in

ਇੰਟਰਨੈਸ਼ਨਲ ਹਾਕੀ ਖਿਡਾਰੀ ਹਰਜੀਤ ਸਿੰਘ ਬਣਨ ਲਈ ਕੀ ਕਰਨਾ ਪਿਆ ਐਮੀ ਵਿਰਕ ਨੂੰ?

ਐਮੀ ਵਿਰਕ ਅੱਜ ਕੱਲ• ਆਪਣੀ ਨਵੀਂ ਫ਼ਿਲਮ ‘ਹਰਜੀਤਾ’ ਨੂੰ ਲੈ ਕੇ ਚਰਚਾ ਵਿੱਚ ਹੈ। ਇਸ ਫ਼ਿਲਮ ਦੇ ਟ੍ਰੇਲਰ ਨੇ ਸੋਸ਼ਲ ਮੀਡੀਆ ‘ਤੇ ਧਮਾਲ ਮਚਾਈ ਹੋਈ ਹੈ। ਸਾਲ 2016 ‘ਚ ਜੂਨੀਅਰ ਹਾਕੀ ਵਰਲਡ ਕੱਪ ‘ਚ ਭਾਰਤੀ ਜੂਨੀਅਰ ਹਾਕੀ ਟੀਮ ਦੀ ਅਗਵਾਈ ਕਰਨ ਵਾਲੇ ਹਰਜੀਤ ਸਿੰਘ ਦੀ ਜ਼ਿੰਦਗੀ ਅਤੇ ਹਾਕੀ ‘ਤੇ ਅਧਾਰਿਤ ਇਸ ਫ਼ਿਲਮ ‘ਚ ਐਮੀ ਵਿਰਕ ਨੇ ਹਰਜੀਤ ਸਿੰਘ ਦੀ ਭੂਮਿਕਾ ਨਿਭਾਈ ਹੈ। ਇਸ ਫ਼ਿਲਮ ‘ਚ ਹਾਕੀ ਖਿਡਾਰੀ ਦੀ ਭੂਮਿਕਾ ਨਿਭਾਉਣ ਲਈ ਐਮੀ ਨੂੰ ਬੇਹੱਦ ਮਿਹਨਤ ਕਰਨੀ ਪਈ। ਉਸ ਦੀ ਇਹ ਮਿਹਨਤ ਹੁਣ ਟ੍ਰੇਲਜ ਜ਼ਰੀਏ ਨਜ਼ਰ ਵੀ ਆ ਰਹੀ ਹੈ। ਨਿਰਮਾਤਾ ਮੁਨੀਸ਼ ਸਾਹਨੀ, ਨਿਕ ਬਹਿਲ ਅਤੇ ਉਨ•ਾਂ ਦੀ ਟੀਮ ਦੀ ਇਸ ਫ਼ਿਲਮ ਦੀ ਕਹਾਣੀ ਜਗਦੀਪ ਸਿੰਘ ਸਿੱਧੂ ਨੇ ਲਿਖੀ ਹੈ, ਜਦਕਿ ਨਿਰਦੇਸ਼ਕ ਵਿਜੇ ਕੁਮਾਰ ਅਰੋੜਾ ਹਨ।

ਇਸ ਫ਼ਿਲਮ ਲਈ ਐਮੀ ਵਿਰਕ ਨੇ 20 ਕਿਲੋ ਦੇ ਨੇੜੇ ਭਾਰ ਘਟਾਇਆ ਹੈ। ਇਹੀ ਨਹੀਂ ਸਵੇਰੇ, ਸ਼ਾਮ ਜਿੰਮ ਤੋਂ ਇਲਾਵਾ ਕਈ ਕਈ ਘੰਟੇ ਹਾਕੀ ਦੇ ਮੈਦਾਨ ‘ਚ ਵੀ ਬਿਤਾਏ ਹਨ। ਐਮੀ ਨੇ ਹਰਜੀਤ ਸਿੰਘ ਦਾ ਕਿਰਦਾਰ ਨਿਭਾਉਣ ਲਈ ਕਈ ਮਹੀਨਿਆਂ ਤੱਕ ਰੋਟੀ ਨੂੰ ਹੱਥ ਤੱਕ ਨਹੀਂ ਲਾਇਆ। ਉਸ ਨੇ ਸਿਰਫ਼ ਪ੍ਰੋਟੀਨ ਅਤੇ ਫ਼ਲ ਖਾ ਕੇ ਕਈ ਮਹੀਨੇ ਗੁਜ਼ਾਰਾ ਕੀਤਾ ਹੈ। ਕਿਸੇ ਕਲਾਕਾਰ ਵੱਲੋਂ ਇਕ ਫ਼ਿਲਮ ਲਈ ਇਸ ਤਰ•ਾਂ ਜੀਅ ਤੋੜ ਮਿਹਨਤ ਕਰਨਾ ਸ਼ਲਾਘਾਯੋਗ ਕਦਮ ਹੈ। ਖੁਦ ਨੂੰ ਕੌਮਾਂਤਰੀ ਹਾਕੀ ਖਿਡਾਰੀ ਦੇ ਤੌਰ ‘ਤੇ ਢਾਲਣ ਤੋਂ ਬਾਅਦ ਜਦੋਂ ਐਮੀ ਨੇ ਆਪਣੇ ਟੀ ਸ਼ਰਟ ਉਤਾਰ ਕੇ ਇਕ ਫ਼ੋਟੋ ਸੋਸ਼ਲ ਮੀਡੀਆ ‘ਤੇ ਸਾਂਝੀ ਕੀਤੀ ਸੀ, ਉਦੋਂ ਤੋਂ ਹੀ ਐਮੀ ਦੀ ਮਿਹਨਤ ਦੇ ਚਰਚੇ ਲਗਾਤਾਰ ਜਾਰੀ ਹਨ। ਐਮੀ ਮੁਤਾਬਕ ਉਸ ਨੇ ਇਸ ਫ਼ਿਲਮ ‘ਚ ਸਿਰਫ਼ ਇਕ ਕਿਰਦਾਰ ਹੀ ਨਿਭਾਇਆ ਬਲਕਿ ਹਰਜੀਤ ਸਿੰਘ ਦੀ ਮੁਸ਼ਕਲਾਂ ਭਰੀ ਜ਼ਿੰਦਗੀ ਜਿਉਈ ਵੀ ਹੈ। ਹਰਜੀਤ ਸਿੰਘ ਨੇ ਇਹ ਮੁਕਾਮ ਹਾਸਲ ਕਰਨ ਲਈ ਜਿਸ ਤਰ•ਾਂ ਮਿਹਨਤ ਕੀਤੀ ਹੈ, ਇਹ ਹਰ ਕੋਈ ਨਹੀਂ ਕਰ ਸਕਦਾ। ਤਰਨ ਤਾਰਨ ਜਿਹੇ ਸਰਹੱਦੀ ਖ਼ੇਤਰ ‘ਚ ਉਠ ਕੇ ਦੁਨੀਆਂ ਦੇ ਖੇਡ ਨਕਸ਼ੇ ‘ਤੇ ਮੁਕਾਮ ਹਾਸਲ ਕਰਨ ਖਾਲਾ ਜੀ ਦਾ ਵਾੜਾ ਨਹੀਂ ਹੈ। ਐਮੀ ਮੁਤਾਬਕ ਉਸ ਦੀ ਅਤੇ ਹਰਜੀਤ ਸਿੰਘ ਦੀ ਦੇਸ਼ ਲਈ ਕੀਤੀ ਮਿਹਨਤ ਅਜਾਈ ਨਹੀਂ ਜਾਵੇਗਾ। 18 ਮਈ ਪੰਜਾਬੀ ਸਿਨੇਮੇ, ਖੇਡ ਜਗਤ ਅਤੇ ਪੰਜਾਬ ਲਈ ਇਤਿਹਾਸਕ ਦਿਨ ਹੋਵੇਗਾ।#Fivewood

Leave a Reply

Your email address will not be published. Required fields are marked *

‘ਦਾਣਾ ਪਾਣੀ’ ਵਿੱਚ ਦਿਖਣਗੇ ਪੇਂਡੂ ਜ਼ਿੰਦਗੀ ਦੇ ਖੂਬਸੂਰਤ ਰੰਗ, ਫ਼ੌਜੀ ਦੀ ਜ਼ਿੰਦਗੀ ਵੀ ਪਰਦੇ ‘ਤੇ ਹੋਵੇਗੀ ਪੇਸ਼

‘ਕੈਰੀ ਆਨ ਜੱਟਾ 2’ ਵਿੱਚ ਇਸ ਵਾਰ ਇਹ ਕੁਝ ਹੋਵੇਗਾ ਖਾਸ