in

‘ਤਾਰੀਖ਼-ਏ-ਮੁਖਤਲਿਫ਼ ਦਾਸਤਾਨ-ਏ-ਸਰਹਿੰਦ’ ਪੇਸ਼ ਕਰੇਗੀ ਪੰਜਾਬ ਦਾ ਅਸਲ ਇਤਿਹਾਸ

ਇਸੇ ਸਾਲ ਸਤੰਬਰ ‘ਚ ਸ਼ੁਰੂ ਹੋਣ ਜਾ ਰਹੀ ਪੰਜਾਬੀ ਫ਼ਿਲਮ ‘ਤਾਰੀਖ਼-ਏ-ਮੁਖਤਲਿਫ਼ ਦਾਸਤਾਨ-ਏ-ਸਰਹਿੰਦ’   ਸਿੱਖ ਇਤਿਹਾਸ ਦੇ ਜ਼ਰੀਏ ਪੰਜਾਬ ਦੇ ਇਤਿਹਾਸ ਦੀ ਗੱਲ ਕਰੇਗੀ। ਇਹੀ ਨਹੀਂ ਫ਼ਿਲਮ ‘ਚ ਅਜੌਕੇ ਦੌਰ ਅਤੇ ਮੁਗਲਕਾਲ ਦੇ ਦੌਰ ਨੂੰ ਵੀ ਪੇਸ਼ ਕੀਤਾ ਜਾਵੇਗਾ। ਇਹ ਜਾਣਕਾਰੀ ਦਿੰਦਿਆਂ ਫ਼ਿਲਮ ਦੇ ਨਿਰਦੇਸ਼ਕ ਮਨਪ੍ਰੀਤ ਬਰਾੜ ਨੇ ਦੱਸਿਆ ਕਿ ਦਰਜਨ ਤੋਂ ਵੱਧ ਚਰਚਿਤ ਫ਼ਿਲਮਾਂ ‘ਚ ਐਸੋਸੀਏਟ ਨਿਰਦੇਸ਼ਕ ਵਜੋਂ ਕੰਮ ਕਰਨ ਤੋਂ ਬਾਅਦ ਇਹ ਉਹਨਾਂ ਦੀ ਨਿਰਦੇਸ਼ਕ ਵਜੋਂ ਪਹਿਲੀ ਫ਼ਿਲਮ ਹੈ। ਇਸ ਫ਼ਿਲਮ ਦੀ ਕਹਾਣੀ ਨਵੀ ਸਿੱਧੂ ਨੇ ਲਿਖੀ ਹੈ। ਫ਼ਿਲਮ ਦੇ ਨਿਰਮਾਤਾ ਵਿਮਲ ਚੋਪੜਾ, ਵਿੱਕੀ ਕਾਲੜਾ ਤੇ ਨਵੀਂ ਸਿੱਧੂ ਹਨ। ਫ਼ਿਲਮ ‘ਚ ਗੁਰਪ੍ਰੀਤ ਘੁੱਗੀ, ਸਰਦਾਰ ਸੋਹੀ, ਯੋਗਰਾਜ ਸਿੰਘ, ਬੀਐਨ ਸ਼ਰਮਾ, ਗੁਰਮੀਤ ਸਾਜਨ, ਗੁਰਪ੍ਰੀਤ ਕੌਰ ਭੰਗੂ ਸਮੇਤ ਕਈ ਹੋਰ ਚਰਚਿਤ ਚਿਹਰੇ ਅਹਿਮ ਭੂਮਿਕਾ ਨਿਭਾ ਰਹੇ ਹਨ। ਫ਼ਿਲਮ ਦੀ ਸ਼ੂਟਿੰਗ ਪੰਜਾਬ ਅਤੇ ਕੈਨੇਡਾ ‘ਚ ਹੋਵੇਗੀ। ਇਸ ਦਾ ਪਹਿਲਾਂ ਸ਼ੂਡਿਊਲ ਸਤੰਬਰ ‘ਚ ਕੈਨੇਡਾ ‘ਚ ਮੁਕੰਮਲ ਕੀਤਾ ਜਾਵੇਗਾ। ਇਹ ਫ਼ਿਲਮ ਅਜੌਕੇ ਦੌਰ ਤੋਂ ਸ਼ੁਰੂ ਹੋ ਕੇ ਪੰਜਾਬ ਦੇ ਉਸ ਦੌਰ ਦੀ ਤਸਵੀਰ ਪੇਸ਼ ਕਰੇਗੀ, ਜਦੋਂ ਪੰਜਾਬ ‘ਚ ਮੁਗਲਾਂ ਦਾ ਸਾਮਰਾਜ ਸੀ ਅਤੇ ਦਸਵੇਂ ਪਾਤਸ਼ਾਹ ਸ਼ੀ੍ਰ ਗੁਰੂ ਗੋਬਿੰਦ ਸਿੰਘ ਜੀ ਨੇ ਕੌਮ ਖ਼ਾਤਰ ਆਪਣਾ ਪਰਿਵਾਰ ਵਾਰਦਿਆਂ ਪੰਜਾਬ ਨੁੰ ਮੁਗਲਾਂ ਦੀ ਜਕੜ ਤੋਂ ਕੱਢਿਆ ਸੀ।

Leave a Reply

Your email address will not be published. Required fields are marked *

ਦੀਵਾਲੀ ‘ਤੇ 20 ਅਕਤੂਬਰ ਨੂੰ ਰਵਿੰਦਰ ਗਰੇਵਾਲ ਲਾਵੇਗਾ ‘ਟੀਕੇ’

ਭੋਲੇ ਤੇ ਗਾਂਧੀ ਦੀ ਜੋੜੀ ਪਰਦੇ ‘ਤੇ ਪਾਵੇਗੀ ਧਮਾਲ