ਪੰਜਾਬੀ ਗਾਇਕੀ ਦੇ ਅੰਬਰ ‘ਤੇ ਛਾਈਆਂ ਇਹ ਦੋ ਪੰਜਾਬੀ ਗਾਇਕਾਵਾਂ

Posted on November 15th, 2017 in Fivewood Special

ਗਾਇਕੀ ਦੇ ਅੰਬਰ ‘ਤੇ ਅੱਜ ਕੱਲ• ਇਹ ਦੋ ਗਾਇਕਾਵਾਂ ਸੁਨੰਦਾ ਸ਼ਰਮਾ ਤੇ ਨਿਮਰਤ ਖਹਿਰਾ ਪੂਰੀ ਤਰ•ਾਂ ਛਾਈਆਂ ਹੋਈਆਂ ਹਨ। ਨਵੇਂ ਦੌਰ ਤੇ ਨਵੇਂ ਪੋਜ਼ ਦੀਆਂ ਇਹ ਗਾਇਕਾਵਾਂ ਆਪਣੀ ਗਾਇਕੀ ਦੇ ਨਾਲ ਨਾਲ ਆਪਣੀ ਅਦਾ ਨਾਲ ਵੀ ਸਰੋਤਿਆਂ ਨੂੰ ਮੋਹਿਤ ਕਰ ਰਹੀਆਂ ਹਨ। ਆਮ ਤੌਰ ‘ਤੇ ਪੰਜਾਬੀ ਸੰਗੀਤ ਜਗਤ ‘ਚ ਔਰਤ ਗਾਇਕਾਵਾਂ ਦੀ ਗਿਣਤੀ ਆਟੇ ‘ਚ ਲੂਣ ਦੇ ਬਰਾਬਰ ਰਹੀ ਹੈ। ਇਹੀ ਕਾਰਨ ਹੈ ਕਿ ਔਰਤ ਗਾਇਕਾਵਾਂ ਨੂੰ ਗਾਇਕਾਂ ਦੇ ਮੁਕਾਬਲੇ ਬਹੁਤ ਘੱਟ ਮਿਹਨਤਆਨਾ ਮਿਲਦਾ ਹੈ, ਪਰ ਅਜੌਕੇ ਦੌਰ ਦੀਆਂ ਗਾਇਕਾਵਾਂ ਆਪਣੀ ਕਲਾ ਦਾ ਪੂਰਾ ਮੁੱਲ ਵੱਟ ਰਹੀਆਂ ਹਨ। ਉਪਰੋਕਤ ਇਹ ਦੋਵੇਂ ਗਾਇਕਾਵਾਂ ਪੰਜਾਬੀ ਦੇ 70 ਫ਼ੀਸਦੀ ਗਾਇਕਾਂ ਨਾਲੋਂ ਸ਼ੋਅਜ ਦੇ ਵੱਧ ਪੈਸੇ ਵਸੂਲ ਕਰ ਰਹੀਆਂ ਹਨ। ਇਨ•ਾਂ ਦੋਵਾਂ ਗਾਇਕਾਵਾਂ ਦੀ ਸਫ਼ਲਤਾ ਨੇ ਇਹ ਸਾਬਤ ਕਰ ਦਿੱਤਾ ਹੈ ਕਿ ਕਲਾ ਦਾ ਮੁੱਲ ਜ਼ਰੂਰ ਪੈਂਦਾ ਹੈ ਚਾਹੇ ਦੇਰੀ ਨਾਲ ਹੀ ਪਵੇ। ਦੂਜਾ ਸਫ਼ਲ ਹੋਣ ਲਈ ਮਿਹਨਤ ਦੇ ਨਾਲ ਨਾਲ ਮੈਨੇਜਮੈਂਟ ਦਾ ਹੋਣਾ ਬੇਹੱਦ ਜ਼ਰੂਰੀ ਹੈ। ਬਿਹਤਰ ਮੈਨੇਜਮੈਂਟ ਤੇ ਟੀਮ ਹੀ ਤੁਹਾਨੂੰ ਸਫ਼ਲਤਾ ਦੀ ਟੀਸੀ ‘ਤੇ ਪਹੁੰਚਾ ਸਕਦੀ ਹੈ। ਸੁਨੰਦਾ ਸ਼ਰਮਾ ਦੀ ਸਫ਼ਲਤਾ ਪਿੱਛੇ ਜਿਥੇ ਅਮਰ ਆਡੀਓ ਵਾਲੇ ਪਿੰਕੀ ਧਾਲੀਵਾਲ ਨੇ ਦਿਨ ਰਾਤ ਇਕ ਕੀਤਾ ਹੈ ਤਾਂ ਉਧਰ ਨਿਮਰਤ ਖਹਿਰਾ ਦੀ ਸਫਲ਼ਤਾ ਲਈ ਪੰਜ ਆਬ ਰਿਕਾਰਡ ਵਾਲਾ ਹਰਵਿੰਦਰ ਸਿੱਧੂ ਹਮੇਸ਼ਾ ਵਧਾਈ ਦਾ ਹੱਕਦਾਰ ਹੈ। ਅੱਜ ਕੱਲ• ਇਹ ਦੋਵੇਂ ਗਾਇਕਾਂ ਆਪਣੇ ਨਵੇਂ ਸਿੰਗਲ ਟਰੈਕ ਕਰਕੇ ਚਰਚਾ ‘ਚ ਹਨ। ਆਓ ਮਾਰਦੇ ਹਨ ਇਨ•ਾਂ ਦੋਵਾਂ ਦੇ ਕਰੀਅਰ ‘ਤੇ ਇਕ ਛੋਟੀ ਹੀ ਨਜ਼ਰ :

ਸੁਨੰਦਾ ਸ਼ਰਮਾ :
ਮਾਝੇ ਦੇ ਕਸਬੇ ਫਤਿਹਗੜ• ਪੰਜਤੂਰ ਦੀ ਜੰਮਪਲ ਸੁਨੰਦਾ ਵਿਚ ਕੁਝ ਕਰ ਦਿਖਾਉਣ ਦੀ ਚਿਣਗ ਪਹਿਲਾਂ ਹੀ ਸੀ ਪਰ ਅਮਰ ਆਡੀਓ ਵਰਗੀ ਸੁਲਝੀ ਹੋਈ ਟੀਮ ਮਿਲ ਜਾਣ ਕਾਰਨ ਉਸ ਦੀ ਊਰਜਾ ਸਾਰਥਿਕ ਦਿਸ਼ਾ ਵਿਚ ਲੱਗਣੀ ਸ਼ੁਰੂ ਹੋ ਗਈ। ਸੁਨੰਦਾ ਦੀ ਸਟੇਜ ਅਦਾਇਗੀ ਵੇਖ ਕੇ ਕਿਸੇ ਹੰਢੀ ਵਰਤੀ ਅਦਾਕਾਰਾ ਦਾ ਝਾਉਲਾ ਪੈਣ ਲੱਗ ਜਾਂਦਾ ਹੈ। ਉਸ ਦਾ ਨੱਚਣ ਦਾ ਅੰਦਾਜ਼ ਦਰਸ਼ਕਾਂ ‘ਤੇ ਜਾਦੂ ਹੀ ਕਰ ਦਿੰਦਾ ਹੈ। ਵੇਲੇ ਸਿਰ ਬਰੇਕ ਮਿਲ ਜਾਣ ਦਾ ਚੋਖਾ ਫਾਇਦਾ ਵੀ ਉਸ ਨੂੰ ਮਿਲਣਾ ਸੁਭਾਵਿਕ ਹੈ। ਸੁਨੰਦਾ ਦਾ ਕਹਿਣਾ ਹੈ ਕਿ ਗਾਉਣਾ ਉਸ ਦੇ ਜਿਊਣ ਦੀ ਲੋੜ ਹੈ ਅਤੇ ਉਸ ਦਾ ਹਰ ਪਲ-ਛਿਣ ਸੰਗੀਤਕ ਦੁਨੀਆਂ ਵਿਚ ਹੀ ਬਸਰ ਹੁੰੰਦਾ ਹੈ। ਹਸੂੰ-ਹਸੂੰ ਕਰਦੇ ਚਿਹਰੇ ਵਾਲੀ ਸੁਨੰਦਾ ਜਦੋਂ ਸਟੇਜ ‘ਤੇ ਮੁਸਕਰਾਉਂਦੀ ਹੈ ਤਾਂ ਸੱਚੀਂ ਇੰਜ ਲਗਦਾ ਹੈ ਕਿ ਜਿਵੇਂ ਫੁੱਲ ਕਰਦੇ ਹੋਣ। ਉਹਦੇ ਸੁਪਨੇ ਬਹੁਤ ਵੱਡੇ ਨੇ, ਜਿਨ•ਾਂ ਨੂੰ ਸਾਕਾਰ ਕਰਨ ਲਈ ਉਹ ਦਿਨ-ਰਾਤ ਤਰੱਦਦ ਕਰਦੀ ਹੈ। ਜੇਕਰ ਸੁਨੰਦਾ ਨੂੰ ਇਕ ਵਾਰ ਕੋਈ ਮਿਲ ਲਵੇ ਤਾਂ ਉਸ ਵਿਚ ਜ਼ਿੰਦਗੀ ਦਾ ਅਹਿਸਾਸ ਆਪ ਮੁਹਾਰੇ ਪਨਪ ਪੈਂਦਾ ਹੈ। ਸੁਨੰਦਾ ਦਾ ਔਰਾ ਹੀ ਆਕਰਸ਼ਤ ਕਰਨ ਵਾਲਾ ਹੈ। ਇਹ ਵੀ ਗੱਲ ਨਹੀਂ ਕਿ ਉਹ ਬਹੁਤ ਸੁਰੀਲੀ ਹੈ ਪਰ ਚੱਲ ਰਹੀਆਂ ਗਾਇਕਾਵਾਂ ਤੋਂ ਕਿਤੇ ਵਧੀਆ ਗਾਉਂਦੀ ਹੈ। ਸਿਰਫ ਇਕ ਗੀਤ ਤੋਂ ਬਾਅਦ ਹੀ ਲੋਕਾਂ ਦਾ ਉਸ ਦੇ ਸਟੇਜ ਪ੍ਰੋਗਰਾਮਾਂ ਵੱਲ ਝੁਕਾਅ ਹੋ ਜਾਣਾ ਉਸ ਦੇ ਭਵਿੱਖ ਲਈ ਇਕ ਸ਼ੁਭ ਸੰਕੇਤ ਹੈ। ਸੁਨੰਦਾ ਆਪਣੀ ਉਮਰ ਤੋਂ ਕਿਤੇ ਪ੍ਰੌੜ ਹੈ। ਫਾਲਤੂ ਦੀਆਂ ਗੱਲਾਂ ਵਿਚ ਉਹ ਕਦਾਚਿਤ ਨਹੀਂ ਉਲਝਦੀ ਸਗੋਂ ਉਹ ਆਪਣੀ ਸੂਈ ਸੰਗੀਤ ‘ਤੇ ਹੀ ਟਿਕਾ ਕੇ ਰੱਖਦੀ ਹੈ। ਉਹ ਹਰ ਗੱਲ ਨੂੰ ਬੜੀ ਸੰਜੀਦਗੀ ਨਾਲ ਲੈਂਦੀ ਹੈ ਅਤੇ ਆਪਣੇ ਕੈਰੀਅਰ ‘ਤੇ ਕੋਈ ਗੁਛੈਲ ਪ੍ਰਛਾਵਾਂ ਨਹੀਂ ਪੈਣ ਦੇਣਾ ਚਾਹੁੰਦੀ। ਗਾਇਕੀ ਦੇ ਨਾਲ-ਨਾਲ ਉਸ ਦੀ ਜ਼ੁਬਾਨ ਵਿਚ ਵੀ ਰਸ ਹੈ। ਉਸ ਦੇ 24 ਘੰਟਿਆਂ ਵਿਚ 16 ਘੰਟੇ ਸੰਗੀਤ ਦੀ ਦੁਨੀਆ ਵਿਚ ਹੀ ਬਸਰ ਹੁੰਦੇ ਹਨ। ਇਥੇ ਖਾਸ ਤੌਰ ‘ਤੇ ਜ਼ਿਕਰਯੋਗ ਹੈ ਕਿ ਜਿਥੇ ਰੋਜ਼ਾਨਾ4-5 ਘੰਟੇ ਸੁਨੰਦਾ ਅਮਰ ਆਡੀਓ ਟੀਮ ਦੀ ਅਗਵਾਈ ਵਿਚ ਗਾਉਣ ਦੀ ਰਿਹਰਸਲ ਕਰਦੀ ਹੈ, ਉਥੇ ਢੋਲ ਵਜਾਉਣ ਤੇ ਨੱਚਣ ਦੀ ਤਾਲੀਮ ਵੀ ਘੰਟਿਆਂ ਬੱਧੀ ਹਾਸਲ ਕਰ ਰਹੀ ਹੈ। ਗੀਤਾਂ ਦੇ ਨਾਲ ਉਸ ਨੂੰ ਫ਼ਿਲਮਾਂ ‘ਚ ਵੀ ਬਰੇਕ ਮਿਲ ਗਈ ਹੈ। ਪੰਜਾਬੀ ਫ਼ਿਲਮਾਂ ਦੇ ਸੁਪਰਸਟਾਰ ਦਿਲਜੀਤ ਦੁਸਾਂਝ ਨਾਲ ਉਹ ਛੇਤੀ ਹੀ ਬਤੌਰ ਹੀਰੋਇਨ ਨਜ਼ਰ ਆਵੇਗੀ।

ਨਿਮਰਤ ਖਹਿਰਾ :
ਨਿਮਰਤ ‘ਤੇ ਇਹ ਕੁਦਰਤ ਦੀ ਬਖਸ਼ਿਸ਼ ਹੀ ਹੈ ਕਿ ਜਿਸ ਉਮਰ ‘ਚ ਕੁੜੀਆਂ ਨੂੰ ਗੁੱਡੀਆਂ, ਪਟੌਲਿਆ ਨਾਲ ਮੋਂਹ ਹੁੰਦਾ ਹੈ, ਉਸ ਉਮਰ ‘ਚ ਉਹ ਸੰਗੀਤ ਦੇ ਲੇਖੇ ਲੱਗ ਗਈ ਸੀ। ਉਸ ਨੂੰ ਸਫ਼ਲ ਹੋਣ ਲਈ ਕਈ ਵਾਰ ਅਸਫ਼ਲ ਹੋਣਾ ਪਿਆ, ਪਰ ਉਸ ਨੇ ਹੌਂਸਲਾ ਨਹੀਂ ਹਾਰਿਆ, ਮਿਹਨਤ ਕਰਦੀ ਗਈ। ਨਿਮਰਤ ਦੱਸਦੀ ਹੈ ਕਿ ਉਹ 12ਵੀਂ ਵਿੱਚ ਪੜ•ਦੀ ਸੀ ਜਦੋਂ ਉਸ ਨੇ ਪਹਿਲੀ ਵਾਰ ਐਮ.ਐਚ.1 ਲਈ ਆਡੀਸ਼ਨ ਦਿੱਤਾ। ਇਸ ‘ਚੋਂ ਉਹ ਸੈਮੀਫ਼ਾਈਨਲ ‘ਚੋਂ ਹੀ ਬਾਹਰ ਹੋ ਗਈ। ਉਸ ਤੋਂ ਬਾਅਦ ਜਦੋਂ ਉਹ ਬਾਇਓਟੈੱਕ ਦੇ ਪਹਿਲੇ ਸਾਲ ਵਿੱਚ ਸੀ ਤਾਂ ਉਸਨੇ ਪੀ.ਟੀ.ਸੀ ਚੈਨਲ ਦੇ ‘ਵੁਆਇਸ ਆਫ਼ ਪੰਜਾਬ’ ਲਈ ਆਡੀਸ਼ਨ ਦਿੱਤਾ ਤਾਂ ਆਡੀਸ਼ਨ ‘ਚੋਂ ਹੀ ਆਊਟ ਹੋ ਗਈ। ਅਗਲੇ ਸਾਲ ਉਸਨੇ ਫਿਰ ‘ਵੁਆਇਸ ਆਫ਼ ਪੰਜਾਬ ਸੀਜ਼ਨ 2’ ਲਈ ਆਡੀਸ਼ਨ ਦਿੱਤਾ ਤੇ ਗ੍ਰੈਂਡ ਫਿਨਾਲੇ ‘ਚੋਂ ਬਾਹਰ ਹੋ ਗਈ। ਉਸਨੇ ਕੋਸ਼ਿਸ਼ ਕਰਨੀ ਨਹੀਂ ਛੱਡੀ। ਅਗਲੇ ਸਾਲ ਫਿਰ 2012 ਵਿੱਚ ‘ਵੁਆਇਸ ਆਫ਼ ਪੰਜਾਬ ਸੀਜ਼ਨ 3’ ਲਈ ਆਡੀਸ਼ਨ ਦਿੱਤਾ । ਇਸ ਸੀਜ਼ਨ ‘ਚ ਉਹ ਜੇਤੂ ਹੋ ਕੇ ਨਿਕਲੀ। ਵਰਿ•ਆ ਦੀ ਮਿਹਨਤ ਰੰਗ ਲਿਆਈ। ਖੁਦ ਨੂੰ ਵਧੀਆ ਗਾਇਕਾ ਸਾਬਤ ਕਰਨ ਤੋਂ ਬਾਅਦ ਹੁਣ ਉਸ ਲਈ ਵੱਡੀ ਚੁਣੌਤੀ ਸੀ ਕਿ ਉਹ ਕਮਰਸ਼ੀਅਲ ਤੌਰ ‘ਤੇ ਆਪਣੇ ਸਫ਼ਰ ਦੀ ਸ਼ੁਰੂਆਤ ਕਿਵੇਂ ਤੇ ਕਿਥੋ ਕਰੇ। ਨਿਮਰਤ ਤੇ ਉਸ ਦੇ ਪਿਤਾ ਨੇ ਮੁੜ ਤੋਂ ਮਿਹਨਤ ਕੀਤੀ। ਕਈ ਕੰਪਨੀਆਂ ਨਾਲ ਰਾਬਤਾ ਕਾਇਮ ਕੀਤਾ, ਪਰ ਕਿਸੇ ਨੇ ਸਹੀ ਰਾਹ ਨਹੀਂ ਪਾਇਆ। ਇਸ ਦੌਰਾਨ ਹੀ ਉਸ ਦੀ ਮੁਲਕਾਤ ‘ਪੰਜ ਆਬ ਰਿਕਾਰਡਸ’ ਦੀ ਟੀਮ ਨਾਲ ਹੋਈ। ਇਸ ਕੰਪਨੀ ਨੇ Àਨਾਂ ਦਿਨਾਂ ‘ਚ ਪੰਜਾਬੀ ਗਾਇਕ ਰਣਜੀਤ ਬਾਵਾ ਸਮੇਤ ਕਈ ਨਵੇਂ ਗਾÎਇਕਾਂ ਨੁੰ ਲਾਂਚ ਕੀਤਾ ਸੀ। ਸੋ ਹੁਣ ਵਾਰੀ ਨਿਮਰਤ ਦੀ ਸੀ।

ਸਾਲ 2016 ‘ਚ ਇਸ ਕੰਪਨੀ ਅਤੇ ਹਰਵਿੰਦਰ ਸਿੱਧੂ ਦੀ ਅਗਵਾਈ ‘ਚ ਨਿਮਰਤ ‘ਇਸ਼ਕ ਕਚਹਿਰੀ’ ਨਾਲ ਹਾਜ਼ਰ ਹੋਈ। ਇਸ ਗੀਤ ਨੇ ਉਸ ਨੇ ਉਸ ਨੂੰ ਪਹਿਚਾਣ ਦਿਵਾਈ। ਉਸ ਦੇ ਗੀਤ ‘ਐਸ.ਪੀ. ਦੇ ਰੈਂਕ ਵਰਗੀ’, ‘ਸਲੂਟ ਵੱਜਦੇ’, ‘ਤਾਂ ਵੀ ਚੰਗਾ ਲੱਗਦਾ’, ‘ਰੋਹਬ ਰੱਖਦੀ’ ਸਮੇਤ ਉਸਦੇ ਹਰ ਗੀਤ ਨੇ ਉਸਦੇ ਸਰੋਤਿਆਂ ਦੀ ਗਿਣਤੀ ‘ਚ ਵਾਧਾ ਕੀਤਾ ਹੈ। 20 ਨਵੰਬਰ ਨੂੰ ਹੁਣ ਉਸਦਾ ਨਵਾਂ ਗੀਤ ‘ਡਿਜ਼ਾਈਨਰ’ ਆ ਰਿਹਾ ਹੈ। ‘ਲਾਹੌਰੀਏ’ ਤੋਂ ਬਾਅਦ ਉਸ ਨੂੰ ਲਗਾਤਾਰ ਫ਼ਿਲਮਾਂ ਦੀਆਂ ਪੇਸ਼ਕਸ਼ਾਂ ਆ ਰਹੀਆਂ ਹਨ। #Fivewood

Comments & Feedback

ਤੁਹਾਡੀ ਪਸੰਦੀਦਾ ਹੀਰੋਇਨ ਕਿਹੜੀ ਹੈ?