in

ਪੰਜਾਬੀ ਐਕਟਰਸ ਮੈਂਡੀ ਤੱਖਰ ਫ਼ਸ ਸਕਦੀ ਹੈ ਪੁਲਿਸ ਦੇ ਸਿਕੰਜੇ ‘ਚ

ਪੰਜਾਬੀ ਫ਼ਿਲਮ ਇੰਡਸਟਰੀ ਦੀ ਨਾਮਵਰ ਅਦਾਕਾਰਾ ਮੈਂਡੀ ਤੱਖਰ ਇਕ ਵਾਰ ਫਿਰ ਕਾਨੂੰਨੀ ਸਿਕੰਜੇ ‘ਚ ਫ਼ਸ ਗਈ ਹੈ। ਇਸ ਵਾਰ ਉਸ ‘ਤੇ ਇਕ ਆਰਟਿਸਟ ਏਜੰਟ ਦਾ ਕਮੀਸ਼ਨ ਦੱਬਣ ਦਾ ਦੋਸ਼ ਲੱਗਿਆ ਹੈ। ਇਸ ਮਾਮਲੇ ‘ਚ ਉਸ ਖਿਲਾਫ਼ ਮੁੰਬਈ ਦੀ ਵਰਸੋਆ ਪੁਲਿਸ ਨੇ ਐਫਆਈਆਰ ਦਰਜ ਕੀਤੀ ਹੈ। ਸ਼ਿਕਾਇਤਕਰਤਾ ਨੇ ਕਥਿਤ ਦੋਸ਼ ਲਾਇਆ ਹੈ ਕਿ ਮੈਂਡੀ ਤੱਖਰ ਨਾਲ ਉਸਦਾ ਸਮਝੌਤਾ ਹੋਇਆ ਸੀ ਕਿ ਉਹ 12 ਮਹੀਨਿਆਂ ਤੱਕ ਉਸ ਦਾ ਪੰਜਾਬ ਟੈਰਾਟਿਰੀ ਦਾ ਹਰ ਤਰ•ਾਂ ਦਾ ਕੰਮ ਮੈਨੇਜ ਕਰੇਗਾ, ਜਿਸ ‘ਚ ਫ਼ਿਲਮਾਂ, ਈਵੈਂਟ, ਪ੍ਰੋਮੋਸ਼ਨ ਤੇ ਬਰਾਂਡਿੰਗ ਸਮੇਤ ਕੁਝ ਹੋਰ ਚੀਜ਼ਾਂ ਵੀ ਸ਼ਾਮਲ ਸਨ। ਪਰ ਮੈਂਡੀ ਨੇ ਆਪਣੇ ਵਾਅਦੇ ਮੁਤਾਬਕ ਉਸ ਨੂੰ ਬਣਦਾ ਕਮਿਸ਼ਨ ਨਹੀਂ ਦਿੱਤਾ। ਸ਼ਿਕਾਇਤਕਰਤਾ ਮੁਤਾਬਕ ਮੈਂਡੀ ਲਗਾਤਾਰ ਕੰਮ ਕਰ ਰਹੀ ਹੈ, ਪਰ ਉਹ ਆਪਣੀ ਕਮਾਈ ‘ਚੋਂ ਉਸ ਨੂੰ ਨਿਯਮਾਂ ਮੁਤਾਬਕ ਉਸਦਾ ਕਮਿਸ਼ਨ ਨਹੀਂ ਦੇ ਰਹੀ । ਹਾਲਹਿ ‘ਚ ਉਸਨੇ ‘ਖਿੰਦੋ ਖੂੰਡੀ’ ਫ਼ਿਲਮ ‘ਚ ਅਹਿਮ ਭੂਮਿਕਾ ਨਿਭਾਈ ਹੈ। 3 ਨਵੰਬਰ ਨੂੰ ਰਿਲੀਜ਼ ਹੋ ਰਹੀ ਪੰਜਾਬੀ ਫ਼ਿਲਮ ‘ਸਰਦਾਰ ਮੁਹੰਮਦ’ ਲਈ ਵੀ ਉਸ ਨੇ ਇਕ ਗੀਤ ‘ਚ ਕੰਮ ਕੀਤਾ ਹੈ। ਇਨ•ਾਂ ਫ਼ਿਲਮਾਂ ਅਤੇ ਈਵੈਂਟਸ ‘ਚੋਂ ਮਿਲਣ ਵਾਲੇ ਪੈਸਿਆਂ ‘ਚੋਂ ਕਥਿਤ ਉਸਦਾ ਕਮਿਸ਼ਨ ਵੀ ਬਣਦਾ ਸੀ, ਪਰ ਉਸ ਨੂੰ ਨਹੀਂ ਦਿੱਤਾ ਗਿਆ। ਇਸ ਪੈਸੇ ਨੂੰ ਲੈ ਕੇ ਹੀ ਮੈਂਡੀ ਖਿਲਾਫ਼ ਕਥਿਤ ਮਾਮਲਾ ਦਰਜ ਹੋਇਆ ਹੈ।
ਦੱਸ ਦਈਏ ਕਿ ਇਸ ਤੋਂ ਪਹਿਲਾਂ ਵੀ ਮੈਂਡੀ ਖਿਲਾਫ਼ ਮੁਹਾਲੀ ਦੇ ਇਕ ਵਿਅਕਤੀ ਵੱਲੋਂ ਕਥਿਤ ਪੁਲਿਸ ਸ਼ਿਕਾਇਤ ਦਰਜ ਕਰਵਾਈ ਗਈ ਸੀ, ਉਸ ਵੇਲੇ ਮੈਂਡੀ ‘ਤੇ ਵਿਦੇਸ਼ ਸ਼ੋਅਜ਼ ਲਈ ਕੀਤੇ ਗਏ ਸਮਝੌਤੇ ਤੋਂ ਭੱਜਣ ਦਾ ਦੋਸ਼ ਲੱਗਿਆ ਸੀ।

Leave a Reply

Your email address will not be published. Required fields are marked *

ਪੰਜਾਬੀ ਫ਼ਿਲਮ ‘ਜੱਗਾ ਜਿਉਂਦਾ ਏ’ ਦੀ ਸ਼ੂਟਿੰਗ ਸ਼ੁਰੂ, ਦਿਲਜੀਤ ਕਲਸੀ ਬਣਿਆ ਜੱਗਾ

ਜਾਤੀਵਾਦ ‘ਤੇ ਕਟਕਾਸ਼ ਕਰੇਗੀ ‘ਬੋਧ’, 6 ਨਵੰਬਰ ਨੂੰ ਹੋਵੇਗੀ ਰਿਲੀਜ਼