in

ਹਿਮਾਂਸ਼ੀ ਖੁਰਾਣਾ ਦੇ Hight Standard’ ਨੂੰ ਉਸ ਦੇ ਚਹੇਤਿਆਂ ਨੇ ਕੀਤਾ ਕਬੂਲ

ਹਿਮਾਂਸ਼ੀ ਖੁਰਾਣਾ ਦਾ ਨਾਂ ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਮਾਡਲਿੰਗ ਖੇਤਰ ਚ ਅੰਬਰੀ ਚਮਕਦੇ ਤਾਰੇ ਵਰਗਾ ਨਾਂ ਹੈ। ਦਰਜਨਾਂ ਚਰਚਿਤ ਮਿਊਜ਼ਿਕ ਵੀਡੀਓਜ਼ ਵਿੱਚ ਕਰ ਚੁੱਕੀ ਹਿਮਾਂਸ਼ੀ ਇਸ ਖ਼ੇਤਰ ‘ਚ ਆਪਣੀ ਵੱਖਰੀ ਪਹਿਚਾਣ ਬਣਾ ਚੁੱਕੀ ਹੈ। ਜ਼ਿਲ•ਾ ਲੁਧਿਆਣਾ ਨਾਲ ਸਬੰਧਿਤ ਇਹ ਮਾਡਲ ਕੁਝ ਪੰਜਾਬੀ ਫ਼ਿਲਮਾਂ ‘ਚ ਵੀ ਅਦਾਕਾਰੀ ਕਰ ਚੁੱਕੀ ਹੈ, ਪਰ ਅਦਾਕਾਰੀ ਦੇ ਖੇਤਰ ‘ਚ ਉਸ ਨੂੰ ਲੋੜੀਦਾ ਹੁੰਗਾਰਾ ਨਹੀਂ ਮਿਲਿਆ। ਹੁਣ ਉਹ ਆਪਣਾ ਗਾਇਕੀ ਵਾਲਾ ਸ਼ੌਕ ਪੁਗਾ ਰਹੀ ਹੈ। ਕੁਝ ਦਿਨ ਪਹਿਲਾਂ ਹੀ ਉਸਦਾ ਗੀਤ ‘ਹਾਈ ਸਟੈਂਡਰਡ’ ਰਿਲੀਜ਼ ਹੋਇਆ ਹੈ। ਜਿਕਰਯੋਗ ਹੈ ਕਿ ਇਸ ਗੀਤ ਜਰੀਏ ਉਸ ਨੇ ਗਾਇਕੀ ਦੇ ਖੇਤਰ ਚ ਸ਼ੁਰੂਆਤ ਕੀਤੀ ਹੈ। ਸਰੋਤਿਆਂ ਵਲੋ ਉਸਦੇ ਇਸ ਗੀਤ ਨੂੰ ਕਾਫੀ ਪਿਆਰ ਦਿੱਤਾ ਜਾ ਰਿਹਾ ਹੈ। ਬੰਟੀ ਬੈਂਸ ਦੀ ਨਵੀਂ ਕੰਪਨੀ ‘ਬਰੈਂਡ ਬੀ’ ਵੱਲੋਂ ਰਿਲੀਜ਼ ਕੀਤਾ ਗਿਆ ਇਹ ਗੀਤ ਰਵੀ ਹੰਜਰਾ ਨੇ ਲਿਖਿਆ ਹੈ।


ਜਦਕਿ ਮਿਊਜ਼ਿਕ ਸਨੈਪੀ ਨੇ ਦਿੱਤਾ ਹੈ। ਵੀਡੀਓ ਨਿਰਦੇਸ਼ਕ ਅਵੈਕਸ ਢਿੱਲੋਂ ਵੱਲੋਂ ਫ਼ਿਲਮਾਏ ਗਏ ਇਸ ਗੀਤ ਦੇ ਵੀਡੀਓ ਨੂੰ ਵੀ ਕਾਫ਼ੀ ਪਸੰਦ ਕੀਤਾ ਜਾ ਰਿਹਾ ਹੈ। 20 ਅਪ੍ਰੈਲ ਨੂੰ ਆਏ ਇਸ ਗੀਤ ਨੂੰ ਮਹਿਜ਼ ਤਿੰਨ ਦਿਨਾਂ ‘ਚ ਸਾਢੇ ਤਿੰਨ ਮਿਲੀਅਨ ਤੋਂ ਵੱਧ ਲੋਕਾਂ ਨੇ ਦੇਖਿਆ ਹੈ ਯਾਨੀਕਿ ਹੁਣ ਤੱਕ ਇਸ ਗੀਤ ਨੂੰ 33 ਲੱਖ 97 ਹਜ਼ਾਰ 250 ਲੋਕ ਦੇਖ ਚੁੱਕੇ ਹਨ। ਇਹ ਗੀਤ ਯੂ ਟਿਊਬ ‘ਤੇ ਟਰੈਂਡਿੰਗ ਵਿੱਚ ਚੱਲ ਰਿਹਾ ਹੈ। ਆਸ ਕੀਤੀ ਜਾ ਰਹੀ ਹੈ ਕਿ ਹਿਮਾਂਸ਼ੀ ਨੂੰ ਬਤੌਰ ਗਾਇਕਾ ਵੀ ਓਹਨਾਂ ਹੀ ਪਿਆਰ ਮਿਲੇਗਾ ਜਿਨ•ਾਂ ਬਤੌਰ ਮਾਡਲ ਮਿਲ ਰਿਹਾ ਹੈ। #ਸਾਕਾ ਨੰਗਲ 70094 76970

Leave a Reply

Your email address will not be published. Required fields are marked *

‘ਕੈਰੀ ਆਨ ਜੱਟਾ 2’ ਵਿੱਚ ਇਸ ਵਾਰ ਇਹ ਕੁਝ ਹੋਵੇਗਾ ਖਾਸ

ਕਰ ਕਿਰਪਾ’ ਗੀਤ ਨਾਲ ਹਰਮਿੰਦਰ ਨੂਰਪੁਰੀ ‘ਤੇ ਸਰੋਤਿਆਂ ਨੇ ਕੀਤੀ ‘ਕਿਰਪਾ’