in

ਅਰਸ਼ ਚਾਵਲਾ ਨੂੰ ਉਡੀਕ ਫ਼ਿਲਮ ਨਾਲ ਮਿਲੇਗੀ ਪਹਿਚਾਣ

ਪੰਜਾਬੀ ਫ਼ਿਲਮ ਇੰਡਸਟਰੀ ਨੂੰ ਪੰਜਾਬੀ ਫ਼ਿਲਮ ‘ਉਡੀਕ’ ਦੇ ਜ਼ਰੀਏ ਇਕ ਨਵਾਂ ਅਦਾਕਾਰ ਮਿਲਣ ਜਾ ਰਿਹਾ ਹੈ। ਇਸ ਅਦਾਕਾਰ ਦਾ ਨਾਂ ਹੈ ਅਰਸ਼ ਚਾਵਲਾ। ਪੰਜਾਬ ਦਾ ਜੰਮਪਲ ਤੇ ਕੈਨੇਡਾ ‘ਚ ਰਹਿ ਰਿਹਾ ਇਹ ਅਦਾਕਾਰ ‘ਉਡੀਕ’ ਫ਼ਿਲਮ ‘ਚ ਬਤੌਰ ਹੀਰੋ ਨਜ਼ਰ ਆਵੇਗਾ।  24 ਸਾਲਾਂ ਦੇ ਇਸ ਨੌਜਵਾਨ ਦੀ ਇਹ ਕਿਸਮਤ ਤੇ ਮਿਹਨਤ ਹੀ ਹੈ ਕਿ ਉਸ ਨੂੰ ਪੰਜਾਬੀ ਫ਼ਿਲਮ ਇੰਡਸਟਰੀ ‘ਚ ਕਦਮ ਧਰਦਿਆਂ ਹੀ ਇਕ ਤੋਂ ਬਾਅਦ ਇਕ ਦੋ ਫ਼ਿਲਮਾਂ ‘ਚ ਕੰਮ ਕਰਨ ਦਾ ਮੌਕਾ ਮਿਲਿਆ ਹੈ। ‘ਉਡੀਕ’ ਤੋਂ ਬਾਅਦ ਉਸਦੀ ਫ਼ਿਲਮ ‘ਤਾਵੀਤ’ ਰਿਲੀਜ਼ ਹੋਵੇਗੀ।
ਜ਼ਿਲ•ਾ ਅੰਮ੍ਰਿਤਸਰ ਨਾਲ ਸਬੰਧਿਤ ਅਰਸ਼ ਦਾ ਕਹਿਣਾ ਹੈ ਕਿ ਹੁਣ ਸਹੀ ਸਮਾਂ ਹੈ ਕਿ ਨਿਰੋਲ ਰੂਪ ‘ਚ ਅਦਾਕਾਰੀ ਨਾਲ ਸਬੰਧ ਰੱਖਣ ਵਾਲੇ ਨੌਜਵਾਨ ਫ਼ਿਲਮਾਂ ‘ਚ ਐਂਟਰੀ ਮਾਰ ਸਕਦੇ ਹਨ। ਇਸ ਤੋਂ ਪਹਿਲਾਂ ਪੰਜਾਬੀ ਫ਼ਿਲਮਾਂ ‘ਚ ਸਿਰਫ਼ ਗਾਇਕਾਂ ਨੂੰ ਹੀ ਪਹਿਲ ਦਿੱਤੀ ਜਾਂਦੀ ਸੀ। ਹੁਣ ਗੈਰ ਗਾਇਕ ਕਲਾਕਾਰ ਵੀ ਆਪਣੀ ਕਿਸਮਤ ਅਜ਼ਮਾ ਸਕਦੇ ਹਨ।  ਅਰਸ਼ ਦੱਸਦਾ ਹੈ ਕਿ ਸਕੂਲ ‘ਚ ਹੁੰਦੇ ਨਾਟਕਾਂ ਤੇ ਹੋਰ ਪ੍ਰੋਗਰਾਮਾਂ ਨੇ ਉਸ ਨੂੰ ਪ੍ਰਭਾਵਿਤ ਕੀਤਾ। ਉਸ ਨੇ ਵੀ ਕਈ ਨਾਟਕਾਂ ‘ਚ ਹਿੱਸਾ ਲਿਆ। ਸਕੂਲ ਦੀ ਪੜ•ਾਈ ਤੋਂ ਬਾਅਦ ਉਸ ਆਪਣੇ ਪਰਿਵਾਰ ਨਾਲ ਕੈਨੇਡਾ ਚਲਾ ਗਿਆ। ਅਦਾਕਾਰ ਬਣਨ ਦਾ ਸ਼ੌਕ ਉਸ ਨੂੰ ਕੈਨੇਡਾ ‘ਚ ਹੀ ਪਿਆ ਤੇ ਇਸ ਦੀਆਂ ਬਰੀਕੀਆਂ ਵੀ ਉਸਨੇ ਉਥੇ ਹੀ ਸਿੱਖੀਆਂ। ਕੈਨੇਡਾ ‘ਚ ਉਸ ਦੇ ਪਿਤਾ ਦਿਲਬਾਗ ਸਿੰਘ ਚਾਵਲਾ ਇੱਕ ਨਿੱਜੀ ਪੰਜਾਬੀ ਟੀਵੀ ਚੈਨਲ ਚਲਾ ਰਹੇ ਹਨ। ਇਸ ਚੈਨਲ ਤੋਂ ਵੀ ਉਸ ਨੂੰ ਬਹੁਤ ਕੁਝ ਸਿੱਖਣ ਨੂੰ ਮਿਲਿਆ। ਉਸਦੇ ਪਿਤਾ ਚਾਹੁੰਦੇ ਸਨ ਕਿ ਉਹ ਚੈਨਲ ਦੀਆਂ ਜ਼ਿੰਮੇਵਾਰੀਆਂ ਸਾਂਭੇ, ਪਰ ਉਹ ਅਦਾਕਾਰ ਬਣਨਾ ਚਾਹੁੰਦਾ ਸੀ। ਉਸਦੇ ਪਿਤਾ ਫ਼ਿਲਮ ਜਗਤ ਦੇ ਲਿਸ਼ਕਦੇ ਪਰਦੇ ਪਿੱਛੇ ਜਜ਼ਬਾਤਾਂ ਦੇ ਹੁੰਦੇ ਕਤਲ, ਸੋਸ਼ਣ, ਅਸਫ਼ਲਤਾ, ਨਿਰਾਸ਼ਾ ਦੀਆਂ ਅਣਗਿਣਤ ਦਾਸਤਾਨਾਂ ਤੋਂ ਵਾਕਿਫ਼ ਹੋਣ ਕਰਕੇ ਉਸ ਨੂੰ ਇਸ ਖ਼ੇਤਰ ਤੋਂ ਵਰਜਦੇ ਸਨ, ਪਰ ਉਹ ਅਰਸ਼ ਦੀ ਦ੍ਰਿੜਤਾ ਮੂਹਰੇ ਹਥਿਆਰ ਸੁੱਟ ਗਏ। ਕੁਝ ਮਹੀਨਿਆਂ ਦੀ ਟ੍ਰੇਨਿੰਗ ਤੋਂ ਬਾਅਦ ਉਹ ਕੈਨੇਡਾ ਤੋਂ ਪੰਜਾਬ ਆਇਆ। ਥੋੜੇ ਸੰਘਰਸ਼ ਤੋਂ ਬਾਅਦ ਉਸ ਨੂੰ ਪੰਜਾਬੀ ਫ਼ਿਲਮ ‘ਉਡੀਕ’ ਵਿੱਚ ਕੰਮ ਕਰਨ ਦਾ ਮੌਕਾ ਮਿਲਿਆ। ਨਿਰਦੇਸ਼ਕ ਸ਼ਿਵਮ ਸ਼ਰਮਾ ਦੀ ਇਹ ਫ਼ਿਲਮ ਸ਼ਹੀਦ ਭਗਤ ਸਿੰਘ ਦੀ ਸੋਚ ‘ਤੇ ਅਧਾਰਿਤ ਹੈ। ਫ਼ਿਲਮ ਜ਼ਰੀਏ ਸਮਾਜਿਕ ਕੁਰੀਤੀਆਂ ਤੇ ਆਮ ਲੋਕਾਂ ਦੀ ਸੋਚ ‘ਤੇ ਕਟਾਕਸ਼ ਕੀਤਾ ਗਿਆ। ਅਰਸ਼ ਮੁਤਾਬਕ ਬੱਬਰ ਗਿੱਲ ਦੀ ਲਿਖੀ ਇਸ ਫ਼ਿਲਮ ‘ਚ ਪੰਜਾਬ ਦੇ ਗੰਭੀਰ ਮੁੱਦਿਆਂ ਨੂੰ ਆਧਾਰ ਬਣਾਇਆ ਗਿਆ ਹੈ।  ਨਿਰਮਾਤਾ ਅਭਿਜੀਤ ਸਿੰਘ ਕਾਲਰਾ ਤੇ ਕੰਵਰ ਜਗਦੀਪ ਸਿੰਘ ਨੇ ਉਸ ‘ਤੇ ਵਿਸ਼ਵਾਸ ਕੀਤਾ ਤੇ ਫ਼ਿਲਮ ‘ਚ ਮੁੱਖ ਕਿਰਦਾਰ ਨਿਭਾਉਣ ਦਾ ਮੌਕਾ ਦਿੱਤਾ।  ਇਸ ਫ਼ਿਲਮ ਦੌਰਾਨ ਹੀ ਉਸ ਨੂੰ ‘ਤਾਵੀਤ’ ਫ਼ਿਲਮ ਦੀ ਪੇਸ਼ਕਸ਼ ਆਈ। ਨਿਰਦੇਸ਼ਕ ਸੁਖਬੀਰ ਸਹੋਤਾ ਦੀ ਇਸ ਫ਼ਿਲਮ ‘ਚ ਵੀ ਉਸ ਨੇ ਮੁੱਖ ਭੂਮਿਕਾ ਨਿਭਾਈ ਹੈ। ਅਰਸ਼ ਮੁਤਾਬਕ ਉਹ ਖੁਸ਼ਕਿਸਮਤ ਹੈ ਕਿ ਉਸ ਨੂੰ ਪੰਜਾਬੀ ਫ਼ਿਲਮਾਂ ‘ਚ ਆਪਣੀ ਪ੍ਰਤਿਭਾ ਦਿਖਾਉਣ ਦਾ ਮੌਕਾ ਮਿਲਿਆ ਹੈ। ਉਸ ਨੂੰ ਆਸ ਹੈ ਕਿ ਦਰਸ਼ਕ ਉਸ ਦੀ ਕਾਬਲੀਅਤ ਤੋਂ ਜ਼ਰੂਰ ਪ੍ਰਭਾਵਤ ਹੋਣਗੇ।  ਦਰਸ਼ਕਾਂ ਦੇ ਹੁੰਗਾਰੇ ਤੋਂ ਬਾਅਦ ਹੀ ਉਹ ਆਪਣਾ ਅਗਲਾ ਨਿਸ਼ਾਨਾ ਮਿਥੇਗਾ।
ਦਮਨਜੀਤ ਕੌਰ
73072 47842

Leave a Reply

Your email address will not be published. Required fields are marked *

‘ਜੋਰਾ 10 ਨੰਬਰੀਆ’ ਦਾ  ‘ਜਵਾਲਾ ਚੌਧਰੀ’ ਖੋਲੇਗਾ ਪੰਜਾਬ ਦੇ ਚਿੱਟਕੱਪੜੀਏ ‘ਸ਼ਾਹੂਕਾਰਾਂ ਦੇ ਰਾਜ਼ ਅਸ਼ੀਸ਼ ਦੁੱਗਲ

7 ਜੁਲਾਈ ਨੂੰ ਸਿਨੇਮਿਆਂ ‘ਚ ਢਿੱਡੀ ਪੀੜਾਂ ਪਾਏਗਾ ‘ਕਰੇਜ਼ੀ ਟੱਬਰ’