in

ਪ੍ਰੀਤ ਹਰਪਾਲ ਨੇ ਮਹਾਂਰਾਸ਼ਟਰ ਦੇ ਮੁੱਖ ਮੰਤਰੀ ਦੀ ਪਤਨੀ ਨੂੰ ਕਿਹਾ ”ਸਾਡੀ ਗਲੀ ਆਇਆ ਕਰੋ” ਅੱਗੋ ਆਇਆ ਇਹ ਜੁਆਬ…

ਆਪਣੀ ਗਾਇਕੀ ਤੇ ਅੰਦਾਜ਼ ਨਾਲ ਪੰਜਾਬੀ  ਸਰੋਤਿਆਂ ਦੇ ਦਿਲਾਂ ‘ਤੇ ਰਾਜ ਕਰਨ ਵਾਲਾ ਪੰਜਾਬੀ ਗਾਇਕ ਪ੍ਰੀਤ ਹਰਪਾਲ ਛੇਤੀ ਹੀ ਮਹਾਂਰਾਸ਼ਟਰ ਦੇ ਮੁੱਖ ਮੰਤਰੀ ਦੀ ਪਤਨੀ ਅਮਰਿਤਾ ਨਾਲ ਡਿਊਟ ਗੀਤ ”ਸਾਡੀ ਗਲੀ ਆਇਆ ਕਰੋ ਤੇ ਰੇਲ ਗੱਡੀ” ਗਾਉਂਦਾ ਨਜ਼ਰ ਆਵੇਗਾ।  ਇਹ ਗੀਤ ‘ਮੈਸ਼ਪ’ ਨਾਂ ਦੀ ਮਿਕਸ ਐਲਬਮ ‘ਚ ਸੁਣਨ ਨੂੰ ਮਿਲੇਗਾ, ਜਿਸ ਨੂੰ ਟੀ ਸੀਰਿਜ਼ ਵੱਲੋਂ ਛੇਤੀ ਰਿਲੀਜ਼ ਕੀਤਾ ਜਾਵੇਗਾ।  ਪ੍ਰੀਤ ਹਰਪਾਲ ਤੇ ਅਮਰਿਤਾ ਦੇ ਇਸ ਗੀਤ ਦਾ ਮਿਊਜ਼ਿਕ ਅਭਿਜੀਤ ਨੇ ਦਿੱਤਾ ਹੈ। ਬਾਲੀਵੁੱਡ ਦਾ ਨਾਮਵਰ ਕੋਰੀਓਗ੍ਰਾਫਰ ਅਹਿਮਦ ਖ਼ਾਨ ਨੇ ਇਹ ਕੋਰਿਓਗ੍ਰਾਫ ਕੀਤਾ ਹੈ।

ਕਾਬਲੇਗੌਰ ਹੈ ਕਿ ਪ੍ਰੀਤ ਹਰਪਾਲ ਪੰਜਾਬੀ ਮਿਊਜ਼ਿਕ ‘ਚ ਹਮੇਸ਼ਾ ਨਵੇਂ ਤਜਰਬੇ ਕਰਦਾ ਹੈ। ਉਸਦੇ ਲਗਭਗ ਸਾਰੇ ਗੀਤ ਰੁਝਾਨ ਤੋਂ ਉਲਟ ਹੁੰਦੇ ਹਨ।  ਉਹ ਆਪਣੇ ਗੀਤਾਂ ‘ਚ ਮੁਟਿਆਰਾਂ ਨੂੰ ਟਿੱਚਰਾਂ ਵੀ ਕਰਦੈ ਤੇ ਉਨ•ਾਂ ਦੇ ਹੁਸਨ ਦੀ ਤਾਰੀਫ਼ ਵੀ।
ਉਹ ਨੌਜਵਾਨਾਂ ਨੂੰ ਨਸ਼ਿਆਂ ਬਾਬਤ ਲਾਹਨਤਾਂ ਵੀ ਪਾਉਂਦੈ ਤੇ ਮਿਹਨਤ ਕਰਕੇ ਰੱਬ ਦੀ ਰਜ਼ਾ ਰਹਿਣ ਲਈ ਪ੍ਰੇਰਿਤ ਵੀ ਕਰਦੈ। ਉਹ ਆਪਣੇ ਗੀਤਾਂ ਜ਼ਰੀਏ ਨਸ਼ਿਆਂ ਦੇ ਸੌਦਾਗਰਾਂ ਦੀ ਹੋਣੀ ਵੀ ਬਿਆਨ ਕਰਦੈ ਤੇ ਨਸ਼ੇ ਕਰਨ ਵਾਲੇ ਨੌਜਵਾਨਾਂ ਦੇ ਤੁਰ ਜਾਣ ਤੋਂ ਬਾਅਦ ਉਨ•ਾਂ ਦੇ ਮਾਪਿਆਂ ਦੀ ਸਥਿਤੀ ਵੀ ਉਸ ਦੇ ਗੀਤਾਂ’ਚ ਉਜਾਗਰ ਹੁੰਦੀ ਹੈ। ਉਸ ਦਾ ਹਰ ਗੀਤ ਹਰ ਵਰਗ ਦੇ ਸਰੋਤੇ ਦੀ ਪਸੰਦ ਬਣਦਾ ਹੈ। ਇਹੀ ਕਾਰਨ ਹੈ ਕਿ ਉਹ ਮਿਊਜ਼ਿਕ ਇੰਡਸਟਰੀ ‘ਚ ਇਕ ਲੰਮੀ ਪਾਰੀ ਖੇਡ ਰਿਹਾ ਹੈ।

Leave a Reply

Your email address will not be published. Required fields are marked *

‘ਪੋਰਸ’ ਸੀਰੀਅਲ ਨਾਲ ਟੈਲੀਵਿਜ਼ਨ ਜਗਤ ‘ਚ ਛਾਇਆ ਅਮਨ ਧਾਲੀਵਾਲ

ਸੇਲਜਮੈਨ ਤੋਂ ਇੰਝ ਬਣਿਆ ਗਾਇਕ ਨਿਸ਼ਾਨ ਭੁੱਲਰ