in

‘ਖਿੰਦੋ ਖੂੰਡੀ’ ਦਾ ਗੀਤ ‘ਵਤਨਾ ਵੇ’ ਹੋਇਆ ਰਿਲੀਜ਼, ਫ਼ਿਲਮ 20 ਅਪ੍ਰੈਲ ਨੂੰ

ਨਿਰਦੇਸ਼ਕ ਰੋਹਿਤ ਜੁਗਰਾਜ ਦੀ ਰਣਜੀਤ ਬਾਵੇ ਦੀ ਮੁੱਖ ਭੂਮਿਕਾ ਵਾਲੀ ਫ਼ਿਲਮ ‘ਖਿੱਦੋ ਖੂੰਡੀ’ ਦੇ ਗੀਤ ‘ਵਤਨਾ ਵੇ’ ਰਿਲੀਜ਼ ਹੋ ਗਿਆ ਹੈ। ਵੀਰ ਰਸ ਨਾਲ ਭਰਪੂਰ ਇਹ ਗੀਤ ਇਕ ਖਿਡਾਰੀ ਦੀ ਖੇਡ ਅਤੇ ਦੇਸ਼ ਪ੍ਰਤੀ ਭਾਵਨਾ ਨੂੰ ਦਰਸਾਉਂਦਾ ਹੈ। ਨਾਮਵਰ ਗਾਇਕ ਸੁਖਵਿੰਦਰ ਸਿੰਘ ਵੱਲੋਂ ਗਾਏ ਇਸ ਗੀਤ ਨੂੰ ਕਾਬਲ ਨੇ ਲਿਖਿਆ ਹੈ ਜਦਕਿ ਮਿਊਜ਼ਿਕ ਗੋਲਡ ਬੁਆਏ ਨੇ ਤਿਆਰ ਕੀਤਾ ਹੈ। ਰਾਸ਼ਟਰੀ ਖੇਡ ਹਾਕੀ ‘ਤੇ ਬਣੀ ਇਹ ਫ਼ਿਲਮ ਹਾਕੀ ਦੇ ਮੱਕੇ ਵਜੋਂ ਜਾਣੇ ਜਾਂਦੇ ਸੰਸਾਰਪੁਰ ਤੋਂ ਸ਼ੁਰੂ ਹੋ ਕੇ ਹਾਕੀ ਪ੍ਰਤੀ ਆਮ ਲੋਕਾਂ ਦੀ ਭਾਵਨਾਵਾਂ ਤੇ ਇਕ ਹਾਕੀ ਖਿਡਾਰੀ ਦੀ ਜ਼ਿੰਦਗੀ ਨੂੰ ਬਿਆਨ ਕਰੇਗੀ।

ਫ਼ਿਲਮ ‘ਚ ਰਣਜੀਤ ਬਾਵੇ ਨਾਲ ਮਾਨਵ ਵਿੱਜ, ਮੈਂਡੀ ਤੱਖਰ, ਗੱਗੂ ਗਿੱਲ ਅਤੇ ਇਕ ਵਿਦੇਸ਼ੀ ਮੁਟਿਆਰ ਨੇ ਅਹਿਮ ਭੂਮਿਕਾ ਨਿਭਾਈ ਹੈ। ਅਮਿਤ ਖਾਨ ਦੀ ਲਿਖੀ ਅਤੇ ਰੋਹਿਤ ਜੁਗਰਾਜ ਦੇ ਸਕਰੀਨਪਲੇ ‘ਤੇ ਬਣੀ ਇਸ ਫ਼ਿਲਮ ਦਾ ਨਿਰਮਾਤਾ ਤਲਵਿੰਦਰ ਹੇਅਰ ਅਤੇ ਕੰਵਨਜੀਤ ਹੇਅਰ ਹਨ। ਇਹ ਫ਼ਿਲਮ ਮੁਨੀਸ਼ ਸਾਹਨੀ ਵੱਲੋਂ ਓਮ ਜੀ ਗੁਰੱਪ ਦੇ ਬੈਨਰ ਥੱਲੇ ਦੁਨੀਆਂ ਭਰ ‘ਚ ਰਿਲੀਜ਼ ਕੀਤੀ ਜਾ ਰਹੀ ਹੈ।

Leave a Reply

Your email address will not be published. Required fields are marked *

ਦਰਸ਼ਕਾਂ ‘ਚ ਬੇਸਬਰੀ ਨਾਲ ਉਡੀਕੀ ਜਾ ਰਹੀ ਫ਼ਿਲਮ ‘ਗੋਲਕ, ਬੁਗਨੀ, ਬੈਂਕ ਤੇ ਬਟੂਆ’

ਫ਼ਿਲਮ ‘ਵੱਡਾ ਕਲਾਕਾਰ’ ਰਾਹੀਂ ਖੁਦ ਨੂੰ ਸਫ਼ਲ ਅਦਾਕਾਰ ਸਾਬਤ ਕਰੇਗਾ ਅਲਫ਼ਾਜ