ਬਾਲੀਵੁੱਡ ਦੀ ਬੋਲਡ ਫ਼ਿਲਮ ‘ਹੇਟ ਸਟੋਰੀ’ ਦੇ ਚੋਥੇ ਪਾਰਟ ਯਾਨੀਕਿ ‘ਹੇਟ ਸਟੋਰੀ 4’ ਵਿੱਚ ਪੰਜਾਬੀ ਮੁਟਿਆਰ ਇਹਾਨਾ ਢਿੱਲੋਂ ਨਜ਼ਰ ਆਵੇਗੀ। ਫ਼ਿਲਮ ਦੀ ਸ਼ੂਟਿੰਗ ਸਤੰਬਰ ਨੂੰ ਲੰਡਨ ‘ਚ ਹੋਵੇਗੀ। ਫ਼ਿਲਮ ‘ਚ ਇਹਾਨਾ ਤੋਂ ਇਲਾਵਾ ਬਾਲੀਵੁੱਡ ਅਦਾਕਾਰਾ ਉਰਵਸ਼ੀ ਰਟੌਲਾ ਵੀ ਨਜ਼ਰ ਆਵੇਗੀ। ਡਾਇਰੈਕਟਰ ਵਿਸ਼ਾਲ ਪਾਂਡੇ ਦੀ ਇਹ ਫ਼ਿਲਮ ਵੀ ਪਹਿਲੀਆਂ ਫ਼ਿਲਮਾਂ ਵਾਂਗ ਬੋਲਡ ਹੀ ਹੋਵੇਗੀ। ਦੱਸ ਦਈਏ ਕਿ ‘ਹੇਟ ਸਟੋਰੀ 2’ ਵਿੱਚ ਪੰਜਾਬੀ ਅਦਾਕਾਰਾ ਸੁਰਵੀਨ ਚਾਵਲਾ ਨੇ ਮੁੱਖ ਭੂਮਿਕਾ ਨਿਭਾਈ ਸੀ, ਇਸ ਫ਼ਿਲਮ ‘ਚ ਉਸਦੇ ਬੋਲਡ ਦ੍ਰਿਸ਼ਾਂ ਨੂੰ ਲੈ ਕੇ ਪੰਜਾਬੀ ਦਰਸ਼ਕਾਂ ਨੇ ਉਸਦੀ ਨਿੰਦਿਆ ਵੀ ਕੀਤੀ ਸੀ। ਫ਼ਿਲਮ ਦੇ ਤੀਜੇ ਭਾਗ ਯਾਨੀਕਿ ਹੇਟ ਸਟੋਰੀ 3 ਵਿੱਚ ਜ਼ਰੀਨ ਖ਼ਾਨ ਤੇ ਡੇਜ਼ੀ ਸ਼ਾਹ ਨਜ਼ਰ ਆਈਆਂ ਸਨ ਤੇ ਹੁਣ ਹੇਟ ਸਟੋਰੀ 4 ਵਿੱਚ ਇਹਾਨਾ ਤੇ ਉਰਵਸ਼ੀ ਦੀ ਵਾਰੀ ਹੈ। ਸੂਤਰਾਂ ਮੁਤਾਬਕ ਇਸ ਫ਼ਿਲਮ ‘ਚ ਵੀ ਢੇਰ ਸਾਰੇ ਇੰਟੀਮੇਟ ਸੀਨ• ਹਨ, ਜਿਨ•ਾਂ ਬਾਰੇ ਫ਼ਿਲਮ ਦੀਆਂ ਦੋਵਾਂ ਹੀਰੋਇਨਾਂ ਨੂੰ ਜਾਣਕਾਰੀ ਦਿੱਤੀ ਗਈ ਹੈ। ਇਸ ਫ਼ਿਲਮ ਨੂੰ ਲੈ ਕੇ ਇਹਾਨਾ ਅੱਜਕੱਲ• ਖੁਦ ਨੂੰ ਸਰੀਰਿਕ ਤੇ ਮਾਨਸਿਕ ਤੌਰ ‘ਤੇ ਤਿਆਰ ਕਰ ਰਹੀ ਹੈ। ਦੱਸ ਦਈਏ ਕਿ ਪੰਜਾਬ ਦੀ ਜੰਮਪਲ ਅਤੇ ਚੰਡੀਗੜ• ਤੇ ਯੂਐਸ ਦੀ ਪੜ•ੀ ਲਿਖੀ ਇਹਾਨਾ ਦੀ ਹਾਲਹਿ ‘ਚ ਪੰਜਾਬੀ ਫ਼ਿਲਮ ‘ਠੱਗ ਲਾਈਫ਼’ ਰਿਲੀਜ਼ ਹੋਈ ਸੀ। ਉਸ ਦੀ ਪਹਿਲੀ ਪੰਜਾਬੀ ਫ਼ਿਲਮ ‘ਡੈਡੀ ਕੂਲ ਮੁੰਡੇ ਫੂਲਡ’ ਸਾਲ 2013 ਵਿੱਚ ਆਈ ਸੀ।#Fivewood


