ਨਵੀਂ ਪੀੜ•ੀ ਨੂੰ ‘ਵਿਛੋੜੇ’ ਦੇ ਦਰਦ ਦਾ ਅਹਿਸਾਸ ਕਰਵਾਉਣ ਦਾ ਯਤਨ ‘ਸਰਦਾਰ ਮੁਹੰਮਦ’

Posted on November 7th, 2017 in Movie Review

ਗੀਤਕਾਰ ਤੇ ਗਾਇਕ ਤਰਸੇਮ ਜੱਸੜ ਨੇ ਬਤੌਰ ਨਿਰਮਾਤਾ ਤੇ ਹੀਰੋ ਆਪਣੀ ਪਹਿਲੀ ਫਿਲਮ ‘ਰੱਬ ਦਾ ਰੇਡੀਓ’ ਜ਼ਰੀਏ ਇਕ ਸਮਝਦਾਰ ਨਿਰਮਾਤਾ ਤੇ ਕਾਬਲ ਅਦਾਕਾਰ ਹੋਣ ਦਾ ਸਬੂਤ ਦਿੱਤਾ ਸੀ। ਇਸ ਫ਼ਿਲਮ ਦੀ ਅੱਜ ਵੀ ਚਰਚਾ ਹੁੰਦੀ ਹੈ। ਹੁਣ ਜੱਸੜ ਦੀ ਦੂਜੀ ਫ਼ਿਲਮ ‘ਸਰਦਾਰ ਮੁਹੰਮਦ’ ਰਿਲੀਜ਼ ਹੋਈ ਹੈ। ਇਸ ਫ਼ਿਲਮ ਦਾ ਸਕਰੀਨਪਲੇ ਤੇ ਡਾਇਲਾਗ ਵੀ ਉਸ ਨੇ ਖੁਦ ਲਿਖੇ ਹਨ। ਆਪਣੀ ਸਿਆਣਪ ਨੂੰ ਉਸ ਨੇ ਮੁੜ ਇਸ ਫ਼ਿਲਮ ਜ਼ਰੀਏ ਦੁਹਰਾਇਆ ਹੈ। ‘ਸਰਦਾਰ ਮੁਹੰਮਦ’ ਜ਼ਰੀਏ ਉਸ ਨੇ ਖੁਦ ਨੂੰ ਭਵਿੱਖ ਦਾ ਸਟਾਰ ਅਦਾਕਾਰ ਸਾਬਤ ਕੀਤਾ ਹੈ। ਇਕ ਸੱਚੀ ਘਟਨਾ ‘ਤੇ ਅਧਾਰਿਤ ਇਹ ਫ਼ਿਲਮ ਹਿੰਦੋਸਤਾਨ ਅਤੇ ਪਾਕਿਸਤਾਨ ਦੀ ਵੰਡ ਦੇ ਦਰਦ ਨੂੰ ਇਕ ਮਾਂ ਤੇ ਪੁੱਤ ਦੇ ਰਿਸ਼ਤੇ ਜ਼ਰੀਏ ਬਿਆਨ ਕਰਦੀ ਹੈ। ਫ਼ਿਲਮ ਜ਼ਰੀਏ ਮਨੁੱਖੀ ਰਿਸ਼ਤਿਆਂ ਦੀ ਚੀਸ, ਪਿਆਰ ਤੇ ਸਾਂਝ ਨੂੰ ਦਿਖਾਇਆ ਗਿਆ ਹੈ। ਵੰਡ ਦੌਰਾਨ ਧਾੜਵੀਆਂ ਵੱਲੋਂ ਇਕ ਕਾਫ਼ਲੇ ‘ਤੇ ਕੀਤੇ ਗਏ ਹਮਲੇ ਵੇਲੇ ਏਧਰ ਰਹਿ ਗਿਆ ਇਕ ਮੁਸਲਮ ਬੱਚਾ ਇਕ ਸਰਦਾਰ ਪਰਿਵਾਰ ਵੱਲੋਂ ਪਾਲਿਆ ਜਾਂਦਾ ਹੈ। ਵੱਡਾ ਹੋਣ ‘ਤੇ ਜਦੋਂ ਉਸ ਨੂੰ ਹਕੀਕਤ ਪਤਾ ਲੱਗਦੀ ਹੈ ਤਾਂ ਉਹ ਆਪਣੀ ਜੰਮਣਹਾਰੀ ਨੂੰ ਲੱਭਣ ਪਾਕਿਸਤਾਨ ਜਾਂਦਾ ਹੈ। ਭਾਵੇ ਲਗਭਗ ਇਸੇ ਤਰ•ਾਂ ਦੇ ਵਿਸ਼ੇ ‘ਤੇ ਹੀ ਪੰਜਾਬੀ ਫ਼ਿਲਮ ‘ਮਿੱਟੀ ਨਾ ਫ਼ਰੋਲ ਜੋਗੀਆ’ ਵੀ ਬਣ ਚੁੱਕੀ ਹੈ, ਪਰ ਇਹ ਫ਼ਿਲਮ ਆਪਣੇ ਟਰੀਟਮੈਂਟ ਕਾਰਨ ਉਸ ਨਾਲ ਬਿਲਕੁਲ ਵੱਖਰੀ ਜਾਪਦੀ ਹੈ। ਫ਼ਿਲਮ ਦੀ ਕਹਾਣੀ ‘ਚ ਦਰਦ ਵੀ ਹੈ ਤੇ ਮਨੋਰੰਜਨ ਵੀ। ਇਕ ਸੰਜੀਦਾ ਕਹਾਣੀ ਨੂੰ ਨਿਰਦੇਸ਼ਕ ਹੈਰੀ ਭੱਟੀ ਨੇ ਡਰਾਮੈਟਿਕ ਤਰੀਕੇ ਨਾਲ ਪਰਦੇ ‘ਤੇ ਪੇਸ਼ ਕੀਤਾ ਹੈ, ਜੋ ਦਰਸ਼ਕਾਂ ਨੂੰ ਪਸੰਦ ਵੀ ਆਉਂਦਾ ਹੈ। ਨਿਰਦੇਸ਼ਕ ਨੇ ਇਸ ਕਹਾਣੀ ਨੂੰ ਫ਼ਿਲਮੀ ਤੜਕਾ ਲਗਾਉਣ ਦੀ ਬਜਾਏ ਉਸ ਨੂੰ ਹਕੀਕੀ ਰੂਪ ‘ਚ ਪੇਸ਼ ਕਰਨ ਦਾ ਯਤਨ ਕੀਤਾ ਹੈ, ਜੋ ਸ਼ਲਾਘਾਯੋਗ ਹੈ। ਇਸੇ ਲਈ ਫ਼ਿਲਮ ‘ਚ ਕੋਈ ਹੀਰੋਇਨ ਨਹੀਂ ਹੈ। ਇਸ ਨਾਲ ਇਹ ਗੱਲ ਤੈਅ ਹੋ ਗਈ ਹੈ ਕਿ ਪੰਜਾਬੀ ਫ਼ਿਲਮਾਂ ਬਿਨਾਂ ਹੀਰੋਇਨ ਤੋਂ ਵੀ ਬਣ ਸਕਦੀਆਂ ਹਨ ਬਸਰਤੇ ਫ਼ਿਲਮਾਂ ਦਾ ਵਿਸ਼ਾ ਮਜ਼ਬੂਤ ਹੋਣਾ ਚਾਹੀਦਾ ਹੈ।

ਜਿਸ ਕਿਸਮ ਦੀ ਇਹ ਫ਼ਿਲਮ ਬਣੀ ਹੈ, ਉਸ ਕਿਸਮ ਦੇ ਇਸ ਨੂੰ ਦਰਸ਼ਕ ਨਸੀਬ ਨਹੀਂ ਹੋਏ। ਇਹ ਇਕ ਵੱਡਾ ਸੁਆਲ ਹੈ। ਕੀ ਪੰਜਾਬੀ ਫ਼ਿਲਮਾਂ ‘ਚ ਅਜੇ ਤੱਕ ਸੁਹਿਰਦ ਦਰਸ਼ਕਾਂ ਦਾ ਇੱਕਠ ਪੈਦਾ ਨਹੀਂ ਕਰ ਸਕੀਆਂ??? ਇਸ ਪਿੱਛੇ ਸਾਇਦ ਇਕ ਕਾਰਨ ਇਸ ਫ਼ਿਲਮ ਦਾ ਵਿਸ਼ਾ ਵਸਤੂ ਵੀ ਮੰਨਿਆ ਜਾ ਸਕਦਾ ਹੈ। ਵੰਡ ਦਾ ਦਰਦ ਜਿਸ ਪੀੜ•ੀ ਨੂੰ ਸੀ, ਉਹ ਪੀੜ•ੀ ਪਿੱਛੇ ਰਹਿ ਗਈ ਹੈ। ਹੁਣ ਨਵੇਂ ਦੌਰ ਦੀ ਨਵੀਂ ਪੀੜ•ੀ ਆਪਣੇ ਆਪ ਨੂੰ ਇਸ ਕਿਸਮ ਦੀਆਂ ਸੰਜੀਦਾ ਫ਼ਿਲਮਾਂ ਨਾਲ ਨਹੀਂ ਜੋੜ ਪਾਉਂਦੀ। ਨਵੀਂ ਪੀੜ•ੀ ਨੂੰ ਇਸ ਵਿਸ਼ੇ ਨਾਲ ਕੋਈ ਲਗਾਅ ਨਹੀਂ ਹੈ। ਦੂਜਾ ਕਾਰਨ ਇਹ ਵੀ ਮੰਨਿਆ ਜਾ ਸਕਦਾ ਹੈ ਕਿ ਇਸ ਕਿਸਮ ਦੀਆਂ ਸੰਜੀਦਾਂ ਫ਼ਿਲਮਾਂ ਦਰਸ਼ਕਾਂ ਨੂੰ ਥੋੜੇ ਸਮੇਂ ਲਈ ਅਸਲ ਜ਼ਿੰਦਗੀ ‘ਚੋਂ ਕੱਢ ਫ਼ਿਲਮੀ ਦੁਨੀਆਂ ‘ਚ ਤਾਂ ਲਿਜਾ ਸਕਦੀਆਂ ਹਨ, ਪਰ ਉਨ•ਾਂ ਦਾ ਉਸ ਕਿਸਮ ਦਾ ਮਨੋਰੰਜਨ ਨਹੀਂ ਕਰ ਸਕਦੀਆਂ, ਜਿਸ ਕਿਸਮ ਦਾ ਮਨੋਰੰਜਨ ਕਾਮੇਡੀ ਫ਼ਿਲਮਾਂ ਕਰਦੀਆਂ ਹਨ। ਟੈਨਸ਼ਨਾਂ ਮਾਰੇ ਲੋਕਾਂ ਲਈ ਸਿਨੇਮੇ ਦੀ ਪਰਿਭਾਸ਼ਾ ਹੀ ਹਮੇਸ਼ਾ ਮਨੋਰੰਜਨ ਰਹੀਂ ਹੈ। ਪੰਜਾਬੀ ਦਰਸ਼ਕ ਅੱਜ ਵੀ ਸਿਨੇਮੇ ‘ਚੋਂ ਮਨੋਰੰਜਨ ਹੀ ਭਾਲਦਾ ਹੈ, ਕੋਈ ਸੁਨੇਹਾ ਜਾਂ ਯਥਾਰਥ ਨਹੀਂ। ਪਰ ਕੁਝ ਵੀ ਹੈ ਇਸ ਕਿਸਮ ਦੀਆਂ ਫ਼ਿਲਮਾਂ ਦਰਸ਼ਕਾਂ ਨੂੰ ਉਨ•ਾਂ ਦੇ ਅਤੀਤ ਦਰਸ਼ਨ ਦੇ ਯਤਨ ਕਰਦੀਆਂ ਹਨ, ਜੋ ਜ਼ਰੂਰੀ ਵੀ ਹੈ। ਸ਼ਾਇਦ ਪੰਜਾਬੀ ਦਰਸ਼ਕ ਵੀ ਸਿਨੇਮੇ ਦੇ ਅਸਲ ਅਰਥਾਂ ਤੋਂ ਜਾਣੂ ਹੋਣ ਦਾ ਯਤਨ ਕਰਨਗੇ ਤੇ ਸ਼ਾਇਦ ਫ਼ਿਲਮਸਾਜ਼ ਵੀ ਦਰਸ਼ਕ ਵਰਗ ਦੀ ਮਾਨਸਿਕਤਾ ਨੂੰ ਸਮਝਣ ਲਈ ਜ਼ਮੀਨੀ ਪੱਧਰ ‘ਤੇ ਆਉਂਣਗੇ।
‘ਸਰਦਾਰ ਮੁਹੰਮਦ’ ਆਪਣੇ ਵਿਸ਼ੇ, ਨਿਰਦੇਸ਼ਨ ਤੇ ਅਦਾਕਾਰੀ ਸਦਕਾ ਦੇਖਣਯੋਗ ਫ਼ਿਲਮਾਂ ਦੀ ਸੂਚੀ ‘ਚ ਸ਼ਾਮਲ ਹੁੰਦੀ ਹੈ। ਪੰਜਾਬੀ ਦੀਆਂ ਸੰਜੀਦਾਂ ਫ਼ਿਲਮਾਂ ਦੇ ਕਿੱਸੇ ‘ਚ ਹਮੇਸ਼ਾ ਇਸ ਫ਼ਿਲਮ ਦਾ ਜ਼ਿਕਰ ਵੀ ਆਵੇਗਾ। #Fivewood

Comments & Feedback

ਤੁਹਾਡੀ ਪਸੰਦੀਦਾ ਹੀਰੋਇਨ ਕਿਹੜੀ ਹੈ?