in

ਕਿਸ ਨਾਲ ਹੋਵੇਗਾ ‘ਨਿੱਕੇ’ ਦਾ ਵਿਆਹ ???

ਇਸੇ ਮਹੀਨੇ 22 ਸਤੰਬਰ ਨੂੰ ਰਿਲੀਜ਼ ਹੋ ਰਹੀ ਨਿਰਦੇਸ਼ਕ ਸਿਮਰਜੀਤ ਸਿੰਘ ਦੀ ਫ਼ਿਲਮ ‘ਨਿੱਕਾ ਜ਼ੈਲਦਾਰ 2’ ਵਿੱਚ ਇਸ ਵਾਰ ਡਬਲ ਧਮਾਲ ਹੋਣ ਵਾਲਾ ਹੈ। ਫ਼ਿਲਮ ‘ਚ 1970 ਦਾ ਪੰਜਾਬ ਦਿਖਾਇਆ ਗਿਆ ਹੈ। ਫ਼ਿਲਮ ‘ਚ ਇਸ ਵਾਰ ਇਕ ਨਹੀਂ ਦੋ ਦੋ ਹੀਰੋਇਨਾਂ ਹਨ। ਇਕ ਪਾਸੇ ਹੈ ਸੋਨਮ ਬਾਜਵਾ ਤੇ ਦੂਜੇ ਪਾਸੇ ਹੈ ਵਾਮਿਕਾ ਗੱਬੀ।  ਨਿੱਕਾ ਸੋਨਮ ਨਾਲ ਵੀ ਗੀਤ ਗਾ ਰਿਹਾ ਹੈ ਤੇ ਵਾਮਿਕਾ ਨਾਲ ਵੀ। ਕੀ ਤੁਸੀਂ ਫ਼ਿਲਮ ਦਾ ਟ੍ਰੇਲਰ ਦੇਖ ਕੇ ਅੰਦਾਜ਼ਾ ਲਗਾ ਸਕਦੇ ਹੋ ਕਿ ਇਸ ਵਾਰ ਨਿੱਕੇ ਦਾ ਵਿਆਹ ਕਿਹੜੀ ਹੀਰੋਇਨ ਨਾਲ ਹੋਵੇਗਾ। ਚਲੋ ਲਗਾਓ ਫਿਰ ਤੁੱਕਾ ਤੇ ਕਰੋ ਕੁਮੈਂਟ। ਜੇ ਤੁਹਾਡਾ ਤੁੱਕਾ ਸਹੀ ਜਗ•ਾ ਲੱਗਿਆ ਤਾਂ ਹੋ ਸਕਦਾ ਹੈ ਤੁਹਾਨੂੰ ਨਿੱਕੇ ਦੀ ਕਿਸੇ ਹੀਰੋਇਨ ਨਾਲ ਬੈਠ ਕੇ ਫ਼ਿਲਮ ਦੇਖਣ ਦਾ ਹੀ ਮੌਕਾ ਮਿਲ ਜਾਵੇ।
ਦੱਸ ਦਈਏ ਕਿ ਪਟਿਆਲਾ ਮੋਸ਼ਨ ਪਿਕਚਰਜ਼ ਦੇ ਬੈਨਰ ਹੇਠ ਰਿਲੀਜ਼ ਹੋ ਰਹੀ ਨਿਰਮਾਤਾ ਅਮਨੀਤ ਸਿੰਘ ਕਾਕੂ ਦੀ ਇਹ ਫ਼ਿਲਮ ਭਾਵੇ ਨਿੱਕਾ ਜ਼ੈਲਦਾਰ ਦਾ ਸੀਕੁਅਲ ਹੈ, ਪਰ ਇਸ ਫ਼ਿਲਮ ‘ਚ ਪਹਿਲੀ ਫ਼ਿਲਮ ਵਾਲਾ ਕੁਝ ਵੀ ਨਹੀਂ ਹੈ, ਬੱਸ ਦੋਵਾਂ ਫ਼ਿਲਮਾਂ ‘ਚ ਇਕੋ ਚੀਜ਼ ਕਾਮਨ ਹੈ, ਉਹ ਹੈ ਨਿੱਕੇ ਦਾ ਵਿਆਹ।  ਅੰਗਰੇਜ਼ ਅਤੇ ਨਿੱਕਾ ਜ਼ੈਲਦਾਰ ਵਰਗੀਆਂ ਸ਼ਾਨਦਾਰ ਫ਼ਿਲਮਾਂ ਦੇ ਨਿਰਦੇਸ਼ਕ ਸਿਮਰਜੀਤ ਸਿੰਘ ਨੇ ਇਸ ਫ਼ਿਲਮ ‘ਚ ਵੀ ਦਰਸ਼ਕਾਂ ਨੂੰ ਅੰਗਰੇਜ਼ ਵਾਂਗ ਪੁਰਾਤਨ ਪੰਜਾਬ ਤੇ ਸੱਭਿਆਚਾਰ ਦੇ ਦੀਦਾਰ ਕਰਵਾਉਣ ਦੀ ਕੋਸ਼ਿਸ਼ ਕੀਤੀ ਹੈ। 22 ਸਤੰਬਰ ਨੂੰ ਰਿਲੀਜ਼ ਹੋ ਰਹੀ ਇਸ ਫ਼ਿਲਮ ਦਾ ਟ੍ਰੇਲਰ ਯੂ ਟਿਊਬ ‘ਤੇ ਦੇਖਿਆ ਜਾ ਸਕਦਾ ਹੈ।

Leave a Reply

Your email address will not be published. Required fields are marked *

ਨਾਮਵਰ ਮਾਡਲ ਤੇ ਅਦਾਕਾਰਾ ਹਿਮਾਂਸ਼ੀ ਖੁਰਾਣਾ ਨੇ ਕੈਮਰੇ ਮੂਹਰੇ ਪਹਿਲੀ ਵਾਰ ਕੀਤੇ ਵੱਡੇ ਖੁਲਾਸੇ

ਸਿੱਖ ਕੌਮ ਦੇ ਮਾਣ ‘ਚ ਹੋਰ ਵਾਧਾ ਕਰੇਗੀ ਪੰਜਾਬੀ ਫ਼ਿਲਮ ‘ਕਿਰਦਾਰ ਏ ਸਰਦਾਰ’