ਪੰਜਾਬੀ ਫ਼ਿਲਮ ‘ਗੇਲੋ’ ਪਿਛਲੇ ਸ਼ੁੱਕਰਵਾਰ ਮਹਿਜ਼ 57 ਸ਼ੋਅਜ ਨਾਲ ਰਿਲੀਜ਼ ਹੋਈ ਸੀ। ਫ਼ਿਲਮ ਦੀ ਟੀਮ ਦਾ ਕਹਿਣਾ ਹੈ ਕਿ ਫ਼ਿਲਮ ਦੇ ਡਿਸਟੀਬਿਊਟਰ ਗੁਨਬੀਰ ਸਿੱਧੂ ਨੇ ਉਹਨਾਂ ਨਾਲ ਧੱਕਾ ਕੀਤਾ। ਪੈਸੇ ਵੀ ਪੂਰੇ ਲੈ ਲਏ ਤੇ ਆਪਣੇ ਵਾਅਦੇ ਵੀ ਪੂਰੇ ਨਹੀਂ ਕੀਤੇ। ਦੂਜੇ ਪਾਸੇ ਗੁਨਬੀਰ ਸਿੱਧੂ ਦਾ ਕਹਿਣਾ ਹੈ ਕਿ ਫ਼ਿਲਮ ਨੂੰ ਸ਼ੋਅਜ਼, ਫ਼ਿਲਮ ਦੇ ਕਲਾਕਾਰਾਂ ਅਤੇ ਪ੍ਰੋਮੋਸ਼ਨ ਤੇ ਟਰੇਲਰ ਨੂੰ ਮਿਲੇ ਹੁੰਗਾਰੇ ਮੁਤਾਬਕ ਮਿਲੇ ਹਨ। ਉਸ ਦਾ ਇਹ ਵੀ ਕਹਿਣਾ ਹੈ ਕਿ ਫ਼ਿਲਮ ਨੂੰ ਦਰਸ਼ਕਾਂ ਨੇ ਕੋਈ ਹੁੰਗਾਰਾ ਨਹੀਂ ਦਿੱਤਾ। ਕੋਈ ਵੀ ਸ਼ੋਅ 30 ਫ਼ੀਸਦੀ ਵੀ ਭਰਿਆ ਨਹੀਂ।


