱਗਣ ਤੋਂ ਬਾਅਦ ਉਸ ਨੇ ਇਸ ਫ਼ਿਲਮ ਦਾ ਨਾਂ ਤੇ ਜਾਣਕਾਰੀ ਜਨਤਕ ਤੌਰ ‘ਤੇ ਸਾਂਝੀ ਕਰਨੀ ਸੀ, ਪਰ ਉਹ ਇਸ ਤੋਂ ਪਹਿਲਾਂ ਹੀ ਤੁਰ ਗਿਆ। 3 ਜਨਵਰੀ ਨੂੰ ਰਾਜ ਬਰਾੜ ਦਾ ਜਨਮ ਦਿਨ ਸੀ, ਪਰ ਹੁਣ ਨਵੇਂ ਸਾਲ ਦੇ ਪਹਿਲੇ ਦਿਨ 1 ਜਨਵਰੀ ਨੂੰ ਉਸ ਦਾ ਪਿੰਡ ਮੱਲਕੇ ਵਿਖੇ ਅੰਤਿਮ ਸਸਕਾਰ ਕੀਤਾ ਜਾਵੇਗਾ। ਉਹਨਾਂ ਦੀ ਬੇਵਕਤੀ ਮੌਤ ‘ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਵਾਹਿਗੁਰੂ ਅੱਗੇ ਅਰਦਾਸ ਹੈ ਕਿ Àਹ ਬਰਾੜ ਨੂੰ ਆਪਣੇ ਚਰਨਾ ‘ਚ ਨਿਵਾਸ ਬਖ਼ਸ਼ੇ। ਸਪਨ ਮਨਚੰਦਾ


