in

ਬਠਿੰਡੇ ਦੀ ਇਸ ਪੁਲਿਸ ਅਫ਼ਸਰ ਨੇ ਅਦਾਕਾਰ ਯੋਗਰਾਜ ਸਿੰਘ ਨੂੰ ਪਾਇਆ ਪੜਨੇ

ਝੀਲਾਂ ਵਾਲੇ ਸ਼ਹਿਰ ਬਠਿੰਡਾ ਦੀ ਇਸ ਖੂਬਸੂਰਤ ਪੁਲਿਸ ਇੰਸਪੈਕਟਰ ਹਰਲੀਨ ਕੌਰ ਮਾਨ ਨੇ ਆਪਣੇ ਸੀਨੀਅਰ ਅਫ਼ਸਰ ਦਲਜੀਤ ਸਿੰਘ ਨਾਲ ਮਿਲਕੇ ਪੰਜਾਬੀ ਫ਼ਿਲਮਾਂ ਦੇ ਸਦਾਬਹਾਰ ਅਦਾਕਾਰ ਯੋਗਰਾਜ ਸਿੰਘ ਨੂੰ ਪੜ•ਨੇ ਪਾ ਦਿੱਤਾ ਹੈ। ਯੋਗਰਾਜ ਸਿੰਘ ਅਤੇ ਇਸ ਖੂਬਸੂਰਤ ਪੁਲਿਸ ਇੰਸਪੈਕਟਰ ਦੀ ਟਸਲ ਤੁਸੀਂ ਛੇਤੀ ਹੀ ਸੁਨਾਹਿਰੀ ਪਰਦੇ ‘ਤੇ ਦੇਖੋਗੇ।, ਜੀ ਹਾਂ, ਪੰਜਾਬੀ ਫ਼ਿਲਮ ‘ਜੱਗਾ ਜਿਉਂਦਾ ਏ’ ਵਿੱਚ ਇਹ ਇੰਸਪੈਕਟਰ ਯਾਨੀਕਿ ਬਾਲੀਵੁੱਡ ਅਦਾਕਾਰਾ ਕਾਇਤਾਨ ਅਰੋੜਾ ਅਤੇ ਯੋਗਰਾਜ ਸਿੰਘ ਨੂੰ ਤੁਸੀਂ ਆਹਮੋ ਸਾਹਮਣੇ ਦੇਖੋਗੇ। ਕਾਇਨਾਤ ਇਸ ਫ਼ਿਲਮ ਦੀ ਹੀਰੋਇਨ ਹੈ, ਜਦੋਂਕਿ ਹੀਰੋ ਹੈ ਦਲਜੀਤ ਕਲਸੀ।

ਪੰਜਾਬੀ ਫ਼ਿਲਮ ‘ਸਰਦਾਰ ਸਾਹਬ’ ਨਾਲ ਆਪਣਾ ਫ਼ਿਲਮੀ ਸਫ਼ਰ ਸ਼ੁਰੂ ਕਰਨ ਵਾਲਾ ਦਲਜੀਤ ਕਲਸੀ ਇਸ ਫ਼ਿਲਮ ‘ਚ ਦੋਹਰੀ ਭੂਮਿਕਾ ‘ਚ ਨਜ਼ਰ ਆਵੇਗਾ। ਨਾਮਵਰ ਗਾਇਕ ਮਿੱਕਾ ਸਿੰਘ ਦੀ ਪੇਸਕਸ਼ ਇਸ ਫ਼ਿਲਮ ‘ਚ ਸਰਦਾਰ ਸੋਹੀ, ਯੋਗਰਾਜ ਸਿੰਘ, ਕਰਮਜੀਤ ਅਨਮੋਲ, ਰਾਣਾ ਜੰਗ ਬਹਾਦਰ, ਹਾਰਪ ਫਾਰਮਰ, ਅਨੀਤਾ ਦੇਵਗਨ ਤੇ ਸੁਨੀਤਾ ਧੀਰ ਸਮੇਤ ਕਈ ਨਾਮੀਂ ਕਲਾਕਾਰ ਨਜ਼ਰ ਆਉਂਣਗੇ। ਇਸ ਫ਼ਿਲਮ ‘ਚ ਦਰਸ਼ਕ ਯੋ ਯੋ ਹਨੀ ਸਿੰਘ ਦੇ ਗੀਤ ਸਮੇਤ ਮਿੱਕਾ ਸਿੰਘ ਅਤੇ ਮਿਲਿੰਦ ਗਾਬਾ ਦੇ ਗੀਤ ਵੀ ਸੁਣ ਸਕਣਗੇ। ਕਾਇਨਾਤ ਅਰੋੜਾ ਦਾ ਕਹਿਣਾ ਹੈ ਕਿ ਉਸ ਨੂੰ ਇਸ ਫ਼ਿਲਮ ‘ਚ ਕੰਮ ਕਰਕੇ ਬੇਹੱਦ ਮਜ਼ਾ ਆਇਆ ਹੈ। ਇਸ ਤੋਂ ਪਹਿਲਾਂ ਉਸ ਨੇ ਗਿੱਪੀ ਗਰੇਵਾਲ ਨਾਲ ‘ਫ਼ਰਾਰ’ ਫ਼ਿਲਮ ‘ਚ ਕੰਮ ਕੀਤਾ ਸੀ। ਇਹ ਉਸਦੀ ਦੂਜੀ ਪੰਜਾਬੀ ਫ਼ਿਲਮ ਹੈ।

Leave a Reply

Your email address will not be published. Required fields are marked *

ਗੁੱਗੂ ਗਿੱਲ-ਯੋਗਰਾਜ ਸਿੰਘ ਫ਼ਿਲਮ ‘ਦੁੱਲਾ ਵੈਲੀ’ ‘ਚ ਮੁੜ ਇਕੱਠੇ

ਕੀ ਤੁਸੀਂ ਜਾਣਦੋ ਹੋ ਇਸ ਹੀਰੋਇਨ ਦੀ ਜ਼ਿੰਦਗੀ ਦਾ ਇਹ ਅਸਲ ਸੱਚ ?