ਪੰਜਾਬੀ ਫ਼ਿਲਮ ‘ਏਕ ਓਂਕਾਰ’ ਨੂੰ ਭਾਰਤੀ ਸੈਂਸਰ ਬੋਰਡ ਨੇ ਸਰਟੀਫਿਕੇਟ ਦੇਣ ਤੋਂ ਨਾਂਹ ਕਰਦਿਆਂ ਇਸ ਦੀ ਭਾਰਤ ‘ਚ ਰਿਲੀਜ਼ਿੰਗ ‘ਤੇ ਰੋਕ ਲਗਾ ਦਿੱਤੀ ਹੈ। ਹੁਣ ਇਹ ਫ਼ਿਲਮ ਭਾਰਤ ਨੂੰ ਛੱਡ ਬਾਕੀ ਹੋਰ ਮੁਲਕਾਂ ‘ਚ 3 ਨਵੰਬਰ ਨੂੰ ਰਿਲੀਜ਼ ਹੋਵੇਗੀ। ਇਹ ਉਹੀ ਫ਼ਿਲਮ ਹੈ, ਜਿਸ ਦੇ ਟਾਈਟਲ ਨੂੰ ਲੈ ਕੇ ਫ਼ਿਲਮ ਦੇ ਪ੍ਰੋਡਿਊਸਰਾਂ ਤੇ ਉੱਘੀ ਬਾਲੀਵੁੱਡ ਅਦਾਕਾਰਾ ਪ੍ਰਿਅੰਕਾ ਚੋਪੜਾ ‘ਚ ਤਨਾਣ ਪੈਦਾ ਹੋਇਆ ਸੀ। ਪ੍ਰਿਅੰਕਾ ਫ਼ਿਲਮ ਦਾ ਇਹ ਟਾਈਟਲ ਬਿਨਾਂ ਰਜਿਸਟਡ ਕਰਵਾਇਆ ਹੀ ਆਪਣੇ ਨਾਂ ‘ਤੇ ਐਲਾਨ ਦਿੱਤਾ ਸੀ। ‘ਨਾਨਕ ਫ਼ਿਲਮ ਇੰਟਰਨੈਸ਼ਨਲ’ ਦੇ ਬੈਨਰ ਹੇਠ ਬਣੀ ਇਸ ਫ਼ਿਲਮ ਦੇ ਨਿਰਮਾਤਾ ਤਲਵਿੰਦਰ ਸਿੰਘ ਮੁਸਾਫ਼ਿਰ ਹਨ। ਫ਼ਿਲਮ ਦਾ ਨਿਰਦੇਸ਼ਕ ਅਵਰਿਲ ਰਾਜ ਸ਼ਰਮਾ ਹੈ। ਫ਼ਿਲਮ ‘ਚ ਸੁਖਦੀਪ ਸੁੱਖ, ਮੇਘਾ ਸ਼ਰਮਾ, ਸ਼ਵਿੰਦਰ ਮਾਹਲ, ਹਰਪ੍ਰੀਤ ਪੀਟਾ ਤੇ ਅਨੀਤਾ ਸ਼ਬਦੀਸ਼ ਸਮੇਤ ਨਾਮੀਂ ਕਲਾਕਾਰਾਂ ਨੇ ਅਹਿਮ ਭੂਮਿਕਾ ਨਿਭਾਈ ਹੈ।
ਫ਼ਿਲਮ ਦੀ ਟੀਮ ਮੁਤਾਬਕ ਇਸ ਫ਼ਿਲਮ ਜ਼ਰੀਏ ਪੰਜਾਬ ਦੇ ਕੁਝ ਕਾਲੇ ਪੰਨਿਆਂ ‘ਤੇ ਰੌਸ਼ਨੀ ਪਾਈ ਗਈ ਹੈ। ਫ਼ਿਲਮ ਜ਼ਰੀਏ ਨੌਜਵਾਨਾਂ ਨੂੰ ਜਾਗਰੂਕ ਕੀਤਾ ਗਿਆ ਹੈ ਕਿ ਉਹ ਸਮਾਜਿਕ ਬੁਰਾਈਆਂ ਖਿਲਾਫ਼ ਡਟ ਸਕਣ। ਇਹ ਫ਼ਿਲਮ ਇਕ ਸਿੱਖ ਨੌਜਵਾਨ ਦੀ ਹਿੰਮਤ ਦੀ ਕਹਾਣੀ ਹੈ, ਜੋ ਸਮਾਜਿਕ ਬੁਰੀਆਂ ਖਿਲਾਫ਼ ਆਵਾਜ਼ ਉਠਾਉਂਦਾ ਹੈ। ਫ਼ਿਲਮ ਦੇ ਨਿਰਦੇਸ਼ਕ ਮੁਤਾਬਕ ਇਹ ਫ਼ਿਲਮ ਬਣਾਉਣਾ ਉਹਨਾਂ ਦੀ ਟੀਮ ਲਈ ਵੱਡੀ ਚੁਣੋਤੀ ਰਿਹ ਹੈ, ਕਿਉਂਕਿ ਫ਼ਿਲਮ ਬਣਾਉਂਦਿਆਂ ਹਰ ਵਰਗ ਦੀਆਂ ਧਾਰਮਿਕ ਭਾਵਨਾਵਾਂ ਦਾ ਖਿਆਲ ਰੱਖਣਾ ਬੇਹੱਦ ਜ਼ਰੂਰੀ ਸੀ। ਫ਼ਿਲਮ ਦੀ ਕਹਾਣੀ ਦੇ ਨਾਲ ਨਾਲ ਅਰਥ ਭਰਪੂਰ ਸੰਗੀਤ ਨੂੰ ਵੀ ਪਹਿਲ ਦਿੱਤੀ ਗਈ ਸੀ। ਫ਼ਿਲਮ ਦੇ ਸੰਗੀਤ ‘ਚ ਦਲੇਰ ਮਹਿੰਦੀ, ਸੁਖਸ਼ਿੰਦਰ ਸ਼ਿੰਦਾ, ਵਿਕਰਮ ਐਨ ਵਿਕਰਮ ਅਤੇ ਸਰਬਜੀਤ ਸਿੰਘ ਮਰਵਾਹਾ ਨੇ ਅਹਿਮ ਭੂਮਿਕਾ ਨਿਭਾਈ ਹੈ। ਫ਼ਿਲਮ ਲÂ ਗੀਤ ਝਲਮਨ ਸਿੰਘ ਢਾਂਡਾ, ਜੈਗਸ ਮਾਈਨਰ ਅਤੇ ਬਲਜੀਤ ਨੂਰ ਨੇ ਲਿਖੇ ਹਨ। ਫ਼ਿਲਮ ਦਾ ਸੰਗੀਤ ਯੈਲੋ ਮਿਊਜ਼ਿਕ ਅਧੀਨ ਰਿਲੀਜ਼ ਹੋਇਟਾ ਹੈ। ਫ਼ਿਲਮ ਨੂੰ ਹੁਣ ਗਲੋਬ ਮੂਵੀਜ਼ ਦੇ ਰਾਹੀਂ ਦੁਨੀਆਂ ਦੇ ਵੱਖ ਵੱਖ ਮੁਲਕਾਂ ‘ਚ ਰਿਲੀਜ਼ ਕੀਤਾ ਜਾਵੇਗਾ।
ਸੈਂਸਰ ਬੋਰਡ ਵੱਲੋਂ ਫ਼ਿਲਮ ਨੂੰ ਸਰਟੀਫਿਕੇਟ ਜਾਰੀ ਨਾ ਕਰਨ ਸਬੰਧੀ ਫ਼ਿਲਮ ਦੀ ਟੀਮ ਦਾ ਕਹਿਣਾ ਹੈ ਕਿ ਸੈਂਸਰ ਬੋਰਡ ਨੇ ਕੁਝ ਬਿਨਾਂ ਵਜ•ਾ ਦੀਆਂ ਚੀਜ਼ਾਂ ‘ਤੇ ਇਤਰਾਜ਼ ਪ੍ਰਗਟ ਕੀਤਾ ਹੈ, ਜਦਕਿ ਫ਼ਿਲਮ ‘ਚ ਕੁਝ ਵੀ ਅਜਿਹਾ ਨਹੀਂ ਹੈ, ਜੋ ਕਿਸੇ ਧਰਮ ਜਾਂ ਫਿਰਕੇ ਦੀਆਂ ਧਾਰਮਿਕ ਭਾਵਨਾਵਾਂ ਨੂੰ ਭੜਕਾਉਂਦਾ ਹੋਵੇ। ਉਹ ਇਸ ਸਬੰਧੀ ਕਾਨੂੰਨੀ ਲੜਾਈ ਲੜ ਰਹੇ ਹਨ, ਪਰ ਫ਼ਿਲਹਾਲ ਵਿਦੇਸ਼ਾਂ ‘ਚ ਫਿਲਮ ਨੂੰ ਰਿਲੀਜ਼ ਕੀਤਾ ਜਾ ਰਿਹਾ ਹੈ।
in News
ਇਕ ਹੋਰ ਪੰਜਾਬੀ ਫ਼ਿਲਮ ਭਾਰਤ ‘ਚ ਬੈਨ, ਵਿਦੇਸ਼ ‘ਚ 3 ਨਵੰਬਰ ਨੂੰ ਹੋਵੇਗੀ ਰਿਲੀਜ਼


