ਪੰਜਾਬੀ ਰੰਗਮੰਚ ਦੀ ਨਾਮਵਰ ਸਖ਼ਸੀਅਤ ਸ਼੍ਰੋਮਣੀ ਨਾਟਕਕਾਰ ਪ੍ਰੋਫੈਸਰ ਪਾਲੀ ਭੁਪਿੰਦਰ ਸਿੰਘ ਬਤੌਰ ਨਿਰਦੇਸ਼ਕ ਆਪਣੀ ਦੂਜੀ ਪੰਜਾਬੀ ਫ਼ਿਲਮ ਦੀ ਸ਼ੂਟਿੰਗ 28 ਸਤੰਬਰ ਤੋਂ ਸ਼ੁਰੂ ਕਰਨ ਜਾ ਰਹੇ ਹਨ। ਨਾਮਵਰ ਗਾਇਕ ਮਿੱਕਾ ਸਿੰਘ ਅਤੇ ਆਲ ਟਾਈਮ ਫ਼ਿਲਮ ਪ੍ਰੋਡਕਸ਼ਨ ਦੇ ਬੈਨਰ ਹੇਠ ਬਣਨ ਜਾ ਰਹੀ ਇਸ ਫ਼ਿਲਮ ਵਿੱਚ ਪੰਜਾਬੀ ਅਤੇ ਹਿੰਦੀ ਫ਼ਿਲਮਾਂ ਦੇ ਨਾਮੀਂ ਚਿਹਰੇ ਨਜ਼ਰ ਆਉਂਣਗੇ। ਪੰਜਾਬੀ ਦੀ ਆਪਣੇ ਕਿਸਮ ਦੀ ਇਸ ਪਹਿਲੀ ਫ਼ਨਟੈਸੀ ਫ਼ਿਲਮ ‘ਚ ਰੰਗਮੰਚ ਨਾਲ ਜੁੜੇ ਕਈ ਚਿਹਰਿਆਂ ਨੂੰ ਵੀ ਅੱਗੇ ਲਿਆਂਦਾ ਜਾ ਰਿਹਾ ਹੈ। ਯਾਦ ਰਹੇ ਕਿ ਪੰਜਾਬੀ ਯੂਨੀਵਰਸਿਟੀ ਚੰਡੀਗੜ• ਦੇ ਥੀਏਟਰ ਵਿਭਾਗ ਦੇ ਪ੍ਰੋਫੈਸਰ ਵਜੋਂ ਸੇਵਾਵਾਂ ਨਿਭਾ ਰਹੇ ਡਾ ਪਾਲੀ ਭੁਪਿੰਦਰ ਸਿੰਘ ਇਸ ਤੋਂ ਪਹਿਲਾਂ ‘ਸਟੂਪਿਡ ਸੈਵਨ’ ਨਾਂ ਦੀ ਫ਼ਿਲਮ ਬਣਾ ਚੁੱਕੇ ਹਨ। ਕਈ ਸਾਲ ਪਹਿਲਾਂ ਆਈ ਇਹ ਫ਼ਿਲਮ ਬੱਚਿਆਂ ਦੀ ਪਹਿਲੀ ਪੰਜਾਬੀ ਫ਼ਿਲਮ ਕਹੀ ਜਾ ਸਕਦੀ ਹੈ। ਨਾਟਕਕਾਰ ਵਜੋਂ ਦਰਜਨਾਂ ਨਾਟਕ ਅਤੇ ਕਿਤਾਬਾਂ ਲਿਖ ਚੁੱਕੇ ਪਾਲੀ ਭੁਪਿੰਦਰ ਸਿੰਘ ਦੀਆਂ ਫ਼ਿਲਮ ਰਾਈਟਰ ਵਜੋਂ ਪੰਜਾਬੀ ਫ਼ਿਲਮਾਂ ਲਾਵਾਂ ਫੇਰੇ, ਜੱਟ ਦੀ ਪਸੰਦ ਅਤੇ ਨਾਨਕ ਛੇਤੀ ਦੇਖਣ ਨੂੰ ਮਿਲਣਗੀਆਂ। ਇਸ ਤੋਂ ਇਲਾਵਾ ਉਨ•ਾਂ ਦੇ ਇਕ ਨਾਟਕ ‘ਚਾਨਣੀ ਰਾਤ’ ‘ਤੇ ਹਾਲੀਵੁੱਡ ਫ਼ਿਲਮ ਵੀ ਬਣ ਰਹੀ ਹੈ, ਜਿਸ ਦੇ ਸੰਵਾਦ ਵੀ ਉਨ•ਾਂ ਨੇ ਹੀ ਲਿਖੇ ਹਨ। ਆਪਣੀ ਇਸ ਨਵੀਂ ਫ਼ਿਲਮ ਬਾਰੇ ਉਨ•ਾਂ ਦੱਸਿਆ ਕਿ ਇਹ ਫ਼ਿਲਮ ਪੰਜਾਬੀ ਫ਼ਿਲਮਾਂ ਨਾਲੋਂ ਹਰ ਪੱਖ ਤੋਂ ਵੱਖਰੀ ਫ਼ਿਲਮ ਹੋਵੇਗੀ। ਫ਼ਿਲਮ ਦਾ ਹੀਰੋ ਜੀਤ ਕਲਸੀ ਹੈ। ਜੀਤ ਕਲਸੀ ਦੀ ਇਹ ਦੂਜੀ ਫ਼ਿਲਮ ਹੋਵੇਗੀ, ਇਸ ਤੋਂ ਪਹਿਲਾਂ ਉਹ ਪੰਜਾਬੀ ਫ਼ਿਲਮ ‘ਸਰਦਾਰ ਸਾਹਬ’ ਵਿੱਚ ਮੁੱਖ ਭੂਮਿਕਾ ਨਿਭਾ ਚੁੱਕਿਆ ਹੈ। ਫ਼ਿਲਮ ਦੇ ਬਾਕੀ ਕਲਾਕਾਰਾਂ ਦੇ ਨਾਂ ਵੀ ਛੇਤੀ ਜਨਤਕ ਕੀਤੇ ਜਾ ਰਹੇ ਹਨ। ਪੰਜਾਬ, ਚੰਡੀਗੜ• ਅਤੇ ਮੁੰਬਈ ‘ਚ ਫ਼ਿਲਮਾਈ ਜਾਣ ਵਾਲੀ ਇਸ ਫ਼ਿਲਮ ਤਕਨੀਕੀ ਤੌਰ ‘ਤੇ ਕਾਫ਼ੀ ਮਹਿੰਗੀ ਫ਼ਿਲਮ ਹੈ, ਇਸ ਫ਼ਿਲਮ ਲਈ ਵਿਸ਼ਾਲ ਸੈੱਟ ਵੀ ਤਿਆਰ ਕੀਤੇ ਜਾ ਰਹੇ ਹਨ।