in

‘ਖਿੱਦੋ ਖੂੰਡੀ’ ਵਿੱਚ ਬਾਵੇ ਨਾਲ ਹਾਕੀ ਖੇਡਦੇ ਨਜ਼ਰ ਆਉਂਣਗੇ ਅੱਧੀ ਦਰਜਨ ਤੋਂ ਵੱਧ ਕੌਮੀ ਹਾਕੀ ਖਿਡਾਰੀ

ਇਸ ਸ਼ੁੱਕਰਵਾਰ, 20 ਅਪ੍ਰੈਲ ਨੂੰ ਰਿਲੀਜ਼ ਹੋ ਰਹੀ ਪੰਜਾਬੀ ਫ਼ਿਲਮ ‘ਖਿੱਦੋ ਖੂੰਡੀ’ ਵਿੱਚ ਹਾਕੀ ਦੇ ਮੈਦਾਨ ‘ਚ ਧਮਾਲਾਂ ਪਾਉਣ ਵਾਲੇ ਅੱਧੀ ਦਰਜਨ ਦੇ ਨੇੜੇ ਨੈਸ਼ਨਲ ਹਾਕੀ ਖਿਡਾਰੀ ਨਜ਼ਰ ਆਉਂਣਗੇ। ਪੰਜਾਬੀ ਗਾਇਕ ਤੇ ਅਦਾਕਾਰ ਰਣਜੀਤ ਬਾਵਾ ਇਨ•ਾਂ ਖਿਡਾਰੀਆਂ ਨੂੰ ਹਾਕੀ ਦੇ ਮੈਦਾਨ ‘ਚ ਟੱਕਰ ਦੇਵੇਗਾ। ਹਾਕੀ ‘ਤੇ ਬਣੀ ਪੰਜਾਬੀ ਸਿਨੇਮੇ ਦੇ ਇਤਿਹਾਸ ਦੀ ਇਹ ਪਹਿਲੀ ਫ਼ਿਲਮ ਪੰਜਾਬ ਦੇ ਛੋਟੇ ਜਿਹੇ ਪਿੰਡ ਸੰਸਾਰਪੁਰ ਨੂੰ ਮੁੜ ਕੌਮਾਂਤਰੀ ਨਕਸ਼ੇ ‘ਤੇ ਚਮਕਾਏਗੀ। ਡੇਢ ਦਰਜਨ ਦੇ ਨੇੜੇ ਹਾਕੀ ਓਲੰਪੀਅਨ ਪੈਦਾ ਕਰਨ ਵਾਲਾ ਸੰਸਾਰਪੁਰ ਦੁਨੀਆਂ ਭਰ ‘ਚ ਹਾਕੀ ਦੇ ਮੱਕੇ ਵਜੋਂ ਜਾਣਿਆ ਜਾਂਦਾ ਹੈ। ਇਹ ਫ਼ਿਲਮ ਸੰਸਾਰਪੁਰ ਨੂੰ ਵੱਡੇ ਪਰਦੇ ‘ਤੇ ਉਜਾਗਰ ਕਰੇਗੀ। ਇਸ ਫ਼ਿਲਮ ‘ਚ ਪੰਜਾਬ ਤੋਂ ਯੂਕੇ ਜਾ ਵੱਸੇ ਇਕ ਪਰਿਵਾਰ ਦੇ ਜ਼ਰੀਏ ਹਾਕੀ ਨੂੰ ਉਜਾਗਰ ਕੀਤਾ ਜਾਵੇਗਾ। ਇਹ ਫ਼ਿਲਮ ਹਾਕੀ ਦੀ ਨਹੀਂ ਖਿੱਦੋ ਖੂੰਡੀ ਦੀ ਕਹਾਣੀ ਹੈ।

ਬਾਵੇ ਮੁਤਾਬਕ ਉਹ ਇਸ ਫ਼ਿਲਮ ‘ਚ ਅਜਿਹੇ ਹਾਕੀ ਖਿਡਾਰੀ ਦੀ ਭੂਮਿਕਾ ਅਦਾ ਕਰ ਰਿਹਾ ਹੈ, ਜੋ ਦੇਸ਼ ਦੀ ਸ਼ਾਨ ਅਤੇ ਅਣਖ ਖ਼ਾਤਰ ਹਾਕੀ ਦੇ ਮੈਦਾਨ ‘ਚ ਉੱਤਰਦਾ ਹੈ। ਉਸ ਲਈ ਹਾਕੀ ਦੇ ਮੈਦਾਨ ‘ਚ ਵਿਰੋਧੀ ਧਿਰ ਨੂੰ ਹਰਾਉਣਾ ਹੀ ਜ਼ਿੰਦਗੀ ਦਾ ਮਕਸਦ ਬਣ ਜਾਂਦਾ ਹੈ। ਮੰਝੇ ਹੋਏ ਅਦਾਕਾਰ ਮਾਨਵ ਵਿੱਜ, ਮੈਂਡੀ ਤੱਖਰ, ਗੱਗੂ ਗਿੱਲ, ਮਹਾਂਵੀਰ ਭੁੱਲਰ ਅਤੇ ਸੀਮਾ ਕੌਂਸਲ ਦੀ ਅਦਾਕਾਰੀ ਵਾਲੀ ਇਸ ਫ਼ਿਲਮ ਦੀ ਕਹਾਣੀ ਰੋਹਿਤ ਜੁਗਰਾਜ ਸਿੰਘ ਨੇ ਹੀ ਲਿਖੀ ਹੈ, ਜਦਕਿ ਸੰਵਾਦ ਸੁਰਮੀਤ ਮਾਵੀ ਦੇ ਲਿਖੇ ਹਨ। ਖੇਡ ਭਾਵਨਾ, ਦੇਸ਼ ਭਗਤੀ ਦੇ ਜਜ਼ਬੇ ਅਤੇ ਪਰਿਵਾਰਕ ਰਿਸ਼ਤਿਆਂ ਦੀ ਅਹਿਮੀਅਤ ਨੂੰ ਦਰਸਾÀਂਦੀ ਇਸ ਫ਼ਿਲਮ ਦਾ ਮੁੱਖ ਗੀਤ ‘ਜ਼ੋਰ ਸੇ ਜ਼ੋਰ ਲਗਾ’ 17 ਅਪ੍ਰੈਲ ਨੂੰ ਰਿਲੀਜ਼ ਕੀਤਾ ਜਾ ਰਿਹਾ ਹੈ।

Leave a Reply

Your email address will not be published. Required fields are marked *

‘ਰਿਦਮ ਬੁਆਏਜ ਇੰਟਰਟੇਨਮੈਂਟ’ ਦੀ ਟੀਮ ਨੇ ਮੁੜ ਗੱਡੀ ਸਫ਼ਲਤਾ ਦੀ ਝੰਡੀ

ਜਾਣੋ ਕੀ ਹੋਵੇਗਾ ਖਾਸ ਕੱਲ• ਰਿਲੀਜ਼ ਹੋ ਰਹੀ ਫ਼ਿਲਮ ‘ਖਿੱਦੋ ਖੂੰਡੀ’ ਵਿੱਚ