in

ਪਰਮੀਸ਼ ਵਰਮਾ ‘ਤੇ ਜਾਨਲੇਵਾ ਹਮਲਾ ਕਰਨ ਵਾਲਾ ਆਇਆ ਸਾਹਮਣੇ, ਸੋਸ਼ਲ ਮੀਡੀਆ ‘ਤੇ ਕੀਤਾ ਕਬੂਲ

ਵੀਡੀਓ ਡਾਇਰੈਕਟਰ ਤੇ ਐਕਟਰ ਪਰਮੀਸ਼ ਵਰਮਾ ‘ਤੇ ਹੋਏ ਜਾਨਲੇਵਾ ਹਮਲਾ ਹੋਇਆ ਹੈ। ਇਹ ਹਮਲਾ ਕਰਨ ਵਾਲੇ ਵਿਅਕਤੀ ਨੇ ਸੋਸ਼ਲ ਮੀਡੀਆ ‘ਤੇ ਇਕ ਪੋਸਟ ਪਾ ਕੇ ਹਮਲੇ ਦੀ ਗੱਲ ਕਬੂਲੀ ਹੈ। ਉਸ ਨੇ ਸਾਫ਼ ਤੌਰ ‘ਤੇ ਕਿਹਾ ਹੈ ਕਿ ਇਹ ਹਮਲਾ ਉਸ ਨੇ ਕੀਤਾ ਹੈ। ਇਸ ਵਾਰ ਉਹ ਬਚ ਗਿਆ ਹੈ, ਪਰ ਅਗਲੀ ਵਾਰ ਨਹੀਂ ਬਚੇਗਾ

ਦਿਲਪ੍ਰੀਤ ਸਿੰਘ ਨਾਂ ਦੇ ਇਸ ਵਿਅਕਤੀ ਨੇ ਪਰਮੀਸ਼ ਵਰਮਾ ਨੂੰ ਸੰਬੋਧਤ ਹੁੰਦਿਆਂ ਕਿਹਾ ਕਿ ” ਉਦੋਂ ਤਾਂ ਬਹੁਤ ਚੈਲੰਜ ਕਰਦਾ ਸੀ ਕਿ ਫੁੱਲ ਜਾਣਕਾਰੀ ਹੈ, ਆਜਾ ਜਿਥੇ ਮਰਜ਼ੀ,,, ਬਹੁਤ ਬਹੁਤ ਬਚ ਬਚਕੇ ਨਿਕਲਦਾ ਰਿਹਾ ਹੈ, ਹੁਣ ਧੱਕੇ ਚੜ• ਹੀ ਗਿਆ, ਤੈਨੂੰ ਕਿਹਾ ਸੀ ਕਿ ਗੱਲ ਮੰਨ ਲੈ ਨਹੀਂ ਤਾਂ ਸਿੱਧਾ ਮਿਲਾਂਗੇ, ਅੱਜ ਦੇਖ ਲੈ ਮਿਲ ਲਈ ਲਿਆ ਆਪਾਂ,, ਹੁਣ ਸ਼ੁਰੂ ਹੋ ਗਈ ਆਪਣੀ ਦੇਖਦੇ ਹਾਂ ਕਿਥੇ ਮੁੱਕਦੀ ਹੈ।

ਇਸ ਵਿਅਕਤੀ ਨੇ ਸ਼ਰੇਆਮ ਆਪਣੇ ਫ਼ੇਸਬੁੱਕ ਪੇਜ਼ ‘ਤੇ ਇਹ ਗੱਲ ਸਾਂਝੀ ਕਰਦਿਆਂ ਇਸ ਹਮਲੇ ਦੀ ਜ਼ਿੰਮੇਵਾਰੀ ਆਪਣੇ ਸਿਰ ਲਈ ਹੈ। ਉਧਰ ਪਰਮੀਸ਼ ਵਰਮਾ ਇਸ ਵੇਲੇ ਮੁਹਾਲੀ ਦੇ ਫ਼ੋਰਟਿਸ ਹਸਪਤਾਲ ‘ਚ ਦਾਖਲ ਹੈ, ਜਿਥੇ ਉਸਦੀ ਹਾਲਤ ਖ਼ਤਰੇ ਤੋਂ ਬਾਹਰ ਦੱਸੀ ਜਾ ਰਹੀ ਹੈ। ਇਹ ਘਟਨਾ ਲੰਘੀ ਰਾਤ ਦੀ ਦੱਸੀ ਜਾ ਰਹੀ ਹੈ, ਕਥਿਤ ਤੌਰ ‘ਤ ਹਮਲਾ ਕਰਨ ਵਾਲੇ ਵਿਅਕਤੀ ਨੇ ਇਹ ਪੋਸਟ ਕਰੀਬ 6 ਘੰਟੇ ਪਹਿਲਾਂ ਫ਼ੇਸਬੁੱਕ ਪੇਜ਼ ‘ਤੇ ਸਾਂਝੀ ਕੀਤੀ ਹੈ।

Leave a Reply

Your email address will not be published. Required fields are marked *

ਸੈਂਸਰ ਬੋਰਡ ਦੀ ਕੈਂਚੀ ਤੋਂ ਬਾਅਦ ਵੀ ‘ਕਮਲ ਦੇ ਫੁੱਲ’ ਵਾਂਗ ਮਹਿਕਾ ਖਿਲਰੇਦੀ ਹੈ ‘ਗੋਲਕ ਬੁਗਨੀ ਬੈਂਕ ਤੇ ਬਟੂਆ’

‘ਰਿਦਮ ਬੁਆਏਜ ਇੰਟਰਟੇਨਮੈਂਟ’ ਦੀ ਟੀਮ ਨੇ ਮੁੜ ਗੱਡੀ ਸਫ਼ਲਤਾ ਦੀ ਝੰਡੀ