ਕੀ ਤੁਸੀਂ ਜਾਣਦੋ ਹੋ ਇਸ ਹੀਰੋਇਨ ਦੀ ਜ਼ਿੰਦਗੀ ਦਾ ਇਹ ਅਸਲ ਸੱਚ ?

Posted on November 25th, 2017 in Fivewood Special

ਪੰਜਾਬੀ ਅਤੇ ਹਿੰਦੀ ਫ਼ਿਲਮਾਂ ਦੀ ਮਸ਼ਹੂਰ ਅਦਾਕਾਰਾ ਮਾਹੀ ਗਿੱਲ ਦਾ ਪਹਿਲਾ ਨਾਂ ਰਿੰਪੀ ਗਿੱਲ ਸੀ। ਉਹ ‘ਰਾਣੋ’ ਸੀਰੀਅਲ ਜ਼ਰੀਏ ਮਸ਼ਹੂਰ ਹੋਈ ਸੀ। ਫੌਜ ‘ਚ ਜਾਂਦਿਆਂ ਜਾਂਦਿਆਂ ਉਹ ਪੰਜਾਬ ਯੂਨੀਵਰਸਿਟੀ ਦੇ ਥੀਏਟਰ ਵਿਭਾਗ ‘ਚ ਆ ਪੁੱਜੀ। ਰੰਗਮਚ ‘ਤੇ ਵੱਖ-ਵੱਖ ਕਿਰਦਾਰ ਨਿਭਾਉਂਦੀ ਚੰਡੀਗੜ• ਵਰਗੇ ਹੁਸੀਨ ਸ਼ਹਿਰ ‘ਚ ਮਾਹੀ ਗਿੱਲ ਆਪਣੇ ਛੋਟੇ ਜਿਹੇ ਸ਼ਾਦੀਸ਼ੁਦਾ ਸਫ਼ਰ ‘ਚ ਇਕ ਆਮ ਜਿਹੀ ਜ਼ਿੰਦਗੀ ਜਿਉਂ ਰਹੀ ਸੀ, ਪਰ ਨਿੱਜੀ ਰਿਸ਼ਤਿਆਂ ‘ਚ ਪੈਦਾ ਹੋਈ ਹਲਚਲ ਨੇ ਮਾਹੀ ਨੂੰ ਮੁੰਬਈ ਦੀ ਭੱਜਦੌੜ ‘ਚ ਜ਼ਿੰਦਗੀ ਦੇ ਭਾਰੀਪਣ ਨੂੰ ਭੁਲਾਉਣ ਦਾ ਰਸਤਾ ਦਿਖਾਇਆ। ਕਿਸਮਤ ਨੇ ਫਿਰ ਰੰਗ ਬਦਲਿਆ।

ਫ਼ਿਲਮ ਨਿਰਦੇਸ਼ਕ ਅਨੁਰਾਗ ਕਸ਼ਯਪ ਨੇ ਮਾਹੀ ਗਿੱਲ ਨੂੰ ਇਕ ਜਨਮ ਦਿਨ ਪਾਰਟੀ ‘ਤੇ ਨੱਚਦਿਆਂ ਦੇਖਿਆ ਤੇ ‘ਦੇਵ ਡੀ’ ਨੂੰ ਉਸ ਦੀ ‘ਪਾਰੋ’ ਮਿਲ ਗਈ। ਇਸ ਮੁਕਾਮ ਤੋਂ ਸ਼ੁਰੂ ਹੋਇਆ ਮਾਹੀ ਗਿੱਲ ਦਾ ਹਿੰਦੀ ਸਿਨੇਮਾ ‘ਚ ਇਕ ਰੁਮਾਂਚਿਤ ਸਫ਼ਰ, ਕਲਾ ਤੇ ਸ਼ੌਹਰਤ ਦਾ ਸਾਥ । ਡੇਢ ਦਰਜਨ ਤੋਂ ਵੱਧ ਹਿੰਦੀ ਤੇ ਪੰਜਾਬੀ ਫ਼ਿਲਮਾਂ ‘ਚ ਕੰਮ ਕਰ ਚੁੱਕੀ ਮਾਹੀ ਦੀ ਪਹਿਲੀ ਪੰਜਾਬੀ ਫ਼ਿਲਮ ‘ਹਵਾਏ’ ਸੀ। ‘ਮਿੱਟੀ ਵਾਜਾਂ ਮਾਰਦੀ’ ਅਤੇ ‘ਚੱਕ ਦੇ ਫੱਟੇ’ ਤੋਂ ਹੁੰਦੀ ਹੋਈ ਉਹ ‘ਕੈਰੀ ਆਨ ਜੱਟਾ’ ਤੱਕ ਪਹੁੰਚੀ। ਇਸ ਫ਼ਿਲਮ ਨੇ ਉਸ ਨੂੰ ਪੰਜਾਬੀ ਦਰਸ਼ਕਾਂ ‘ਚ ਇਕ ਵੱਖਰੀ ਪਹਿਚਾਣ ਦਿਵਾਈ। ਬਤੌਰ ਨਿਰਮਾਤਾ ਵੀ ਉਸ ਨੇ ਪੰਜਾਬੀ ਫ਼ਿਲਮ ‘ਆਤਿਸ਼ਬਾਜ਼ੀ ਇਸ਼ਕ’ ਨਾਲ ਹਾਜ਼ਰੀ ਲਗਵਾਈ।

ਹਿੰਦੀ ਫ਼ਿਲਮਾਂ ‘ਚ ਉਸ ਨੂੰ ਪਹਿਲੀ ਵੱਡੀ ਪਹਿਚਾਣ ਸਲਮਾਨ ਖ਼ਾਨ ਦੀ ਫ਼ਿਲਮ ‘ਦਬੰਗ’ ਤੋਂ ਮਿਲੀ ਸੀ। ਪਰ ‘ਸਾਹਬ ਬੀਵੀ ਔਰ ਗੈਂਗਸਟਰ’ ਤੋਂ ਉਹ ਹਿੰਦੀ ਫ਼ਿਲਮ ਇੰਡਸਟਰੀ ਦੀ ਵੀ ਚਰਚਿਤ ਹੀਰੋਇਨ ਬਣ ਗਈ। ਉਸ ਦੇ ਨਿੱਜੀ ਰਿਸ਼ਤਿਆਂ ਨੂੰ ਲੈ ਕੇ ਅਕਸਰ ਗੱਲਾਂ ਹੁੰਦੀਆਂ ਰਹਿੰਦੀਆਂ ਹਨ।

Mahi Gill Spicy Photoshoot Pics


ਹਿੰਦੀ ‘ਚ ਉਸ ਦਾ ਨਾਂ ਕਦੇ ਨਿਰਦੇਸ਼ਕ ਤਿੰਗਮਾਂਸ਼ੂ ਧੁਲੀਆ ਨਾਲ ਜੋੜਿਆ ਗਿਆ ਤੇ ਕਦੇ ਕਿਸੇ ਹੋਰ ਨਾਲ। ਪੰਜਾਬੀ ‘ਚ ਵੀ ਉਸ ਦਾ ਨਾਂ ਨਿਰਦੇਸ਼ਕ ਸਮੀਪ ਕੰਗ ਨਾਲ ਜੋੜਨ ਦੀ ਕੋਸ਼ਿਸ਼ ਕੀਤੀ ਗਈ। ਕਿਹਾ ਜਾਂਦਾ ਹੈ ਕਿ ਅੱਜ ਕੱਲ• ਉਹ ਰਵਿੰਦਰ ਨਾਂ ਦੇ ਬਿਜ਼ਨਸਮੈਨ, ਅਦਾਕਾਰ ਨਾਲ ਵਿਆਹ ਕਰਵਾ ਕੇ ਆਪਣੀ ਜ਼ਿੰਦਗੀ ਬਸਰ ਕਰ ਰਹੀ ਹੈ।

Comments & Feedback

ਤੁਹਾਡੀ ਪਸੰਦੀਦਾ ਹੀਰੋਇਨ ਕਿਹੜੀ ਹੈ?