ਅਗਲੇ ਮਹੀਨੇ 15 ਦਸੰਬਰ ਨੂੰ ਰਿਲੀਜ਼ ਹੋ ਰਹੀ ਪੰਜਾਬੀ ਫ਼ਿਲਮ ‘ਹਾਰਡ’ ਕੌਰ’ ਪੰਜਾਬੀ ਫ਼ਿਲਮ ‘ਚ ਇੰਡਸਟਰੀ ‘ਚ ਫ਼ੀਮੇਲ ਔਰਟੀਏਟਿਡ ਫ਼ਿਲਮਾਂ ਦੇ ਰੁਝਾਨ ਨੂੰ ਉਤਸ਼ਾਹਿਤ ਕਰਦੀ ਹੋਈ ਪੰਜਾਬ ਦੀਆਂ ਕੁੜੀਆਂ ਨੂੰ ਸਮਾਜ ਵਿਰੋਧੀ ਅਨਸਰਾਂ ਤੋਂ ਡਰਨ ਦੀ ਥਾਂ ਉਨ•ਾਂ ਖ਼ਿਲਾਫ਼ ਆਵਾਜ਼ ਚੁੱਕਣ ਲਈ ਪ੍ਰੇਰਿਤ ਕਰੇਗੀ। ਇਸ ਫ਼ਿਲਮ ਦਾ ਟ੍ਰੇਲਰ 17 ਨਵੰਬਰ ਨੂੰ ਰਿਲੀਜ਼ ਹੋਇਆ ਹੈ। ਫ਼ਿਲਮ ‘ਚ ਨਿਰਮਲ ਰਿਸ਼ੀ, ਡੀਨਾ ਉਪਲ ਤੇ ਦ੍ਰਿਸ਼ਟੀ ਗਰੇਵਾਲ ਨੇ ਮੁੱਖ ਭੂਮਿਕਾ ਨਿਭਾਈ ਹੈ। ਵਾਈਟ ਹਿੱਲ ਸਟੂਡੀਓ ਵੱਲੋਂ ਰਿਲੀਜ਼ ਕੀਤੀ ਜਾ ਰਹੀ ਇਸ ਫ਼ਿਲਮ ਦਾ ਲੇਖਕ ਅਤੇ ਨਿਰਦੇਸ਼ਕ ਅਜੀਤ ਆਰ ਰਾਜਪਾਲ ਹੈ। ਫ਼ਿਲਮ ਦੇ ਨਿਰਮਾਤਾ ਰਾਕੇਸ਼ ਚੌਧਰੀ, ਸੁਰੇਸ਼ ਚੌਧਰੀ, ਵਸੀਮ ਪਾਸ਼ਾ ਅਤੇ ਅਜੀਤ ਆਰ ਰਾਜਪਾਲ ਹਨ। ਕਾਬਲਗੌਰ ਹੈ ਕਿ ਪੰਜਾਬੀ ਭਾਸ਼ਾ ‘ਚ ਔਰਤਾਂ ਦੇ ਮੁੱਦਿਆਂ ਨੂੰ ਚੁੱਕਦੀਆਂ ਫ਼ਿਲਮਾਂ ਦੀ ਗਿਣਤੀ ਆਟੇ ‘ਚ ਲੂਣ ਦੇ ਬਰਾਬਰ ਹੈ।
ਅਜਿਹੇ ‘ਚ ਇਹ ਫ਼ਿਲਮ ਹੋਰਾਂ ਫ਼ਿਲਮ ਮੇਕਰਾਂ ਲਈ ਆਸ ਦੀ ਕਿਰਨ ਲੈ ਕੇ ਆਈ ਹੈ, ਜੇਕਰ ਇਸ ਫ਼ਿਲਮ ਨੂੰ ਵੱਡਾ ਹੁੰਗਾਰਾ ਮਿਲਦਾ ਹੈ ਤਾਂ ਭਵਿੱਖ ‘ਚ ਅਜਿਹੀਆਂ ਫ਼ਿਲਮਾਂ ਲਈ ਰਾਹ ਖੁੱਲ ਜਾਵੇਗਾ। ਨਾਮਵਰ ਫ਼ਿਲਮ ਅਦਾਕਾਰਾ ਦ੍ਰਿਸ਼ਟੀ ਗਰੇਵਾਲ ਇਸ ਫ਼ਿਲਮ ‘ਚ ਇਕ ਵਕੀਲ ਦੇ ਰੂਪ ‘ਚ ਨਜ਼ਰ ਆਵੇਗੀ, ਜੋ ਇਕ ਬਲਾਤਕਾਰੀ ਕੁੜੀ ਦਾ ਕੇਸ ਲੜਦੀ ਹੈ। ਪੰਜਾਬੀ ਦੀ ਉੱਘੀ ਅਦਾਕਾਰਾ ਨਿਰਮਲ ਰਿਸ਼ੀ ਇਕ ਸਿੰਘਣੀ ਦੇ ਰੂਪ ‘ਚ ਗੁੰਡਿਆਂ ਦਾ ਡਟਕੇ ਸਾਹਮਣਾ ਕਰਦੀ ਨਜ਼ਰ ਆਵੇਗੀ। ਪਰਵਾਸੀ ਅਦਾਕਾਰਾ ਡੀਨਾ ਉਪਲ ਇਸ ਫ਼ਿਲਮ ਦੀ ਨਾਇਕਾ ਹੈ।