in

ਪੰਜਾਬੀ ਫ਼ਿਲਮ ‘ਜੱਗਾ ਜਿਉਂਦਾ ਏ’ ਦੀ ਸ਼ੂਟਿੰਗ ਸ਼ੁਰੂ, ਦਿਲਜੀਤ ਕਲਸੀ ਬਣਿਆ ਜੱਗਾ

ਪੰਜਾਬੀ ਫ਼ਿਲਮ ‘ਜੱਗਾ ਜਿਉਂਦਾ ਏ’ ਦੀ ਸ਼ੂਟਿੰਗ ਸੋਮਵਾਰ ਤੋਂ ਚੰਡੀਗੜ• ਦੇ ਨੇੜਲੇ ਪਿੰਡ ਮਾਣਕਪੁਰ ਸ਼ਰੀਫ਼ ‘ਚ ਸ਼ੁਰੂ ਹੋ ਗਈ ਹੈ। ਨਾਮਵਰ ਪੰਜਾਬੀ ਗਾਇਕ ਮਿੱਕਾ ਸਿੰਘ ਦੀ ਪੇਸ਼ਕਸ਼ ਇਸ ਫ਼ਿਲਮ ਦਾ ਹੀਰੋ ਦਿਲਜੀਤ ਕਲਸੀ ਹੈ। ਦਿਲਜੀਤ ਕਲਸੀ ਇਸ ਤੋਂ ਪਹਿਲਾਂ ਪੰਜਾਬੀ ਫ਼ਿਲਮ ‘ਸਰਦਾਰ ਸਾਹਬ’ ਵਿੱਚ ਜੈਕੀ ਸ਼ਰਾਫ਼ ਨਾਲ ਮੁੱਖ ਭੂਮਿਕਾ ਨਿਭਾ ਚੁੱਕਿਆ ਹੈ। ‘ਆਲ ਟਾਈਮ ਮੂਵੀਜ਼ ਪ੍ਰਾਈਮੇਟ ਲਿਮਟਿਡ’ ਦੇ ਬੈਨਰ ਹੇਠ ਬਣ ਰਹੀ ਇਸ ਫ਼ਿਲਮ ਦਾ ਨਿਰਦੇਸ਼ਕ ਰਾਕੇਸ਼ ਧਵਨ ਹੈ। ਇਸ ਫ਼ਿਲਮ ‘ਚ ਦਿਲਜੀਤ ਕਲਸੀ ਨਾਲ ਬਾਲੀਵੁੱਡ ਅਦਾਕਾਰਾ ਕਾਇਨਾਤ ਅਰੋੜਾ ਨਜ਼ਰ ਆਵੇਗੀ। ਉਸ ਤੋਂ ਇਲਾਵਾ ਕਰਮਜੀਤ ਅਨਮੋਲ, ਯੋਗਰਾਜ ਸਿੰਘ, ਸਰਦਾਰ ਸੋਹੀ, ਰਾਣਾ ਜੰਗ ਬਹਾਦਰ, ਅਨੀਤਾ ਦੇਵਗਣ, ਸੁਨੀਤਾ ਧੀਰ, ਗੁਰਪ੍ਰੀਤ ਕੌਰ ਭੰਗੂ ਤੇ ਹਰਪ ਫ਼ਾਰਮਰ ਸਮੇਤ ਕਈ ਨਵੇਂ ਅਤੇ ਪੁਰਾਣੇ ਚਿਹਰੇ ਅਹਿਮ ਭੂਮਿਕਾ ਨਿਭਾ ਰਹੇ ਹਨ। ਫ਼ਿਲਮ ਦਾ ਸੰਗੀਤ ਹਨੀ ਸਿੰਘ, ਮਿੱਕਾ ਸਿੰਘ, ਮਿਲਿੰਦ ਗਾਬਾ, ਕਪਤਾਨ ਲਾਡੀ, ਦੇਬੀ ਮਖਸੂਸਪੁਰੀ ਅਤੇ ਐਨ ਆਰਡੀਐਕਸ ਦਾ ਹੋਵੇਗਾ। ਫ਼ਿਲਮ ਦੀ ਟੀਮ ਮੁਤਾਬਕ ਇਹ ਫ਼ਿਲਮ ਪੰਜਾਬੀ ਦੀ ਪਹਿਲੀ ਫ਼ਨਟੈਂਸੀ ਫ਼ਿਲਮ ਹੋਵੇਗੀ, ਜਿਸ ‘ਚ ਧਰਮਰਾਜ ਦਾ ਦਰਬਾਰ ਸਮੇਤ ਉਪਰਲੀ ਅਤੇ ਹੇਠਲੀ ਦੁਨੀਆਂ ਦੇ ਰੰਗ ਦਿਖਾਏ ਜਾਣਗੇ। ਇਹ ਫ਼ਿਲਮ ਕਈ ਪੱਖਾਂ ਤੋਂ ਪੰਜਾਬੀ ਦੀਆਂ ਹੋਰਾਂ ਫ਼ਿਲਮਾਂ ਤੋਂ ਵੱਖਰੀ ਹੋਵੇਗੀ।

ਫ਼ਿਲਮ ਦੇ ਨਾਇਕ ਦਿਲਜੀਤ ਕਲਸੀ ਨੇ ਦੱਸਿਆ ਕਿ ਉਹ ਇਸ ਫ਼ਿਲਮ ‘ਚ ਦੋਹਰੀ ਭੂਮਿਕਾ ਨਿਭਾ ਰਹੇ ਹਨ। ਉਹ ਇਸ ‘ਚ ਇਕ ਸਧਾਰਨ ਨੌਜਵਾਨ ਜੱਗੇ ਦੀ ਭੂÎਮਿਕਾ ‘ਚ ਨਜ਼ਰ ਆਉਂਣਗੇ। ਇਸ ਦੇ ਨਾਲ ਹੀ ਉਹ ਇਕ ਭ੍ਰਿਸ਼ਟ ਪੁਲਿਸ ਅਫ਼ਸਰ ਦਾ ਕਿਰਦਾਰ ਵੀ ਅਦਾ ਕਰ ਰਹੇ ਹਨ। Àਨ•ਾਂ ਲਈ ਇਹ ਦੋਹਰਾ ਕਿਰਦਾਰ ਨਿਭਾਉਣਾ ਕਿਸੇ ਚੁਣੌਤੀ ਤੋਂ ਘੱਟ ਨਹੀਂ ਹੈ, ਪਰ ਦਰਸ਼ਕ ਉਨ•ਾਂ ਦੇ ਇਨ•ਾਂ ਕਿਰਦਾਰਾਂ ਨੂੰ ਪਸੰਦ ਕਰਨਗੇ। ਬਾਲੀਵੁੱਡ ਦੀ ਨਾਮਵਰ ਅਦਾਕਾਰ ਕਾਇਨਾਤ ਅਰੋੜਾ ਇਸ ਫ਼ਿਲਮ ‘ਚ ਪੁਲਿਸ ਦੀ ਵਰਦੀ ‘ਚ ਨਜ਼ਰ ਆਵੇਗੀ।

ਪੰਜਾਬੀ ਫ਼ਿਲਮਾਂ ਦੇ ਸਦਾਬਹਾਰ ਅਦਾਕਾਰ ਯੋਗਰਾਜ ਸਿੰਘ ਇਸ ਫ਼ਿਲਮ ‘ਚ ਇਕ ਐਮਐਲਏ ਦਾ ਕਿਰਦਾਰ ਨਿਭਾ ਰਹੇ ਹਨ, ਜੋ ਪੁਲਿਸ ਤੰਤਰ ਨੂੰ ਹਮੇਸ਼ਾ ਆਪਣੇ ਜੇਬ• ‘ਚ ਰੱਖਣਾ ਪਸੰਦ ਕਰਦਾ ਹੈ। ਥੋੜੇ ਸਮੇਂ ‘ਚ ਪੰਜਾਬੀ ਫ਼ਿਲਮ ਇੰਡਸਟਰੀ ‘ਚ ਪੁਖਤਾ ਪਹਿਚਾਣ ਬਣਾਉਣ ਵਾਲੀ ਅਦਾਕਾਰਾ ਅਨੀਤਾ ਦੇਵਗਣ ਨੂੰ ਇਸ ਵਾਰ ਦਰਸ਼ਕ ਇਕ ਵੱਖਰੇ ਕਿਰਦਾਰ ‘ਚ ਦੇਖਣਗੇ। ਇਸ ਫ਼ਿਲਮ ਦੀ ਸ਼ੂਟਿੰਗ ਪੰਜਾਬ, ਚੰਡੀਗੜ• ਅਤੇ ਮੁੰਬਈ ਤੋਂ ਇਲਾਵਾ ਹਿਮਾਚਲ ਪ੍ਰਦੇਸ ਦੀਆਂ ਖੂਬਸੂਰਤ ਲੋਕੇਸ਼ਨਾਂ ‘ਤੇ ਅਗਲੇ 40 ਦਿਨ ਜਾਰੀ ਰਹੇਗੀ।

Leave a Reply

Your email address will not be published. Required fields are marked *

ਅਦਾਕਾਰੀ ਦੇ ਅਖਾੜੇ ‘ਚ ‘ਭਲਵਾਨੀ’ ਕਰਨ ਲਈ ਤਿਆਰ ਰਣਜੀਤ ਬਾਵਾ

ਪੰਜਾਬੀ ਐਕਟਰਸ ਮੈਂਡੀ ਤੱਖਰ ਫ਼ਸ ਸਕਦੀ ਹੈ ਪੁਲਿਸ ਦੇ ਸਿਕੰਜੇ ‘ਚ