in

‘ਕੈਰੀ ਆਨ ਜੱਟਾ 2’ ਵਿੱਚ ਇਸ ਵਾਰ ਇਹ ਕੁਝ ਹੋਵੇਗਾ ਖਾਸ

ਪੰਜਾਬੀ ਫ਼ਿਲਮ ਜਗਤ ‘ਚ ਸਫ਼ਲਤਾ ਦੇ ਨਵੇਂ ਮਾਪਦੰਡ ਤੈਅ ਕਰ ਚੁੱਕੀ ਸਾਲ 2012 ਦੀ ਸੁਪਰ ਹਿੱਟ ਫ਼ਿਲਮ ‘ਕੈਰੀ ਆਨ ਜੱਟਾ’ ਦਾ ਸੀਕੁਅਲ ‘ਕੈਰੀ ਆਨ ਜੱਟਾ 2’ ਦੇ ਰੂਪ ਵਿੱਚ 1 ਜੂਨ 2018 ਨੂੰ ਰਿਲੀਜ਼ ਹੋ ਰਿਹਾ ਹੈ। ਇਸ ਫ਼ਿਲਮ ਦਾ ਟ੍ਰੇਲਰ ਜਲਦ ਰਿਲੀਜ਼ ਹੋਣ ਜਾ ਰਿਹਾ ਹੈ। ਇਸ ਫ਼ਿਲਮ ਨੂੰ ਲੈ ਕੇ ਆਮ ਦਰਸ਼ਕਾਂ ਦੇ ਨਾਲ ਨਾਲ ਪੰਜਾਬੀ ਫ਼ਿਲਮ ਜਗਤ ‘ਚ ਵੀ ਚਰਚਾ ਸ਼ੁਰੂ ਹੋ ਗਈ ਹੈ। ‘ਵਾਈਟ ਹਿੱਲ ਪ੍ਰੋਡਕਸ਼ਨ’ ਦੇ ਬੈਨਰ ਹੇਠ ਬਣੀ ਇਸ ਫ਼ਿਲਮ ਦਾ ਨਿਰਦੇਸ਼ਕ ਸਮੀਪ ਕੰਗ ਹੈ। ਫ਼ਿਲਮ ਦੀ ਟੀਮ ਲਗਭਗ ਕੈਰੀ ਆਨ ਜੱਟਾ ਵਾਲੀ ਹੀ ਹੈ, ਮਤਲਬ ਫ਼ਿਲਮ ‘ਚ ਗਿੱਪੀ ਗਰੇਵਾਲ, ਬੀਨੂੰ ਢਿੱਲੋਂ, ਜਸਵਿੰਦਰ ਭੱਲਾ, ਬੀਐਨ ਸ਼ਰਮਾ, ਗੁਰਪ੍ਰੀਤ ਘੁੱਗੀ, ਕਰਮਜੀਤ ਅਨਮੋਲ ਅਹਿਮ ਕਿਰਦਾਰ ‘ਚ ਨਜ਼ਰ ਆਉਂਣਗੇ। ਪਰ ਇਸ ਵਾਰ ਮਾਹੀ ਗਿੱਲ ਦੀ ਥਾਂ ਖੂਬਸੂਰਤ ਅਦਾਕਾਰਾ ਸੋਨਮ ਬਾਜਵਾ ਨਜ਼ਰ ਆਵੇਗੀ। ਇਸ ਦੇ ਨਾਲ ਹੀ ਉਪਾਸਨਾ ਸਿੰਘ ਅਤੇ ਜੋਤੀ ਸੇਠੀ ਇਸ ਵਾਰ ਫ਼ਿਲਮ ਦਾ ਅਹਿਮ ਹਿੱਸਾ ਹਨ। ਗੁਨਬੀਰ ਸਿੱਧੂ, ਮਨਮੋਡ ਸਿੱਧੂ, ਅਤੁਲ ਭੱਲਾ, ਅੰਮਿਤ ਭੱਲਾ ਅਤੇ ਇਸ਼ਾਨ ਸਕਸੇਨਾ ਵੱਲੋਂ ਪ੍ਰੋਡਿਊਸ ਕੀਤੀ ਗਈ ਇਸ ਫ਼ਿਲਮ ਦਾ ਸਕਰੀਨਪਲੇ ਨਰੇਸ਼ ਕਥੂਰੀਆ ਦਾ ਹੀ ਲਿਖਿਆ ਹੈ।

ਇਸ ਵਾਰ ਗਿੱਪੀ ਗਰੇਵਾਲ ਯਾਨੀਕਿ ਜੱਸ ਕੈਨੇਡਾ ਜਾਣ ਦਾ ਜੁਗਾੜ ਕਰੇਗਾ। ਸਾਰੇ ਜੁਗਾੜ ਫ਼ੇਲ• ਹੋਣ ਤੋਂ ਬਾਅਦ ਉਹ ਆਖਰ ਕਿਸੇ ਐਨਆਰਆਈ ਕੁੜੀ ਦਾ ਸਹਾਰਾ ਲੈ ਕੇ ਜਹਾਜ ਦੀ ਬਾਰੀ ਨੂੰ ਹੱਥ ਪਾਉਣ ਦੀ ਕੋਸ਼ਿਸ਼ ਕਰੇਗਾ। ਇਸ ਕੰਮ ‘ਚ ਉਸਦੀ ਮੱਦਦ ਉਸਦਾ ਦੋਸਤ ਹਨੀ ਮਤਲਬ ਗੁਰਪ੍ਰੀਤ ਘੁੱਗੀ ਕਰ ਰਿਹਾ ਹੈ। ਪਰ ਉਹ ਇਸ ‘ਚ ਸਫ਼ਲ ਹੁੰਦਾ ਹੈ ਜਾਂ ਨਹੀਂ ਇਸ ਫ਼ਿਲਮ ਦੇਖ ਕੇ ਹੀ ਪਤਾ ਲੱਗੇਗਾ। #Fivewood

Leave a Reply

Your email address will not be published. Required fields are marked *

ਇੰਟਰਨੈਸ਼ਨਲ ਹਾਕੀ ਖਿਡਾਰੀ ਹਰਜੀਤ ਸਿੰਘ ਬਣਨ ਲਈ ਕੀ ਕਰਨਾ ਪਿਆ ਐਮੀ ਵਿਰਕ ਨੂੰ?

ਹਿਮਾਂਸ਼ੀ ਖੁਰਾਣਾ ਦੇ Hight Standard’ ਨੂੰ ਉਸ ਦੇ ਚਹੇਤਿਆਂ ਨੇ ਕੀਤਾ ਕਬੂਲ