”ਗੋਲਕ ਬੁਗਨੀ ਬੈਂਕ ਤੇ ਬਟੂਆ” ‘ਚ ਨਜ਼ਰ ਆਵੇਗੀ ਹਰੀਸ਼ ਵਰਮਾ ਤੇ ਸਿੰਮੀ ਚਾਹਲ ਦੀ ਜੋੜੀ

Posted on January 3rd, 2018 in News

ਪੰਜਾਬੀ ਦਰਸ਼ਕਾਂ ਦੀ ਝੋਲੀ ‘ਅੰਗਰੇਜ਼, ‘ਲਵ ਪੰਜਾਬ’, ਬੰਬੂਕਾਟ,’ਲਹੌਰੀਏ’ ਅਤੇ ‘ਵੇਖ ਬਰਾਤਾਂ ਚੱਲੀਆਂ’ ਵਰਗੀਆਂ ਮਨੋਰੰਜਨ ਭਰਪੂਰ ਸੁਪਰ ਹਿੱਟ ਫ਼ਿਲਮਾਂ ਪਾ ਚੁੱਕੇ ‘ਰਿਦਮ ਬੁਆਏਜ਼’ ਦੀ ਟੀਮ ਦੀ ਨਵੀਂ ਫ਼ਿਲਮ ‘ਗੋਲਕ ਬੁਗਨੀ ਬੈਂਕ ਤੇ ਬਟੂਆ’ ਵਿੱਚ ਹਰੀਸ਼ ਵਰਮਾ ਅਤੇ ਸਿੰਮੀ ਚਾਹਲ ਦੀ ਜੋੜੀ ਨਜ਼ਰ ਆਵੇਗੀ। ਹਰੀਸ਼ ਤੇ ਸਿੰਮੀ ਪਹਿਲੀ ਵਾਰ ਇੱਕਠੇ ਕਿਸੇ ਫ਼ਿਲਮ ‘ਚ ਕੰਮ ਕਰ ਰਹੇ ਹਨ। ਧੀਰਜ ਰਤਨ ਦੀ ਲਿਖੀ ਇਸ ਫ਼ਿਲਮ ਦਾ ਨਿਰਦੇਸ਼ਕ ਸਿਤਿਜ਼ ਚੌਧਰੀ ਹੈ। ਸ਼ਾਇਦ ਦਰਸ਼ਕ ਇਸ ਫ਼ਿਲਮ ‘ਚ ਅਮਰਿੰਦਰ ਗਿੱਲ ਨੂੰ ਵੀ ਦੇਖ ਸਕਣਗੇ। ਅਮਰਿੰਦਰ ਗਿੱਲ ਤੇ ਹਰੀਸ਼ ਵਰਮਾ ਇਸ ਤੋਂ ਪਹਿਲਾਂ ਡੈਡੀ ਕੂਲ ਮੁੰਡੇ ਫੂਲ ਅਤੇ ਹੈਪੀ ਗੋਅ ਲੱਕੀ ਵਿੱਚ ਇੱਕਠੇ ਕੰਮ ਕਰ ਚੁੱਕੇ ਹਨ। ਨਿਰਮਾਤਾ ਕਾਰਜ ਗਿੱਲ ਅਤੇ ਉਨ•ਾਂ ਦੀ ਟੀਮ ਦੀ ਇਸ ਫ਼ਿਲਮ ‘ਚ ਪੰਜਾਬੀ ਦੇ ਕਈ ਨਾਮੀਂ ਅਦਾਕਾਰ ਵੀ ਨਜ਼ਰ ਆਉਂਣਗੇ। ਫ਼ਿਲਮ ਦੀ ਸ਼ੂਟਿੰਗ 2 ਜਨਵਰੀ ਤੋਂ ਬੱਸੀ ਪਠਾਣਾ ਤੋਂ ਸ਼ੁਰੂ ਕੀਤੀ ਗਈ ਹੈ। ਇਹ ਫ਼ਿਲਮ ਇਸੇ ਸਾਲ ਰਿਲੀਜ਼ ਹੋਵੇਗੀ। ਫ਼ਿਲਮ ਦੀ ਰਿਲੀਜ਼ ਡੇਟ ਛੇਤੀ ਅਨਾਊਸ ਕੀਤੇ ਜਾਣ ਦੀ ਸੰਭਾਵਨਾ ਹੈ।

Comments & Feedback

ਤੁਹਾਡੀ ਪਸੰਦੀਦਾ ਹੀਰੋਇਨ ਕਿਹੜੀ ਹੈ?