in

‘ਰਿਦਮ ਬੁਆਏਜ ਇੰਟਰਟੇਨਮੈਂਟ’ ਦੀ ਟੀਮ ਨੇ ਮੁੜ ਗੱਡੀ ਸਫ਼ਲਤਾ ਦੀ ਝੰਡੀ

ਰਿਦਮ ਬੁਆਏਜ਼ ਇੰਟਰਟੇਨਮੈਂਟ ਦੀ ਟੀਮ ਨੇ ‘ਗੋਲਕ ਬੁਗਨੀ ਬੈਂਕ ਤੇ ਬਟੂਆ’ ਦੀ ਆਪਾਰ ਸਫ਼ਲਤਾ ਦੇ ਨਾਲ ਮੁੜ ਆਪਣੀ ਦੂਰਅੰਦੇਸ਼ੀ ਸੋਚ ਦਾ ਪੁਖਤਾ ਸਬੂਤ ਦਿੱਤਾ ਹੈ। ਇਸ ਫ਼ਿਲਮ ਦੀ ਸਫ਼ਲਤਾ ਨਾਲ ਇਹ ਗੱਲ ਮੁੜ ਸਾਬਤ ਹੋ ਗਈ ਹੈ ਕਿ ਕਿਸੇ ਵੀ ਫ਼ਿਲਮ ਦੀ ਸਫ਼ਲਤਾ ਲਈ ਸਟਾਰ ਨਾਲੋਂ ਪਹਿਲਾਂ ਠੋਸ ਸਕਰਿਪਟ ਤੇ ਤਜਰਬੇਕਾਰ ਟੀਮ ਦਾ ਹੋਣਾ ਬਹੁਤ ਜ਼ਰੂਰੀ ਹੈ। ਪੰਜਾਬੀ ਸੰਗੀਤ ਜਗਤ ‘ਚ ਕਰੀਬ ਡੇਢ ਦਹਾਕੇ ਤੋਂ ਵਿਚਰ ਰਹੇ ਗਾਇਕ ਤੇ ਅਦਾਕਾਰ ਅਮਰਿੰਦਰ ਗਿੱਲ ਤੇ ਕਾਰਜ ਗਿੱਲ ਦੇ ਬੈਨਰ ‘ਰਿਦਮ ਬੁਆਏਜ ਇੰਟਰਟੇਨਮੈਂਟ’ ਦੀ ਇਹ ਛੇਵੀਂ ਫ਼ਿਲਮ ਹੈ। ਪੰਜਾਬ ਦਾ ਇਹ ਇਕੋ ਅਜਿਹਾ ਬੈਨਰ ਹੈ, ਜਿਸ ਦੀਆਂ ਸਾਰੀਆਂ ਫ਼ਿਲਮਾਂ ਹੀ ਦਰਸ਼ਕਾਂ ਦੀ ਕਸਵੱਟੀ ‘ਤੇ ਖਰੀਆਂ ਉਤਰੀਆਂ ਹਨ। ਨਿਰਮਾਤਾ ਕਾਰਜ ਗਿੱਲ ਦੀ ਅਗਵਾਈ ਹੇਠ ਸ਼ੁਰੂ ਹੋਏ ਇਸ ਬੈਨਰ ਦੀ ਪਹਿਲੀ ਫ਼ਿਲਮ ‘ਅੰਗਰੇਜ਼’ ਸੀ, ਜਿਸ ਨੇ ਸਫ਼ਲਤਾ ਦੇ ਨਵੇਂ ਕੀਰਤੀਮਾਨ ਸਥਾਪਤ ਕਰਦਿਆਂ ਨਾ ਸਿਰਫ਼ ਪੰਜਾਬੀ ਸਿਨੇਮੇ ਨੂੰ ਨਵੀਂ ਦਿਸ਼ਾ ਅਤੇ ਦਸ਼ਾ ਪ੍ਰਦਾਨ ਕੀਤੀ, ਬਲਕਿ ਅੰਬਰਦੀਪ ਸਿੰਘ ਵਰਗਾ ਸੁਲਝਿਆ ਹੋਇਆ ਲੇਖਕ, ਐਮੀ ਵਿਰਕ, ਸਰਗੁਣ ਮਹਿਤਾ ਅਤੇ ਅਦਿੱਤੀ ਸ਼ਰਮਾ ਵਰਗੇ ਕਾਬਲ ਅਦਾਕਾਰ ਵੀ ਪੰਜਾਬੀ ਸਿਨੇਮੇ ਦੀ ਝੋਲੀ ਪਾਏ। ਇਹੀ ਨਹੀਂ ਇਸ ਫ਼ਿਲਮ ਨੇ ਪੰਜਾਬੀ ਦੇ ਅੱਧੀ ਦਰਜਨ ਤੋਂ ਵੱਧ ਕਲਾਕਾਰ ਦੀ ਰਫ਼ਤਾਰ ‘ਚ ਤੇਜ਼ੀ ਵੀ ਲਿਆਂਦੀ ਸੀ।

ਇਸੇ ਬੈਨਰ ਹੇਠ ਬਣੀਆਂ ‘ਲਵ ਪੰਜਾਬ, ਬੰਬੂਕਾਟ, ਲਾਹੌਰੀਏ ਅਤੇ ਵੇਖ ਬਰਾਤਾਂ ਚੱਲੀਆਂ ਵਰਗੀਆਂ ਫ਼ਿਲਮਾਂ ਨੇ ਨਾ ਸਿਰਫ਼ ਦਰਸ਼ਕਾਂ ਦਾ ਭਰਪੂਰ ਮਨੋਰੰਜਨ ਕੀਤਾ ਬਲਕਿ ਬਾਕਸ ਆਫ਼ਸ ‘ਤੇ ਨਵੇਂ ਰਿਕਾਰਡ ਵੀ ਕਾਇਮ ਕੀਤੇ। ਸੀਰਤ ਅਤੇ ਸੂਰਤ ਦਾ ਸੁਮੇਲ ਅਦਾਕਾਰਾ ਸਿੰਮੀ ਚਾਹਲ ਵੀ ਇਸੇ ਬੈਨਰ ਦੀ ਹੀ ਦੇਣ ਹੈ। ਸਮੇਂ ਦੀ ਰਫ਼ਤਾਰ ਮੁਤਾਬਕ ਦਰਸ਼ਕਾਂ ਦੀ ਨਬਜ਼ ਫੜਨ ‘ਚ ਹਮੇਸ਼ਾ ਕਾਮਯਾਬ ਰਹੇ ਕਾਰਜ ਗਿੱਲ ਨੇ ਜਿਥੇ ਨਾਮਵਰ ਕਾਮੇਡੀਅਨ ਬੀਨੂੰ ਢਿੱਲੋਂ ਨੂੰ ਮੁੱਖ ਭੂਮਿਕਾ ‘ਚ ਲੈ ਕੇ ‘ਵੇਖ ਬਰਾਤਾਂ ਚੱਲੀਆਂ’ ਫ਼ਿਲਮ ਨਾਲ ਇਕ ਨਵਾਂ ਸਫ਼ਲ ਤਜਰਬਾ ਕੀਤਾ, ਉਥੇ ਹੁਣ ਹਰੀਸ਼ ਵਰਮਾ ਨੂੰ ਮੁੱਖ ਭੂਮਿਕਾ ‘ਚ ਰੱਖ ਕੇ ‘ਗੋਲਕ ਬੁਗਨੀ, ਬੈਂਕ ਤੇ ਬਟੂਆ’ ਫ਼ਿਲਮ ਨਾਲ ਕਈ ਮਿੱਥਾਂ ਨੂੰ ਤੋੜਦਿਆਂ ਇਹ ਸਾਬਤ ਕੀਤਾ ਹੈ ਕਿ ਫ਼ਿਲਮਾਂ ਵੱਡੇ ਨਾਵਾਂ ਨਾਲ ਨਹੀਂ ਅਜਿਹੇ ਵਿਸ਼ਿਆਂ ਨਾਲ ਚੱਲਦੀਆਂ ਹਨ, ਜਿਨ•ਾਂ ਨਾਲ ਦਰਸ਼ਕ ਆਪਣੇ ਆਪ ਨੂੰ ਜੋੜ ਸਕਣ। ਪੰਜਾਬੀ ਸਿਨੇਮੇ ਨਾਲ ਜੁੜੀ ਇਸ ਟੀਮ ਨੇ ਕਦੇ ਵੀ ਆਪਣੀ ਕਿਸੇ ਵੀ ਫ਼ਿਲਮ ‘ਚੋਂ ਪੰਜਾਬੀ ਖ਼ਾਕੇ ਨੂੰ ਖ਼ਤਮ ਨਹੀਂ ਹੋਣ ਦਿੱਤਾ।


ਮੁੰਬਈਆ ਫ਼ਿਲਮੀ ਫਾਰਮੂਲਿਆ ਤੋਂ ਕੋਹਾਂ ਦੂਰ ਇਸ ਬੈਨਰ ਦੀ ਹਰ ਫ਼ਿਲਮ ‘ਚ ਪੰਜਾਬ ਦੇ ਆਮ ਇਨਸਾਨ ਦੀ ਹੋਂਦ ਕਦੇ ਮਨਫ਼ੀ ਨਹੀਂ ਹੋਈ। ਇਹੀ ਵਜ•ਾ ਹੈ ਕਿ ਇਸ ਬੈਨਰ ਦੀ ਹਰ ਫ਼ਿਲਮ ਨੂੰ ਦਰਸ਼ਕ ਭਰਪੂਰ ਹੁੰਗਾਰਾ ਦਿੰਦੇ ਹਨ। ਇਹ ਬੈਨਰ ਪੰਜਾਬੀ ਫ਼ਿਲਮ ਜਗਤ ‘ਚ ਸੰਘਰਸ਼ ਕਰ ਰਹੇ ਕਾਬਲ ਕਲਾਕਾਰਾਂ ਦੀ ਬਾਂਹ ਵੀ ਫੜ•ੇਗਾ।
ਸੋਸ਼ਲ ਮੀਡੀਆ ‘ਤੇ ਪੈਂਦੇ ਫ਼ਿਲਮਾਂ ਦੀ ਕੁਲੈਕਸ਼ਨ ਬਾਬਤ ਅੰਕੜਿਆਂ ਦੀ ਖੇਡ ਤੋਂ ਕੋਹਾਂ ਦੂਰ ਇਹ ਬੈਨਰ ਹੁਣ ਭੰਗੜੇ ‘ਤੇ ਅਧਾਰਿਤ ਅਮਰਿੰਦਰ ਗਿੱਲ ਦੀ ਮੁੱਖ ਭੂਮਿਕਾ ਵਾਲੀ ਫ਼ਿਲਮ ਦੇ ਨਾਲ ਨਾਲ ਇਕ ਵੱਖਰੇ ਕਿਸਮ ਦੀ ਲਵ ਸਟੋਰੀ ਨਾਲ ਛੇਤੀ ਹਾਜ਼ਰ ਹੋਵੇਗਾ। ਇਹੀ ਨਹੀਂ ਆਉਂਦੇ ਦਿਨਾਂ ‘ਚ ‘ਰਿਦਮ ਬੁਆਏਜ਼’ ਹੋਰਾਂ ਬੈਨਰਾਂ ਹੇਠ ਬਣੀਆਂ ਮੰਨੋਰੰਜਕ ਤੇ ਸਾਰਥਿਕ ਫ਼ਿਲਮਾਂ ਨੂੰ ਰਿਲੀਜ਼ ਕਰਨ ਨੂੰ ਵੀ ਤਰਜ਼ੀਹ ਦੇਵੇਗਾ।#SapanManchanda

Leave a Reply

Your email address will not be published. Required fields are marked *

ਪਰਮੀਸ਼ ਵਰਮਾ ‘ਤੇ ਜਾਨਲੇਵਾ ਹਮਲਾ ਕਰਨ ਵਾਲਾ ਆਇਆ ਸਾਹਮਣੇ, ਸੋਸ਼ਲ ਮੀਡੀਆ ‘ਤੇ ਕੀਤਾ ਕਬੂਲ

‘ਖਿੱਦੋ ਖੂੰਡੀ’ ਵਿੱਚ ਬਾਵੇ ਨਾਲ ਹਾਕੀ ਖੇਡਦੇ ਨਜ਼ਰ ਆਉਂਣਗੇ ਅੱਧੀ ਦਰਜਨ ਤੋਂ ਵੱਧ ਕੌਮੀ ਹਾਕੀ ਖਿਡਾਰੀ