in

‘ਰੰਗ ਪੰਜਾਬ ਦੇ’ ਵਿੱਚ ਅਦਾਕਾਰੀ ਦੇ ਰੰਗ ਦਿਖਾਏਗਾ ਦੀਪ ਸਿੱਧੂ

ਦੀਪ ਸਿੱਧੂ ਤੇਜ਼ੀ ਦੇ ਨਾਲ ਪੰਜਾਬੀ ਫ਼ਿਲਮ ਇੰਡਸਟਰੀ ‘ਚ ਆਪਣਾ ਨਾਂ ਸਥਾਪਤ ਕਰਦਾ ਜਾ ਰਿਹਾ ਹੈ। ਉਸਨੇ ਆਪਣੀ ਪਿਛਲੀ ਫ਼ਿਲਮ ‘ਜੋਰਾ 10 ਨੰਬਰੀਆ’ ਨਾਲ ਇਹ ਸਾਬਤ ਕਰ ਦਿੱਤਾ ਕਿ ਉਹ ਇਸ ਖ਼ੇਤਰ ‘ਚ ਪੱਕੇ ਤੌਰ ‘ਤੇ ਸਥਾਪਤ ਹੋਣ ਲਈ ਆਇਆ ਹੈ। ਇਸ ਫ਼ਿਲਮ ਨਾਲ ਉਸਦੇ ਚਾਹੁਣ ਵਾਲਿਆਂ ਦਾ ਦਾਇਰਾ ਵੀ ਵਿਸ਼ਾਲ ਹੋਇਆ ਹੈ। ਨਿਰਦੇਸ਼ਕ ਅਮਰਦੀਪ ਸਿੰਘ ਗਿੱਲ ਦੀ ਇਸ ਫ਼ਿਲਮ ‘ਚ ਦੀਪ ਨੇ ਜੋਰੇ ਦੀ ਭੂਮਿਕਾ ‘ਚ ਆਪਣੀ ਅਦਾਕਾਰੀ ਦਾ ਲੋਹਾ ਮੰਨਵਾਇਆ। ਐਕਸ਼ਨ ਹੀਰੋ ਵਜੋਂ ਸਾਹਮਣੇ ਆਇਆ ਦੀਪ ਹੁਣ ਆਪਣੀ ਨਵੀਂ ਫ਼ਿਲਮ ‘ਰੰਗ ਪੰਜਾਬ ਦੇ’ ਵਿੱਚ ਆਪਣੀ ਅਦਾਕਾਰੀ ਦੇ ਹੋਰ ਰੰਗ ਦਿਖਾਵੇਗਾ। ਇਹ ਫ਼ਿਲਮ ਉਸਦੀ ਪਹਿਲੀ ਫ਼ਿਲਮ ਨਾਲੋਂ ਬਿਲਕੁਲ ਵੱਖਰੀ ਹੋਵੇਗੀ। ਨਿਰਦੇਸ਼ਕ ਰਾਕੇਸ਼ ਮਹਿਤਾ ਦੀ ਇਸ ਫ਼ਿਲਮ ‘ਚ ਦੀਪ ਨਾਲ ਪੰਜਾਬ ਦੇ ਕਈ ਨਾਮੀਂ ਅਦਾਕਾਰ ਦਿਖਾਈ ਦੇਣਗੇ। ਫ਼ਿਲਮ ਦੀ ਸ਼ੂਟਿੰਗ 29 ਨਵੰਬਰ ਤੋਂ ਚੰਡੀਗੜ• ਦੇ ਨੇੜੇ ਸ਼ੁਰੂ ਹੋ ਰਹੀ ਹੈ।
ਦੀਪ ਦੀ ਬਤੌਰ ਹੀਰੋ ਇਹ ਤੀਜੀ ਪੰਜਾਬੀ ਫ਼ਿਲਮ ਹੋਵੇਗੀ। ਦੱਸ ਦਈਏ ਕਿ ਬਠਿੰਡਾ ਸ਼ਹਿਰ ਨਾਲ ਸਬੰਧਿਤ ਦੀਪ ਮੁੰਬਈ ਦਾ ਨਾਮੀਂ ਵਕੀਲ ਵੀ ਹੈ। ਉਹ ਪਿਛਲੇ ਕਈ ਸਾਲਾਂ ਤੋਂ ਮੁੰਬਈ ਫ਼ਿਲਮ ਇੰਡਸਟਰੀ ‘ਚ ਵਿਚਰ ਰਿਹਾ ਹੈ, ਪਰ ਉਸ ਨੇ ਕਦੇ ਵੀ ਸੌਖੇ ਤਰੀਕੇ ਨਾਲ ਇਸ ਖ਼ੇਤਰ ‘ਚ ਅੱਗੇ ਆਉਣ ਦੀ ਕੋਸ਼ਿਸ਼ ਨਹੀਂ ਕੀਤੀ। ਉਹ ਮਿਹਨਤ ਤੇ ਕੁੱਝ ਵੱਖਰਾ ਕਰਨ ‘ਚ ਯਕੀਨ ਰੱਖਦਾ ਹੈ। ਜੋਰਾ ਫ਼ਿਲਮ ਉਸਦੀ ਇਸੇ ਸੋਚ ਦਾ ਸਬੂਤ ਹੈ। ਦੀਪ ਮੁਤਾਬਕ ਬੇਸ਼ੱਕ ਪੰਜਾਬੀ ਫ਼ਿਲਮਾਂ ਦੇ ਜ਼ਿਆਦਾਤਰ ਨਾਇਕ ਪੰਜਾਬੀ ਗਾਇਕ ਹੀ ਹੁੰਦੇ ਹਨ। ਬਹੁ ਗਿਣਤੀ ਦਰਸ਼ਕ ਵੀ ਗਾਇਕਾਂ ਨੂੰ ਹੀ ਹੀਰੋ ਵਜੋਂ ਦੇਖਣ ਦੇ ਆਦੀ ਹੋ ਚੁੱਕੇ ਹਨ, ਪਰ ਦਰਸ਼ਕ ਵੱਲੋਂ ਮਿਲੇ ਪਿਆਰ ਨੇ ਉਸਦੀ ਇਹ ਧਾਰਨਾ ਰੱਦ ਕਰ ਦਿੱਤੀ ਹੈ ਉਸ ਨੂੰ ਆਸ ਹੀ ਨਹੀਂ ਪੂਰਨ ਵਿਸ਼ਵਾਸ ਹੈ ਕਿ ਉਹ ਜਿਸ ਸੋਚ ਨੂੰ ਲੈ ਕੇ ਪੰਜਾਬੀ ਸਿਨੇਮੇ ਨਾਲ ਜੁੜਿਆ ਹੈ, ਉਸ ‘ਤੇ ਉਹ ਖ਼ਰਾ ਉਤਰੇਗਾ।

Leave a Reply

Your email address will not be published. Required fields are marked *

ਨਸ਼ੇ ਦੀ ਦਲਦਲ ‘ਚ ਫ਼ਸਿਆਂ ਲਈ ਰਾਹ ਦੁਸੇਰਾ ਬਣ ਸਕਦੀ ਹੈ ‘ਡਾਕੂਆਂ ਦਾ ਮੁੰਡਾ’

ਰੁਪਿੰਦਰ ਹਾਂਡਾ ਦੇ ‘ਸਟੈਂਡ’ ਨੇ ਖੋਲ•ੀ ਸੋਸ਼ਲ ਮੀਡੀਆ ਦੀ ਪੋਲ