ਪੰਜਾਬੀ ਗਾਇਕ ਤੇ ਅਦਾਕਾਰ ਜੱਸੀ ਗਿੱਲ ਦੇ ਹੱਥੋਂ ਇਕ ਹੋਰ ਪੰਜਾਬੀ ਫ਼ਿਲਮ ‘ਨਾਨਕ’ ਵੀ ਖਿਸਕ ਗਈ ਹੈ। ਇਸ ਫ਼ਿਲਮ ਦਾ ਪੋਸਟਰ ਜੱਸੀ ਗਿੱਲ ਨੇ ਆਪਣੀ ਫੇਸਬੁੱਕ ਪੇਜ ‘ਤੇ ਸਾਂਝਾ ਕੀਤਾ ਸੀ। ਇਹ ਫ਼ਿਲਮ ਬਾਲੀਵੁੱਡ ਅਦਾਕਾਰਾ ਸ਼ਿਲਪਾ ਸ਼ੈਟੀ ਤੇ ਉਸ ਦੇ ਪਤੀ ਰਾਜ ਕੁੰਦਰਾ ਵੱਲੋਂ ਬਣਾਈ ਜਾ ਰਹੀ ਹੈ। ਫ਼ਿਲਮ ਦਾ ਨਿਰਦੇਸ਼ਕ ਰਾਕੇਸ਼ ਮਹਿਤਾ ਤੇ ਲੇਖਕ ਪਾਲੀ ਭੁਪਿੰਦਰ ਸਿੰਘ ਹੈ। ਫ਼ਿਲਮ ਦੇ ਪਹਿਲੇ ਪੋਸਟਰ ਮੁਤਾਬਕ ਇਸ ਫ਼ਿਲਮ ‘ਚ ਜੱਸੀ ਗਿੱਲ ਨਾਲ ਜਪਜੀ ਖਹਿਰਾ ਤੇ ਦਿਲਜੋਤ ਮੁੱਖ ਭੂਮਿਕਾ ‘ਚ ਹਨ। ਹੁਣ ਪਤਾ ਲੱਗਾ ਹੈ ਕਿ ਫ਼ਿਲਮ ‘ਚ ਜੱਸੀ ਗਿੱਲ ਦੀ ਜਗ•ਾ ਕਿਸੇ ਹੋਰ ਅਦਾਕਾਰ ਨੇ ਲੈ ਲਈ ਹੈ। ਇਸ ਤੋਂ ਪਹਿਲਾਂ ਵੀ ਨਿਰਦੇਸ਼ਕ ਸਮੀਪ ਕੰਗ ਦੀ ਫ਼ਿਲਮ ‘ਲਾਵਾਂ ਫ਼ੇਰੇ’ ਵਿਚ ਜੱਸੀ ਗਿੱਲ ਦੀ ਜਗ•ਾ ਰੌਸ਼ਨ ਪ੍ਰਿੰਸ ਨੇ ਲਈ ਹੈ। ਇਸ ਫ਼ਿਲਮ ਦੀ ਹੀਰੋਇਨ ਨੀਰੂ ਬਾਜਵਾ ਦੀ ਭੈਣ ਰੁਬੀਨਾ ਬਾਜਵਾ ਹੈ। ਫ਼ਿਲਮ ਦੀ ਸ਼ੂਟਿੰਗ ਅੱਜ ਕੱਲ• ਵਿਦੇਸ਼ ‘ਚ ਚੱਲ ਰਹੀ ਹੈ। ਜੱਸੀ ਗਿੱਲ ਦਾ ਇਨ•ਾਂ ਫ਼ਿਲਮਾਂ ਨਾਲ ਨਾਮ ਜੁੜਨ ਤੋਂ ਬਾਅਦ ਅਚਾਨਕ ਫ਼ਿਲਮ ‘ਚ ਕਿਸੇ ਹੋਰ ਹੀਰੋ ਦੇ ਆ ਜਾਣ ਦੇ ਅਸਲ ਕਾਰਨਾਂ ਦਾ ਨਹੀਂ ਪਤਾ, ਪਰ ਦੂਜੇ ਪਾਸੇ ਖ਼ਬਰ ਇਹ ਵੀ ਹੈ ਕਿ ਉਸ ਨੇ ਆਪਣੇ ਜ਼ਿਆਦਾ ਧਿਆਨ ਹੁਣ ਬਾਲੀਵੁੱਡ ਵੱਲ ਕਰ ਲਿਆ ਹੈ। ਪਤਾ ਲੱਗਾ ਹੈ ਕਿ ਉਹ ਹਿੰਦੀ ਫ਼ਿਲਮ ”ਹੈਪੀ ਭਾਗ ਜਾਏਗੀ 2’ ਵਿੱਚ ਸੋਨਾਕਸ਼ੀ ਸਿਨਹਾ ਅਤੇ ਨਿਰਦੇਸ਼ਕ ਅਨੁਰਾਗ ਕਸ਼ਿਯਪ ਦੀ ਫ਼ਿਲਮ ‘ਮਨਮਰਜੀਆਂ’ ਵਿੱਚ ਕੰਮ ਕਰ ਰਿਹਾ ਹੈ। #Fivewood
in News
ਜੱਸੀ ਗਿੱਲ ਦੇ ਹੱਥੋਂ ਖਿਸਕੀ ਇਕ ਹੋਰ ਫ਼ਿਲਮ


