in

ਪੰਜਾਬੀ ਫ਼ਿਲਮ ‘ਜ਼ੋਰਾ 10 ਨੰਬਰੀਆ’ ਦੇ ਟ੍ਰੇਲਰ ਨੇ ਪੰਜਾਬ ‘ਚ ਛੇੜੀ ਇਕ ਨਵਾਂ ਚਰਚਾ 

ਪੰਜਾਬ ਦੇ ਗੁੰਡਾਗਰਦੀ ਤੇ ਗੈਂਗਵਾਰ ਦੇ ਭਖਦੇ ਮਸਲੇ ‘ਤੇ ਬਣੀ ਪਹਿਲੀ ਪੰਜਾਬੀ ਫ਼ਿਲਮ ‘ਜੋਰਾ 10 ਨੰਬਰੀਆ’ ਦੇ ਟ੍ਰੇਲਰ ਨੇ ਪੰਜਾਬ ਦੇ ਕੁਝ ਹਲਕਿਆਂ ‘ਚ ਇਕ ਨਵੀਂ ਚਰਚਾ ਛੇੜ ਦਿੱਤੀ ਹੈ।
ਉੱਘੇ ਗੀਤਕਾਰ ਤੇ ਫ਼ਿਲਮ ਲੇਖਕ ਅਮਰਦੀਪ ਸਿੰਘ ਗਿੱਲ ਦੀ ਇਹ ਫ਼ਿਲਮ 1 ਸਤੰਬਰ ਨੂੰ ਰਿਲੀਜ਼ ਹੋਣੀ ਹੈ। ਫ਼ਿਲਮ ਦੀ ਟੈਗ ਲਾਈਨ ” ਰਾਜਨੀਤੀ ਗੁੰਡਿਆਂ ਦੀ ਆਖਰੀ ਪਨਾਹ ਹੁੰਦੀ ਹੈ।” ਹੈ। ਫ਼ਿਲਮ ਦੇ ਟ੍ਰੇਲਰ ਤੋਂ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਇਹ ਫ਼ਿਲਮ ਬਠਿੰਡਾ ਅਤੇ ਆਸ ਪਾਸ ਦੇ ਇਲਾਕੇ ‘ਚ ਵਿਚਰ ਰਹੇ ਗੈਂਗਸਟਰਾਂ ਅਤੇ ਉਨ•ਾਂ ਨੂੰ ਸ਼ਹਿ ਦੇਣ ਵਾਲੇ ਪੰਜਾਬ ਦੇ ਸਿਆਸੀ ਆਗੂਆਂ ਅਤੇ ਪੁਲਿਸ ਅਫ਼ਸਰਾਂ ਦੀ ਕਹਾਣੀ ਹੈ। ਇਹ ਵੀ ਕਿਹਾ ਜਾ ਰਿਹਾ ਹੈ ਕਿ ਇਹ ਫ਼ਿਲਮ ਪਿਛਲੀ ਸਰਕਾਰ ਦੇ ਇਕ ਨਾਮੀਂ ਕੈਬੇਨਿਟ ਮੰਤਰੀ ‘ਤੇ ਵੀ ਕਟਾਕਸ਼ ਕਰਦੀ ਹੈ। ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੇ ਫ਼ਿਲਮ ਦੇ ਟ੍ਰੇਲਰ ‘ਚ ਜੋ ਵੀ ਦਿਖਾਇਆ ਗਿਆ ਹੈ ਉਹ ਕਦੇ ਕਿਸੇ ਪੰਜਾਬੀ ਫ਼ਿਲਮ ‘ਚ ਪਹਿਲਾਂ ਨਹੀਂ ਦਿਖਾਇਆ ਗਿਆ। ਫ਼ਿਲਮ ਦਾ ਟ੍ਰੇਲਰ ਦਮਦਾਰ ਸੰਵਾਦਾਂ ਅਤੇ ਐਕਸ਼ਨ ਨਾਲ ਭਰਪੂਰ ਹੈ।ਇਸ ਫ਼ਿਲਮ ਦਾ ਹੀਰੋ ਨਵਾਂ ਚਿਹਰਾ ਦੀਪ ਸਿੱਧੂ ਹੈ। ਫ਼ਿਲਮ ‘ਚ ਧਰਮਿੰਦਰ, ਮੁਕਲ ਦੇਵ, ਮੁਕੇਸ਼ ਤਿਵਾੜੀ, ਸਰਦਾਰ ਸੋਹੀ, ਅਸ਼ੀਸ਼ ਦੁੱਗਲ, ਯਾਦ ਗਰੇਵਾਲ, ਹੌਬੀ ਧਾਲੀਵਾਲ ਤੇ ਕੁੱਲ ਸਿੱਧੂ ਨੇ ਅਹਿਮ ਭੂਮਿਕਾ ਨਿਭਾਈ ਹੈ। ਫ਼ਿਲਮ ਦੀ ਕਹਾਣੀ, ਸਕਰੀਨਪਲੇ ਤੇ ਡਾਇਲਾਗ ਅਮਰਦੀਪ ਸਿੰਘ ਗਿੱਲ ਨੇ ਹੀ ਲਿਖੇ ਹਨ।  ਫ਼ਿਲਮ ਦੇ ਲੇਖਕ ਅਤੇ ਨਿਰਦੇਸ਼ਕ ਅਮਰਦੀਪ ਸਿੰਘ ਗਿੱਲ ਦਾ ਕਹਿਣਾ ਹੈ ਕਿ ਇਸ ਫ਼ਿਲਮ ਦਾ ਆਧਾਰ ਪੰਜਾਬ ਦੀ ਰਾਜਨੀਤੀ, ਪੁਲਿਸ ਅਤੇ ਗੈਂਗਸਟਰ ਹੈ। ਇਸ ‘ਚ ਪੁਲਿਸ, ਰਾਜਸੀ ਆਗੂਆਂ ਤੇ ਗੈਂਗਸਟਰਾਂ ਦੀ ਆਪਸੀ ਸਾਂਝ ਦੀਆਂ ਤੰਦਾਂ ਨੂੰ ਬਹੁਤ ਬਰੀਕੀ ਨਾਲ ਬਿਆਨ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ। ਗਿੱਲ ਨੇ ਕਿਹਾ ਕਿ ਸਮੁੱਚੇ ਦੇਸ਼ ਸਮੇਤ ਪੰਜਾਬ ਦੇ ਵੀ ਕਈ ਸਿਆਸੀ ਆਗੂ ਹਨ, ਜਿਨ•ਾਂ ‘ਤੇ ਵੱਖ ਵੱਖ ਮਾਮਲਿਆਂ ਤਹਿਤ ਕੇਸ ਚੱਲਦੇ ਹਨ। ਇਹ ਫ਼ਿਲਮ ਸਿਆਸੀ ਆਗੂਆਂ ਦੇ ਇਸੇ ਸਫ਼ਰ ਦੀ ਕਹਾਣੀ ਹੈ। ਉਨ•ਾਂ ਇਹ ਦਾਅਵਾ ਕੀਤਾ ਕਿ ਇਹ ਫ਼ਿਲਮ ਕਿਸੇ ਵਿਅਕਤੀ ਵਿਸ਼ੇਸ਼ ਦੁਆਲੇ ਨਹੀਂ ਘੁੰਮਦੀ, ਪਰ ਫ਼ਿਲਮ ਦੇ ਲਗਭਗ ਸਾਰੇ ਪਾਤਰ ਅਸਲ ਜ਼ਿੰਦਗੀ ‘ਚੋਂ ਹੀ ਲਏ ਗਏ ਹਨ। ਉਨ•ਾਂ ਇਹ ਜ਼ਰੂਰ ਮੰਨਿਆ ਕਿ ਫ਼ਿਲਮ ‘ਚ ਦਰਸਾਈਆਂ ਗਈਆਂ ਬਹੁਤ ਸਾਰੀਆਂ ਘਟਨਾਵਾਂ ਜ਼ਰੂਰ ਪੰਜਾਬ ਦੇ ਗੈਂਗਸਟਰਾਂ ਦੀ ਅਸਲ ਜ਼ਿੰਦਗੀ ਨਾਲ ਮੇਲ ਖਾਂਦੀਆਂ ਹਨ।

Leave a Reply

Your email address will not be published. Required fields are marked *

ਐਕਸ਼ਨ ਹੀਰੋ ਦੇ ਰੂਪ ‘ਚ ਨਜ਼ਰ ਆਵੇਗਾ ‘ਜ਼ੋਰਾ 10 ਨੰਬਰੀਆ’ ਦਾ ਨਾਇਕ  ਦੀਪ ਸਿੱਧੂ

‘ਰੁਪਿੰਦਰ ਗਾਂਧੀ 2 ਦਾ ਰੌਬਿਨਹੁੱਡ’ ਮੇਰੀ ਕਾਬਲੀਅਤ ‘ਤੇ ਮੋਹਰ ਲਾਏਗੀ : ਨਿਰਦੇਸ਼ਕ ਅਵਤਾਰ ਸਿੰਘ