in

ਫ਼ਿਲਮ ‘ਵੱਡਾ ਕਲਾਕਾਰ’ ਰਾਹੀਂ ਖੁਦ ਨੂੰ ਸਫ਼ਲ ਅਦਾਕਾਰ ਸਾਬਤ ਕਰੇਗਾ ਅਲਫ਼ਾਜ

ਪੰਜਾਬੀ ਫ਼ਿਲਮ ਇਸ਼ਕ ਬਰਾਂਡੀ ਅਤੇ ਜੱਟ ਏਅਰਵੇਜ ਤੋਂ ਬਾਅਦ ਪੰਜਾਬੀ ਗਾਇਕ ਅਲਫ਼ਾਜ਼ ਹੁਣ ਪੰਜਾਬੀ ਫ਼ਿਲਮ ‘ਵੱਡਾ ਕਲਾਕਾਰ’ ਵਿੱਚ ਨਜ਼ਰ ਆਵੇਗਾ। ਉਹ ਕਰੀਬ ਤਿੰਨ ਸਾਲਾਂ ਬਾਅਦ ਬਤੌਰ ਅਦਾਕਾਰ ਫ਼ਿਲਮ ਸਕਰੀਨ ‘ਤੇ ਨਜ਼ਰ ਆਵੇਗਾ। ਉਸ ਦੀ ਇਸ ਫ਼ਿਲਮ ਦੀ ਸ਼ੂਟਿੰਗ ਅੱਜ ਕੱਲ• ਸਰਹੱਦੀ ਜ਼ਿਲ•ੇ ਫ਼ਿਰੋਜ਼ਪੁਰ ਦੇ ਪਛੜੇ ਪਿੰਡਾਂ ‘ਚ ਚੱਲ ਰਹੀ ਹੈ। ਅਲਫ਼ਾਜ ਦੀ ਇਹ ਫ਼ਿਲਮ ਪੀਰੀਅਡ ਫ਼ਿਲਮ ਹੈ, ਜਿਸ ‘ਚ ਇਕ ਪੇਂਡੂ ਮੁੰਡੇ ਦੀ ਕਹਾਣੀ ਦਿਖਾਈ ਗਈ ਹੈ। ਇਹ ਪੇਂਡੂ ਮੁੰਡਾ ਫ਼ਿਲਮਾਂ ਦਾ ਸ਼ੌਕੀਨ ਹੈ ਅਤੇ ਵੀਸੀਆਰ ‘ਤੇ ਵੱਖ ਵੱਖ ਐਕਟਰਾਂ ਦੀਆਂ ਫ਼ਿਲਮਾਂ ਦੇਖਦਿਆਂ ਉਹ ਖੁਦ ਹੀਰੋ ਬਣਨ ਦਾ ਸੁਪਨਾ ਲੈਂਦਾ ਹੈ। 90 ਦੇ ਦਹਾਕੇ ਨੂੰ ਪੇਸ਼ ਕਰਦੀ ਨਿਰਦੇਸ਼ਕ ਕੁਲਦੀਪ ਕੌਸ਼ਿਕ ਦੀ ਇਸ ਫ਼ਿਲਮ ਦੀ ਹੀਰੋਇਨ ਰੂਪੀ ਗਿੱਲ ਹੈ।


ਕੈਨੇਡਾ ਨਾਲ ਸਬੰਧਿਤ ਇਹ ਪੰਜਾਬੀ ਇਹ ਮੁਟਿਆਰ ਇਸ ਤੋਂ ਪਹਿਲਾਂ ਬਤੌਰ ਮਾਡਲ ਅੱਧੀ ਦਰਜਨ ਮਿਊਜ਼ਿਕ ਵੀਡੀਓਜ਼ ਵਿੱਚ ਨਜ਼ਰ ਆ ਚੁੱਕੀ ਹੈ। ਫ਼ਿਲਮ ‘ਚ ਐਂਕਰ ਜੱਸੀ ਕੌਰ, ਸੀਨੀਅਰ ਅਦਾਕਾਰਾ ਨਿਰਮਲ ਰਿਸ਼ੀ, ਤੇਜੀ ਸੰਧੂ, ਮਲਕੀਤ ਰੌਣੀ, ਯੋਗਰਾਜ ਸਿੰਘ ਤੇ ਹੌਬੀ ਧਾਲੀਵਾਲ ਸਮੇਤ ਕਈ ਨਾਮਵਰ ਚਿਹਰੇ ਅਹਿਮ ਭੂਮਿਕਾ ‘ਚ ਨਜ਼ਰ ਆਉਂਣਗੇ। ਨਿਰਮਾਤਾ ਸਤੀਸ਼ ਕਟਿਆਲ ਦੀ ‘ਨੌਟੀ ਜੱਟਸ’ ਤੋਂ ਬਾਅਦ ਇਹ ਦੂਜੀ ਫ਼ਿਲਮ ਹੈ। ਦੀਦਾਰ ਗਿੱਲ ਦੀ ਲਿਖੀ ਇਸ ਫ਼ਿਲਮ ਦੇ ਇਸੇ ਸਾਲ ਅੰਤ ‘ਚ ਰਿਲੀਜ਼ ਕੀਤੇ ਜਾਣ ਦੀ ਸੰਭਾਵਨਾ ਹੈ।

Leave a Reply

Your email address will not be published. Required fields are marked *

‘ਖਿੰਦੋ ਖੂੰਡੀ’ ਦਾ ਗੀਤ ‘ਵਤਨਾ ਵੇ’ ਹੋਇਆ ਰਿਲੀਜ਼, ਫ਼ਿਲਮ 20 ਅਪ੍ਰੈਲ ਨੂੰ

ਗੱਲ ਜਦੋਂ ਅਣਖ ਦੀ ਆਉਂਦੀ ਹੈ ਤਾਂ…