in

”ਖਲਨਾਇਕ ਨਹੀਂ ਨਾਇਕ ਹੂੰ ਮੈਂ ” 

ਇਹ ਗੱਲ ਸਭ ਨੂੰ ਪਤਾ ਹੈ ਕਿ ‘ਚੰਨਾ ਮੇਰਿਆ’ ਫ਼ਿਲਮ ਮਰਾਠੀ ਫ਼ਿਲਮ ‘ਸੈਰਾਟ’ ਦੀ ਅਧਿਕਾਰਤ ਰੀਮੇਕ ਹੈ। ਸੈਰਾਟ ‘ਚ ਫ਼ਿਲਮ ਦੀ ਹੀਰੋਇਨ ਦੇ ਭਰਾ ਦਾ ਕਿਰਦਾਰ ਨਾ ਮਾਤਰ ਹੀ ਸੀ, ਪਰ ‘ਚੰਨਾ ਮੇਰਿਆ’ ਵਿੱਚ ਫ਼ਿਲਮ ਦੀ ਹੀਰੋਇਨ ਦੇ ਭਰਾ ਦਾ ਕਿਰਦਾਰ ਹੀਰੋ ਦੇ ਬਿਲਕੁਲ ਬਰਾਬਰ ਦਾ ਹੈ। ਅੰਮ੍ਰਿਤ ਮਾਨ ਇਹ ਕਿਰਦਾਰ ਅਦਾ ਕਰ ਰਿਹਾ ਹੈ। ਅੰਮ੍ਰਿਤ ਮਾਨ ਫ਼ਿਲਮ ‘ਚ ਇਕ ਅਮੀਰ ਬਾਪ, ਜੋ ਇਲਾਕੇ ਦਾ ਐਮਐਲਏ ਦਾ ਬੇਟਾ ਹੈ, ਜੋ ਮਾਰ ਧਾੜ ਕਰਨ ਲੱਗਾ ਮਿੰਟ ਲਾਉਂਦਾ ਹੈ। ਨਿਰਦੇਸ਼ਕ ਪੰਕਜ ਬਤਰਾ ਨੇ ਉਸ ਨੂੰ ਇਕ ਐਂਗਰੀਜੰਗ ਮੈਨ ਦੇ ਤੌਰ ‘ਤੇ ਪੇਸ਼ ਕੀਤਾ ਹੈ।
Êਨਿਰਦੇਸ਼ਕ ਮੁਤਾਬਕ ਅੰਮ੍ਰਿਤ ਮਾਨ ਨੇ ਜਿਸ ਤਰੀਕੇ ਦਾ ਕਿਰਦਾਰ ਕੀਤਾ ਹੈ, ਇਸ ਤਰ•ਾ ਦੇ ਕਿਰਦਾਰ ਪੰਜਾਬੀ ਫ਼ਿਲਮਾਂ ‘ਚ ਬਹੁਤ ਘੱਟ ਨਜ਼ਰ ਆਉਂਦੇ ਹਨ।  ਆਮ ਤੌਰ ‘ਤੇ ਸਾਰਾ ਜ਼ੋਰ ਹੀਰੋ ‘ਤੇ ਲਾ ਦਿੱਤਾ ਜਾਂਦਾ ਹੈ, ਪਰ ਇਸ ਫ਼ਿਲਮ ‘ਚ ਦਰਸ਼ਕਾਂ ਨੂੰ ਹੀਰੋ ਤੇ ਵਿਲੇਨ ਦਾ ਅਸਲ ਟਕਰਾਅ ਦੇਖਣ ਨੂੰ ਮਿਲੇਗਾ। ਫ਼ਿਲਮ ਦੀ ਸ਼ੂਟਿੰਗ ਤੋਂ ਪਹਿਲਾਂ ਅੰਮ੍ਰਿਤ ਮਾਨ ਦੇ ਮਨ ‘ਚ ਵੀ ਇਹ ਡਰ ਸੀ ਕਿ ਕਿਧਰੇ ਉਸ ਦੀ ਵਿਲੇਨ ਦੇ ਕਿਰਦਾਰ ਨਾਲ ਇਮੇਜ਼ ਖ਼ਰਾਬ ਨਾ ਹੋ ਜਾਵੇ, ਪਰ ਜਿਸ ਤਰੀਕੇ ਨਾਲ ਉਸ ਨੂੰ ਫ਼ਿਲਮ ‘ਚ ਪੇਸ਼ ਕੀਤਾ ਹੈ, ਉਸ ਤੋਂ ਹੁਣ ਉਹ ਪੂਰਾ ਖੁਸ਼ ਹੈ।
ਇਹ ਫ਼ਿਲਮ ਉਸ ਨੂੰ ਪੰਜਾਬੀ ਸਿਨੇਮੇ ‘ਚ ਪੱਕੇ ਪੈਰੀ ਕਰ ਸਕਦੀ ਹੈ। ਅੰਮ੍ਰਿਤ ਮਾਨ ‘ਤੇ ਫ਼ਿਲਮਾਇਆ ਗਿਆ ਫ਼ਿਲਮ ਦਾ ਗੀਤ ‘ਲਲਕਾਰਾ’ ਵੀ ਖੂਬ ਪਸੰਦ ਕੀਤਾ ਜਾ ਰਿਹਾ ਹੈ। ਮੰਨਿਆ ਜਾ ਰਿਹਾ ਹੈ ਕਿ ਇਸ ਫ਼ਿਲਮ ਨਾਲ ਪੰਜਾਬੀ ਸਿਨੇਮੇ ਨੂੰ ਇਕ ਨਹੀਂ ਬਲਕਿ ਦੋ ਹੀਰੋ ਮਿਲਣਗੇ।

Leave a Reply

Your email address will not be published. Required fields are marked *

7 ਜੁਲਾਈ ਨੂੰ ਸਿਨੇਮਿਆਂ ‘ਚ ਢਿੱਡੀ ਪੀੜਾਂ ਪਾਏਗਾ ‘ਕਰੇਜ਼ੀ ਟੱਬਰ’

ਵੇਖ ਬਰਾਤਾਂ ਚੱਲੀਆਂ’ ‘ਚ ਬੀਨੂੰ ਢਿੱਲੋਂ ਨਾਲ ਕੁੱਤੇਖਾਣੀ ਨਹੀਂ ਕੁੱਤੀਖਾਣੀ ਹੋਵੇਗੀ