ਪਿਛਲੇ ਕਈ ਦਿਨਾਂ ਤੋਂ ਚਰਚਾ ਦਾ ਵਿਸ਼ਾ ਬਣੀ ਹੋਈ ਪੰਜਾਬੀ ਫ਼ਿਲਮ ‘ਜੋਰਾ 10 ਨੰਬਰੀਆ’ ਦਾ ਮਿਊਜ਼ਿਕ ਵੀਰਵਾਰ ਨੂੰ ਚੰਡੀਗੜ• ‘ਚ ਰਿਲੀਜ ਕੀਤਾ ਗਿਆ। ਇਸ ਮੌਕੇ ਫ਼ਿਲਮ ਦੇ ਨਾਇਕ ਦੀਪ ਸਿੱਧੂ, ਨਿਰਦੇਸ਼ਕ ਅਤੇ ਲੇਖਕ ਅਮਰਦੀਪ ਸਿੰਘ ਗਿੱਲ, ਅਦਾਕਾਰ ਮੁਕਲ ਦੇਵ, ਅਦਾਕਾਰ ਅਸ਼ੀਸ਼ ਦੁੱਗਲ ਅਤੇ ਅਦਾਕਾਰਾ ਕੁੱਲ ਸਿੱਧੂ , ਅਦਾਕਾਰਾ ਪਾਲੀ ਸਮੇਤ ਫ਼ਿਲਮ ਦੇ ਨਿਰਮਾਤਾ ਮਨਦੀਪ ਸਿੰਘ ਸਿੱਧੂ ਹਾਜ਼ਰ ਸਨ। ਇਸ ਮੌਕੇ ਫ਼ਿਲਮ ਦੀ ਟੀਮ ਨੇ ਦੱਸਿਆ ਕਿ ਇਹ ਫ਼ਿਲਮ ਭਾਵੇ ਮਿਊਜ਼ੀਕਲ ਫ਼ਿਲਮ ਨਹੀਂ ਹੈ ਪਰ ਇਸ ਦਾ ਸੰਗੀਤ ਫ਼ਿਲਮ ਲਈ ਖਾਸ ਮਹੱਤਤਾ ਰੱਖਦਾ ਹੈ। ਫ਼ਿਲਮ ਦਾ ਟਾਈਟਲ ਟਰੈਕ ‘ਜੋਰਾ’ ਪਹਿਲਾਂ ਹੀ ਰਿਲੀਜ਼ ਕੀਤਾ ਜਾ ਚੁੱਕਾ ਹੈ। ਅਮਰਦੀਪ ਸਿੰਘ ਗਿੱਲ ਦਾ ਲਿਖਿਆ ਅਤੇ ਗਿੱਪੀ ਗਰੇਵਾਲ ਦਾ ਗਾਇਆ ਇਹ ਗੀਤ ਫ਼ਿਲਮ ਨੂੰ ਹੋਰ ਉੱਤੇ ਲੈ ਕੇ ਜਾ ਰਿਹਾ ਹੈ। ਦੱਸਿਆ ਗਿਆ ਕਿ ਫ਼ਿਲਮ ‘ਚ ਪੰਜ ਗੀਤ ਹਨ। ਫ਼ਿਲਮ ਦਾ ਸੰਗੀਤ ਸੰਗੀਤ ਸਨੀ ਬਾਵਰਾ, ਇੰਦਰ ਬਾਵਰਾ ਅਤੇ ਸਚਿਨ ਅਹੂਜਾ ਦਾ ਹੈ। ਫ਼ਿਲਮ ਦਾ ਟਾਈਟਲ ਗੀਤ ਗਿੱਪੀ ਗਰੇਵਾਲ ਨੇ ਗਾਇਆ ਹੈ ਅਤੇ ਬਾਕੀ ਗੀਤ ਨਿੰਜਾ, ਲਾਭ ਹੀਰਾ, ਸ਼ਾਜ਼ੀਆ ਮੰਜ਼ੂਰ, ਸਰਦਾਰ ਅਲੀ ਅਤੇ ਹਸਨ ਅਲੀ ਨੇ ਗਾਏ ਹਨ।
ਇਸ ਮੌਕੇ ਨਿਰਦੇਸ਼ਕ ਅਮਰਦੀਪ ਸਿੰਘ ਗਿੱਲ ਨੇ ਕਿਹਾ ਕਿ ਜਦੋਂ ਕੋਈ ਇਹ ਤੈਅ ਕਰ ਲੈਂਦਾ ਹੈ ਕਿ ਉਹ ਜ਼ਿੰਦਗੀ ਨੂੰ ਆਪਣੇ ਢੰਗ ਨਾਲ ਚਲਾਏਗਾ ਤਾਂ ਕੋਈ ਉਸ ਦਾ ਕੁਝ ਨਹੀਂ ਵਿਗਾੜ ਸਕਦਾ, ਜੇ ਉਸ ਦੇ ਹੱਥਾਂ ਵਿੱਚ ਤਾਕਤ ਹੈ ਤਾਂ ਕੋਈ ਉਸ ਨੂੰ ਰੋਕ ਨਹੀਂ ਸਕਦਾ। ਅਜਿਹੀ ਸੋਚ ਲੈ ਕੇ ਹੀ Àਨ•ਾਂ ਨੇ ‘ਜੋਰਾ 10 ਨੰਬਰੀਆ’ ਬਣਾਈ ਹੈ। ਇਹ ਫ਼ਿਲਮ ਰਾਜਨੀਤੀ, ਪੁਲੀਸ ਅਤੇ ਪੰਜਾਬ ‘ਤੇ ਆਧਾਰਤ ਹੈ। ਫ਼ਿਲਮ ਨਿਰਮਾਣ ਵਿੱਚ ਮਨਦੀਪ ਸਿੰਘ ਸਿੱਧੂ ਵੀ ਸ਼ਾਮਲ ਹੈ।ਅਮਰਦੀਪ ਗਿੱਲ ਨੇ ਦੱਸਿਆ ਕਿ 1 ਸਤੰਬਰ ਨੂੰ ਰਿਲੀਜ਼ ਹੋ ਰਹੀ ਇਹ ਉਸ ਦੀ ਪਹਿਲੀ ਫੀਚਰ ਫ਼ਿਲਮ ਹੈ ਤੇ ਪੰਜਾਬ ਦੇ ਕਈ ਅਹਿਮ ਮੁੱਦਿਆਂ ਨੂੰ ਉਭਾਰੇਗੀ। ਕਹਾਣੀ ਇੱਕ ਅਜਿਹੇ ਇਨਸਾਨ ਦੁਆਲੇ ਘੁੰਮਦੀ ਹੈ ਜਿਹੜਾ ਪਹਿਲਾਂ ਗੈਂਗਸਟਰ ਤੇ ਬਾਅਦ ਵਿੱਚ ਸਿਆਸਤਾਨ ਬਣ ਜਾਂਦਾ ਹੈ। ਫ਼ਿਲਮ ਵਿੱਚ ਮੁੱਖ ਭੂਮਿਕਾ ਧਰਮਿੰਦਰ ਅਤੇ ਦੀਪ ਸਿੱਧੂ ਨੇ ਨਿਭਾਈ ਹੈ। ਫ਼ਿਲਮ ਦੇ ਹੋਰਨਾਂ ਅਦਾਕਾਰਾਂ ਵਿੱਚ ਸਰਦਾਰ ਸੋਹੀ, ਹੌਬੀ ਧਾਲੀਵਾਲ, ਮੁਕੁਲ ਦੇਵ, ਆਸ਼ੀਸ਼ ਦੁੱਗਲ, ਮੁਕੇਸ਼ ਤਿਵਾੜੀ, ਮਹਾਂਬੀਰ ਭੁੱਲਰ, ਯਾਦ ਗਰੇਵਾਲ, ਕੁੱਲ ਸਿੱਧੂ ਅਤੇ ਨੀਤੂ ਪੰਧੇਰ ਸ਼ਾਮਲ ਹਨ।
ਅਦਾਕਾਰ ਦੀਪ ਸਿੱਧੂ ਨੇ ਕਿਹਾ ਕਿ ਉਸ ਦਾ ਇਹ ਫ਼ਿਲਮ ਕਰਨ ਪਿੱਛੇ ਮੁੱਖ ਕਾਰਨ ਇਹ ਸੀ ਕਿ ਉਹ ਆਪਣੀ ਅਸਲ ਜ਼ਿੰਦਗੀ ਵਿੱਚ ਵੀ ਕੁਝ ਇਸੇ ਤਰ•ਾਂ ਦਾ ਹੈ। ਇਹ ਫ਼ਿਲਮ ‘ਬਠਿੰਡੇ ਵਾਲੇ ਭਾਈ’ ਦੀ ਪੇਸ਼ਕਸ਼ ਹੈ ਤੇ ਇਸ ਨੂੰ ਵਿਵੇਕ ਓਹਰੀ ਦੀ ਕੰਪਨੀ ਗਲੋਬ ਮੂਵੀਜ਼ ਵੱਲੋਂ ਰਿਲੀਜ਼ ਕੀਤਾ ਜਾ ਰਿਹਾ ਹੈ।
in News
‘ਜੋਰਾ 10 ਨੰਬਰੀਆ’ ਦਾ ਮਿਊਜ਼ਿਕ ਲਾਂਚ, ਗਿੱਪੀ ਗਰੇਵਾਲ ਦੇ ਗੀਤ ਨੇ ਮਚਾਈ ਧੂਮ


