in

ਗਾਂਧੀ ਹੁਰੀ ਫ਼ੇਰ ਕਿਉਂ ਦੁਬਾਰਾ ਆ ਰਹੇ ਨੇ??????

ਅਗਲੇ ਸ਼ੁੱਕਰਵਾਰ ਯਾਨੀਕਿ 8 ਸਤੰਬਰ ਨੂੰ ਪੰਜਾਬੀ ਫ਼ਿਲਮ ”ਰੁਪਿੰਦਰ ਗਾਂਧੀ 2” ਰਿਲੀਜ਼ ਹੋ ਰਹੀ ਹੈ। ਫ਼ਿਲਮ ਦੇ ਪੋਸਟਰ ‘ਤੇ ਲਿਖਿਆ ਹੋਇਆ ਹੈ ਕਿ ਗਾਂਧੀ ਹੁਰੀ ਫ਼ੇਰ ਆ ਰਹੇ ਨੇ। ਕੀ ਤੁਸੀਂ ਸੋਚਿਆ ਹੈ ਕਿ ਗਾਂਧੀ ਹੁਰੀ ਫ਼ੇਰ ਕਿਉਂ ਆ ਰਹੇ ਹਨ???? ਚਲੋ, ਅਸੀਂ ਦੱਸਦੇ ਹਾਂ। ਰੁਪਿੰਦਰ ਗਾਂਧੀ ਉਹ ਨੌਜਵਾਨ ਸੀ, ਜੋ ਖੰਨੇ ਵਰਗੇ ਛੋਟੇ ਜਿਹੇ ਸ਼ਹਿਰ ‘ਚ ਬੈਠ ਕੇ ਰਾਜਧਾਨੀ ਚੰਡੀਗੜ• ‘ਚ ਆਪਣੀ ਅੜੀ ਪਗਾਉਂਦਾ ਸੀ। ਇਹ ਉਹ ਨੌਜਵਾਨ ਸੀ ਜਿਸ ਨੂੰ ਡਾਂਗ ਚੁੱਕਣੀ ਹੀ ਨਹੀਂ ਬਲਕਿ ਉਸ ਦੀ ਵਰਤੋਂ ਵੀ ਕਰਨੀ ਆਉਂਦੀ ਸੀ। ਉਸ ਨੇ ਇਹ ਡਾਂਗ ਵਿਰੋਧੀ ‘ਤੇ ਵੀ ਚਲਾਈ ਤੇ ਸਮਾਜ ਵਿਰੋਧੀ ਅਨਸਰਾਂ ‘ਤੇ ਵੀ। ਇਹੋ ਕਾਰਨ ਹੈ ਕਿ ਕੁਝ ਲੋਕ ਉਸ ਨੂੰ ਗੈਂਗਸਟਰ ਕਹਿੰਦੇ ਹਨ ਤੇ ਕੁਝ ਰੋਬਿਨਹੁੱਡ। ਪੰਜਾਬੀ ਦੇ ਮੰਝੇ ਹੋਏ ਅਦਾਕਾਰ ਦੇਵ ਖਰੌੜ ਨੂੰ ਲੈ ਕੇ ਉਸ ਦੀ ਜ਼ਿੰਦਗੀ ‘ਤੇ ਫ਼ਿਲਮ ਬਣਾਈ ਗਈ ਸੀ ‘ਰੁਪਿੰਦਰ ਗਾਂਧੀ ਦਾ ਗੈਂਗਸਟਰ’। ਘੱਟ ਬਜ਼ਟ ‘ਚ ਬਣੀ ਇਹ ਫ਼ਿਲਮ ਬੇਹੱਦ ਸਫ਼ਲ ਰਹੀ। ਇਸ ਫ਼ਿਲਮ ਦੀ ਸਫ਼ਲਤਾ ਨੇ ਕਈ ਸੁਆਲ ਵੀ ਖੜ•ੇ ਕਰ ਦਿੱਤੇ। ਸਭ ਤੋਂ ਵੱਡਾ ਸੁਆਲ ਰੁਪਿੰਦਰ ਗਾਂਧੀ ਦੇ ਨਾਂ ਨਾਲ ਲੱਗੇ ਗੈਂਗਸਟਰ ‘ਤੇ ਕੀਤਾ ਗਿਆ। ਇਸ ਫ਼ਿਲਮ ‘ਚ ਰੁਪਿੰਦਰ ਗਾਂਧੀ ਦਾ ਇਕ ਪੱਖ ਦਿਖਾਇਆ ਗਿਆ ਸੀ, ਪਰ ਇਸ ਪੱਖ ‘ਚ ਬਹੁਤ ਕੁਝ ਅਜਿਹਾ ਦਿਖਾਇਆ ਗਿਆ, ਜੋ ਉਸ ਨੂੰ ਇਕ ਨਰਮ ਦਿਲ ਬੰਦਾ ਸਾਬਤ ਕਰਦਾ ਸੀ। ਉਹ ਬੰਦਾ, ਜੋ ਹਮੇਸ਼ਾ ਲੋੜਵੰਦ ਦੀ ਮੱਦਦ ਲਈ ਤਿਆਰ ਰਹਿੰਦਾ ਸੀ, ਮਜ਼ਲੂਮਾਂ ਤੇ ਕੁੜੀਆਂ ਦੇ ਹੱਕ ‘ਚ ਖੜ•ਦਾ ਸੀ। ਇਸ ‘ਚ ਕੋਈ ਸ਼ੱਕ ਨਹੀਂ ਕਿ ਗਾਂਧੀ ਨੇ ਆਪਣੇ ਦੌਰ ‘ਚ ਬਹੁਤ ਸਾਰੇ ਚੰਗੇ, ਮਾੜੇ ਕੰਮ ਵੀ ਕੀਤੇ ਸਨ, ਪਰ ਉਸ ਨੇ ਇਹ ਵੀ ਸਾਬਤ ਕੀਤਾ ਕਿ ਉਹ ਲੜਾਈ, ਝਗੜੇ ‘ਚ ਕਦੇ ਵੀ ਨਹੀਂ ਪੈਂਣਾ ਚਾਹੁੰਦਾ ਸੀ, ਹਾਲਤਾਂ ਨੇ ਉਸ ਨੂੰ ਇਸ ਪਾਸੇ ਧੱਕ ਦਿੱਤਾ। ਜਦੋਂ ਸਾਹਮਣੇ ਤੋਂ ਵਧੀਕੀ ਹੋ ਰਹੀ ਹੋਵੇ ਤਾਂ ਮਾੜੇ ਤੋਂ ਮਾੜਾ ਬੰਦਾ ਵੀ ਹੱਥ ਚੁੱਕਣ ਲਈ ਮਜਬੂਰ ਹੋ ਜਾਂਦਾ ਹੈ। ਇਹੋ ਕੁਝ ਉਸ ਨਾਲ ਹੋਇਆ। ਸੁਭਾਅ ਤੇ ਨਾਂ ਪੱਖੋਂ ਭਾਵੇ ਉਹ ਅੜਬ ਬੰਦਾ ਸੀ, ਪਰ ਦਿਲੋਂ ਉਹ ਹਮੇਸ਼ਾ ਨਰਮੀ ਨਾਲ ਬੰਦੇ ਨਾਲ ਖੜ•ਦਾ। ਰੁਪਿੰਦਰ ਗਾਂਧੀ ਦਾ ਗੈਂਗਸਟਰ ਦੇ ਰਿਲੀਜ਼ ਹੋਣ ਤੋਂ ਬਾਅਦ ਗਾਧੀ ਬਾਰੇ ਹੋਰ ਵੀ ਕਈ ਪੱਖ ਸਾਹਮਣੇ ਆਏ। ਕਿਸੇ ਸਖ਼ਸੀਅਤ ਦਾ ਇਕ ਪੱਖ ਜਨਤਕ ਕਰ ਦੇਣਾ ਹਮੇਸ਼ਾ ਉਸ ਨਾਲ ਧ੍ਰੋਹ ਕਮਾਉਣ ਵਾਂਗ ਹੁੰਦਾ ਹੈ। ਇਸੇ ਲਈ ਹੀ ਪਹਿਲੀ ਫ਼ਿਲਮ ‘ਚ ਨਾ ਪੇਸ਼ ਕੀਤੇ ਜਾ ਸਕੇ ਸਾਰੇ ਪਹਿਲੂਆਂ ਨੂੰ ਇੱਕਠੇ ਕਰਕੇ ਇਸ ਸੀਕੁਅਲ ਰੁਪਿੰਦਰ ਗਾਂਧੀ 2 ਦਾ ਰੌਬਿਨਹੁੱਡ ‘ਚ ਪੇਸ਼ ਕੀਤਾ ਜਾ ਰਿਹਾ ਹੈ। ਪਹਿਲੀ ਫ਼ਿਲਮ ‘ਚ ਗਾਂਧੀ ਦੇ ਨਾਂ ਨਾਲ ਗੈਂਗਸਟਰ ਲਗਾ ਕੇ ਸੁਆਲੀਆਂ ਨਿਸ਼ਾਨ ਛੱਡਿਆ ਗਿਆ ਸੀ, ਪਰ ਫ਼ਿਲਮ ਦੇ ਰਿਲੀਜ਼ ਹੋਣ ਤੋਂ ਬਾਅਦ ਗਾਂਧੀ ਦੇ ਬਹੁਗਿਣਤੀ ਜਾਣਕਾਰਾਂ ਨੇ ਉਸ ਨੂੰ ਰੌਬਿਨਹੁੱਡ ਦਾ ਨਾਂ ਦਿੱਤਾ। ਇਸੇ ਲਈ ਇਸ ਵਾਰ ਗੈਂਗਸਟਰ ਦੀ ਥਾਂ ਰੌਬਿਨਹੁੱਡ ਵਰਤਿਆ ਗਿਆ ਹੈ।

ਜਦੋਂ ਕੋਈ ਚੀਜ਼ ਕਿਤੇ ਰਹਿ ਜਾਂਦੀ ਹੈ ਤਾਂ ਅਸੀਂ ਉਸ ਨੂੰ ਉਥੇ ਛੱਡਣ ਦੀ ਥਾਂ ਵਾਪਸ ਚੁੱਕਣ ਜ਼ਰੂਰ ਜਾਂਦੇ ਹਾਂ। ਇਸ ਲਈ ਗਾਂਧੀ ਹੁਰੀ ਉਨ•ਾਂ ਅਣਸੁਲਝੇ ਪਹਿਲੂਆਂ ਨੂੰ ਚੁੱਕਣ ਤੋਂ ਬਾਅਦ ਵਾਪਸ ਆ ਰਹੇ ਹਨ। ਇਸੇ ਲਈ ਕਿਹਾ ਜਾ ਰਿਹਾ ਹੈ ਕਿ ਗਾਂਧੀ ਹੁਰੀ ਫ਼ੇਰ ਆ ਰਹੇ ਹਨ। 8 ਸਤੰਬਰ ਨੂੰ ਫ਼ਿਲਮ ਰਿਲੀਜ਼ ਹੋ ਰਹੀ ਹੈ, ਆਸ ਹੈ ਇਸ ਵਾਰ ਵੀ ਦਰਸ਼ਕ ਫ਼ਿਲਮ ਨੂੰ ਸਫ਼ਲ ਹੰਗਾਰਾ ਦੇਣਗੇ।

Leave a Reply

Your email address will not be published. Required fields are marked *

ਸਾਰਾ ਗੁਰਪਾਲ ਨੇ ਕੀਤੇ ਕਈ ਦਿਲਚਸਪ ਖੁਲਾਸੇ

ਪੰਜਾਬੀ ਫ਼ਿਲਮਾਂ ਦਾ ਪਟਾਰਾ ਲੈ ਕੇ ਆਇਆ ‘ਪਟਾਰਾ’ ਚੈਨਲ