ਜਾਣੋ  BAMA MUSIC AWARD ਲਈ ਕਿਉਂ ਨਹੀਂ ਕੀਤੀ ਕਿਸੇ ਨੇ BABBU MAAN ਦੀ ਮੱਦਦ

Posted on November 18th, 2017 in Fivewood Special

ਜਰਮਨ ‘ਚ ਹੁੰਦੇ  ਕੌਮਾਂਤਰੀ ਪੱਧਰ ਦੇ ਮਿਊਜ਼ਿਕ ਐਵਾਰਡ ਸ਼ੋਅ  BAMA MUSIC AWARD ਵਿੱਚ ਇਸ ਵਾਰ ਬੱਬੂ ਮਾਨ ਨੇ ਬੈਸਟ ਮੇਲ ਅਤੇ ਬੈਸਟ ਪੰਜਾਬੀ ਐਕਟ ਦਾ ਐਵਾਰਡ ਹਾਸਲ ਕੀਤਾ ਹੈ।  ਬੈਸਟ ਪੰਜਾਬੀ ਮੇਲ ਵਿੱਚ ਬੱਬੂ ਮਾਨ ਨੇ ਦੁਨੀਆਂ ਦੇ 7 ਨਾਮੀਂ ਗਾਇਕਾਂ ਨੂੰ ਪਛਾੜਦਿਆਂ ਇਹ ਐਵਾਰਡ ਹਾਸਲ ਕੀਤਾ ਹੈ। ਸੋਸ਼ਲ ਮੀਡੀਆ ‘ਤੇ ਜਿਥੇ ਇਕ ਪਾਸੇ ਬੱਬੂ ਮਾਨ ਨੂੰ ਵਧਾਈ ਦੇਣ ਵਾਲਿਆਂ ਦਾ ਤਾਂਤਾ ਲੱਗਿਆ ਹੋਇਆ ਹੈ, ਉਥੇ ਇਸ ਗੱਲ ਦੀ ਚਰਚਾ ਵੀ ਜ਼ੋਰਾ ‘ਤੇ ਹੈ ਕਿ ਪੰਜਾਬੀ ਗਾਇਕਾਂ ਨੇ ਇਸ ਐਵਾਰਡ ਲਈ ਬੱਬੂ ਮਾਨ ਨੂੰ ਕਿਉਂ ਨਹੀਂ ਵੋਟ ਪਾਈ ਅਤੇ ਐਵਾਰਡ ਜਿੱਤਣ ਤੋਂ ਬਾਅਦ ਪੰਜਾਬੀ ਮੀਡੀਆ ਨੇ ਬੱਬੂ ਮਾਨ ਦੀ ਇਸ ਪ੍ਰਾਪਤੀ ਨੂੰ ਆਪਣੀ ਖਬਰ ਦੀ ਸੁਰਖੀ ਕਿਉਂ ਨਹੀਂ ਬਣਾਇਆ।  ਇਸ ਪਿੱਛੇ ਸਭ ਤੋਂ ਵੱਡਾ ਕਾਰਨ ਇਹ ਹੈ ਕਿ ਬਹੁ ਗਿਣਤੀ ਪੰਜਾਬੀ ਗਾਇਕਾਂ ਅਤੇ ਪੰਜਾਬੀ ਮੀਡੀਆ ਨੂੰ ਇਸ ਐਵਾਰਡ ਸ਼ੋਅ ਬਾਰੇ ਕੋਈ ਬਹੁਤਾ ਇਲਮ ਹੀ ਨਹੀਂ ਹੈ। ਕਿਉਂਕਿ ਇਸ ਐਵਾਰਡ ਸ਼ੋਅਜ ‘ਚ ਗਾਇਕਾਂ ਦੀ ਜ਼ਿਆਦਾ ਭੀੜ ਨਹੀਂ ਹੁੰਦੀ।

ਇਸ ਸ਼ੋਅਜ ਲਈ ਭਾਰਤ ਵੱਲੋਂ ਪੰਜਾਬੀ ਗਾਇਕ ਵਜੋਂ ਸਿਰਫ਼ ਬੱਬੂ ਮਾਨ ਹੀ ਇਸ ਸ਼ੋਅਜ਼ ਲਈ ਨਾਮਜ਼ਦ ਹੋਇਆ ਸੀ। ਦੁਨੀਆਂ ਭਰ ‘ਚ ਬੈਠੇ ਸੰਗੀਤਕ ਪ੍ਰੇਮੀਆਂ ਨੇ ਆਪਣੇ ਚਹੇਤੇ ਗਾਇਕਾਂ ਦੇ ਹੱਕ ‘ਚ ਵੋਟ ਪਾਈ ਸੀ। ਦੱਸ ਦਈਏ ਕਿ ਇਸ ਐਵਾਰਡ ਸ਼ੋਅਜ਼ ‘ਚ ਬੈਸਟ ਗੀਤ, ਬੈਸਟ ਮੇਲ, ਬੈਸਟ ਫੀਮੇਲ,  ਬੈਸਟ ਗੁਰੱਪ, ਬੈਸਟ ਡੀਜੇ, ਬੈਸਟ ਡੀਓ, ਬੈਸਟ ਰਾਈਜਿੰਗ ਐਕਟ, ਬੈਸਟ ਲੁੱਕ, ਬੈਸਟ ਐਲਬਮ, ਬੈਸਟ ਵੀਡੀਓ, ਬੈਸਟ ਪਰਫ਼ਾਰਮਰ, ਬੈਸਟ ਕੁਲੈਬਰੇਸ਼ਨ ਨਾਂ ਦੀਆਂ ਕੈਟੇਗਿਰੀਜ਼ ਹਨ, ਜਿਨ•ਾਂ ‘ਚੋਂ ਬੱਬੂ ਮਾਨ ਬੈਸਟ ਮੇਲ ਤੇ ਬੈਸਟ ਐਕਟ ਨਾਂ ਦੀ ਕੈਟਾਗਿਰੀਜ਼ ਲਈ ਨਾਮਜ਼ਦ ਹੋਇਆ ਸੀ ਅਤੇ ਦੋਨਾਂ ਕੈਟਾਗਿਰੀਜ਼ ‘ਚ ਦੁਨੀਆਂ ਭਰ ‘ਚ ਵੱਸਦੇ ਸੰਗੀਤਕ ਪ੍ਰੇਮੀਆਂ ਨੇ ਬੱਬੂ ਮਾਨ ਦੇ ਨਾਂ ‘ਤੇ ਮੋਹਰ ਲਗਾਈ ਹੈ।


ਇਸ ਗੱਲ ਦੀ ਵੀ ਚਰਚਾ ਹੈ ਕਿ ਬੱਬੂ ਮਾਨ ਦੀ ਕਿਸੇ ਗਾਇਕ, ਗੀਤਕਾਰ ਜਾਂ ਹੋਰ ਸੰਗੀਤਕ ਸ਼ਖ਼ਸੀਅਤ ਨੇ ਸਪੋਰਟ ਨਹੀਂ ਕੀਤੀ। ਇਸ ਪਿੱਛੇ ਦੋ ਪ੍ਰਮੁੱਖ ਕਾਰਨ ਹੀ ਨਜ਼ਰ ਆਉਂਦੇ ਹਨ ਪਹਿਲਾ ਕਾਰਨ ਇਹ ਕਿ ਇਸ ਸ਼ੋਅਜ਼ ਬਾਰੇ ਪੰਜਾਬੀ ਮਿਊਜਿਕ ਇੰਡਸਟਰੀ ਨੂੰ ਕੋਈ ਬਹੁਤੀ ਜਾਣਕਾਰੀ ਹੀ ਨਹੀਂ ਹੈ, ਦੂਜਾ ਕਾਰਨ ਇਹ ਵੀ ਮੰਨਿਆ ਜਾ ਸਕਦਾ ਹੈ ਕਿ ਬੱਬੂ ਮਾਨ ਦਾ ਨਿੱਜੀ ਤੌਰ ‘ਤੇ ਹੋਰਾਂ ਪੰਜਾਬੀ ਗਾਇਕਾਂ ਨਾਲ ਮੇਲ ਮਿਲਾਪ ਬਹੁਤ ਘੱਟ ਹੈ। ਇਹ ਵੀ ਮੰਨਿਆਂ ਜਾਂਦਾ ਹੈ ਕਿ ਬੱਬੂ ਮਾਨ ਆਪਣੇ ਸੁਭਾਅ ਤੇ ਸਖ਼ਸੀਅਤ ਕਾਰਨ ਹਮੇਸ਼ਾ ਹੋਰਾਂ ਗਾਇਕਾਂ ਨਾਲੋਂ ਦੂਰੀ ਬਣਾਕੇ ਰੱਖਦਾ ਹੈ। ਇਸੇ ਕਾਰਨ ਕਿਸੇ ਨੇ ਬੱਬੂ ਮਾਨ ਦੀ ਸਪੋਰਟ ਕਰਨਾ ਆਪਣਾ ਫ਼ਰਜ਼ ਨਹੀਂ ਸਮਝਿਆ।


ਪਰ ਜੇ ਗੱਲ ਪੰਜਾਬੀ ਮਿਊਜ਼ਿਕ ਦੀ ਕਰੀਏ ਤਾਂ ਪੰਜਾਬੀ ਇੰਡਸਟਰੀ ਨੂੰ ਖਾਨਾਜੰਗੀ ਤੇ ਹੋਰਾਂ ਗੱਲਾਂ ਤੋਂ ਉਪਰ ਉੱਠ ਕੇ ਪੰਜਾਬੀ ਸੰਗੀਤ ਦੀ ਸਪੋਰਟ ਜ਼ਰੂਰ ਕਰਨੀ ਚਾਹੀਦੀ ਸੀ ਤਾਂ ਜੋ ਕੌਮਾਂਤਰੀ ਸੰਗੀਤਕ ਨਕਸ਼ੇ ‘ਤੇ ਪੰਜਾਬੀ ਸੰਗੀਤ ਦਾ ਮੁਕਾਮ ਹੋਰ ਉੱਚਾ ਹੋਵੇ।  ਯਾਦ ਰਹੇ ਬੱਬੂ ਮਾਨ ਪੰਜਾਬ ‘ਚ ਹੁੰਦੇ ਕਿਸੇ ਵੀ ਸੰਗੀਤਕ ਜਾਂ ਫ਼ਿਲਮ ਐਵਾਰਡ ਸ਼ੋਅਜ਼ ‘ਚ ਸ਼ਿਰਕਤ ਨਹੀਂ ਕਰਦਾ। ਪਰ ਵਿਦੇਸ਼ਾਂ ‘ਚ ਹੁੰਦੇ ਐਵਾਰਡ ਸ਼ੋਅਜ਼ ‘ਚ ਉਸਦੀ ਸ਼ਮੂਲੀਅਤ ਸਿੱਧੇ ਜਾਂ ਅਸਿੱਧੇ ਤੌਰ ‘ਤੇ ਜ਼ਰੂਰ ਹੋ ਜਾਂਦੀ ਹੈ। #Fivewood

Comments & Feedback

ਤੁਹਾਡੀ ਪਸੰਦੀਦਾ ਹੀਰੋਇਨ ਕਿਹੜੀ ਹੈ?