ਆਮ ਤੌਰ ‘ਤੇ ਪੰਜਾਬੀ ਫ਼ਿਲਮਾਂ ਪੰਜਾਬ ਅਤੇ ਪੰਜਾਬ ਨਾਲ ਸਬੰਧਿਤ ਪੰਜਾਬੀਆਂ ਦੁਆਲੇ ਹੀ ਘੁੰਮਦੀਆਂ ਹਨ, ਪਰ 24 ਮਈ ਨੂੰ ਰਿਲੀਜ਼ ਹੋਣ ਜਾ ਰਹੀ ਨਿਰਦੇਸ਼ਕ ਮੀਨਾਰ ਮਲਹੋਤਰਾ ਦੀ ਫ਼ਿਲਮ ‘ਰੱਬ ਰੱਖਾ’ ਪੰਜਾਬੀ ਦੀ ਪਹਿਲੀ ਅਜਿਹੀ ਫ਼ਿਲਮ ਹੈ, ਜੋ ਵਿਦੇਸ਼ਾਂ ‘ਚ ਵੱਸਦੇ ਪੰਜਾਬੀਆਂ ਦੀ ਗੱਲ ਕਰੇਗੀ। ਕੈਨੇਡਾ ‘ਚ ਵੱਸਦੇ ਪਰਵਾਸੀ ਪੰਜਾਬੀ ਅਵਤਾਰ ਗਿੱਲ ਵੱਲੋਂ ਲਿਖੀ ਇਹ ਫ਼ਿਲਮ ਪੰਜਾਬੀ ਲੋਕਾਂ ਦੀ ਵਿਦੇਸ਼ਾਂ ‘ਚ ਹੋਣੀ ਨੂੰ ਬਿਆਨ ਕਰੇਗੀ। ਫ਼ਿਲਮ ‘ਚ ਪੰਜਾਬੀ ਗਾਇਕ ਸੁਰਜੀਤ ਖ਼ਾਨ ਨੇ ਮੁੱਖ ਭੂਮਿਕਾ ਨਿਭਾਈ ਹੈ। ਫ਼ਿਲਮ ਦੀ ਨਾਇਕਾ ਪੂਜਾ ਠਾਕੁਰ ਹੈ। ਉਹਨਾਂ ਤੋਂ ਇਲਾਵਾ ਮਲਕੀਤ ਰੌਣੀ, ਗੁਰਪ੍ਰੀਤ ਭੰਗੂ ਸਮੇਤ ਦਰਜਨ ਦੇ ਨੇੜੇ ਕੈਨੇਡੀਅਨ ਕਲਾਕਾਰਾਂ ਨੇ ਫ਼ਿਲਮ ‘ਚ ਅਹਿਮ ਭੂਮਿਕਾ ਨਿਭਾਈ ਹੈ।

ਫ਼ਿਲਮ ਦੇ ਨਿਰਦੇਸ਼ਕ ਮੀਨਾਰ ਮਲਹੋਤਰਾ ਮੁਤਾਬਕ ਬਤੌਰ ਨਿਰਦੇਸ਼ਕ ਇਹ ਉਸਦੀ ਤੀਜੀ ਫ਼ਿਲਮ ਹੈ। ਕੁਝ ਮਹੀਨੇ ਪਹਿਲਾਂ ਫ਼ਿਲਮ ਦੇ ਲੇਖਕ ਅਵਤਾਰ ਸਿੰਘ ਗਿੱਲ ਨੇ ਫ਼ਿਲਮ ਦੀ ਕਹਾਣੀ ਉਹਨਾਂ ਨਾਲ ਸਾਂਝੀ ਕੀਤੀ ਸੀ। ਇਹ ਫ਼ਿਲਮ ਹਕੀਕਤ ਨੂੰ ਬਿਆਨ ਕਰਦੀ ਹੈ। ਜਦੋਂ ਉਨ•ਾਂ ਫ਼ਿਲਮ ਦੀ ਕਹਾਣੀ ਸੁਣੀ ਤਾਂ ਉਨ•ਾਂ ਤੁਰੰਤ ਇਸ ਵਿਸ਼ੇ ‘ਤੇ ਫ਼ਿਲਮ ਬਣਾਉਣ ਦੀ ਵਿਉਂਤਬੰਦੀ ਕੀਤੀ। ਇਹ ਫ਼ਿਲਮ ਵਿਦੇਸ਼ਾਂ ‘ਚ ਵੱਧ ਰਹੇ ਨਸ਼ਿਆਂ ਦੇ ਜਾਲ ਅਤੇ ਇਸ ‘ਚ ਫ਼ਸ ਰਹੇ ਪੰਜਾਬੀਆਂ ਦੀ ਕਹਾਣੀ ਹੈ। ਇਸ ਦੇ ਨਾਲ ਹੀ ਵਿਦੇਸ਼ਾਂ ‘ਚ ਰਹਿੰਦੇ ਪੰਜਾਬੀਆਂ ਦਾ ਰਹਿਣ, ਸਹਿਣ ਅਤੇ ਸੱਭਿਆਚਾਰ ਵੀ ਫ਼ਿਲਮ ਦਾ ਅਹਿਮ ਹਿੱਸਾ ਹੈ। ਫ਼ਿਲਮ ਦੀ ਜ਼ਿਆਦਾਤਰ ਸ਼ੂਟਿੰਗ ਵੀ ਕੈਨੇਡਾ ‘ਚ ਹੀ ਕੀਤੀ ਗਈ ਹੈ।

ਘੱਟ ਬਜ਼ਟ ‘ਚ ਵੱਡੇ ਪੱਧਰ ‘ਤੇ ਬਣਾਈ ਗਈ ਇਹ ਫ਼ੀਚਰ ਫ਼ਿਲਮ ਸਮੱਸਿਆਵਾਂ ਦੇ ਨਾਲ ਨਾਲ ਉਨ•ਾਂ ਦੇ ਹੱਲ ਵੀ ਦੱਸਦੀ ਹੋਈ ਦਰਸ਼ਕਾਂ ਦਾ ਭਰਪੂਰ ਮਨੋਰੰਜਨ ਕਰਦੀ ਹੈ। ਨਿਰਦੇਸ਼ਕ ਮੁਤਾਬਕ ਪੰਜਾਬ ‘ਚ ਵੱਸਦੇ ਪੰਜਾਬੀਆਂ ਨੂੰ ਹਮੇਸ਼ਾ ਵਿਦੇਸ਼ੀ ਧਰਤੀ ਲਭਾਉਂਦੀ ਹੈ। ਹਰ ਪੰਜਾਬੀ ਵਿਦੇਸ਼ ਜਾਣਾ ਚਾਹੁੰਦਾ ਹੈ। ਇਹ ਫ਼ਿਲਮ ਉਹਨਾਂ ਨੂੰ ਵਿਦੇਸ਼ ਜਾਣ ਤੋਂ ਪਹਿਲਾਂ ਅਜਿਹੀਆਂ ਕਈ ਗੱਲਾਂ ਪ੍ਰਤੀ ਸੁਚੇਤ ਕਰੇਗੀ, ਜੋ ਉਹਨਾਂ ਦੀ ਜ਼ਿੰਦਗੀ ਨਰਕ ਹੋਣੋ ਬਚਾ ਸਕਦੀਆਂ ਹਨ। ਫ਼ਿਲਮ ‘ਚ ਮੁੱਖ ਭੂਮਿਕਾ ਸੁਰਜੀਤ ਖ਼ਾਨ ਨੇ ਨਿਭਾਈ ਹੈ। ਉਸਦੇ ਕਿਰਦਾਰ ਜ਼ਰੀਏ ਦਿਖਾਇਆ ਗਿਆ ਹੈ ਕਿ ਕਿਸ ਤਰ•ਾਂ ‘ਦੁੱਧ ਉਬਲਦੇ ਤੇ ਪੁੱਤ ਵਿਗੜਦੇ’ ਦੇਰ ਨਹੀਂ ਲਾਉਂਦੇ।
ਉਹ ਫ਼ਿਲਮ ‘ਚ ਇਕ ਅਜਿਹੇ ਵਿਅਕਤੀ ਦੇ ਕਿਰਦਾਰ ‘ਚ ਨਜ਼ਰ ਆਵੇਗਾ, ਜਿਸ ਵੱਲੋਂ ਬੱਚਿਆਂ ਨੂੰ ਦਿੱਤੀ ਗਈ ਖੁੱਲ• ਉਸ ਲਈ ਮੁਸੀਬਤ ਬਣਦੀ ਹੈ। ਫ਼ਿਲਮ ‘ਚ ਗੁਰਪ੍ਰੀਤ ਭੰਗੂ ਤੇ ਮਲਕੀਤ ਰੌਣੀ ਉਸ ਮਾਂ ਬਾਪ ਦਾ ਕਿਰਦਾਰ ਨਿਭਾ ਰਹੇ ਹਨ, ਜੋ ਬੜੇ ਚਾਵਾਂ ਨਾਲ ਆਪਣੇ ਪੁੱਤਾਂ ਨੂੰ ਇਸ ਆਸ ਨਾਲ ਵਿਦੇਸ਼ ਭੇਜਦੇ ਹਨ ਕਿ ਪੁੱਤ ਉਹਨਾਂ ਦਾ ਅੱਗਾ ਸੁਆਰੇਗਾ। ਇਹ ਫ਼ਿਲਮ ਹਰ ਤਰ•ਾਂ ਦੇ ਦਰਸ਼ਕਾਂ ਦੇ ਮੰਨ ਨੂੰ ਟੁੰਭੇਗੀ।
ਬਲਜਿੰਦਰ ਉਪਲ
99141 89080


