ਪੰਜਾਬੀ ਫ਼ਿਲਮ ‘ਮਿੱਟੀ ਨਾ ਫ਼ਰੋਲ ਜੋਗੀਆ’ ਨਾਲ ਪੰਜਾਬੀ ਸਿਨੇਮੇ ਨਾਲ ਜੁੜਿਆ ਫ਼ਿਲਮ ਨਿਰਦੇਸ਼ਕ ਅਵਤਾਰ ਸਿੰਘ ਹੁਣ ‘ਰੁਪਿੰਦਰ ਗਾਂਧੀ 2 ਦਾ ਰੌਬਿਨਹੁੱਡ’ ਲੈ ਕੇ ਹਾਜ਼ਰ ਹੋ ਰਿਹਾ ਹੈ। ਬਾਲੀਵੁੱਡ ਦੇ ਨਾਮਵਰ ਫ਼ਿਲਮ ਨਿਰਦੇਸ਼ਕ ਅਨੁਰਾਗ ਬਾਸੂ ਨਾਲ ਕਈ ਸਾਲ ਸਹਾਇਕ ਵਜੋਂ ਕੰਮ ਕਰ ਚੁੱਕਾ ਅਵਤਾਰ ਰੁਪਿੰਦਰ ਗਾਂਧੀ 2 ਨਾਲ ਪੰਜਾਬ ‘ਚ ਆਪਣੀਆਂ ਜੜ•ਾਂ ਮਜ਼ਬੂਤ ਕਰੇਗਾ। ਮਿੱਟੀ ਨਾ ਫ਼ਰੋਲ ਜੋਗੀਆ ਵਾਂਗ ਹੀ ਅਵਤਾਰ ਨੇ ਨਾ ਕੇਵਲ ਇਹ ਫ਼ਿਲਮ ਨਿਰਦੇਸ਼ਕ ਕੀਤੀ ਹੈ, ਬਲਕਿ ਲਿਖੀ ਵੀ ਖੁਦ ਹੀ ਹੈ। ਅਵਤਾਰ ਦਾ ਕਹਿਣਾ ਹੈ ਕਿ ਉਹ ਸਬਜੈਕਟ ਫ਼ਿਲਮਾਂ ਬਣਾਉਣ ਲਈ ਵਚਨਬੱਧ ਹੈ। ਉਸ ਦੀ ਪਹਿਲੀ ਪੰਜਾਬੀ ਫ਼ਿਲਮ ਵੀ ਸਬਜੈਕਟ ਫ਼ਿਲਮ ਸੀ, ਜਿਸ ‘ਚ ਭਾਰਤ ਅਤੇ ਪਾਕਿਸਤਾਨ ਦੀ ਵੰਡ ਦੌਰਾਨ ਦੋ ਪੁੜਾਂ ‘ਚ ਪਿਸੇ ਲੋਕਾਂ ਦੀ ਗਾਥਾ ਨੂੰ ਬਿਆਨ ਕੀਤਾ ਗਿਆ ਸੀ। ਆਪਣੀ ਇਸ ਫ਼ਿਲਮ ‘ਰੁਪਿੰਦਰ ਗਾਂਧੀ 2 ਦਾ ਰੌਬਿਨਹੁੱਡ’ ਵੀ ਸਬਜੈਕਟ ਫ਼ਿਲਮ ਹੈ। ਇਹ ਫ਼ਿਲਮ ਰੁਪਿੰਦਰ ਗਾਂਧੀ ਦੀ ਜ਼ਿੰਦਗੀ ਦੀ ਜ਼ਰਨੀ ਹੈ, ਜਿਸ ਨੂੰ ਕੁਝ ਲੋਕ ਗੈਗਸਟਰ ਕਹਿੰਦੇ ਹਨ ਤੇ ਕੁਝ ਲੋਕ ਰੌਬਿਨਹੁੱਡ। ਇਸ ਫ਼ਿਲਮ ਦਾ ਪਹਿਲਾ ਭਾਗ ਲੋਕ ਦੇਖ ਚੁੱਕੇ ਹਨ, ਇਸ ਲਈ ਇਸ ਦਾ ਸੀਕੁਅਲ ਬਣਾਉਣਾ ਉਸ ਲਈ ਚੁਣੌਤੀ ਭਰਪੂਰ ਕੰਮ ਸੀ। ਇਹ ਫ਼ਿਲਮ ਰੁਪਿੰਦਰ ਗਾਂਧੀ ਦੀ ਜ਼ਿੰਦਗੀ ਦੇ ਅਗਲੇ ਪੜ•ਾਅ ਨੂੰ ਦਰਸਾਉਂਦੀ ਹੈ। ਫ਼ਿਲਮ ਦੇ ਨਾਇਕ ਦੇਵ ਖਰੌੜ ਨੂੰ ਦਰਸ਼ਕ ਇਕ ਵਾਰ ਫਿਰ ਇਕ ਵੱਖਰੇ ਅੰਦਾਜ਼ ‘ਚ ਦੇਖਣਗੇ। ਅਵਤਾਰ ਮੁਤਾਬਕ ਬੇਸ਼ੱਕ ਅਜੌਕੇ ਦੌਰ ‘ਚ ਜ਼ਿਆਦਾਤਰ ਫ਼ਿਲਮਾਂ ਹਲਕੀ ਫੁਲਕੀ ਕਾਮੇਡੀ ‘ਤੇ ਅਧਾਰਿਤ ਹੀ ਬਣ ਰਹੀਆਂ ਹਨ, ਪਰ ਉਹ ਕਦੇ ਭੀੜ ਦਾ ਹਿੱਸਾ ਨਹੀਂ ਬਣਿਆ। ਦਰਸ਼ਕ ਸਾਰਥਿਕ ਤੇ ਅਰਥ ਭਰਪੂਰ ਫ਼ਿਲਮਾਂ ਦੇਖਣਾ ਪਸੰਦ ਕਰਦੇ ਹਨ, ਪਰ ਲੋੜ ਹੈ ਉਨ•ਾਂ ਦੀ ਨਬਜ਼ ਨੂੰ ਫੜ•ਨ ਦੀ।



