ਪੰਜਾਬੀ ਗਾਇਕ ਬੱਬੂ ਮਾਨ ਨੇ ਹੁਣ ਆਪਣੇ ਗੀਤਾਂ ਦੀ ਮਿਊਜ਼ਿਕ ਵੀਡੀਓਜ਼ ਦੀ ਕਮਾਂਡ ਵੀ ਖੁਦ ਹੀ ਸੰਭਾਲ ਲਈ ਹੈ। ਉਨ•ਾਂ ਦੇ ਨਵੇ ਗੀਤ ‘ਟੈਲੀਫ਼ੋਨ’ ਜ਼ਰੀਏ ਦਰਸ਼ਕ ਮਾਨ ਦੀ ਨਿਰਦੇਸ਼ਨ ਕਲਾ ਦਾ ਨਮੂਨਾ ਦੇਖ ਸਕਣਗੇ। ਇਸ ਗੀਤ ਦਾ ਡਾਇਰੈਕਟਰ ਬੱਬੂ ਮਾਨ ਖੁਦ ਹੈ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਬੱਬੂ ਮਾਨ ਆਪਣੇ ਗੀਤ ਖੁਦ ਲਿਖਣ ਦੇ ਨਾਲ ਨਾਲ ਉਨ•ਾਂ ਦਾ ਮਿਊਜ਼ਿਕ ਵੀ ਖੁਦ ਹੀ ਤਿਆਰ ਕਰਦਾ ਸੀ। ਪਰ ਇਸ ਤਾਜਾ ਗੀਤ ‘ਚ ਬੱਬੂ ਮਾਨ ਨੇ ਚਾਰ ਅਹਿਮ ਜ਼ਿੰਮੇਵਾਰੀਆਂ ਗੀਤ ਸਿਰਜਣਾ, ਸੰਗੀਤ, ਆਵਾਜ਼ ਤੇ ਨਿਰਦੇਸ਼ਨ ਦੀ ਜ਼ਿੰਮੇਵਾਰੀ ਖੁਦ ਹੀ ਨਿਭਾਈ ਹੈ।
ਇਸ ਗੀਤ ਦਾ ਟੀਜ਼ਰ ਕੁਝ ਦਿਨ ਪਹਿਲਾਂ ਹੀ ਯੂ ਟਿਊਬ ‘ਤੇ ਰਿਲੀਜ਼ ਕੀਤਾ ਗਿਆ ਹੈ, ਜਿਸ ਨੂੰ ਵੱਡੀ ਗਿਣਤੀ ‘ਚ ਸਰੋਤਿਆਂ ਨੇ ਪਸੰਦ ਕੀਤਾ ਹੈ। ਇਸ ਗੀਤ ‘ਚ ਇਕ ਗੂੰਗੀ ਕੁੜੀ ਦੀ ਪ੍ਰੇਮ ਕਹਾਣੀ ਦਿਖਾਈ ਗਈ ਹੈ। ਬੱਬੂ ਮਾਨ ਦੀ ਟੀਮ ਦੇ ਕੁਝ ਮੈਂਬਰਾਂ ਮੁਤਾਬਕ ਬੱਬੂ ਮਾਨ ਨੇ ਇਸ ਗੀਤ ‘ਤੇ ਬੇਹੱਦ ਮਿਹਨਤ ਕੀਤੀ ਹੈ।
ਗੀਤ ਦੇ ਹਰ ਸੀਨ• ਨੂੰ ਖੂਬਸੂਰਤ ਬਣਾਉਣ ਲਈ ਉਸ ਨੇ ਅੱਗੇ ਵੱਧਕੇ ਕੰਮ ਕੀਤਾ ਹੈ, ਚਾਹੇ ਉਹ ਗੀਤ ਦੀ ਮਾਡਲ ਨੂੰ ਰੋਟੀ ਬਣਾਉਣਾ ਸਿਖਾਉਣਾ ਹੋਵੇ ਜਾਂ ਫਿਰ ਸੀਨ• ਦੀ ਖੂਬਸੂਰਤ ਲਈ ਦੀਵਿਆਂ ਦੀ ਲਾਈਟਿੰਗ। ਇਸ ਗੀਤ ਦੀ ਸ਼ੂਟਿੰਗ ਦੌਰਾਨ ਮਾਨ ਨੰਗੇ ਪੈਰੀ ਪੂਰੇ ਪੈਸ਼ਨ ਨਾਲ ਕੰਮ ਕਰਦੇ ਨਜ਼ਰ ਆਏ।
ਕਾਬਲੇਗੌਰ ਹੈ ਕਿ ਬੱਬੂ ਮਾਨ ਆਪਣੇ ਕਲਾ ਸਦਕਾ ਹੋਰਾਂ ਗਾਇਕਾਂ ਨਾਲੋਂ ਪਾਸੇ ਖੜ•ਾ ਹੈ। ਉਹ ਗਾਇਕੀ, ਗੀਤਕਾਰ ਅਤੇ ਸ਼ਾਇਰੀ ਦੀ ਸਮਝ ਤੋਂ ਇਲਾਵਾ ਇਕ ਦਾਰਸ਼ਨਿਕ ਦੀ ਤਰ•ਾਂ ਦੀਨ ਦੁਨੀਆਂ ਦੀ ਹਰ ਖ਼ਬਰ ਅਤੇ ਖਬਰ ਦੇ ਪਿਛੋਕੜ ਸਬੰਧੀ ਸਮਝ ਰੱਖਦਾ ਹੈ। ਕੌਮਾਂਤਰੀ ਸੰਗੀਤ ਅਤੇ ਸਿਨੇਮੇ ਦਾ ਸਰੋਤਿਆਂ, ਦਰਸ਼ਕ ਮਾਨ ਦੀ ਗੀਤਕਾਰੀ ਤੇ ਗਾਇਕੀ ‘ਚ ਵਣਜ ਹੁੰਦਾ ਹੈ। ਆਸ ਹੈ ਨਿਰਦੇਸ਼ਨ ਦੇ ਮਾਮਲੇ ‘ਚ ਵੀ ਮਾਨ ਭੀੜ ਦਾ ਹਿੱਸਾ ਨਹੀਂ ਬਣੇਗਾ।