ਸੁਨੰਦਾ ਸ਼ਰਮਾ ਤੋਂ ਬਾਅਦ ਨਿਮਰਤ ਖਹਿਰਾ ਦੇ ਗੀਤ ‘ਡਿਜ਼ਾਈਨਰ ਦਾ ਮਿਊਜ਼ਿਕ ਵੀ ਚੋਰੀ ਦਾ ?

Posted on November 22nd, 2017 in Fivewood Special

ਹੁਣ ਪੰਜਾਬੀ ਗਾਇਕਾ ਨਿਮਰਤ ਖਹਿਰਾ ਦਾ ਨਵਾਂ ਗੀਤ ‘ਡਿਜ਼ਾਈਨਰ’ ਵੀ ਵਿਵਾਦ ‘ਚ ਫ਼ਸ ਗਿਆ ਹੈ। ਇਸ ਗੀਤ ਦੇ ਮਿਊਜ਼ਿਕ ‘ਤੇ ਚੋਰੀ ਦਾ ਹੋਣ ਦਾ ਦੋਸ਼ ਲੱਗਿਆ ਹੈ। ਦੱਸ ਦਈਏ ਕਿ ਹੈਪੀ ਰਾਏਕੋਟੀ ਦੇ ਲਿਖੇ ਇਸ ਗੀਤ ਦਾ ਸੰਗੀਤ ਦੀਪ ਜੰਡੂ ਨੇ ਤਿਆਰ ਕੀਤਾ ਹੈ ਜਦਕਿ ਵੀਡੀਓ ਬਲਜੀਤ ਸਿੰਘ ਦਿਓ ਨੇ ਬਣਾਈ ਹੈ। ਇਸ ਨੂੰ ਗਿੱਪੀ ਗਰੇਵਾਲ ਦੀ ਮਿਊਜ਼ਿਕ ਕੰਪਨੀ ‘ਹੰਬਲ ਮਿਊਜ਼ਿਕ’ ਦੇ ਬੈਨਰ ਥੱਲੇ ਰਿਲੀਜ਼ ਕੀਤਾ ਗਿਆ ਹੈ। ਇਸ ਗੀਤ ਦੇ ਮਿਊਜ਼ਿਕ ਸਬੰਧੀ Zwierk ਨੇ ਦਾਅਵਾ ਕੀਤਾ ਹੈ ਕਿ ਦੀਪ ਜੰਡੂ ਨੇ ਉਸਦੇ ਮਿਊਜ਼ਿਕ ‘ ਨਾਈਟ ਇਨ ਦੁਬਈ’ ਦੀ ਸਾਰੀ ਦੀ ਸਾਰੀ ਬੀਟ ਜੰਡੂ ਨੇ ਚੋਰੀ ਕਰਕੇ ਆਪਣੇ ਇਸ ਗੀਤ ‘ਚ ਪਾ ਦਿੱਤੀ ਹੈ।

ਇਸ ਸਬੰਧੀ ਉਸ ਨੇ ਫ਼ੇਸਬੁੱਕ ‘ਤੇ ਇਕ ਪੋਸਟ ਸ਼ੇਅਰ ਕਰਕੇ ਆਪਣੇ ਅਤੇ ਨਿਮਰਤ ਦੇ ਇਸ ਗੀਤ ਦਾ ਸਬੂਤ ਵਜੋਂ ਲਿੰਕ ਵੀ ਸਾਂਝਾ ਕੀਤਾ ਹੈ।

ਕਾਬਲੇਗੌਰ ਹੈ ਕਿ ਇਸ ਗੀਤ ਜ਼ਰੀਏ ਨਿਮਰਤ ਪਹਿਲੀ ਵਾਰ ਆਪਣੇ ਸਟਾਈਲ ਤੋਂ ਹਟਵੇਂ ਰੂਪ ‘ਚ ਨਜ਼ਰ ਆਈ ਹੈ।

ਇਸ ਤੋਂ ਪਹਿਲਾਂ ਵੈਸਟਨ ਲੁੱਕ ਦਾ ਇਹ ਤਜ਼ਰਬਾ ਸੁਨੰਦਾ ਸ਼ਰਮਾ ਨੇ ਕੁਝ ਮਹੀਨੇ ਪਹਿਲਾਂ ਹੀ ਕੀਤਾ ਹੈ। ਸੁਨੰਦਾ ਦਾ ਇਹ ਗੀਤ ਵੀ ਵਿਵਾਦਾਂ ‘ਚ ਆ ਗਿਆ ਸੀ। ਇਸ ਗੀਤ ਦੇ ਮਿਊਜ਼ਿਕ ‘ਤੇ ਵੀ ਚੋਰੀ ਦਾ ਹੋਣ ਦਾ ਦੋਸ਼ ਲੱਗਿਆ ਸੀ, ਜਿਸ ਸਾਬਤ ਵੀ ਹੋ ਗਿਆ ਸੀ।

ਸੁਨੰਦਾ ਸ਼ਰਮਾ ਦਾ ਗੀਤ ‘ਜਾਨੀ ਤੇਰਾ ਨਾਂ’ ਜਿਸ ਨੂੰ ਜਾਨੀ ਨੇ ਲਿਖਿਆ ਸੀ ਅਤੇ ਮਿਊਜ਼ਿਕ ਮਿਊਜ਼ੀਕਲ ਡਾਕਟਰ ਸੁੱਖੀ ਨੇ ਦਿੱਤਾ ਸੀ। ਅਰਵਿੰਦ ਖਹਿਰਾ ਵੱਲੋਂ ਫ਼ਿਲਮਾਏ ਇਸ ਗੀਤ ਦਾ ਮਿਊਜ਼ਿਕ ਹੂ ਬ ਹੂ ਹੇਠਾਂ ਦਿੱਤੇ ਲਿੰਕ ਵਾਲੇ ਗੀਤ ਤੋਂ ਚੁੱਕਿਆ ਗਿਆ ਸੀ।

ਯਾਦ ਰਹੇ ਕਿ ਸੁਨੰਦਾ ਸ਼ਰਮਾ ਤੇ ਨਿਮਰਤ ਖਹਿਰਾ ਇਹ ਦੋਵੇਂ ਗਾਇਕਾਵਾਂ ਇਸ ਵੇਲੇ ਪੰਜਾਬੀ ਦੀਆਂ ਸਰਗਰਮ ਗਾਇਕਾਵਾਂ ਹਨ। ਦੋਵਾਂ ਵੱਲੋਂ ਹੀ ਮਿਊਜ਼ਿਕ ਇੰਡਸਟਰੀ ‘ਚ ਨਵੇਂ ਤਜਰਬੇ ਕੀਤੇ ਜਾ ਰਹੇ ਹਨ।

ਸੁਨੰਦਾ ਨੇ ਜੇ ਆਪਣੀ ਲੁੱਕ ‘ਚ ਇਕਦਮ ਬਦਲਾਅ ਲਿਆ ਕੇ ‘ਜਾਨੀ’ ਗੀਤ ਨਾਲ ਸਰੋਤਿਆਂ ਨੂੰ ਹੈਰਾਨ ਕੀਤਾ ਤਾਂ ਪਿੱਛੇ ਹੀ ਥੋੜੇ ਸਮੇਂ ਦੇ ਵਕਫ਼ੇ ਤੋਂ ਬਾਅਦ ਨਿਮਰਤ ਨੇ ਵੀ ਦੇਸੀ ਤੋਂ ਵੈਸਟਨ ਰੌਕ ਸਟਾਰ ਵਾਲੀ ਲੁੱਕ ‘ਚ ਆਉਂਦਿਆਂ ਆਪਣੇ ਡਿਜਾਈਨਰ ਗੀਤ ਨਾਲ ਸਭ ਨੂੰ ਹੈਰਾਨ ਕੀਤਾ। ਹਰ ਦੋਵੇਂ ਦੇ ਗੀਤਾਂ ‘ਤੇ ਲੱਗੇ ਮਿਊਜ਼ਿਕ ਚੋਰੀ ਕਰਨ ਦੇ ਦੋਸ਼ ਨੇ ਸਾਰੀ ਇੰਡਸਟਰੀ ਨੂੰ ਹੈਰਾਨ ਕੀਤਾ ਹੈ। ਯਾਦ ਰਹੇ ਵੈਸਟਨ ਮਿਊਜ਼ਿਕ ਦੀਆਂ ਧੁਨਾਂ ਚੋਰੀ ਕਰਨ ਦਾ ਇਹ ਪਹਿਲਾਂ ਮਾਮਲਾ ਨਹੀਂ ਹੈ। ਇਸ ਤੋਂ ਪਹਿਲਾਂ ਵੀ ਅਜਿਹਾ ਕੁਝ ਹੁੰਦਾ ਆਇਆ ਹੈ, ਪਰ ਹੁਣ ਇੰਟਰਨੈਟ ਵੱਲੋਂ ਗਲੋਬਲ ਕੀਤੀ ਦੁਨੀਆਂ ‘ਚ ਚੋਰੀ ਦੀਆਂ ਅਜਿਹੀਆਂ ‘ਵਰਦਾਤਾਂ’ ਝੱਟ ਸਾਹਮਣੇ ਆ ਜਾਂਦੀਆਂ ਹਨ। #Fivewood

Comments & Feedback

ਤੁਹਾਡੀ ਪਸੰਦੀਦਾ ਹੀਰੋਇਨ ਕਿਹੜੀ ਹੈ?