ਅਨੁਰਾਗ ਸਿੰਘ ਦੀ ਫ਼ਿਲਮ ‘ਕੇਸਰੀ’ ‘ਚ ਇਸ ਤਰ•ਾਂ ਦੇ ਨਜ਼ਰ ਆਉਂਣਗੇ ਅਕਸ਼ੈ ਕੁਮਾਰ

Posted on January 5th, 2018 in News

ਪੰਜਾਬੀ ਫ਼ਿਲਮ ਇੰਡਸਟਰੀ ਨੂੰ ਦਿਲਜੀਤ ਦੁਸਾਂਝ ਦੇ ਰੂਪ ‘ਚ ਸੁਪਰ ਸਟਾਰ ਦੇਣ ਵਾਲੇ ਫ਼ਿਲਮ ਨਿਰਦੇਸ਼ਕ ਅਨੁਰਾਗ ਸਿੰਘ ਦੀ ਹਿੰਦੀ ਫ਼ਿਲਮ ‘ਕੇਸਰੀ’ ਦੀ ਸ਼ੂਟਿੰਗ ਸ਼ੁਰੂ ਹੋ ਗਈ ਹੈ। ਇਸ ਫ਼ਿਲਮ ‘ਚ ਅਕਸ਼ੈ ਕੁਮਾਰ ਮੁੱਖ ਭੂਮਿਕਾ ਨਿਭਾ ਰਹੇ ਹਨ। ਸਿੱਖ ਇਤਿਹਾਸ ਦੀ ਮਹੱਤਵਪੂਰ ਲੜਾਈ ‘ਸਾਰਾਗੜ•ੀ’ ਤੇ ਅਧਾਰਿਤ ਇਸ ਫ਼ਿਲਮ ਨੂੰ ਧਰਮਾ ਪ੍ਰੋਡਕਸ਼ਨ ਦੇ ਬੈਨਰ ਹੇਠ ਬਣਾਇਆ ਜਾ ਰਿਹਾ ਹੈ। ਅਕਸ਼ੈ ਕੁਮਾਰ ਤੇ ਕਰਨ ਜ਼ੌਹਰ ਦੀ ਇਸ ਫ਼ਿਲਮ ‘ਚ ਕੁੱਝ ਪੰਜਾਬੀ ਕਲਾਕਾਰ ਵੀ ਨਜ਼ਰ ਆਉਂਣਗੇ। ਇਸ ਫ਼ਿਲਮ ਦੀ ਚਰਚਾ ਕਾਫ਼ੀ ਸਮੇਂ ਤੋਂ ਹੀ ਰਹੀ ਸੀ। ਇਸ ਵਿਸ਼ੇ ‘ਤੇ ਪਹਿਲਾਂ ਵੀ ਕੁਝ ਫ਼ਿਲਮਾਂ ਸ਼ੁਰੂ ਹੋਣ ਦੀਆਂ ਖ਼ਬਰਾਂ ਆਉਂਦੀਆਂ ਰਹੀਆਂ ਹਨ। ਪੰਜਾਬੀ ‘ਚ ਬੈਂਟਲ ਆਫ਼ ਸਾਰਾਗੜੀ ਨਾਂ ਹੇਠ ਇਕ ਪੰਜਾਬੀ ਫ਼ਿਲਮ ਬਣ ਵੀ ਚੁੱਕੀ ਹੈ, ਪਰ ਉਹ ਰਿਲੀਜ਼ ਨਹੀਂ ਹੋ ਸਕੀ।
ਯਾਦ ਰਹੇ ਅਨੁਰਾਗ ਸਿੰਘ ਇਸ ਤੋਂ ਪਹਿਲਾਂ ਵੀ ਇਕ ਹਿੰਦੀ ਫ਼ਿਲਮ ‘ਰਕੀਬ’ ਬਣਾ ਚੁੱਕੇ ਹਨ, ਪਰ ਉਹ ਸਫ਼ਲ ਨਹੀਂ ਹੋਈ ਸੀ। ਪੰਜਾਬੀ ਫ਼ਿਲਮਾਂ ‘ਚ ਉਨਾਂ ਦੀ ਸ਼ੁਰੂਆਤ ਸੁਪਰਹਿੱਟ ਫ਼ਿਲਮ ‘ਯਾਰ ਅਣਮੁੱਲੇ’ ਤੋਂ ਹੋਈ ਸੀ। ਇਸ ਫ਼ਿਲਮ ਤੋਂ ਹੀ ਹਰੀਸ਼ ਵਰਮਾ ਨੂੰ ਪਹਿਚਾਣ ਮਿਲੀ ਸੀ। ਜੱਟ ਐਂਡ ਜੂਲੀਅਟ ਇਕ ਅਤੇ ਦੋ, ਡਿਸਕੋ ਸਿੰਘ, ਸੁਪਰ ਸਿੰਘ, ਅਤੇ ਪੰਜਾਬ 1984 ਵਰਗੀਆਂ ਹਿੱਟ ਫ਼ਿਲਮਾਂ ਬਣਾ ਚੁੱਕੇ ਹਨ।

Comments & Feedback

ਤੁਹਾਡੀ ਪਸੰਦੀਦਾ ਹੀਰੋਇਨ ਕਿਹੜੀ ਹੈ?