ਜਿਨ•ਾਂ ਨੇ ‘ਰੁਪਿੰਦਰ ਗਾਂਧੀ’ ਦੇਖੀ ਹੈ, ਉਹ ਦੇਵ ਖਰੌੜ ਉਰਫ ਰੁਪਿੰਦਰ ਗਾਂਧੀ ਅਤੇ ਜਗਜੀਤ ਸੰਧੂ ਉਰਫ ਭੋਲੇ ਦੀ ਅਦਾਕਾਰੀ ਅਤੇ ਕਿਰਦਾਰਾਂ ਤੋਂ ਵਾਕਫ਼ ਹੋਣਗੇ। ਜਿਹੜੇ ਕਿਸੇ ਕਾਰਨ ਇਹ ਫ਼ਿਲਮ ਨਹੀਂ ਦੇਖ ਸਕੇ ਸਨ, ਉਹ ‘ਰੁਪਿੰਦਰ ਗਾਂਧੀ 2, ਦਾ ਰੌਬਿਨ ਹੁੱਡ’ ਵਿੱਚ ਇਸ ਜੋੜੀ ਦਾ ਕਮਾਲ ਦੇਖਣਗੇ। ਦੇਵ ਖਰੌੜ ਪਹਿਲਾਂ ਵਾਂਗ ਹੀ ਇਸ ਫ਼ਿਲਮ ‘ਚ ਵੀ ਰੁਪਿੰਦਰ ਗਾਂਧੀ ਦਾ ਕਿਰਦਾਰ ਨਿਭਾ ਰਿਹਾ ਹੈ। ਇਹ ਸਾਰੀ ਫ਼ਿਲਮ ਉਸਦੇ ਕਿਰਦਾਰ ‘ਤੇ ਹੀ ਟਿਕੀ ਹੈ। ਇਸ ਫ਼ਿਲਮ ‘ਚ ਦਰਸ਼ਕ ਇਸ ਵਾਰ ਗਾਂਧੀ ਦਾ ਇਕ ਵੱਖਰਾ ਰੂਪ ਦੇਖਣਗੇ। ਜਿਸ ਤਰ•ਾਂ ਮਿੱਤਰ ਮੰਡਲੀ ‘ਚ ਕੋਈ ਨਾ ਕੋਈ ਮਿੱਤਰ ਛੁਰਲੀਆਂ ਛੱਡਣ ਵਾਲਾ ਹੁੰਦਾ ਹੀ ਹੈ, ਉਸੇ ਤਰ•ਾਂ ਰੁਪਿੰਦਰ ਗਾਂਧੀ ਦੀ ਜੁੰਡਲੀ ‘ਚ ਵੀ ਭੋਲੇ ਨਾਂ ਦਾ ਨੌਜਵਾਨ ਹੈ, ਜੋ ਆਪਣੀਆਂ ਗੱਲਾਂ ਤੇ ਹਰਕਤਾਂ ਨਾਲ ਤੁਹਾਡੇ ਢਿੱਡੀ ਪੀੜਾਂ ਪਾਵੇਗਾ। ਭੋਲੇ ਦਾ ਕਿਰਦਾਰ ਸਮਰੱਥ ਅਦਾਕਾਰ ਜਗਜੀਤ ਸੰਧੂ ਨੇ ਨਿਭਾਇਆ ਹੈ। ਜਗਜੀਤ ਸੰਧੂ ਥੀਏਟਰ ਦਾ ਮੰਝਿਆ ਹੋਇਆ ਅਦਾਕਾਰ ਹੈ। ਫ਼ਿਲਮ ਖ਼ੇਤਰ ‘ਚ ਉਸ ਨੂੰ ਰੁਪਿੰਦਰ ਗਾਂਧੀ ਫ਼ਿਲਮ ਤੋਂ ਹੀ ਪਹਿਚਾਣ ਮਿਲੀ ਸੀ। ਗਾਧੀ ਦੇ ਪਾਰਟ ਟੂ ‘ਚ ਵੀ ਉਹ ਭੋਲੇ ਦਾ ਹੀ ਕਿਰਦਾਰ ਨਿਭਾ ਰਿਹਾ ਹੈ। ਆਪਣੀ ਭਾਸ਼ਾ, ਪਹਿਰਾਵੇ ਤੇ ਹਰਕਤਾਂ ਨਾਲ ਉਹ ਸਹਿਜੇ ਹੀ ਦਰਸ਼ਕਾਂ ਦਾ ਦਿਲ ਜਿੱਤ ਲੈਂਦਾ ਹੈ। 25 ਅਗਸਤ ਨੂੰ ਰਿਲੀਜ਼ ਹੋ ਰਹੀ ਇਸ ਫ਼ਿਲਮ ‘ਚ ਦੇਵ ਖਰੋੜ ਤੇ ਜਗਜੀਤ ਸੰਧੂ ਦੀ ਜੋੜੀ ਯਕੀਨਣ ਦਰਸ਼ਕਾਂ ਦਾ ਦਿਲ ਜਿੱਤੇਗੀ। #Fivewood