20 ਅਪ੍ਰੈਲ ਨੂੰ ਰਿਲੀਜ਼ ਹੋ ਰਹੀ ਪੰਜਾਬੀ ਫ਼ਿਲਮ ‘ਖਿੱਦੋ ਖੂੰਡੀ’ ਇਕ ਅਜਿਹੇ ਪਰਿਵਾਰ ਦੀ ਕਹਾਣੀ ਹੈ, ਜੋ ਦੇਸ਼ ਦੀ ਅਣਖ ਖ਼ਾਤਰ ਹਾਕੀ ਦੇ ਮੈਦਾਨ ‘ਚ ਉਤਰਦਾ ਹੈ। ਉਸ ਪਰਿਵਾਰ ਦਾ ਮੁੰਡਾ ਆਪਣੀ ਜਾਨ ਦੀ ਪਰਵਾਹ ਕੀਤੇ ਬਿਨਾਂ ਗੋਰਿਆਂ ਖਿਲਾਫ਼ ਹਾਕੀ ਦੇ ਮੈਦਾਨ ‘ਚ ਡਟਦਾ ਹੈ। ਦੁਨੀਆਂ ਭਰ ‘ਚ ਹਾਕੀ ਦੇ ਮੱਕੇ ਵਜੋਂ ਜਾਣੇ ਜਾਂਦੇ ਸੰਸਾਰਪੁਰ ਨੂੰ ਕੇਂਦਰ ‘ਚ ਰੱਖਕੇ ਬਣਾਈ ਗਈ ਇਹ ਫ਼ਿਲਮ ਪੰਜਾਬ ਤੋਂ ਯੂ ਕੇ ਜਾ ਵੱਸੇ ਇਕ ਪਰਿਵਾਰ ਦੇ ਜ਼ਰੀਏ ਖੇਡ ਭਾਵਨਾ ਅਤੇ ਸੰਸਾਰਪੁਰ ਦੀ ਅਹਿਮੀਅਤ ਅਤੇ ਯੋਗਦਾਨ ਨੂੰ ਦਰਸਾਇਆ ਗਿਆ ਹੈ। ਇਹ ਫ਼ਿਲਮ ਹਾਕੀ ਦੀ ਨਹੀਂ ਬਲਕਿ ਖਿੱਦੋ ਖੂੰਡੀ ਦੀ ਕਹਾਣੀ ਹੈ। ਰੋਹਿਤ ਜੁਗਰਾਜ ਵੱਲੋਂ ਲਿਖੀ ਗਈ ਨਿਰਮਾਤਾ ਤਲਵਿੰਦਰ ਹੇਅਰ ਦੀ ਇਸ ਫ਼ਿਲਮ ‘ਚ ਪੰਜਾਬੀ ਗਾਇਕ ਦੇ ਅਦਾਕਾਰ ਰਣਜੀਤ ਬਾਵਾ ਨੇ ਮੁੱਖ ਭੂਮਿਕਾ ਨਿਭਾਈ ਹੈ। ਉਸ ਨਾਲ ਮੰਝੇ ਹੋਏ ਅਦਾਕਾਰ ਮਾਨਵ ਵਿੱਜ, ਮੈਂਡੀ ਤੱਖਰ, ਗੱਗੂ ਗਿੱਲ, ਮਹਾਂਵੀਰ ਭੁੱਲਰ ਅਤੇ ਸੀਮਾ ਕੌਂਸਲ ਨੇ ਅਹਿਮ ਕਿਰਦਾਰ ਨਿਭਾਏ ਹਨ।

ਰਣਜੀਤ ਬਾਵਾ ਇਸ ਫ਼ਿਲਮ ‘ਚ ਅਜਿਹੇ ਹਾਕੀ ਖਿਡਾਰੀ ਦੀ ਭੂਮਿਕਾ ਅਦਾ ਕਰ ਰਿਹਾ ਹੈ, ਜੋ ਦੇਸ਼ ਦੀ ਸ਼ਾਨ ਅਤੇ ਅਣਖ ਖ਼ਾਤਰ ਹਾਕੀ ਦੇ ਮੈਦਾਨ ‘ਚ ਉੱਤਰਦਾ ਹੈ। ਉਸ ਲਈ ਹਾਕੀ ਦੇ ਮੈਦਾਨ ‘ਚ ਵਿਰੋਧੀ ਧਿਰ ਨੂੰ ਹਰਾਉਣਾ ਹੀ ਜ਼ਿੰਦਗੀ ਦਾ ਮਕਸਦ ਬਣ ਜਾਂਦਾ ਹੈ। ਉਸਦੇ ਕਿਰਦਾਰ ਜ਼ਰੀਏ ਹਾਕੀ ਖਿਡਾਰੀਆਂ ਦੀ ਜ਼ਿੰਦਗੀ ਅਤੇ ਖੇਡ ਦੇ ਮੈਦਾਨ ਦੇ ਅੰਦਰ ਅਤੇ ਬਾਹਰ ਹੁੰਦੀ ਸਿਆਸਤ ਨੂੰ ਵੀ ਉਭਾਰਿਆ ਗਿਆ ਹੈ। ਫ਼ਿਲਮ ‘ਚ ਦਿਖਾਇਆ ਗਿਆ ਹੈ ਕਿ ਜਦੋਂ ਕੈਨੇਡਾ ਵੱਸਦਾ ਪਰਿਵਾਰ ਗੋਰਿਆਂ ਦੀ ਹਾਕੀ ਦੇ ਮੈਚ ਦੀ ਚੁਣੌਤੀ ਸਵਿਕਾਰ ਕਰਕੇ ਹਾਕੀ ਸਿੱਖਣ ਲਈ ਪੰਜਾਬ ਆਉਂਦਾ ਹੈ ਤਾਂ ਦੇਖਦਾ ਹੈ ਕਿ ਹਾਕੀ ਦੇ ਮੱਕੇ ਸੰਸਾਰਪੁਰ ‘ਚ ਹੁਣ ਕੋਈ ਵੀ ਹਾਕੀ ਦੀ ਟੀਮ ਨਹੀਂ ਹੈ। ਪੰਜਾਬ ‘ਚ ਨਵੀਂ ਹਾਕੀ ਦੀ ਟੀਮ ਬਣਾਉਣ ਲਈ ਕਿਸ ਤਰ•ਾਂ ਦੀ ਮੁਸ਼ੱਕਤ ਕਰਨੀ ਪੈਂਦੀ ਹੈ। ਇਹ ਇਸ ਫ਼ਿਲਮ ਦਾ ਅਹਿਮ ਹਿੱਸਾ ਹੈ।

ਫ਼ਿਲਮ ਦੇ ਨਿਰਦੇਸ਼ਕ ਰੋਹਿਤ ਜੁਗਰਾਜ ਮੁਤਾਬਕ ਇਹ ਫ਼ਿਲਮ ਖੇਡ ਭਾਵਨਾ ਨੂੰ ਦਰਸਾਉਂਦੀ ਹੋਈ ਹਾਕੀ ਦੇ ਸਨਮਾਨ ‘ਚ ਹੋਰ ਵਾਧਾ ਕਰੇਗੀ। ਉਹਨਾਂ ਮੁਤਾਬਕ ਦੇਸ਼ ਭਗਤੀ ਦਾ ਜਜ਼ਬਾ ਇਕ ਖਿਡਾਰੀ ‘ਚ ਜਾਨ ਫ਼ੂਕਦਾ ਹੈ। ਖਿਡਾਰੀਆਂ ਨੂੰ ਕਿਸੇ ਮੈਚ ਦੀ ਜਿੱਤ ਲਈ ਕਿਸ ਤਰੀਕੇ ਨਾਲ ਪ੍ਰੇਰਿਤ ਕੀਤਾ ਜਾਂਦਾ ਹੈ ਤੇ ਕਿਵੇਂ ਕਿਸੇ ਖਿਡਾਰੀ ਲਈ ਕੋਈ ਮੈਚ ਜਿੱਤਣਾ ਜ਼ਿੰਦਗੀ ਬਣ ਜਾਂਦਾ ਹੈ। ਇਹ ਫ਼ਿਲਮ ‘ਚ ਦਿਖਾਇਆ ਗਿਆ ਹੈ। ਹਾਕੀ ‘ਤੇ ਅਧਾਰਿਤ ਇਹ ਪੰਜਾਬੀ ਦੀ ਪਹਿਲੀ ਫ਼ਿਲਮ ਹੋਵੇਗੀ।


ਗੱਲ ਜਦੋਂ ਅਣਖ ਦੀ ਆਉਂਦੀ ਹੈ ਤਾਂ…


