‘ਸਤਿ ਸ਼੍ਰੀ ਅਕਾਲ ਇੰਗਲੈਂਡ’ ਤੇ ‘ਫੁਕਰੇ ਰਿਟਰਨ’ ਆਹਮੋ ਸਾਹਮਣੇ

Posted on December 8th, 2017 in News

17 ਨਵੰਬਰ ਨੂੰ ਰਿਲੀਜ਼ ਹੋਣ ਵਾਲੀ ਪੰਜਾਬੀ ਫ਼ਿਲਮ ‘ਸਤਿ ਸ਼੍ਰੀ ਅਕਾਲ ਇੰਗਲੈਂਡ’ ਸੈਂਸਰ ਸਮੱਸਿਆ ਕਾਰਨ ਹੁਣ ਅੱਜ ਯਾਨੀਕਿ 8 ਦਸੰਬਰ ਨੂ ਰਿਲੀਜ਼ ਹੋ ਗਈ ਹੈ। ਐਮੀ ਵਿਰਕ ਦੀ ਬਤੌਰ ਹੀਰੋ ਇਸ ਸਾਲ ਦੀ ਇਹ ਤੀਜੀ ਪੰਜਾਬੀ ਫ਼ਿਲਮ ਹੈ। ਨਿਰਦੇਸ਼ਕ ਵਿਕਰਮ ਪ੍ਰਧਾਨ ਦੀ ਬਤੌਰ ਨਿਰਦੇਸ਼ਕ ਇਹ ਪਹਿਲੀ ਪੰਜਾਬੀ ਫ਼ਿਲਮ ਹੈ। ਫ਼ਿਲਮ ‘ਚ ਮੋਨਿਕਾ ਗਿੱਲ, ਕਰਮਜੀਤ ਅਨਮੋਲ, ਸਰਦਾਰ ਸੋਹੀ ਤੇ ਪਰਮਿੰਦਰ ਗਿੱਲ ਸਮੇਤ ਕਈ ਨਵੇਂ ਪੁਰਾਣੇ ਕਲਾਕਾਰਾਂ ਨੇ ਅਹਿਮ ਭੂਮਿਕਾ ਨਿਭਾਈ ਹੈ। ਫ਼ਿਲਮ ਦਾ ਟ੍ਰੇਲਰ ਤੇ ਮਿਊਜ਼ਿਕ ਕਾਫ਼ੀ ਪਸੰਦ ਕੀਤਾ ਗਿਆ ਹੈ। ਟ੍ਰੇਲਰ ਮੁਤਾਬਕ ਇਹ ਫ਼ਿਲਮ ਪੰਜਾਬ ਦੇ ਇਕ ਨੌਜਵਾਨ  ਮੇਜਰ ਜਰਮਨ ਸਿੰਘ ਮਾਨ ਦੀ ਕਹਾਣੀ ਹੈ।
ਫਿਲਮ ਨਿਰੋਲ ਰੂਪ ‘ਚ ਕਾਮੇਡੀ ਫ਼ਿਲਮ ਹੈ। ਇਸ ਤਰ•ਾਂ ਦੀਆਂ ਫ਼ਿਲਮਾਂ ‘ਚ ਪਹਿਲਾਂ ਅੱਗੇ ਦਿਲਜੀਤ ਦੁਸਾਂਝ ਦਿਖਾਈ ਦਿੰਦਾ ਸੀ। ਐਮੀ ਵਿਰਕ ਇਸ ਵੇਲੇ ਅਦਾਕਾਰਾ ਵਜੋਂ ਪੂਰੀ ਮਾਰਕੀਟ ਹੈ। ਉਸਦੀਆਂ ਪਹਿਲੀਆਂ ਫ਼ਿਲਮਾਂ ਨੇ ਹੁਣ ਤੱਕ ਚੰਗਾ ਬਿਜ਼ਨਸ ਕੀਤਾ ਹੈ। ਇਸ ਲਈ ਆਸ ਕੀਤੀ ਜਾ ਰਹੀ ਹੈ ਕਿ ਇਸ ਵਾਰ ਵੀ ਇਹ ਫ਼ਿਲਮ ਐਮੀ ਦੇ ਪ੍ਰੋਡਿਊਸਰਾਂ ਨੂੰ ਨਾਰਾਜ਼ ਨਹੀਂ ਹੋਣ ਦੇਵੇਗੀ।
ਸਤਿ ਸ਼੍ਰੀ ਅਕਾਲ ਇੰਗਲੈਂਡ ਦੇ ਬਰਾਬਰ ਹੀ ਅੱਜ ‘ਫੁਕਰੇ ਰਿਟਰਨ’ ਵੀ ਰਿਲੀਜ਼ ਹੋਈ ਹੈ। ਇਸ ਫ਼ਿਲਮ ਦੀ ਪਹਿਲਾਂ ਹੀ ਬੇਹੱਦ ਚਰਚਾ ਹੈ। ਕਿਉਂਕਿ ਇਸ ਫ਼ਿਲਮ ਦਾ ਪਹਿਲਾ ਭਾਗ ਯਾਨੀਕਿ ‘ਫੁਕਰੇ’ ਸੁਪਰਹਿੱਟ ਰਿਹਾ ਸੀ।
ਪੰਜਾਬੀ ਟੱਚ ਵਾਲੀ ਇਸ ਫ਼ਿਲਮ ਦਾ ਨਿਰਦੇਸ਼ਕ ਮਿਗ੍ਰਦੀਪ ਸਿੰਘ ਲਾਂਬਾ ਹੈ। ਫ਼ਿਲਮ ‘ਚ ਫੁਲਕਿਟ ਸਮਰਾਟ, ਵੁਰਣ ਸ਼ਰਮਾ, ਅਲੀ ਫ਼ਜ਼ਲ, ਮਨਜੋਤ ਸਿੰਘ, ਰਿਚਾ ਚੱਢਾ ਅਤੇ ਪ੍ਰਿਆ ਆਨੰਦ ਨੇ ਮੁੱਖ ਭੂਮਿਕਾ ਨਿਭਾਈ ਹੈ। ਹਲਕੀ ਫੁਲਕੀ ਕਾਮੇਡੀ ਵਾਲੀ ਇਸ ਫ਼ਿਲਮ ਨੂੰ ਪੰਜਾਬ ਅਤੇ ਚੰਡੀਗÎੜ• ‘ਚ ਕਈ ਜਗ•ਾ ਸਤਿ ਸ਼੍ਰੀ ਅਕਾਲ ਇੰਡਲੈਂਡ ਨਾਲੋਂ ਵੱਧ ਸ਼ੋਅ ਵੀ ਮਿਲੇ ਹਨ। ਅਜਿਹੇ ‘ਚ ਦੋਵਾਂ ਫ਼ਿਲਮਾਂ ‘ਚ ਮੁਕਾਬਲਾ ਸਖ਼ਤ ਰਹਿਣ ਵਾਲਾ ਹੈ।
ਇਸ ਗੱਲ ਨੂੰ ਭੁਲਾਇਆ ਨਹੀਂ ਜਾ ਸਕਦਾ ਕਿ ਐਮੀ ਵਿਰਕ ਦੀ ਪੰਜਾਬ ‘ਚ ਵੱਡੀ ਫ਼ੈਲ ਫ਼ਾਲਵਿੰਗ ਹੈ। ਪਰ ਦੂਜੇ ਪਾਸੇ ਸ਼ਹਿਰੀ ਦਰਸ਼ਕਾਂ ਦਾ ਹਿੰਦੀ ਸਿਨੇਮੇ ਵੱਲ ਰੁਝਾਨ ਐਮੀ ਦੀ ਫ਼ਿਲਮ ਨੂੰ ਨੁਕਸਾਨ ਪਹੁੰਚਾ ਸਕਦਾ ਹੈ। ਪਰ ਜੇਕਰ ਐਮੀ ਦੀ ਫ਼ਿਲਮ ਪਹਿਲੇ ਦਿਨ ਵਧੀਆ ਬਿਜਨਸ ਕਰਦੀ ਹੈ ਤਾਂ ਅਗਲੇ ਦੋ ਦਿਨਾਂ ਸ਼ਨਿੱਚਵਾਰ ਤੇ ਐਤਵਾਰ ਨੂੰ ਫੁਕਰੇ ਰਿਟਰਨ ਨੂੰ ਝਟਕਾ ਦੇ ਸਕਦੀ ਹੈ। ਪਰ ਝਟਕੇ ਵਾਲਾ ਕੰਮ ਫੁਕਰੇ ਰਿਟਰਨ ਦੇ ਹਿੱਸੇ ਵੀ ਆ ਸਕਦਾ ਹੈ।

Comments & Feedback

ਤੁਹਾਡੀ ਪਸੰਦੀਦਾ ਹੀਰੋਇਨ ਕਿਹੜੀ ਹੈ?