ਲੰਘੇ ਸ਼ੁੱਕਰਵਾਰ ਰਿਲੀਜ਼ ਹੋਈ ਪੰਜਾਬੀ ਫ਼ਿਲਮ ‘ਰੁਪਿੰਦਰ ਗਾਂਧੀ 2’ ਦੀ ਸਫ਼ਲਤਾ ਤੋਂ ਬਾਅਦ ਹੁਣ ਇਸ ਦੇ ਪ੍ਰੋਡਿਊਸਰ ‘ਡਾਕੂਆਂ ਦਾ ਮੁੰਡਾ’ ਨਾਂ ਦੀ ਫ਼ਿਲਮ ਬਣਉਣਗੇ। ਇਸ ਫ਼ਿਲਮ ਦਾ ਹੀਰੋ ਵੀ ਦੇਵ ਖਰੋੜ ਹੀ ਹੋਵੇਗਾ। ‘ਡਾਕੂਆਂ ਦਾ ਮੁੰਡਾ’ ਇਕ ਜੀਵਨੀ ਅਧਾਰਿਤ ਫ਼ਿਲਮ ਹੈ, ਜਿਸ ਨੂੰ ਮਲੋਟ ਸ਼ਹਿਰ ਨਾਲ ਸਬੰਧਿਤ ਲੇਖਕ ਮਿੰਟੂ ਗੁਰਸੂਰੀਆ ਨੇ ਲਿਖਿਆ ਹੈ। ਮਿੰਟੂ ਗੁਰੂਸਰੀਆ ਕਿਸੇ ਵੇਲੇ ਨਸ਼ਿਆਂ ‘ਚ ਗਲਤਾਨ ਸੀ, ਨਸ਼ਿਆਂ ਦੀ ਪੂਰਤੀ ਲਈ ਉਹ ਜੇਲ ਵੀ ਗਿਆ, ਨਿੱਕੀਆਂ ਮੋਟੀਆਂ ਚੋਰੀਆਂ ਵੀ ਕੀਤੀਆਂ ਤੇ ਗੁੰਡਾਗਰਦੀ ਵੀ। ਹੌਲੀ ਹੌਲੀ ਉਹ ਇਸ ਦਲਦਲ ‘ਚੋਂ ਨਿਕਲਿਆ ਤੇ ਖੁਸ਼ਹਾਲ ਜ਼ਿੰਦਗੀ ਵੱਲ ਪਰਤਿਆ। ਇਸ ਵੇਲੇ ਉਹ ਪੰਜਾਬੀ ਪੱਤਰਕਾਰੀ ‘ਚ ਵਧੀਆ ਮੁਕਾਮ ਰੱਖਦਾ ਹੈ। ਮਿੰਟੂ ਦੀ ਕਹਾਣੀ ਹਜ਼ਾਰਾਂ ਨੌਜਵਾਨਾਂ ਨੂੰ ਸੇਧ ਦਿੰਦੀ ਹੈ। ਇਹ ਕਿਤਾਬ ਪੜ• ਆਮ ਕਹੀ ਜਾਣ ਵਾਲੀ ਗੱਲ ਕਿ ‘ਨਸ਼ਾ ਕੋਹੜ’ ਨੂੰ ਝੁਠਲਾਉਂਦੀ ਹੈ। ਮਿੰਟੂ ਨੇ ਆਪਣੀ ਜ਼ਿੰਦਗੀ ਦੇ ਸਫ਼ਰ ਜ਼ਰੀਏ ਇਹ ਸਾਬਤ ਕੀਤਾ ਹੈ ਕਿ ਕੋਈ ਵੀ ਚੀਜ਼ ਇਨਸਾਨ ਦੀ ਕਮਜ਼ੋਰੀ ਨਹੀਂ ਬਣ ਸਕਦੀ। ਸਭ ਕੁਝ ਵਿਅਕਤੀ ਦੀ ਇੱਛਾ ਸ਼ਕਤੀ ‘ਤੇ ਨਿਰਭਰ ਕਰਦਾ ਹੈ। ‘ਡਾਕੂਆ ਦਾ ਮੁੰਡਾ’ ਟਾਈਟਲ ਹੇਠ ਆਈ ਉਸ ਦੀ ਇਹ ਸਵੈ ਜੀਵਨੀ ਨੂੰ ਲੱਖਾਂ ਲੋਕ ਪੜ• ਚੁੱਕੇ ਹਨ। ਉਸਦੀ ਕਿਤਾਬ ਦੇ ਟਾਈਟਲ ਹੇਠ ਹੀ ਬਣਨ ਜਾ ਰਹੀ ਇਹ ਬਾਇਓਪਿਕ ਪੰਜਾਬ ਦੇ ਉਹਨਾਂ ਸਾਰੇ ਨੌਜਵਾਨਾਂ ਅਤੇ ਮਾਪਿਆਂ ਲਈ ਹੋਵੇਗੀ, ਜਿਨ•ਾਂ ਦੇ ਘਰਾਂ ‘ਚ ਨਸ਼ਾ ਅਮਰਵੇਲ• ਵਾਂਗ ਫ਼ੈਲਿਆ ਹੋਇਆ ਹੈ। ਇਸ ਫ਼ਿਲਮ ‘ਚ ਦੇਵ ਖਰੌੜ ਮਿੰਟੂ ਗੁਰੂਸਰੀਏ ਦਾ ਕਿਰਦਾਰ ਅਦਾ ਕਰੇਗਾ। ਫ਼ਿਲਮ ਦੇ ਡਾਇਰੈਕਟਰ ਅਤੇ ਹੋਰ ਕਿਰਦਾਰਾਂ ਸਬੰਧੀ ਚੋਣ ਅਜੇ ਬਾਕੀ ਹੈ। ਮੰਨਿਆ ਜਾ ਰਿਹਾ ਹੈ ਕਿ ਫ਼ਿਲਮ ਦੇ ਜ਼ਰੀਏ ਲੋਕਾਂ ਤੱਕ ਪਹੁੰੁਚਣ ਜਾ ਰਹੀ ਮਿੰਟੂ ਦੀ ਜ਼ਿੰਦਗੀ ਪੰਜਾਬ ਦੀ ਬਰਬਾਦ ਹੋ ਰਹੀ ਜਵਾਨੀ ਲਈ ਰਾਹ ਦੁਸੇਰਾ ਬਣ ਸਕਦੀ ਹੈ।

in News
ਮਿੰਟੂ ਗੁਰੂਸਰੀਆ ਦੀ ਸਵੈ ਜੀਵਨੀ ‘ਡਾਕੂਆਂ ਦਾ ਮੁੰਡਾ’ ਤੇ ਬਣੇਗੀ ਫ਼ਿਲਮ, ਦੇਵ ਖਰੌੜ ਹੈ ਹੀਰੋ


