‘ਸਤਿ ਸ਼੍ਰੀ ਅਕਾਲ ਇੰਗਲੈਂਡ’ ਫ਼ਿਲਮ ਜ਼ਰੀਏ ਪਾਲੀਵੁੱਡ ਨਾਲ ਜੁੜੀ ਸ਼ੈਵਿਨ ਰੇਖੀ

Posted on December 9th, 2017 in Fivewood Special

ਸ਼ੌਕ ਜਦੋਂ ਜਾਨੂੰਨ ਬਣ ਜਾਵੇ ਤਾਂ ਉਹ ਟਿਕ ਕੇ ਬੈਠਣ ਨਹੀਂ ਦਿੰਦਾ। ਇਸ ਗੱਲ ਦੀ ਗਵਾਹ ਇਹ ਅਦਾਕਾਰਾ ਸ਼ੈਵਿਨ ਰੇਖੀ ਵੀ ਹੈ। ਸ਼ੈਵਿਨ ਦਾ ਪਰਿਵਾਰ ਚਾਹੁੰਦਾ ਸੀ ਕਿ ਉਹ ਮੈਡੀਸਨ ਦੀ ਮਾਸਟਰ ਡਿਗਰੀ ਤੋਂ ਬਾਅਦ ਇਸ ਖ਼ੇਤਰ ‘ਚ ਹੀ ਮੁਕਾਮ ਹਾਸਲ ਕਰੇ, ਪਰ ਅਦਾਕਾਰੀ ਦਾ ਸ਼ੌਕ ਅਜਿਹਾ ਕਿ ਉਹ ਮਨੋਰੰਜਨ ਜਗਤ ਦਾ ਹਿੱਸਾ ਬਣ ਗਈ। ਰਾਜਧਾਨੀ ਦੇ ਨੇੜਲੇ ਸ਼ਹਿਰ ਮੁਹਾਲੀ ਨਾਲ ਸਬੰਧਿਤ ਇਹ ਅਦਾਕਾਰਾ ਪੰਜਾਬੀ ਮਨੋਰੰਜਨ ਜਗਤ ‘ਚ ਤੇਜ਼ੀ ਨਾਲ ਆਪਣੀ ਪਹਿਚਾਣ ਸਥਾਪਤ ਕਰਦੀ ਜਾ ਰਹੀ ਹੈ।


ਟੈਲੀਵਿਜ਼ਨ ਤੋਂ ਆਪਣਾ ਫ਼ਿਲਮੀ ਕਰੀਅਰ ਸ਼ੁਰੂ ਕਰਨ ਵਾਲੀ ਸ਼ੈਵਿਨ ਦੱਸਦੀ ਹੈ ਕਿ ਉਹ ਆਪਣੀ ਪੜ•ਾਈ ਦੇ ਸਬੰਧ ‘ਚ ਹੀ ਮੁੰਬਈ ਗਈ ਸੀ। ਵਿਹਲੇ ਟਾਈਮ ‘ਚ ਉਹ ਕੁਝ ਪ੍ਰੋਡਕਸ਼ਨ ਹਾਊਸਾਂ ਨੂੰ ਮਿਲੀ। ਇਸ ਦੌਰਾਨ ਅਚਾਨਕ ਉਸ ਨੂੰ ਡੀਡੀ ਨੈਸ਼ਨਲ ਦੇ ਇਕ ਟੀਵੀ ਸੀਰੀਅਲ ‘ਨਾ ਹੌਂਸਲਾ ਹਾਰੇਗੇ ਹਮ’ ਦੀ ਪੇਸ਼ਕਸ਼ ਆਈ। ਇਸ ਸੀਰੀਅਲ ਲਈ ਉਸ ਨੂੰ ਇਕ ਤੇਜ਼ ਤਰਾਰ ਡਾਕਟਰ ਰੇਣੂਕਾ ਦੀ ਹੀ ਭੂਮਿਕਾ ਨਿਭਾਉਂਣੀ ਸੀ। ਡਾਕਟਰੀ ਮਾਹੌਲ ‘ਚ ਰਹਿੰਦੀ ਹੋਣ ਸਦਕਾ ਉਸ ਨੇ ਇਹ ਕਿਰਦਾਰ ਬਾਖੂਬ ਨਿਭਾਇਆ। ਇਸ ਸੀਰੀਅਲ ਤੋਂ ਮਿਲੀ ਹੱਲਾਸ਼ੇਰੀ ਨੇ ਉਸ ਨੂੰ ਪਿੱਛੇ ਮੁੜਕੇ ਦੇਖਣ ਨਹੀਂ ਦਿੱਤਾ। ਨਾਮਵਰ ਗਾਇਕ ਸੁਰਜੀਤ ਖ਼ਾਨ ਦੇ ਗੀਤ ‘ਦਿਲ ਦੀ ਕਿਤਾਬ’ ਦੀ ਵੀਡੀਓ ਨੇ ਉਸ ਨੂੰ ਪੰਜਾਬੀ ਦਰਸ਼ਕਾਂ ‘ਚ ਪਹਿਚਾਣ ਦਿੱਤੀ। ਇਸ ਸ਼ੁੱਕਰਵਾਰ ਰਿਲੀਜ਼ ਹੋਈ ਪੰਜਾਬੀ ਗਾਇਕ ਤੇ ਅਦਾਕਾਰ ਐਮੀ ਵਿਰਕ ਦੀ ਫ਼ਿਲਮ ‘ਸਤਿ ਸ਼੍ਰੀ ਅਕਾਲ ਇੰਗਲੈਂਡ’ ਵਿੱਚ ਵੀ ਉਸ ਨੂੰ ਜਰਨਲਿਸਟ ਦੀ ਛੋਟੀ ਜਿਹੀ ਭੂਮਿਕਾ ਨਿਭਾਉਣ ਦਾ ਮੌਕਾ ਮਿਲਿਆ। ਉਸ ਨੇ ਆਪਣਾ ਇਹ ਕਿਰਦਾਰ ਬਾਖੂਬ ਨਿਭਾਇਆ।  ਸ਼ੈਵਿਨ ਦੱਸਦੀ ਹੈ ਕਿ ਬਾਲੀਵੁੱਡ ਵਾਂਗ ਹੁਣ ਪੰਜਾਬੀ ਫ਼ਿਲਮ ਇੰਡਸਟਰੀ ‘ਚ ਮੁਕਾਬਲੇਬਾਜ਼ੀ ਦਾ ਦੌਰ ਸ਼ੁਰੂ ਹੋ ਗਿਆ ਹੈ। ਇਥੇ ਵੀ ਹੁਣ ਆਸਾਨੀ ਨਾਲ ਕੰਮ ਮਿਲਣਾ ਸੌਖਾ ਨਹੀਂ ਰਿਹਾ। ਉਹ ਖੁਸ਼ਕਿਸਮਤ ਹੈ ਕਿ ਉਸ ਨੂੰ ਹੁਣ ਅਦਾਕਾਰ ਤੇ ਕਾਮੇਡੀਅਨ ਰਾਣਾ ਰਣਬੀਰ ਦੀ ਨਿਰਦੇਸ਼ਕ ਵਜੋਂ ਪਹਿਲੀ ਫ਼ਿਲਮ ‘ਆਸੀਸ’ ਵਿੱਚ ਅਹਿਮ ਭੂਮਿਕਾ ਨਿਭਾਉਣ ਦਾ ਮੌਕਾ ਮਿਲਿਆ ਹੈ। ਇਸ ਫ਼ਿਲਮ ਦੀ ਸ਼ੂਟਿੰਗ ਕੁਝ ਦਿਨ ਪਹਿਲਾਂ ਹੀ ਸ਼ੁਰੂ ਹੋਈ ਹੈ। ਉਹ ਇਸ ਫ਼ਿਲਮ ‘ਚ ਇਕ ਮਾਡਰਨ ਤੇ ਪੜ•ੀ ਲਿਖੀ ਕੁੜੀ ਦੀ ਭੂਮਿਕਾ ਨਿਭਾ ਰਹੀ ਹੈ। ਸ਼ੈਵਿਨ ਮੁਤਾਬਕ ਇਹ ਫ਼ਿਲਮ ਪੰਜਾਬੀ ਦੀਆਂ ਹੋਰਾਂ ਫ਼ਿਲਮਾਂ ਨਾਲੋਂ ਹਰ ਪੱਖ ਤੋਂ ਵੱਖਰੀ ਫ਼ਿਲਮ ਹੋਵੇਗੀ। ਫ਼ਿਲਮ ਦੀ ਟੈਗ ਲਾਈਨ ਹੈ ”ਜੋ ਆਪ ਸੋਨਾ ਹੁੰਦੈ ਉਸ ਨੂੰ ਗਹਿਣਿਆਂ ਦੀ ਲੋੜ ਨਹੀਂ ਹੁੰਦੀ।”।

ਸ਼ੈਵਿਨ ਚਾਹੁੰਦੀ ਹੈ ਕਿ ਉਹ ਭਾਵੇਂ ਘੱਟ ਫ਼ਿਲਮਾਂ ਕਰੇ, ਪਰ ਕਿਸੇ ਵੀ ਫ਼ਿਲਮ ‘ਚ ਉਸ ਵੱਲੋਂ ਨਿਭਾਇਆ ਕਿਰਦਾਰ ਹਮੇਸ਼ਾ ਯਾਦਗਾਰੀ ਰਹੇ। ਫ਼ਿਲਮਾਂ ਦੇ ਨਾਲ ਨਾਲ ਉਹ ਅਦਾਕਾਰੀ ਦਾ ਭੁਸ ਪੂਰਾ ਕਰਨ ਲਈ ਉਹ ਥੀਏਟਰ ‘ਚ ਵੀ ਸਰਗਰਮ ਹੋ ਰਹੀ ਹੈ।  ਸ਼ੈਵਿਨ ਮੁਤਾਬਕ ਕਿਸੇ ਮੁਕਾਮ ‘ਤੇ ਪਹੁੰਚਗੇ ਉਹ ਖੁਦ ਫ਼ਿਲਮਾਂ ਦਾ ਨਿਰਮਾਣ ਕਰਨ ਦੀ ਇੱਛਾ ਰੱਖਦੀ ਹੈ। ਉਸਦੀਆਂ ਫ਼ਿਲਮਾਂ ਪੰਜਾਬ ਦੀ ਮੱਧਵਰਗ ਸ਼੍ਰੇਣੀ ਦੀਆਂ ਸਮੱਸਿਆਂ ਅਤੇ ਔਰਤਾਂ ‘ਤੇ ਕੇਂਦਰਿਤ ਹੋਣਗੀਆਂ। ਦਮਨਜੀਤ ਕੌਰ 
7307247842

Comments & Feedback

ਤੁਹਾਡੀ ਪਸੰਦੀਦਾ ਹੀਰੋਇਨ ਕਿਹੜੀ ਹੈ?