ਮੰਨਤਾਂ ਦੀ ਮੁਰਾਦ ਧਰਮਿੰਦਰ

Posted on December 8th, 2017 in Fivewood Special

ਧਰਮਿੰਦਰ (ਦਿਓਲ) ਦੀ ਸ਼ਖ਼ਸੀਅਤ ਅਜਿਹੀ ਹੈ ਕਿ ਸ਼ਬਦਾਂ ਜ਼ਰੀਏ ਇਸ ਅਦਾਕਾਰ ਦੀ ਤਸਵੀਰਕਾਰੀ ਕਰਨਾ ਡਾਢਾ ਔਖਾ ਕਾਰਜ ਹੈ। ਫ਼ਿਲਮ ਜਗਤ ਦੇ ਇਸ ‘ਹੀਮੈਨ’ ਦੀ ਅਦਾਕਾਰੀ ਦਾ ਅਜੇ ਤਕ ਕੋਈ ਸਾਨ•ੀ ਨਹੀਂ ਹੈ। ‘ਧਰਮ ਭਾਅ ਜੀ’ ਦੀ ਜ਼ਿੰਦਗੀ ਤੇ ਸੰਘਰਸ਼ ਕਰੋੜਾਂ ਨੌਜਵਾਨਾਂ ਲਈ ਸਿਦਕਦਿਲੀ, ਸੰਘਰਸ਼ ਤੇ ਹੌਸਲੇ ਦੀ ਪੁਖਤਾ ਮਿਸਾਲ ਹੈ। ਉਨ•ਾਂ ਦੀ ਜ਼ਿੰਦਗੀ ਇੱਕ ਖੁੱਲ•ੀ ਕਿਤਾਬ ਵਾਂਗ ਹੈ, ਜਿਸ ਨੂੰ ਕੋਈ ਵੀ ਕਿਸੇ ਵੀ ਪੰਨੇ ਤੋਂ ਪੜ• ਸਕਦਾ ਹੈ। ਹਰ ਪੰਨੇ ਦਾ ਆਪਣਾ ਮਹੱਤਵ ਹੈ। ਫ਼ਿਲਮ ‘ਦਿਲ ਭੀ ਤੇਰਾ ਹਮ ਭੀ ਤੇਰੇ'(1960) ਤੋਂ ਫ਼ਿਲਮੀ ਕਰੀਅਰ ਦੀ ਸ਼ੁਰੂਆਤ ਕਰਨ ਵਾਲੇ ਧਰਮਿੰਦਰ ਨੇ 300 ਦੇ ਕਰੀਬ ਫ਼ਿਲਮਾਂ ‘ਚ ਅਭਿਨੈ ਕੀਤਾ ਹੈ। ਬੇਸ਼ੱਕ ਉਨ•ਾਂ ਨੇ ਇੱਕ ਦਰਜਨ ਦੇ ਕਰੀਬ ਪੰਜਾਬੀ ਫ਼ਿਲਮਾਂ ਵੀ ਕੀਤੀਆਂ, ਪਰ ਇਨ•ਾਂ ਫ਼ਿਲਮਾਂ ‘ਚ ਉਨ•ਾਂ ਦੀ ਭੂਮਿਕਾ ਨਾਂਮਾਤਰ ਜਾਂ ਮਹਿਮਾਨ ਕਲਾਕਾਰ ਵਾਲੀ ਹੀ ਰਹੀ। ਹਾਲਹਿ ‘ਚ ਉਹਨਾਂ ਨਿਰਦੇਸ਼ਕ ਅਮਰਦੀਪ ਸਿੰਘ ਗਿੱਲ ਦੀ ਫ਼ਿਲਮ ‘ਜੋਰਾ 10 ਨੰਬਰੀਆ’ ਵਿੱਚ ਵੀ ਅਹਿਮ ਭੂਮਿਕਾ ਨਿਭਾਈ ਸੀ। ਧਰਮ ਜੀ ਦੇ ਸੁਭਾਅ ਦਾ ਹਿੱਸਾ ਹੈ ਕਿ ਜੇ ਉਹਨਾਂ ਦਾ ਮਨ ਹੋਵੇ ਤਾਂ ਤੁਹਾਡੀ ਹਰ ਗੱਲ ਦਾ ਜਵਾਬ ਬੜੇ ਚਾਅ ਨਾਲ ਦਿੰਦੇ ਹਨ ਤੇ ਜੇ ਦਿਲ ਨਹੀਂ ਤਾਂ ਤੁਹਾਡੇ ਸੁਆਲ ਦਾ ਜਵਾਬ ਸਿਰਫ਼ ਹੁੰਗਾਰੇ ‘ਚ ਹੀ ਆਉਂਦਾ ਹੈ। ਇਹ ਸਾਡੀ ਖੁਸ਼ਕਿਸਮਤੀ ਹੀ ਸੀ ਕਿ ਜਦੋਂ ਅਸੀਂ ਧਰਮ ਜੀ ਨਾਲ ਕੁਝ ਗੱਲਾਂ ਕਰਨੀਆਂ ਚਾਹੀਆਂ ਤਾਂ ਉਹ ਉਸ ਵੇਲੇ ਖੁਸ਼ਮਿਜਾਜ ਸਨ। ਫਿਰ ਉਨ•ਾਂ ਨਾਲ ਜੋ ਗੱਲਾਂ ਹੋਈਆਂ ਉਸ ਦਾ ਸੰਖੇਪ ਅੱਜ ਉਨ•ਾਂ ਦੇ ਜਨਮ ਦਿਨ ‘ਤੇ ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂ।


? ਤੁਹਾਡੇ ਪਿੰਡ ਨੂੰ ਲੈ ਕੇ ਬਹੁਤੇ ਲੋਕ ਦੁਚਿੱਤੀ ‘ਚ ਹਨ। ਕੋਈ ਸਾਹਨੇਵਾਲ ਨੂੰ ਤੇ ਕੋਈ ਡਾਂਗੋ ਨੂੰ ਤੁਹਾਡਾ ਪਿੰਡ ਦੱਸਦਾ ਹੈ। ਸਚਾਈ ਕੀ ਹੈ।
ਦਰਅਸਲ ਮੇਰੇ ਪਿਤਾ ਜੀ (ਕੇਵਲ ਸਿੰਘ ਦਿਓਲ) ਹਿਸਾਬ ਦੇ ਅਧਿਆਪਕ ਸਨ। ਉਨ•ਾਂ ਦੀ ਅਕਸਰ ਬਦਲੀ ਹੁੰਦੀ ਰਹਿੰਦੀ ਸੀ, ਇਸ ਲਈ ਮੇਰੇ ਨਾਲ ਕਈ ਪਿੰਡਾਂ ਦਾ ਨਾਂ ਜੁੜਿਆ ਹੋਇਆ ਹੈ। ਅਸਲ ‘ਚ ਮੇਰਾ ਜਨਮ ਖੰਨਾ ਨੇੜੇ ਪਿੰਡ ਨੁਸਰਾਲੀ ਵਿੱਚ ਹੋਇਆ ਸੀ, ਪਰ ਅਸੀਂ ਉਦੋਂ ਹੀ ਲੁਧਿਆਣਾ ਨੇੜੇ ਪਿੰਡ ਡਾਂਗੋ ਆ ਕੇ ਰਹਿਣ ਲੱਗ ਪਏ ਸੀ। ਇਸ ਲਈ ਮੇਰਾ ਜਨਮ ਡਾਂਗੋ ਦਾ ਹੀ ਮੰਨਿਆ ਜਾਂਦਾ ਹੈ। ਮਗਰੋਂ ਪਿਤਾ ਜੀ ਦੀ ਬਦਲੀ ਲੁਧਿਆਣਾ ਨੇੜੇ ਹੀ ਲਲਤੋਂ ਕਲਾਂ ਹੋ ਗਈ। ਇਥੇ ਮੈਂ 6ਵੀਂ ਜਮਾਤ ਤੱਕ ਪੜਿ•ਆ। ਫਿਰ ਅਸੀਂ ਸਾਹਨੇਵਾਲ ਆ ਗਏ। ਇਥੇ ਅਸੀਂ ਪੱਕੇ ਤੌਰ ‘ਤੇ ਹੀ ਵੱਸ ਗਏ। ਪਿਤਾ ਜੀ ਦੇ ਕਈ ਵਾਰ ਬਦਲੀ ਦੇ ਆਰਡਰ ਨਿਕਲੇ,ਪਰ ਪਿੰਡ ਵਾਲਿਆਂ ਨੇ ਬਦਲੀ ਨਹੀਂ ਹੋਣ ਦਿੱਤੀ। ਸਾਹਨੇਵਾਲ ਤੋਂ ਹੀ ਮੈਂ ਮੁੰਬਈ ਗਿਆ ਸੀ ਇਸ ਲਈ ਸਾਹਨੇਵਾਲ ਹੀ ਸਾਡਾ ਜੱਦੀ ਪਿੰਡ ਸਮਝਿਆ ਜਾਂਦਾ ਹੈ।
? ਬਚਪਨ ਬਾਰੇ ਕੁਝ ਦੱਸੋ।
– ਬਚਪਨ ‘ਚ ਮੈਂ ਸ਼ਰਾਰਤੀ ਵੀ ਸੀ ਤੇ ਮਾਸੂਮ ਵੀ। ਅਸੀਂ ਡਾਂਗੋ ਇੱਕ ਚੁਬਾਰੇ ‘ਚ ਰਹਿੰਦੇ ਸੀ। ਮੈਂ ਅਕਸਰ ਚੁਬਾਰੇ ‘ਚੋਂ ਉਤਰ ਕੇ ਬਾਹਰ ਗਲੀ ‘ਚ ਪੌੜ•ੀਆਂ ‘ਤੇ ਬੈਠ ਜਾਣਾ। ਇੱਕ ਦਿਨ ਇਸੇ ਤਰ•ਾਂ ਹੀ ਬੈਠਾ ਸੀ। ਗਲੀ ਦੇ ਬਾਹਰ ਕਿਸੇ ਨੇ ਗਾਂ ਬੰਨ•ੀ ਹੋਈ ਸੀ ਤੇ ਉਸ ਦਾ ਵੱਛਾ ਦੁੱਧ ਚੁੰਘ ਰਿਹਾ ਸੀ। ਅਚਾਨਕ ਇੱਕ ਬੰਦਾ ਆਇਆ ਤੇ ਉਸ ਨੇ ਵੱਛੇ ਨੂੰ ਲਿਜਾ ਕੇ ਵੱਖਰਾ ਬੰਨ• ਦਿੱਤਾ। ਮੈਨੂੰ ਇਸ ਗੱਲੋਂ ਬਹੁਤ ਗੁੱਸਾ ਆਇਆ ਤੇ ਮੈਂ ਜਾ ਕੇ ਵੱਛਾ ਖੋਲ• ਦਿੱਤਾ। ਉਹ ਮੁੜ ਤੋਂ ਦੁੱਧ ਚੁੰਘਣ ਲੱਗਾ। ਇਸ ਗੱਲੋਂ ਮੈਨੂੰ ਝਿੜਕਾਂ ਵੀ ਪਈਆਂ।
? ਸਿਨਮੇ ਬਾਰੇ ਪਹਿਲੀ ਵਾਰ ਕਦੋਂ ਸੁਣਿਆ ਤੇ ਪਹਿਲੀ ਫ਼ਿਲਮ ਕਿਹੜੀ ਵੇਖੀ।
– ਪਹਿਲੀ ਵਾਰ ਪਿੰਡ(ਡਾਂਗੋ) ਦੇ ਕੁਝ ਮੁੰਡਿਆਂ ਕੋਲੋਂ ਸਿਨਮਾ ਬਾਰੇ ਸੁਣਿਆ। ਕਹਿੰਦੇ ‘ਸਿਨਮਾ ਦੇਖ ਕੇ ਆਏ ਹਾਂ, ਤਸਵੀਰਾਂ ਬੋਲਦੀਆਂ ਹਨ।’ ਪਰ ਫਿਰ ਗੱਲ ਆਈ ਗਈ ਹੋ ਗਈ। ਥੋੜ•ੀ ਸੁਰਤ ਸੰਭਾਲੀ ਤਾਂ ਸਿਨਮੇ ਬਾਰੇ ਪਤਾ ਲੱਗਾ। ਸਾਹਨੇਵਾਲ ‘ਚ  ਦਸਵੀਂ ਜਮਾਤ ਵਿੱਚ ਪੜ•ਦਿਆਂ ਦਲੀਪ ਕੁਮਾਰ ਦੀ ‘ਸ਼ਹੀਦ’ ਪਹਿਲੀ ਫ਼ਿਲਮ ਸੀ ਜਿਹੜੀ ਮੈਂ ਘਰਦਿਆਂ ਤੋਂ ਚੋਰੀ ਵੇਖੀ ਸੀ।
? ਫ਼ਿਲਮਾਂ ਵਿੱਚ ਜਾਣ ਦਾ ਖ਼ਿਆਲ ਕਿਵੇਂ ਆਇਆ ਤੇ ਸ਼ੁਰੂਆਤ ਕਿੱਥੋਂ ਹੋਈ।
– ਫ਼ਿਲਮਾਂ ਦੇਖਣ ਦਾ ਸ਼ੌਕ ਜਾਗਿਆ ਤਾਂ ਹੌਲੀ ਹੌਲੀ ਫ਼ਿਲਮਾਂ ‘ਚ  ਕੰਮ ਕਰਨ ਦਾ ਵੀ ਦਿਲ ਕਰਨ ਲੱਗਾ, ਪਰ ਉਦੋਂ ਇਸ ਕੰਮ ਨੂੰ ਚੰਗਾ ਨਹੀਂ ਸੀ ਸਮਝਿਆ ਜਾਂਦਾ। ਮੇਰੇ ਪਿਤਾ ਜੀ ਤਾਂ ਇਸ ਦੇ ਸਖ਼ਤ ਖਿਲਾਫ਼ ਸਨ। ਮੈਂ ਐਕਟਰ ਬਣਨ ਦੀ ਇੱਛਾ ਸਿਰਫ ਆਪਣੀ ਮਾਂ ਨਾਲ ਹੀ ਸਾਂਝੀ ਕੀਤੀ ਸੀ। ਉਨ•ਾਂ ਮੈਨੂੰ ਬਥੇਰਾ ਰੋਕਿਆ, ਪਰ ਆਖਰ ਉਨ•ਾਂ ਦੀ ਵੀ ਵਾਹ ਨਾ ਚੱਲੀ। ਉਨ•ੀਂ ਦਿਨੀਂ ਮੈਂ ਮਾਲੇਰਕੋਟਲੇ ਨੌਕਰੀ ਕਰਦਾ ਸੀ। ਲੰਘਦਿਆਂ ਵੜਦਿਆਂ ਉਥੇ ਬਣੇ ਜਾਨ ਮੁਹੰਮਦ ਦੇ ਸਟੂਡੀਓ ‘ਚ ਜ਼ਰੂਰ ਜਾਂਦਾ ਸੀ। ਉਦੋਂ ਮੈਂ ਸ਼ੌਕ ਸ਼ੌਕ ‘ਚ ਉਸ ਤੋਂ ਦਲੀਪ ਕੁਮਾਰ ਵਰਗੀਆਂ ਤਸਵੀਰਾਂ ਵੀ ਖਿਚਵਾਈਆਂ ਸਨ। ਇਕ ਦਿਨ ਉਹਨੇ ਹੀ ਦੱਸਿਆ ਕਿ ‘ਫ਼ਿਲਮ ਫ਼ੇਅਰ’ ਮੈਗਜ਼ੀਨ ‘ਚ  ਹੀਰੋ ਬਣਨ (ਆਡੀਸ਼ਨ ਲਈ) ਦਾ ਫ਼ਾਰਮ ਆਇਆ ਹੈ। ਭਰ ਕੇ ਬੰਬੇ (ਮੁੰਬਈ) ਭੇਜ ਦੇ, ਕੀ ਪਤਾ ਗੱਲ ਬਣ ਜਾਵੇ। ਅਸੀਂ ਫ਼ਾਰਮ ਭਰਿਆ, ਫ਼ੋਟੋਆਂ ਪਾਈਆਂ ਤੇ ਉਹ ਲਿਫ਼ਾਫ਼ਾ ਮੈਂ ਦੋਰਾਹੇ ਦੇ ਲੈਟਰ ਬਾਕਸ ਤੋਂ ਪੋਸਟ ਕਰ ਦਿੱਤਾ। ਕੁਝ ਦਿਨਾਂ ਮਗਰੋਂ ਬੰਬੇ ਤੋਂ ਸੱਦਾ ਆ ਗਿਆ।

 


? ਮੁੰਬਈ ਪਹੁੰਚ ਕੇ ਕੀ ਹੋਇਆ।
ਅਸਲ ‘ਚ  ‘ਫ਼ਿਲਮ ਫ਼ੇਅਰ’ ਵਾਲਿਆਂ ਨੇ ਸਭ ਨੂੰ ਰੇਲਗੱਡੀ ਦੇ ਪਹਿਲੇ ਦਰਜੇ ‘ਚ ਆਉਣ ਲਈ ਕਿਹਾ ਸੀ, ਪਰ ਮੈਂ ਕਿਰਾਏ ਤੋਂ ਡਰਦਾ ਤੀਜੇ ਦਰਜੇ ਦੇ ਡੱਬੇ ‘ਚ ਸਫ਼ਰ ਕਰਕੇ ਮੁੰਬਈ ਪਹੁੰਚਿਆ। ਫ਼ਿਲਮ ਆਡੀਸ਼ਨ ਵਾਲੇ ਆਏ ਤੇ ਪਹਿਲੇ ਦਰਜੇ ਦੇ ਡੱਬੇ ‘ਚੋਂ ਸਾਰਿਆਂ ਨੂੰ ਲੈ ਗਏ। ਮੈਂ ਸਟੇਸ਼ਨ ‘ਤੇ ‘ਕੱਲਾ ਰਹਿ ਗਿਆ। ਫਿਰ ਪੁੱਛ ਪੁਛਾ ਕੇ ਟਿਕਾਣੇ ‘ਤੇ ਪਹੁੰਚਿਆ। ਉਥੇ ਬਿਮਲ ਰਾਏ ਜੀ ਨੇ ਸਾਡਾ ਸਕਰੀਨ ਟੈਸਟ ਲਿਆ। ਬਾਹਰ ਬੈਠਾ ਨਤੀਜੇ ਦਾ ਇੰਤਜ਼ਾਰ ਕਰ ਰਿਹਾ ਸੀ ਕਿ ਅੰਦਰੋਂ ਬਿਮਲ ਰਾਏ ਜੀ ਨੇ ਕਿਹਾ,’ਧਰਮਿੰਦੂ ਕੋ ਬੁਲਾਓ'(ਬਿਮਲ ਰਾਏ ਜੀ ਧਰਮਿੰਦਰ ਨੂੰ ਧਰਮਿੰਦੂ ਕਹਿੰਦੇ ਸਨ)। ਬਿਮਲ ਰਾਏ ਜੀ ਨੇ ਫਿਰ ਮੈਨੂੰ ਆਪਣੇ ਨਾਲ ਰੋਟੀ ਖੁਆਈ ਤੇ ਕਿਹਾ ਕਿ ਮੇਰੀ ‘ਬੰਦਿਨੀ’ ਫ਼ਿਲਮ ਲਈ ਚੋਣ ਹੋ ਗਈ ਹੈ। ਪਰ ਇਹ ਫ਼ਿਲਮ ਬਣ ਨਹੀਂ ਸਕੀ।
? ‘ਦਿਲ ਭੀ ਤੇਰਾ ਹਮ ਭੀ ਤੇਰੇ’  ਫ਼ਿਲਮ ਕਿਵੇਂ ਮਿਲੀ।
– ਉਨ•ਾਂ ਦਿਨਾਂ ‘ਚ ਸਾਡੇ ਨਾਲ ਅੰਮ੍ਰਿਤਸਰ ਵਾਲਾ ਸੁਰੇਸ਼ ਪੁਰੀ ਅਤੇ ਅਰਜੁਨ ਹਿੰਗੋਰਾਣੀ ਵੀ ਸੰਘਰਸ਼ ਕਰ ਰਹੇ ਸਨ। ਉਸ(ਹਿੰਗੋਰਾਣੀ) ਨੇ ਮੈਨੂੰ ਕਈ ਵਾਰ ਕਿਹਾ ਸੀ ਕਿ ਮੈਂ ਜਦੋਂ ਕਦੇ ਵੀ ਫ਼ਿਲਮ ਬਣਾਈ ਤੈਨੂੰ ਲੈ ਕੇ ਬਣਾਵਾਂਗਾ। ਮੈਂ ਅਕਸਰ ਉਸ ਦੀ ਇਸ ਗੱਲ ਨੂੰ ਮਜ਼ਾਕ ‘ਚ ਟਾਲ ਦਿੰਦਾ ਸੀ। ਪਰ ਸ਼ਾਇਦ ਉਸ ਦੀ ਪਹਿਲੀ ਫ਼ਿਲਮ ‘ਦਿਲ ਭੀ ਤੇਰਾ…’ ਨਾਲ ਹੀ ਮੇਰੇ ਭਾਗ ਖੁੱਲ•ਣੇ ਸੀ। ਇਸ ਫ਼ਿਲਮ ਨੇ ਮੇਰੇ ਲਈ ਅੱਗੇ ਰਾਹ ਖੋਲ•ੇ। ਫ਼ਿਲਮ ਦਾ ਗੀਤ ‘ਮੁਝ ਕੋ ਇਸ ਰਾਤ ਕੀ ਤਨਹਾਈ ਮੇਂ ਆਵਾਜ਼ ਨਾ ਦੇ’ ਅੱਜ ਵੀ ਲੋਕ ਸੁਣਦੇ ਹਨ।
? ਫ਼ਿਲਮ ਇੰਡਸਟਰੀ ‘ਚ ਤੁਹਾਡੀ ਜ਼ਿੰਦਗੀ ਦੀ ਪਹਿਲੀ ਕਮਾਈ…
– ਮੈਨੂੰ ਬਿਮਲ ਰਾਏ ਜੀ ਨੇ ਫ਼ਿਲਮ ‘ਬੰਦਿਨੀ’ ਲਈ 5 ਹਜ਼ਾਰ ਰੁਪਏ ਦਿੱਤੇ ਸਨ ਜੋ ਉਨ•ਾਂ ਦਿਨਾਂ ‘ਚ ਬਹੁਤ ਵੱਡੀ ਰਕਮ ਸੀ।
? ਤੁਹਾਨੂੰ ਮਿਲੇ ‘ਹੀਮੈਨ’ ਦੇ ਖ਼ਿਤਾਬ ਦੀ ਨੀਂਹ ਕਿਸ ਫ਼ਿਲਮ ਤੋਂ ਰੱਖੀ ਗਈ।
– ਫ਼ਿਲਮ ‘ਫ਼ੂਲ ਔਰ ਪੱਥਰ'(1966) ਵਿੱਚ ਪਹਿਲੀ ਵਾਰ ਮੈਂ ਆਪਣੀ ਕਮੀਜ਼ (ਸ਼ਰਟ) ਉਤਾਰੀ ਸੀ। ਇਸ ਫ਼ਿਲਮ ਤੋਂ ਬਾਅਦ ਲੋਕ ਮੈਨੂੰ ‘ਸ਼ਾਕਾ’ ਵੀ ਕਹਿਣ ਲੱਗ ਪਏ ਸਨ। ਸ਼ਾਇਦ ਇਸੇ ਫ਼ਿਲਮ ਨੇ ਹੀ ‘ਹੀਮੈਨ’ ਦੇ ਖ਼ਿਤਾਬ ਦਾ ਮੁੱਢ ਬੰਨਿ•ਆ।
? ਇਸ ਮੁਕਾਮ ‘ਤੇ ਪਹੁੰਚ ਕੇ ਕਿੰਨਾ ਕੁ ਸਕੂਨ ਮਿਲਿਆ ਹੈ।
– ਸੱਚ ਪੁੱਛੋ ਤਾਂ ਮੈਨੂੰ ਅੱਜ ਵੀ ਯਕੀਨ ਨਹੀਂ ਆਉਂਦਾ ਕਿ ਮੈਂ ਵਧੀਆ ਐਕਟਰ ਹਾਂ। ਇਸ ਸੁਆਲ ਦੇ ਜੁਆਬ ‘ਚ ਮੈਂ ਇਹੀ ਕਹਾਂਗਾ ‘ਐਸੇ ਵੈਸੇ ਲੋਕ ਬਣ ਜਾਤੇ ਹੈਂ ਕੈਸੇ ਕੈਸੇ, ਮੁਝੇ ਤੋਂ ਮੈਂ ਭੀ ਨਾ ਬਣਨਾ ਆਇਆ, ਵੈਸੇ ਬਣੂ ਤੋਂ ਕੈਸੇ।’
? ਸਿਆਸਤ ਵੱਲ ਝੁਕਾਅ ਕਿਵੇਂ ਹੋ ਗਿਆ।
– ਮੇਰੀ ਕਦੇ ਵੀ ਸਿਆਸਤ ‘ਚ ਦਿਲਚਸਪੀ ਨਹੀਂ ਰਹੀ। ਅਸਲ ‘ਚ ਮੇਰੀ ਅਟਲ ਬਿਹਾਰੀ ਵਾਜਪਾਈ ਨਾਲ ਗੂੜੀ ਸਾਂਝ ਸੀ। ਉਨ•ਾਂ ਮੈਨੂੰ ਮਜਬੂਰ ਕਰਕੇ ਸਿਆਸਤ ‘ਚ ਲਿਆਂਦਾ ਸੀ।  ਮੈਨੂੰ ਪੰਜਾਬ ਤੋਂ ਵੀ ਚੋਣ ਲੜਨ ਲਈ ਕਿਹਾ ਗਿਆ ਸੀ, ਪਰ ਮੈਂ ਨਾਂਹ ਕਰ ਦਿੱਤੀ। ਬੀਕਾਨੇਰ ਤੋਂ ਵੀ ਮੈਂ ਮਜਬੂਰੀ ਵੱਸ ਹੀ ਚੋਣ ਲੜੀ ਸੀ।
? ਤੁਹਾਡੀ ਸਫ਼ਲਤਾ ਦਾ ਰਾਜ਼…
ਮੇਰੀ ਇਮਾਨਦਾਰੀ, ਮੇਰਾ ਮਿਲਣਸਾਰ ਸੁਭਾਅ। ਮੈਂ ਕਦੇ ਵੀ ਅਹੁਦੇ ਨੂੰ ਤਰਜੀਹ ਨਹੀਂ ਦਿੱਤੀ। ਮੇਰੇ ਲਈ ਇਨਸਾਨ ਪਹਿਲਾਂ ਹੈ। ਕਦੇ ਇਹ ਨਹੀਂ ਸੋਚਿਆ ਕਿ ਮੈਂ ਸਟਾਰ ਹਾਂ, ਸਾਧਾਰਨ ਜੱਟ ਹਾਂ। ਕਹਿੰਦੇ ਹਨ ‘ਹੋਤੀ ਹੈ ਤਾਰੀਫ਼ ਅਹਿਮੀਅਤ ਕੀ, ਇਨਸਾਨੀਅਤ ਕੀ ਮਗਰ ਕਦਰ ਹੋਤੀ ਹੈ, ਤਰਜੀਹ ਨਾ ਦੇ ਅਹੁਦੇ ਕੋ ਇਨਸਾਨੀਅਤ ਪੇ, ਬੰਦੇ ਪੇ ਖੁਦਾ ਕੀ ਨਜ਼ਰ ਹੋਤੀ ਹੈ’। ਮੈਂ ਹਰੇਕ ਨੂੰ ਪਿਆਰ ਨਾਲ ਮਿਲਦਾ ਹਾਂ। ਬਸ ਇਹੀ ਮੇਰਾ ਗੁਣ ਹੈ। ਮੈਨੂੰ ਪਿਆਰ ਕਰਨ ਵਾਲੇ ਮੇਰਾ ਸਰਮਾਇਆ ਹਨ।
ਤੁਸੀਂ ਸ਼ਾਇਰੀ ਵੀ ਕਰਦੇ ਹੋ, ਜੇ ਆਪਣੇ ਆਪ ਨੂੰ ਕਵਿਤਾ ‘ਚ ਬਿਆਨ ਕਰਨਾ ਹੋਵੇ ਤਾਂ ਕਰ ਸਕਦੇ ਹੋ??
ਮੰਨਤਾਂ ਦੀ ਮੁਰਾਦ, ਦੁਆਂ ਦੀ ਦੇਣ, ਮਾਲਕ ਦੀ ਮਿਹਰ ਦਾ ਇਕ ਵਰਦਾਨ ਹਾਂ ਮੈਂ, ਮਹਾਨ ਮਾਂ ਦੀ ਮਮਤਾ, ਅਜ਼ੀਮ ਬਾਪ ਦੇ ਪਿਅਰ ਦਾ ਇਕ ਅਨਮੋਲ ਅਹਿਸਾਨ ਹਾਂ ਮੈ, ਇਨਸਾਨੀਅਤ ਦਾ ਪੁਜਾਰੀ, ਛੋਟਿਆਂ ਦਾ ਲਾਡ ਪਿਆਰ, ਵੱਡਿਆ ਦਾ ਆਦਰ ਸਨਮਾਨ ਹਾਂ ਮੈਂ, ਦੁਨੀਆ ਸਾਰੀ ਬਣ ਜਾਵੇ ਇਕ ਟੱਬਰ, ਏਕਤਾ ਦੀ ਹਸਰਤ ਦਾ ਅਰਮਾਨ ਹਾਂ ਮੈਂ, ਰੱਬ ਦੀਆਂ ਮੁਹੱਬਤਾਂ ਦਾ ਇਕ ਫਰਮਾਨ ਹਾਂ ਮੈਂ,, ਨੇਕੀ ਮੇਰੀ ਸ਼ਕਤੀ ਹੈ ਤੇ ਬਦੀ ਮੇਰੇ ਤੋਂ ਡਰਦੀ ਹੈ, ਇਹੋ ਜਿਹਾ ਅਜਿਹਾ ਅਣਖੀਲਾ ਆਤਮ ਸਨਮਾਨ ਹਾਂ ਮੈਂ, ਪਿਆਰ ਮੁੱਹਬਤ ਆਪ ਜੀ ਦਾ ਸਿੰਜ਼ ਦਾ ਜਜ਼ਬਾਤ ਨੂੰ ਮੇਰੇ ਇਸੇ ਲਈ ਅੱਜ ਵੀ ਜਵਾਨ ਹਾਂ ਮੈਂ,,, ਖ਼ਤਾ ਜੇ ਹੋ ਜੇ ਬਖ਼ਸ਼ਦੇ ਓ ਯਾਰੋ ਗਲਤੀਆਂ ਦਾ ਪੁਤਲਾ ਆਖਰ ਇਕ ਇਨਸਾਨ ਹਾਂ ਮੈਂ।
#ਸਪਨ ਮਨਚੰਦਾ

Comments & Feedback

ਤੁਹਾਡੀ ਪਸੰਦੀਦਾ ਹੀਰੋਇਨ ਕਿਹੜੀ ਹੈ?