ਰਾਣਾ ਰਣਬੀਰ ਪੰਜਾਬੀ ਮਨੋਰੰਜਨ ਜਗਤ ਤੇ ਸਾਹਿਤ ਦੇ ਖ਼ੇਤਰ ‘ਚ ਬਰਾਬਰ ਦੀ ਪੁਖ਼ਤਾ ਪਹਿਚਾਣ ਰੱਖਦਾ ਹੈ।
ਪਰਦੇ ‘ਤੇ ਭਾਵੇ ਉਹ ਮਜ਼ਹੀਆ ਕਿਰਦਾਰਾਂ ‘ਚ ਨਜ਼ਰ ਆਉਦਾ ਹੈ, ਪਰ ਪਰਦੇ ਪਿੱਛੇ ਉਹ ਸੰਜੀਦਾ ਅਦਾਕਾਰ, ਸ਼ਾਇਰ, ਲੇਖਕ ਤੇ ਇਨਸਾਨ ਹੈ। ਭਾਵੇ ਉਸ ਦੀ ਮੁੱਢਲੀ ਪਹਿਚਾਣ ਕਾਮੇਡੀਅਨ ਵਜੋਂ ਬਣੀ ਹੋਈ ਹੈ, ਪਰ ਕੁਝ ਸਮੇਂ ਤੋਂ ਉਹ ਇਹ ਸਾਬਤ ਕਰਨ ‘ਚ ਲੱਗਾ ਹੋਇਆ ਹੈ ਕਿ ਉਹ ਮਹਿਜ ਇਕ ਮਸਖ਼ਰਾ ਨਹੀਂ, ਸਗੋਂ ਪ੍ਰੋਡ ਅਦਾਕਾਰ ਵੀ ਹੈ। ਨਵਤੇਜ ਸੰਧੂ ਦੀ ਲਘੂ ਫ਼ਿਲਮ ‘ਕੰਬਦੀ ਡਿਉੜੀ’ ਇਸ ਗੱਲ ਦੀ ਹਾਮੀ ਭਰਦੀ ਹੈ। ਕਰੀਬ ਇਕ ਦਹਾਕੇ ਤੋਂ ਪੰਜਾਬੀ ਸਿਨੇਮੇ ਦਾ ਸਰਗਰਮ ਅਦਾਕਾਰ ਰਾਣਾ ਲਗਾਤਾਰ ਅਭਿਨੈ ਵੀ ਕਰ ਰਿਹਾ, ਫ਼ਿਲਮਾਂ ਵੀ ਲਿਖ ਰਿਹੈ ਤੇ ਨਾਲ ਨਾਲ ਆਪਣੇ ਅੰਦਰਲੇ ਸ਼ਾਇਰ ਦੀ ਪੂਰਤੀ ਵੀ ਕਰ ਰਿਹੈ। ਉਹ ਕੁਝ ਕੰਮ ਰੋਜ਼ੀ ਰੋਟੀ ਖ਼ਾਤਰ ਤੇ ਕੁਝ ਨਿੱਜੀ ਸੰਤਸ਼ੁਟੀ ਤੇ ਸ਼ੌਕ ਲਈ ਕਰਦਾ ਹੈ। ਪਿਛਲੇ ਕੁਝ ਕੁ ਮਹੀਨਿਆਂ ਤੋਂ ਆਪਣੇ ਪਰਿਵਾਰ ਨੂੰ ਲੈ ਕੇ ਫ਼ਿਕਰਮੰਦ ਰਾਣਾ ਹੁਣ ਸਹਿਜ ਹੋ ਗਿਆ ਹੈ। ਇਹ ਗੱਲ ਸਿਰਫ ਉਸ ਦੇ ਦੋਸਤਾਂ ਨੂੰ ਹੀ ਪਤੈ ਕਿ ਹੁਣ ਉਹ ਪਟਿਆਲਾ ਛੱਡ ਪਰਿਵਾਰ ਸਮੇਤ ਕੈਨੇਡਾ ਵੱਸਣ ਲੱਗਾ ਹੈ। ਪਰ ਕਸਬ ਤੇ ਪੰਜਾਬ ਨਾਲ ਮੋਹ ਨੇ ਉਸ ਨੂੰ ਮੂਲ ਨਾਲੋਂ ਟੁੱਟਣ ਨਹੀਂ ਦਿੱਤਾ। ਆਪਣੇ ਪ੍ਰਸ਼ੰਸਕਾਂ ਤੇ ਪਾਠਕਾਂ ਲਈ ਹਰ ਵੇਲੇ ਫ਼ੇਸਬੁੱਕ ‘ਤੇ ਹਾਜ਼ਰ ਰਹਿੰਦੇ ਰਾਣੇ ਨਾਲ ਅਸੀਂ ਕੁਝ ਗੱਲਾਂ ਕੀਤੀਆਂ, ਜਿਨ•ਾਂ ਦਾ ਸ਼ਬਦੀ ਰੂਪ ਇਥੇ ਪਾਠਕਾਂ ਨਾਲ ਸਾਂਝਾ ਕਰ ਰਹੇ ਹਾਂ।
ਜੇ ਕਿਸੇ ਨੇ ਰਾਣਾ ਰਣਬੀਰ ਨੂੰ ਸਮਝਣਾ ਹੋਵੇ ਤਾਂ ਕਿਵੇਂ ਸਮਝਿਆ ਜਾ ਸਕਦਾ। ਤੁਹਾਡੀਆਂ ਫ਼ਿਲਮਾਂ ਦੇਖੀਆਂ ਜਾਣ, ਕਿਤਾਬਾਂ ਪੜ•ੀਆਂ ਜਾਣ ਜਾਂ ਫਿਰ ਕੋਈ ਹੋਰ ਜ਼ਰੀਆ?
ਅੱਜ ਕੱਲ• ਸੋਸ਼ਲ ਮੀਡੀਆ ਦਾ ਜ਼ਮਾਨਾ ਹੈ। ਕਿਸੇ ਦੀ ਸੋਚ ਨੂੰ ਸਮਝਣਾ ਕੋਈ ਬਹੁਤਾ ਮੁਸ਼ਕਲ ਕੰਮ ਨਹੀਂ ਰਿਹਾ। ਜੇ ਤੁਸੀਂ ਰਾਣਾ ਰਣਬੀਰ ਨੂੰ ਸਮਝਣਾ ਚਾਹੁੰਦੇ ਹੋ ਤਾਂ ਫ਼ੇਸਬੁੱਕ ‘ਤੇ ਮੇਰੀਆਂ ਪੋਸਟਾਂ ਪੜ•ੋ। ਉਸ ਜ਼ਰੀਏ ਮੇਰੀ ਸੋਚ ਨੂੰ ਫੜ•ਨ ਦੀ ਕੋਸ਼ਿਸ਼ ਕਰੋ। ਮੇਰੀਆਂ ਕਿਤਾਬਾਂ, ਮੇਰੀਆਂ ਲਿਖ਼ਤਾਂ ਪੜ•ੋਗੇ ਤਾਂ ਤੁਹਾਨੂੰ ਅਸਲ ਰਾਣੇ ਬਾਰੇ ਪਤਾ ਲੱਗੇਗਾ। ਤੁਹਾਨੂੰ ਪਤਾ ਲੱਗੇਗਾ ਕਿ ਰਾਣਾ ਕਰ ਕੀ ਰਿਹਾ, ਕੀ ਨਹੀਂ ਕਰ ਰਿਹਾ। ਮੇਰੇ ਫ਼ਿਕਰ ਕੀ ਹਨ, ਮੇਰਾ ਕਾਰਜ ਖ਼ੇਤਰ ਕੀ ਹੈ। ਸੋ, ਮੈਨੂੰ ਸਮਝਣ ਦਾ ਸਭ ਤੋਂ ਸੌਖਾ ਜ਼ਰੀਆ ਮੇਰੀਆਂ ਲਿਖ਼ਤਾਂ ਹੀ ਹਨ। ਜੇ ਕੋਈ ਅ`ਲੋਚਨਾ ਵੀ ਕਰਨਾ ਚਾਹੁੰਦੈ ਤਾਂ ਉਸ ਲਈ ਸਭ ਤੋਂ ਆਸਾਨ ਤਰੀਕਾ ਕਿਤਾਬਾਂ ਰਾਹੀਂ ਮੇਰੇ ਤੱਕ ਪਹੁੰਚਣਾ ਹੈ। ਵੈਸੇ ਵੀ ਅੱਜ ਕੱਲ• ਮੈਨੂੰ ਤਾਰੀਫ਼ ਚੂੰਡੀਆਂ ਵੱਢ ਰਹੀ ਹੈ।
ਤੁਸੀਂ ਵਧੀਆ ਲੇਖਕ ਹੋ, ਚਿੰਤਕ ਹੋ, ਅਦਾਕਾਰ ਵੀ ਹੋ। ਜੇ ਪੰਜਾਬੀ ਫ਼ਿਲਮਾਂ ਦੇਖੀਏ ਤਾਂ ਲਗਭਗ ਹਰ ਫ਼ਿਲਮ ‘ਚ ਤੁਸੀਂ ਹਲਕੇ ਪੱਧਰ ਦੇ ਕਿਰਦਾਰਾਂ ‘ਚ ਨਜ਼ਰ ਆਉਂਦੇ ਹੋ। ਬਿਨਾਂ ਸਿਰ ਪੈਰ ਵਾਲੇ ਜੱਬਲੀਅ~ ਜਿਹੀਆਂ ਮਾਰਨ ਵਾਲੇ ਕਿਰਦਾਰ। ਸਕਰੀਨ ‘ਤੇ ਤੁਹਾਡੀ ਸੰਜੀਦਗੀ ਕਿਉਂ ਗਾਇਬ ਹੋ ਜਾਂਦੀ ਹੈ?
ਮੇਰੇ ਮੰਮੀ ਪਾਪਾ ਟੀਚਰ ਸਨ। ਸਾਡੇ ਕੋਲ ਕੋਈ ਜ਼ਮੀਨ ਜਾਇਦਾਦ ਨਹੀਂ, ਕੋਈ ਹੋਰ ਬਿਜਨਸ ਨਹੀਂ। ਜੇ ਕਿਤੇ ਪੈਸਿਆਂ ਦਾ ਕੋਈ ਹੋਰ ਵਸੀਲਾ ਹੁੰਦਾ ਤਾਂ ਮੈਂ ਦੇਖ ਕੇ ਕੰਮ ਕਰਨਾ ਸੀ। ਕਿਉਂਕਿ ਮੈਂ ਬਹੁਤ ਸਨਕੀ ਕਿਸਮ ਦਾ ਇਨਸਾਨ ਹਾਂ। ਮੈਂ ਇਸ ਲਾਈਨ ‘ਚ ਆਉਣ ਲਈ ਨੌਕਰੀ ਛੱਡੀ ਸੀ। ਘਰ ਚਲਾਉਣ ਲਈ ਪੈਸਿਆਂ ਦੀ ਲੋੜ ਹੁੰਦੀ ਹੈ। ਸੋ ਮੈਂ ਜ਼ਿੰਦਗੀ ਜਿauਣ, ਸੁੱਖ ਸਹੂਲਤਾਂ ਮਾਣਨ, ਬੱਚਿਆਂ ਖ਼ਾਤਰ ਹਰ ਕਿਰਦਾਰ ਨੂੰ ਹਾਂ ਕਰਦਾ ਗਿਆ। ਵੈਸੇ ਵੀ ਮੇਰੇ ਪਸੰਦੀਦਾ ਕਿਰਦਾਰ ਲਿਖੇ ਵੀ ਘੱਟ ਹੀ ਜਾਂਦੇ ਹਨ। ਹੁਣ ਲਿਖੇ ਜਾਣ ਲੱਗੇ ਹਨ ਤਾਂ ਮੁਕਾਬਲਾ ਏਨਾ ਹੋ ਗਿਆ ਕਿ ਬਹੁਤ ਘੱਟ ਫ਼ਿਲਮਾਂ ਹਿੱਸੇ ਆਉਂਦੀਆਂ ਹਨ। ਜਦ ਕਦੇ ਦਾਅ ਲੱਗਦੈ ਤਾਂ ‘ਲਾਟਰੀ’ ਵਰਗਾ ਕਿਰਦਾਰ ਨਿਭਾਉਣ ਦਾ ਮੌਕਾ ਵੀ ਮਿਲ ਜਾਂਦੈ। ਹੁਣ ਕਈ ਵਾਰ ਸੋਚਦਾ ਹਾਂ ਕਿ ਮੈਂ ਆਪਣy ਆਪ ਨੂੰ ਵੇਸਟ ਹੀ ਕੀਤਾ ਹੈ। ਪਰ ਹੁਣ ਪਹਿਲਾਂ ਵਰਗੀਆਂ ਮਜਬੂਰੀਆਂ ਨਹੀਂ, ਭਵਿੱਖ ‘ਚ ਹਰ ਕਿਰਦਾਰ ਸੋਚ ਸਮਝ ਕੇ ਹੀ ਕਰਾਂਗਾ।
ਤੁਸੀਂ ਹੁਣ ਤੱਕ ਦਰਜਨਾਂ ਫ਼ਿਲਮਾਂ ‘ਚ ਕੰਮ ਕਰ ਚੁੱਕੇ ਹੋ। ਕਿਹੜਾ ਕਿਰਦਾਰ ਹੈ, ਜਿਸ ਬਾਬਤ ਤੁਸੀਂ ਕਹਿ ਸਕਦੇ ਹੋ ਕਿ ਇਹ ਹਮੇਸ਼ਾ ਯਾਦ ਰਹੇਗਾ? ਇਹ ਕਿਰਦਾਰ ਮੇਰੀ ਪਹਿਚਾਣ ਹਨ?
ਅਨੁਰਾਗ ਸਿੰਘ ਦੀ ਫ਼ਿਲਮ ‘ਪੰਜਾਬ 1984’ ਵਿਚਲਾ ਤਾਰੀ ਦਾ ਕਿਰਦਾਰ ਮੇਰਾ ਸਭ ਤੋਂ ਪਸੰਦੀਦਾ ਹੈ। ਇਸੇ ਤਰ•~ ਗਿੱਪੀ ਗਰੇਵਾਲ ਦੀ ਫ਼ਿਲਮ ‘ਅਰਦਾਸ’ ਵਿਚਲਾ ਲਾਟਰੀ ਹਮੇਸ਼ਾ ਮੇਰੇ ਨੇੜੇ ਰਿਹਾ ਹੈ। ਇਹ ਉਹ ਕਿਰਦਾਰ ਹਨ ਜੋ ਮੇਰੀ ਕਾਬਲੀਅਤ ਦਰਸਾਉਂਦੇ ਹਨ। ਉਂਝ ਜੇ ਮੈਂ ਆਪਣਾ ਕੰਮ ਦਿਖਾਉਣਾ ਹੋਵੇ ਤਾਂ ਮੈਂ ‘ਕੂੜੇਦਾਨ ਦੀ ਜਾਈਂ’ ਫ਼ਿਲਮ ਦਾ ਨਾਂ ਲਵਾਂਗਾ। ਨਿਰਦੇਸ਼ਕ ਨਵਤੇਜ ਸੰਧੂ ਦੀ ਇਹ ਲਘੂ ਫ਼ਿਲਮ ਜਦੋਂ ਮੈਂ ਦੇਖਦਾ ਹਾਂ ਤਾਂ ਆਪਣੇ ਆਪ ‘ਤੇ ਮਾਣ ਮਹਿਸੂਸ ਕਰਦਾ ਹਾਂ।

ਫ਼ਿਲਮ ਖ਼ੇਤਰ ‘ਚ ਤੁਹਾਡੇ ਕਈ ਸੰਗੀ ਸਾਥੀ ਤੇ ਕਈ ਨਵੇਂ ਕਲਾਕਾਰ ਵੀ ਤੁਹਾਡੇ ਤੋਂ ਅੱਗੇ ਲੰਘ ਗਏ। ਤੁਸੀਂ ਅਜੇ ਵੀ ਕਈ ਵਾਰ ਨਿੱਕੇ ਨਿੱਕੇ ਕਿਰਦਾਰਾਂ ‘ਚ ਫ਼ਸ ਜਾਂਦੇ ਹੋ। ਐਸੀ ਕਿਹੜੀ ਮਜਬੂਰੀ ਹੋ, ਜੋ ਅੱਗੇ ਵਧਣ ਨਹੀਂ ਦਿੰਦੀ?
ਮੈਂ ਵੀ ਇਹ ਗੱਲ ਕਈ ਦਫ਼ਾ ਮਹਿਸੂਸ ਕਰਦੈN। ਅਸਲ ‘ਚ ਮੈਂ ਯਾਰੀਆਂ ਨਿਭਾਉਣ ਦੇ ਚੱਕਰ ‘ਚ ਫ਼ਸ ਜਾਨਾਂ। ਮੈਂ ਸਿੱਧ ਕਰਨ ਲੱਗ ਜਾਨਾਂ ਕਿ ਮੈਂ ਵਧੀਆ ਦੋਸਤ ਹਾਂ। ਇਸੇ ਚੱਕਰ ‘ਚ ਮੈਂ ਬਹੁਤਾ ਨੁਕਸਾਨ ਝੱਲਿਆ। ਕੈਰੀ ਆਨ ਜੱਟਾ, ਵਿਸਾਖੀ ਲਿਸਟ, ਫ਼ਰਾਰ ਸਮੇਤ ਕਈ ਫ਼ਿਲਮਾਂ ਮੈਂ ਸਿਰਫ ਦੋਸਤੀ ਖ਼ਾਤਰ ਹੀ ਕੀਤੀਆਂ ਹਨ। ਮੈਂ ਆਪਣੇ ਦਰਸ਼ਕ ਵਰਗ ਨੂੰ ਨਹੀਂ ਦੱਸ ਸਕਦਾ ਕਿ ਭਾਈ ਇਹ ਫ਼ਿਲਮਾਂ ਮੈਂ ਦੋਸਤੀ ਖ਼ਾਤਰ ਕੀਤੀਆਂ। ਇਨ•ਾਂ ‘ਚੋਂ ਕੁਝ ਖੱਟਿਆ,ਕਮਾਇਆ ਨਹੀਂ। ਪਰ ਹੁਣ ਮੈਂ ਖੁਦ ਨੂੰ ਸੰਭਾਲਿਆ ਹੈ। ਕੰਮ ਦੇ ਮਾਮਲੇ ‘ਚ ਸਮਝੌਤੇ ਕਰਨੇ ਬੰਦ ਕਰ ਦਿੱਤੇ ਹਨ। ਹੁਣ ਮੈਂ ਸਾਫ਼ ਕਹਿ ਦਿੰਦਾ ਹਾਂ ਕਿ ਮੈਨੂੰ ਟੂਲ ਦੇ ਤੌਰ ‘ਤੇ ਵਰਤਣਾ ਬੰਦ ਕਰੋ।
ਤੁਸੀਂ ਦੋਸਤੀਆਂ ਦੀ ਗੱਲ ਕਰਦੇ ਹੋ, ਤੁਹਾਡੇ ਕਈ ਮਿੱਤਰ ਤੁਹਾਡੀ ਹਮੇਸ਼ਾ ਪਲਟੀ ਲਾਉਣ ਦੇ ਚੱਕਰ ‘ਚ ਰਹਿੰਦੇ ਹਨ। ਅਜਿਹੇ ਦੋਸਤਾਂ ਤੋਂ ਕਿਵੇਂ ਬਚਦੇ ਹੋ ?
ਐਸੇ ਦੋਸਤਾਂ ਤੋਂ ਤਾਂ ਕਦੇ ਵੀ ਬਚਣਾ ਨਹੀਂ ਆਇਆ। ਪਰ ਮੈਂ ਆਪਣੀ ਬੇਟੀ ਸੀਰਤ ਰਾਣਾ ਨੂੰ ਹਮੇਸ਼ਾ ਅਜਿਹੇ ਲੋਕਾਂ ਤੋਂ ਸੁਚੇਤ ਕਰਦਾ ਰਹਿੰਦਾ ਹਾਂ। ਉਸ ਨੂੰ ਅਕਸਰ ਸਮਝਾਉਂਦਾ ਹਾਂ ਕਿ ਹਮੇਸ਼ਾ ਆਪਣੇ ਕੰਮ ਨਾਲ ਜਵਾਬ ਦਿਓ। ਸਾਥ ਦਾ ਲਾਲਚ ਛੱਡ ਦਿਓ, ਕੋਈ ਕੱਲਾ ਨਹੀਂ ਰਹਿੰਦਾ। ਮੈਂ ਵੀ ਹੁਣ ਆਪਣੇ ਆਪ ਨੂੰ ਸਮਝਾ ਲਿਆ । ਪਹਿਲਾਂ ਮੈਂ ਬਹੁਤ ਖਿਝਦਾ ਸੀ। ਹਮੇਸ਼ਾ ਲੱਗਦਾ ਰਹਿੰਦਾ ਸੀ ਕਿ ਮੇਰੇ ਕੱਲੇ ਨਾਲ ਹੀ ਗਲਤ ਹੋ ਰਿਹਾ ਹੈ। ਪਰ ਹੁਣ ਸਮਝ ਆਈ ਹੈ ਕਿ ਇਹ ਦੁਨੀਆਂ ਦਾ ਵਰਤਾਰਾ ਹੈ। ਜਿਵੇਂ ਜਿਵੇਂ ਮੇਰੀ ਸਾਂਝ ਕਿਤਾਬਾਂ ਨਾਲ ਵੱਧਦੀ ਜਾ ਰਹੀ ਹੈ, Àuਵੇਂ Àuਵੇਂ ਮੈਨੂੰ ਜ਼ਿੰਦਗੀ ਦੀ, ਆਸ ਪਾਸ ਦੀ ਸਮਝ ਆ ਰਹੀ ਹੈ।
ਤੁਸੀਂ ਕਰੀਬ ਇਕ ਦਹਾਕੇ ਤੋਂ ਪੰਜਾਬੀ ਸਿਨੇਮੇ ਨਾਲ ਜੁੜੇ ਹੋਏ ਹੋ। ਪੰਜਾਬੀ ਸਿਨੇਮੇ ਦੀ ਸਥਿਤੀ ਕੋਈ ਬਹੁਤੀ ਵਧੀਆ ਨਹੀਂ ਹੈ। ਪੰਜਾਬੀ ‘ਚ ਕਿਉਂ ਨਹੀਂ ਚੰਗੀਆਂ ਫ਼ਿਲਮਾਂ ਬਣ ਰਹੀਆਂ? ਕਾਮੇਡੀ ਦੇ ਨਾਂ ‘ਤੇ ਕਿਉਂ ਵਾਰ ਵਾਰ ਫੂਹੜ ਕਿਸਮ ਦੀ ਚੁਟਕਲੇਬਾਜ਼ੀ ਹੋ ਰਹੀ ਹੈ?
ਮੈਂ ਤੁਹਾਡੀ ਗੱਲ ਨਾਲ ਸਹਿਮਤ ਹਾਂ। ਸੱਚੀਓਂ ਸਾਰਥਿਕ ਪੰਜਾਬੀ ਫ਼ਿਲਮਾਂ ਦੀ ਘਾਟ ਹੈ। ਪੰਜਾਬੀ ਸਿਨੇਮੇ ਦਾ ਕਰੀਬ 110 ਸਾਲ ਪੁਰਾਣਾ ਇਤਿਹਾਸ ਹੈ। ਫ਼ਿਲਮਾਂ ਦੀ ਲਾਇਬ੍ਰੇਰੀ ‘ਚੋਂ ਜੇ 110 ਚੰਗੀਆਂ ਫ਼ਿਲਮਾਂ ਵੀ ਕੱਢਣੀਆਂ ਹੋਣ ਤਾਂ ਉਹ ਵੀ ਸ਼ਾਇਦ ਨਾ ਨਿਕਲਣ। ਦਰਅਸਲ ਗੱਲ ਵਿਸ਼ੇ ਦੀ ਹੈ। ਪੰਜਾਬੀ ਫ਼ਿਲਮਾਂ ਦੇ ਨਿਰਮਾਤਾ, ਨਿਰਦੇਸ਼ਕ ਓਹੀ ਵਿਸ਼ਾ ਚੁਣਦੇ ਹਨ, ਜਿਸ ਵਿਸ਼ੇ ‘ਤੇ ਬਣੀ ਪਹਿਲਾਂ ਕੋਈ ਫ਼ਿਲਮ ਚੱਲੀ ਹੋਵੇ। ਕੋਈ ਇਕ ਫ਼ਿਲਮ ਚੱਲਜੇ, ਫਿਰ ਅਗਲੇ ਸਾਲ ਸਭ ਉਸ ਵਿਸ਼ੇ ਨਾਲ ਮਿਲਦੀਆਂ ਜੁਲਦੀਆਂ ਫ਼ਿਲਮਾਂ ਬਣਾਉਣ ਲੱਗ ਜਾਂਦੇ ਹਨ। ਕੈਰੀ ਆਨ ਜੱਟਾ ਚੱਲੀ ਸੀ, ਸਭ ਉਸ ਪਾਸੇ ਹੋ ਤੁਰੇ। ਅੰਗਰ੍ਰੇ ਹਿੱਟ ਹੋਈ ਤਾਂ ਹੁਣ ਸਭ ਪੀਰੀਅਡ ਫ਼ਿਲਮਾਂ ਪਿੱਛੇ ਲੱਗੇ ਹੋਏ ਹਨ। ਦੂਜੀ ਗੱਲ, ਪਤਾ ਨਹੀਂ ਕਿਉਂ ਨਿਰਮਾਤਾ, ਨਿਰਦੇਸ਼ਕ ਪੰਜਾਬੀ ਦਰਸ਼ਕਾਂ ਨੂੰ ਮੂਰਖ ਸਮਝਦੇ ਹਨ। ਉਹਨਾਂ ਦਾ ਮੰਨਣਾ ਹੈ ਕਿ ਪੰਜਾਬੀ ਦਰਸ਼ਕ ਸਿਰਫ਼ ਕਾਮੇਡੀ ਫ਼ਿਲਮਾਂ ਹੀ ਪਸੰਦ ਕਰਦੇ ਹਨ। ਪਰ ਇਹ ਭਰਮ ਹੁਣ ਟੁੱਟਣ ਲੱਗਾ ਹੈ। ਆਸ ਹੈ ਕਿ ਸਾਰਥਿਕ ਫ਼ਿਲਮਾਂ ਬਣਨਗੀਆਂ।
ਤੁਹਾਡੇ ਮੁਤਾਬਕ ਅਸਫ਼ਲ ਫ਼ਿਲਮਾਂ ਦੀ ਗਿਣਤੀ ਕਿਵੇਂ ਘਟਾਈ ਜਾ ਸਕਦੀ ਹੈ?
ਪੰਜਾਬੀ ਮਨੋਰੰਜਨ ਜਗਤ ਦੇ ਲੋਕਾਂ ‘ਚ ਇਕ ਘਾਟ ਹੈ। ਇਥੇ ਕੋਈ ਵੀ ਅ`ਲੋਚਨਾ ਪਸੰਦ ਨਹੀਂ ਕਰਦਾ। ਜਿਵੇਂ ਪੰਜਾਬੀ ਦੇ ਲੇਖਕਾਂ ਦੀਆਂ ਕਿਤਾਬਾਂ ਦੀ ਅ`ਲੋਚਨਾ ਹੁੰਦੀ ਹੈ। ਸਭਾਵਾਂ ‘ਚ ਪੇਪਰ ਪੜ•ੇ ਜਾਂਦੇ ਹਨ। ਲੇਖਕ ਸਾਹਮਣੇ ਬੈਠਾ ਹੁੰਦੈ, ਪਰਚਾ ਪੜ•ਨ ਵਾਲੇ ਛਿੱਲ ਕੇ ਰੱਖ ਦਿੰਦੇ ਹਨ ਪਰ ਉਹ ਮੱਥੇ ਸ਼ਿਕਨ ਨਹੀਂ ਪਾਉਂਦਾ। ਕਿਤਾਬਾਂ ‘ਤੇ ਸਾਰਥਿਕ ਬਹਿਸ ਹੁੰਦੀ ਹੈ, ਸੁਝਾਅ ਦਿੱਤੇ ਜਾਂਦੇ ਹਨ। ਕੁਝ ਲੋਕ ਹੱਕ ‘ਚ ਵੀ ਭੁਗਤੇ ਹਨ। ਲੇਖਕ ਹਰ iek ਦੀ ਗੱਲ ਸੁਣਦੇ ਹਨ ਤੇ ਉਸ ‘ਤੇ ਅਮਲ ਕਰਦੇ ਹਨ। ਅਗਲੀ ਕਿਤਾਬ ‘ਚ ਨਿਖਾਰ ਲਿਆਉਂਦੇ ਹਨ। ਪਰ ਪੰਜਾਬੀ ਇੰਡਸਟਰੀ ‘ਚ ਇਹ ਰਿਵਾਜ ਨਹੀਂ। ਇਥੇ ਜੇ ਕਿਸੇ ਨੂੰ ਕੁਝ ਦਿਓ ਜਾਂ ਕਿਸੇ ਫ਼ਿਲਮ ਦੀ ਅ`ਲੋਚਨਾ ਕਰ ਦਿਓ ਤਾਂ ਗਲ ਪੈਣ ਤੱਕ ਜਾਂਦੇ ਹਨ। ਤੁਸੀਂ ਫ਼ਿਲਮਾਂ ਦੇ ਰੀਵਿਊ ਲਿਖਦੇ ਹੋ, ਤੁਹਾਡੇ ਨਾਲ ਕਿੰਨੇ ਲੋਕ ਨਾਰਾਜ਼ ਹੋਏ ਹਨ। ਪਤਾ ਹੁੰਦੈ ਕਿ ਸਾਡੀ ਫ਼ਿਲਮ ਨਹੀਂ ਚੱਲੀ, ਪਰ ਫਿਰ ਵੀ ਇਹੀ ਦਾਅਵਾ ਹੁੰਦੈ ਕਿ ਫ਼ਿਲਮ ਹਿੱਟ ਗਈ ਹੈ। ਜਦੋਂ ਅਸੀਂ ਆਪਣੀਆਂ ਗਲਤੀਆਂ ਸਵੀਕਾਰ ਕਰਨ ਲੱਗ ਪਏ। ਫ਼ਿਲਮ ਅ`ਲੋਚਕਾਂ ਤੇ ਟਰੇਡ ਦੇ ਬਾਕੀ ਲੋਕਾਂ ਦੇ ਸੁਝਾਵਾਂ ‘ਤੇ ਅਮਲ ਕਰਨ ਲੱਗ ਪਵੇ ਤਾਂ ਸਹਿਜੇ ਹੀ ਵਧੀਆ ਫ਼ਿਲਮਾਂ ਬਣਨ ਲੱਗ ਪੈਣਗੀਆਂ।
ਇਕ ਗੱਲ ਹੋਰ, ਦੋ ਕੁ ਸਾਲਾਂ ਤੋਂ ਫ਼ਿਲਮਾਂ ਦੀ ਗਿਣਤੀ ਲਗਾਤਾਰ ਵੱਧ ਰਹੀ ਹੈ। ਕੁਝ ਫ਼ਿਲਮਾਂ ਚੱਲ ਵੀ ਰਹੀਆਂ ਹਨ, ਪਰ ਪ੍ਰੋਡਿਊਸਰ ਘਾਟੇ ‘ਚ ਜਾ ਰਹੇ ਹਨ। ਤੁਸੀਂ ਇਸ ਬਾਰੇ ਕੀ ਸੋਚਦੇ ਹੋ?
ਬਿਲਕੁਲ ਸਹੀ ਕਿਹਾ ਤੁਸੀਂ। ਬਹੁਤ ਘੱਟ ਪ੍ਰੋਡਿਊਸਰ ਅਜਿਹੇ ਹਨ, ਜੋ ਇਕ ਤੋਂ ਬਾਅਦ ਦੂਜੀ ਫ਼ਿਲਮ ਬਣਾ ਰਹੇ ਹਨ। ਪੰਜਾਬੀ ‘ਚ ਟਿਕਾਊ ਪ੍ਰੋਡਿਊਸਰ ਮਸਾਂ ਪੰਜ ਸੱਤ ਹੀ ਹਨ। ਅਸਲ ‘ਚ ਸੋਸ਼ਲ ਮੀਡੀਆ ਆਉਣ ਕਾਰਨ ਝੂਠ ਦਾ ਬੋਲਬਾਲਾ ਵਧਿਆ ਹੈ। ਫ਼ਲਾਪ ਫ਼ਿਲਮ ਦਾ ਪ੍ਰੋਡਿਊਸਰ ਵੀ ਪਤਾ ਨਹੀਂ ਕਿਸ ਸ਼ਰਮ ‘ਚ ਲਿਖ ਰਿਹਾ ਹੁੰਦੈ ਕਿ ਸਾਡੀ ਫ਼ਿਲਮ ਨੇ ਏਨੇ ਲੱਖ ਜਾਂ ਕਰੋੜ ਦਾ ਬਿਜ਼ਨਸ ਕਰ ਲਿਆ ਹੈ ‘ਆਹ ਹੋ ਗਿਆ, ਔਹ ਹੋ ਗਿਆ’। ਇਹ ਮਾੜਾ ਵਰਤਾਰਾ ਹੈ। ਦੂਜਾ ਕਈ ਪ੍ਰੋਡਿਊਸਰਾਂ ਨੂੰ ਇਸ ਟਰੇਡ ਦੀ ਉੱਕਾ ਹੀ ਜਾਣਕਾਰੀ ਨਹੀਂ ਹੁੰਦੀ। ਨਾ ਕਹਾਣੀ ਦਾ ਪਤਾ ਹੁੰਦੈ ਨਾ ਮੇਕਿੰਗ ਦਾ। ਕਈ ਡਾਇਰੈਕਟਰ ਅਜਿਹੇ ਪ੍ਰੋਡਿਊਸਰਾਂ ਨੂੰ ਖੂਬ ਮੂਰਖ ਬਣਾਉਂਦੇ ਹਨ। ਜਦੋਂ ਸਾਡੀਆਂ ਫ਼ਿਲਮਾਂ ‘ਚ ਮੌਲਿਕਤਾ ਹੀ ਨਹੀਂ ਤਾਂ ਪ੍ਰੋਡਿਊਸਰ ਦੀ ਰਿਕਵਰੀ ਕਿਵੇਂ ਹੋਜੂ। ਅਸਲ ‘ਚ ਇਥੇ ਪ੍ਰੋਫੈਸ਼ਨਲ ਪ੍ਰੋਡਕਸ਼ਨ ਹਾਊਸਿਸ ਤੇ ਪ੍ਰੋਡਿਊਸਰਾਂ ਦੀ ਘਾਟ ਹੈ। ਪੰਜਾਬੀ ਫ਼ਿਲਮਾਂ ‘ਤੇ ਹੁਣ ਭਾਈ ਭਤੀਜਾਵਾਦ ਦੇ ਨਾਂ ‘ਤੇ ਪੈਸਾ ਲੱਗ ਰਿਹਾ ਹੈ। ਬਿਜ਼ਨਸ ਕਰਨ ਵਾਲੇ ਪ੍ਰੋਡਿਊਸਰ ਆਉਣਗੇ ਤਾਂ ਗੱਲ ਕਿਸੇ ਪਾਸੇ ਲੱਗੂ।

ਹੁਣ ਤੁਹਾਡੀ ਦਿਲਚਸਪੀ ਡਾਇਰੈਕਸ਼ਨ ਵੱਲ ਵੱਧਦੀ ਜਾ ਰਹੀ ਹੈ। ਇਸ ਪਾਸੇ ਖੁੱਲ• ਕੇ ਆਉਣ ਦੀ ਇੱਛਾ ਹੈ?
ਬਿਲਕੁਲ। ਕੋਸ਼ਿਸ਼ ਹੈ ਕਿ ਅਗਲੇ ਸਾਲ ਤੱਕ ਬਤੌਰ ਨਿਰਦੇਸ਼ਕ ਆਪਣਾ ਕੰਮ ਦਰਸ਼ਕਾਂ ਸਾਹਮਣੇ ਰੱਖਾਂਗਾ। ਮੈਨੂੰ ਲੱਗਦੈ ਕਿ ਮੇਰਾ ਨਿੱਜ, ਮੇਰੀ ਵਿਚਾਰਧਾਰਾ ਨਿਰਦੇਸ਼ਨਾਂ ਦੇ ਜ਼ਰੀਏ ਹੀ ਖੁੱਲ• ਕੇ ਸਾਹਮਣੇ ਆ ਸਕਦੀ ਹੈ। ਜਿਸ ਤਰੀਕੇ ਨਾਲ ਮੈਂ ਮਹਿਸੂਸ ਕਰਦਾ ਹਾਂ ਕਿ ਇਸ ਕਿਸਮ ਦੀਆਂ ਫ਼ਿਲਮਾਂ ਦੀ ਪੰਜਾਬੀ ਦਰਸ਼ਕਾਂ ਨੂੰ ਦੇਣ ਦੀ ਲੋੜ ਹੈ। ਮੈਂ ਉਸ ਕਿਸਮ ਦੀਆਂ ਫ਼ਿਲਮਾਂ ਹੀ ਬਣਾਉਣਾ ਚਾਹੁੰਦਾ ਹਾਂ।
ਜੇ ਤੁਹਾਡੇ ਸਾਹਮਣੇ ਕੋਈ ਮਨ ਮਰਜ਼ੀ ਦਾ ਕਿਰਦਾਰ ਅਦਾ ਕਰਨ ਦਾ ਮੌਕਾ ਹੋਵੇ ਅਤੇ ਮਰ੍ਰੀ ਮੁਤਾਬਕ ਹੀ ਕਿਸੇ ਵਿਸ਼ੇ ‘ਤੇ ਫ਼ਿਲਮ ਬਣਾਉਣ ਦੀ ਖੁੱਲ• ਹੋਵੇ ਤਾਂ ਕੀ ਜਵਾਬ ਹੋਵੇਗਾ?
ਜੇ ਕਿਰਦਾਰ ਦੀ ਗੱਲ ਕਰਦੇ ਹੋ ਤਾਂ ਮੈਂ ਅੱਧ ਚਾਨਣੀ ਰਾਤ ਨਾਵਲ ਵਿਚਲੇ ਰੁਲਦੂ ਦਾ ਕਿਰਦਾਰ ਨਿਭਾਉਣਾ ਚਾਹਾਂਗਾ। ਰਹੀ ਗੱਲ ਫ਼ਿਲਮ ਬਣਾਉਣ ਦੀ ਤਾਂ ਮੇਰੀ ਪਹਿਲੀ ਪਸੰਦ ਵੀ ਇਹੀ ਨਾਵਲ ਹੋਵੇਗਾ। ਅੱਧ ਚਾਨਣੀ ਰਾਤ ਨਾਵਲ ‘ਤੇ ਸ਼ਾਹਕਾਰ ਫ਼ਿਲਮ ਬਣਾਈ ਜਾ ਸਕਦੀ ਹੈ। ਉਂਝ ਜਸਵੰਤ ਕੰਵਲ ਦੇ ਨਾਵਲ ਪੂਰਨਮਾਸ਼ੀ ‘ਤੇ ਵੀ ਕਮਾਲ ਦੀ ਫ਼ਿਲਮ ਬਣ ਸਕਦੀ ਹੈ।
ਸਪਨ ਮਨਚੰਦਾ
95016 33900


