in

18 ਅਗਸਤ ਤੋਂ 1 ਸਤੰਬਰ ਤੱਕ ਸਿਨੇਮਾਘਰਾਂ ‘ਚ ਹੋਵੇਗੀ ‘ਠਾਹ ਠਾਹ’

ਜੇ ਤੁਸੀਂ ਐਕਸ਼ਨ ਫ਼ਿਲਮਾਂ ਦੇਖਣ ਦੇ ਸ਼ੌਕੀਨ ਹੋ ਤਾਂ 18 ਅਗਸਤ ਤੋਂ 1 ਸਤੰਬਰ ਤੱਕ ਲਗਾਤਾਰ ਤਿੰਨ ਹਫ਼ਤੇ ਤੁਹਾਡੇ ਹੀ ਹਨ। ਇਹਨਾਂ ਤਿੰਨਾਂ ਹਫ਼ਤਿਆਂ ‘ਚ ਲਗਾਤਾਰ ਇਕ ਤੋਂ ਬਾਅਦ ਇਕ ਐਕਸ਼ਨ ਫ਼ਿਲਮਾਂ ਰਿਲੀਜ਼ ਹੋਣਗੀਆਂ। 18 ਅਗਸਤ ਨੂੰ ਪਰਮੀਸ਼ ਵਰਮਾ ਦੀ ਫ਼ਿਲਮ ‘ਰੌਕੀ ਮੈਂਟਲ’ ਆਵੇਗੀ। ਇਸ ਤੋਂ ਅਗਲੇ ਹਫ਼ਤੇ 25 ਅਗਸਤ ਨੂੰ ‘ਰੁਪਿੰਦਰ ਗਾਂਧੀ 2’ ਅਤੇ ਉਸ ਤੋਂ ਬਾਅਦ ਅਗਲੇ ਹਫ਼ਤੇ ਯਾਨੀਕਿ 1 ਸਤੰਬਰ ਨੂੰ ‘ਜੋਰਾ 10 ਨੰਬਰੀਆ’ ਰਿਲੀਜ਼ ਹੋਵੇਗੀ।  ਇਹਨਾਂ ਤਿੰਨਾਂ ਫ਼ਿਲਮਾਂ ਦੇ ਪੋਸਟਰ ਰਿਲੀਜ਼ ਹੋ ਚੁੱਕੇ ਹਨ। ਨਵੇਂ ਨਿਰਦੇਸ਼ਕ ਵਿਕਰਮ ਥੋਰੀ ਦੀ ਫ਼ਿਲਮ ‘ਰੌਕੀ ਮੈਂਟਲ’ ਸਪੋਰਟਸ ਨਾਲ ਜੁੜੀ ਹੋਈ ਐਕਸ਼ਨ ਫ਼ਿਲਮ ਹੈ। ਜਦਕਿ ਨਿਰਦੇਸ਼ਕ ਅਵਤਾਰ ਸਿੰਘ ਦੀ ‘ਰੁਪਿੰਦਰ ਗਾਂਧੀ 2’ ਅਤੇ ਨਿਰਦੇਸ਼ਕ ਅਮਰਦੀਪ ਸਿੰਘ ਗਿੱਲ ਦੀ ਫ਼ਿਲਮ ‘ਜੋਰਾ 10 ਨੰਬਰੀਆ’ ਗੈਂਗਸਟਰ ਕਲਚਰ ਦੀ ਫ਼ਿਲਮ ਹੈ। ਯਾਨੀਕਿ ਤਿੰਨੇ ਫ਼ਿਲਮਾਂ ਐਕਸ਼ਨ ਜ਼ੋਨਰ ਦੀਆਂ ਹਨ। ਤਿੰਨੇ ਫ਼ਿਲਮਾਂ ਹੀ ਸਿੱਧੇ ਤੌਰ ‘ਤੇ ਨੌਜਵਾਨਾਂ ਨੂੰ ਪ੍ਰਭਾਵਤ ਕਰਦੀਆਂ ਹਨ। ਇਹਨਾਂ ਫ਼ਿਲਮਾਂ ਨੂੰ ਪੰਜਾਬੀ ਸਿਨੇਮੇ ‘ਚ ਵਿਸ਼ਾ ਪੱਖ ਵਖਰੇਵੇ ਦੇ ਤੌਰ ‘ਤੇ ਦੇਖਿਆ ਜਾ ਸਕਦਾ ਹੈ। ਪਰ ਲਗਾਤਾਰ ਇਕ ਜ਼ੋਨਰ ਦੀਆਂ ਤਿੰਨ ਫ਼ਿਲਮਾਂ ਦਾ ਬੈਕ ਟੂ ਬੈਕ ਰਿਲੀਜ਼ ਹੋਣਾ ਕਿਤੇ ਨੁਕਸਾਨ ਦਾਇਕ ਤਾਂ ਨਹੀਂ????  ਜੇ ਪਹਿਲੀ ਫ਼ਿਲਮ ਜਾਂ ਦੂਜੀ ਫ਼ਿਲਮ ਚੱਲਦੀ ਹੈ ਤਾਂ ਕੀ ਉਸਦਾ ਅਸਰ ਅਗਲੀ ਫ਼ਿਲਮ ‘ਤੇ ਪੈ ਸਕਦਾ  ਹੈ??? ਕੀ ਪੰਜਾਬ ‘ਚ ਇਸ ਕਿਸਮ ਦਾ ਦਰਸ਼ਕ ਵਰਗ ਹੈ ਜੋ ਲਗਾਤਾਰ ਤਿੰਨ ਹਫ਼ਤੇ ਇਕੋ ਜ਼ੋਨਰ ਦੀਆਂ ਫ਼ਿਲਮਾਂ ਦੇਖਣ ਆਵੇਗਾ??? ਜੇ ਇਨ•ਾਂ ਸੁਆਲਾਂ ਦੇ ਜਵਾਬ ਮਿਲ ਜਾਣ ਤਾਂ ਸ਼ਾਇਦ ਤਿੰਨੇ ਫ਼ਿਲਮਾਂ ਹੀ ਵਧੀਆ ਵਾਪਾਰ ਕਰ ਸਕਦੀਆਂ ਹਨ। ਆਸ ਹੈ ਇਹ ਫ਼ਿਲਮਾਂ ਦਰਸ਼ਕਾਂ ਨੂੰ ਪਸੰਦ ਆਉਂਣਗੀਆਂ। ਉਂਝ ਵਿਉਂਤਬੰਦੀ ਤੇ ਸਲਾਹ ਮਸ਼ਵਰਾ ਵੀ ਪੰਜਾਬੀ ਸਿਨੇਮੇ ਨੂੰ ਹੋਰ ਉੱਚਾ ਚੁੱਕ ਸਕਦਾ ਹੈ। #Fivewood- #Sapanmanchanda

Leave a Reply

Your email address will not be published. Required fields are marked *

Ammy Virk ਦੇ ਖੁਲਾਸੇ

ਫ਼ਿਲਮ ਅਦਾਕਾਰ ਅਮਨ ਧਾਲੀਵਾਲ ਨੂੰ ਅਦਾਲਤ ਨੇ ਠੋਕਿਆ ਜ਼ੁਰਮਾਨਾ, 2 ਲੱਖ 52 ਹਜ਼ਾਰ ਰੁਪਏ ਪੈਣਗੇ ਭਰਨੇ