in

ਰਾਣਾ ਰਣਬੀਰ ਬਣਿਆ ਫ਼ਿਲਮ ਡਾਇਰੈਕਟ, ਪਹਿਲੀ ਫ਼ਿਲਮ ‘ਆਸੀਸ’ ਦੀ ਸ਼ੂਟਿੰਗ ਦਸੰਬਰ ‘ਚ

ਨਾਮਵਰ ਅਦਾਕਾਰ, ਕਾਮੇਡੀਅਨ ਅਤੇ ਲੇਖਕ ਰਾਣਾ ਰਣਬੀਰ ਹੁਣ ਨਿਰਦੇਸ਼ਕ ਵਜੋਂ ਆਪਣੇ ਵੀਜ਼ਨ ਨੂੰ ਪੰਜਾਬੀ ਦਰਸ਼ਕਾਂ ਸਾਹਮਣੇ ਰੱਖਣਗੇ। ਬਤੌਰ ਨਿਰਦੇਸ਼ਕ ਉਹਨਾਂ ਦੀ ਪਹਿਲੀ ਫ਼ਿਲਮ ‘ਆਸੀਸ’ ਹੋਵੇਗੀ। ਇਹ ਫ਼ਿਲਮ ਉਹਨਾਂ ਖੁਦ ਹੀ ਲਿਖੀ ਹੈ। ਨਵਰੋਜ ਗੁਰਬਾਜ ਇੰਟਰਨੇਟਮੈਂਟ ਤੇ ਜ਼ਿੰਦਗੀ ਜ਼ਿੰਦਾਬਾਦ ਇੰਟਰਨੇਟਮੈਂਟ ਦੇ ਬੈਨਰ ਹੇਠ ਬਣਨ ਜਾ ਰਹੀ ਇਸ ਫ਼ਿਲਮ ਦੇ ਨਿਰਮਾਤਾ ਲੱਕੀ ਸੰਧੂ, ਬਲਦੇਵ ਸਿੰਘ ਬਾਠ ਅਤੇ ਰਾਣਾ ਰਣਬੀਰ ਹਨ।
ਫ਼ਿਲਮ ਦੀ ਸ਼ੂਟਿੰਗ ਦਸੰਬਰ ਦੇ ਪਹਿਲੇ ਹਫ਼ਤੇ ਪੰਜਾਬ ਦੇ ਵੱਖ ਵੱਖ ਇਲਾਕਿਆਂ ‘ਚ ਕੀਤੀ ਜਾਵੇਗੀ। ਫ਼ਿਲਮ ਵਿਚਲੇ ਕਲਾਕਾਰਾਂ ਤੇ ਹੋਰ ਜਾਣਕਾਰੀ ਛੇਤੀ ਹੀ ਜਨਤਕ ਕੀਤੀ ਜਾ ਰਹੀ ਹੈ। ਦੱਸ ਦਈਏ ਕਿ ਰਾਣਾ ਰਣਬੀਰ ਕਾਮੇਡੀਅਨ ਦੇ ਨਾਲ ਨਾਲ ਇਕ ਸੰਜੀਦਾ ਲੇਖਕ ਤੇ ਅਦਾਕਾਰ ਵੀ ਹਨ। ਫ਼ਿਲਮ ਲੇਖਕ ਵਜੋਂ ਉਹਨਾਂ ਦਾ ਸਫ਼ਰ ਉੱਘੇ ਫ਼ਿਲਮਸਾਜ਼ ਮਨਮੋਹਨ ਸਿੰਘ ਨਾਲ ਸ਼ੁਰੂ ਹੋਇਆ ਸੀ। ਉਹ ਮਨ ਜੀ ਦੀਆਂ ਫ਼ਿਲਮਾਂ ਇਕ ਕੁੜੀ ਪੰਜਾਬ ਦੀ, ਮੁੰਡੇ ਯੂ ਕੇ, ਅੱਜ ਦੇ ਰਾਂਝੇ ਅਤੇ ਆ ਗਏ ਮੁੰਡੇ ਯੂ ਕੇ ਦੇ ਲਈ ਲੇਖਕ ਤੇ ਡਾਇਲਾਗ ਲੇਖਕ ਵਜੋਂ ਕੰਮ ਕਰ ਚੁੱਕੇ ਹਨ। ਗਿੱਪੀ ਗਰੇਵਾਲ ਦੀ ਬਹੁ ਚਰਚਿਤ ਫ਼ਿਲਮ ‘ਮੰਜੇ ਬਿਸਤਰੇ’ ਅਤੇ ‘ਅਰਦਾਸ’ ਦੇ ਡਾਇਲਾਗ ਵੀ ਰਾਣਾ ਰਣਬੀਰ ਦੇ ਹੀ ਲਿਖੇ ਹਨ। ਅੱਜ ਕੱਲ• ਉਹ ਨਿਰਦੇਸ਼ਕ ਜਨਜੋਤ ਦੀ ਨਿੰਜਾ ਅਭਿਨੀਤ ਫ਼ਿਲਮ ‘ਆਲ•ਣਾ’ ਲਈ ਡਾਇਲਾਗ ਲਿਖ ਰਹੇ ਹਨ। ਪੰਜਾਬ ‘ਚ ਲਘੂ ਫ਼ਿਲਮਾਂ ਦੀ ਲਹਿਰ ਚਲਾਉਣ ਵਾਲੇ ਫ਼ਿਲਮਸਾਜ਼ ਨਵਤੇਜ ਸੰਧੂ ਦੀ ਪਲੇਠੀ ਫ਼ੀਚਰ ਫ਼ਿਲਮ ਲਈ ਸਕਰੀਨਪਲੇ ਤੇ ਡਾਇਲਾਗ ਲਿਖਣ ਦਾ ਜ਼ਿੰਮਾ ਵੀ ਰਾਣਾ ਰਣਬੀਰ ਦੇ ਮੋਢਿਆਂ ‘ਤੇ ਹੀ ਹੈ। ਅਦਾਕਾਰ ਵਜੋਂ ਉਹ ਦਰਜਨਾਂ ਫ਼ਿਲਮਾਂ ‘ਚ ਵੱਡੀਆਂ ਛੋਟੀਆਂ ਭੂਮਿਕਾਵਾਂ ਅਦਾ ਕਰ ਚੁੱਕੇ ਹਨ।
ਉਹਨਾਂ ਦੀਆਂ ਲਿਖਤਾਂ ਸਮੇਂ ਸਮੇਂ ਤੇ ਕਿਤਾਬਾਂ ਅਤੇ ਸੋਸ਼ਲ ਮੀਡੀਆ ਦੇ ਮਾਧਿਅਮ ਰਾਹੀਂ ਸਰੋਤਿਆਂ, ਦਰਸ਼ਕਾਂ ਤੇ ਪਾਠਕਾਂ ਤੱਕ ਪੁੱਜਦੀਆਂ ਰਹਿੰਦੀਆਂ ਹਨ।
ਰਾਣਾ ਰਣਬੀਰ ਪਿਛਲੇ ਕਈ ਸਾਲਾਂ ਤੋਂ ਨਿਰਦੇਸ਼ਕ ਵਜੋਂ ਸਾਹਮਣੇ ਆਉਂਣ ਦੀ ਤਿਆਰੀ ਕਰ ਰਹੇ ਸਨ। ਇਸ ਦਰਮਿਆਨ ਉਹਨਾਂ ਕੋਲ ਕੁਝ ਫ਼ਿਲਮਾਂ ਨਿਰਦੇਸ਼ਨ ਲਈ ਆਈਆਂ ਵੀ, ਪਰ ਉਹ ਬਿਨਾਂ ਕਿਸੇ ਤਿਆਰੀ ਤੋਂ ਕੋਈ ਫ਼ਿਲਮ ਨਿਰਦੇਸ਼ਨ ਕਰਨ ਦੇ ਹੱਕ ‘ਚ ਨਹੀਂ ਸਨ। ਹੁਣ ਸਹੀ ਵਿਸ਼ਾ, ਸਹੀ ਸਮਾਂ ਆਉਣ ‘ਤੇ ਉਹ ‘ਆਸੀਸ’ ਨਾਂ ਦੀ ਇਹ ਫ਼ਿਲਮ ਡਾਇਰੈਕਟ ਕਰਨਗੇ।

Leave a Reply

Your email address will not be published. Required fields are marked *

ਇਕ ਹੋਰ ਪੰਜਾਬੀ ਫ਼ਿਲਮ ਭਾਰਤ ‘ਚ ਬੈਨ, ਵਿਦੇਸ਼ ‘ਚ 3 ਨਵੰਬਰ ਨੂੰ ਹੋਵੇਗੀ ਰਿਲੀਜ਼

ਰੁਪਿੰਦਰ ਗਾਂਧੀ 2 ਤੋਂ ਬਾਅਦ ਹੁਣ ‘ਡਾਕੂਆਂ ਦਾ ਮੁੰਡਾ’ ਵਿੱਚ ਵੀ ਇੱਕਠੇ ਨਜ਼ਰ ਆਉਣਗੇ ਦੇਵ ਖਰੋੜ ਤੇ ਸੁਖਦੀਪ ਸੁੱਖ