in

ਕੈਰੀ ਆਨ ਜੱਟਾ2′ ਫ਼ਿਲਮ ਦੀ ਟੀਮ ਨੂੰ ਨੋਟਿਸ ਜਾਰੀ

ਅਗਲੇ ਮਹੀਨੇ 1 ਜੂਨ ਨੂੰ ਰਿਲੀਜ਼ ਹੋ ਰਹੀ ਪੰਜਾਬੀ ਫ਼ਿਲਮ ‘ਕੈਰੀ ਆਨ ਜੱਟਾ2’ ਦੀ ਟੀਮ ਵੱਲੋਂ ਕੱਲ• ਯਾਨੀਕਿ 11 ਮਈ ਨੂੰ ਚੰਡੀਗੜ• ਦੇ ਏਲਾਂਤੇ ਮਾਲ ਵਿਖੇ ਇਕ ਮਿਊਜ਼ਿਕ ਨਾਈਟ ਕੀਤੀ ਜਾ ਰਹੀ ਹੈ। ਸ਼ਾਮ 7 ਵਜੇ ਸ਼ੁਰੂ ਹੋਣ ਵਾਲੀ ਇਸ ਮਿਊਜ਼ਿਕ ਨਾਈਟ ਵਿੱਚ ਫ਼ਿਲਮ ‘ਚ ਮੁੱਖ ਭੂਮਿਕਾ ਨਿਭਾਉਣ ਵਾਲੇ ਅਦਾਕਾਰ ਤੇ ਗਾਇਕ ਗਿੱਪੀ ਗਰੇਵਾਲ, ਬੀਨੂੰ ਢਿੱਲੋਂ, ਕਰਮਜੀਤ ਅਨਮੋਲ,, ਬੀਐਨ ਸ਼ਰਮਾ, ਗੁਰਪ੍ਰੀਤ ਘੁੱਗੀ, ਜਸਵਿੰਦਰ ਭੱਲਾ ਅਤੇ ਫ਼ਿਲਮ ਦੀ ਨਾਇਕਾ ਸੋਨਮ ਬਾਜਵਾ ਪਹੁੰਚ ਰਹੀ ਹੈ। ਇਸ ਤੋਂ ਇਲਾਵਾ ਇਸ ਨਾਈਟ ‘ਚ ਫ਼ਿਲਮ ਦੇ ਨਿਰਮਾਤਾ ਗੁਨਬੀਰ ਸਿੰਘ ਸਿੱਧੂ , ਮਨਮੋੜ ਸਿੱਧੂ, ਅਤੁਲ ਭੱਲਾ ਅਤੇ ਅੰਮਿਤ ਭੱਲਾ ਵੀ ਹਾਜ਼ਰ ਹੋਣਗੇ। ਕਾਬਲੇਗੌਰ ਹੈ ਕਿ ਇਸ ਫ਼ਿਲਮ ਦੇ ਟ੍ਰੇਲਰ ਨੂੰ ਦਰਸ਼ਕਾਂ ਵੱਲੋਂ ਭਰਪੂਰ ਹੁੰਗਾਰਾ ਦਿੱਤਾ ਜਾ ਰਿਹਾ ਹੈ।

ਨਿਰਦੇਸ਼ਕ ਸਮੀਪ ਕੰਗ ਦੀ ਇਸ ਢਿੱਡੀ ਪੀੜ•ਾਂ ਪਾਉਣ ਵਾਲੀ ਇਸ ਫ਼ਿਲਮ ਸਬੰਧੀ ਫ਼ਿਲਮ ਨੂੰ ਨੋਟਿਸ ਜਾਰੀ ਹੋਇਆ ਹੈ ਕਿ ਭਾਈ ਮਿਊਜ਼ਿਕ ਨਾਈਟ ਮੌਕੇ ਦਰਸ਼ਕਾਂ ਨੂੰ ਬਹੁਤਾ ਹਸਾਉਣਾ ਨਹੀਂ, ਐਵੇ ਏਲਾਂਟੇ ‘ਚ ਮਹਿੰਗੇ ਭਾਅ ਖਾਧਾ ਸਾਰਾ ਖਾਧਾ ਪੀਤਾ ਬਾਹਰ ਆ ਜਾਵੇਗਾ, ਮਤਲਬ ਫ਼ਨ ਸਾਹਬ ਦਾ ਹੀ ਰੱਖਿਓ, ਜਿਨ•ਾਂ ਨੂੰ ਚੰਡੀਗੜ• ਵਾਸੀ ਬਰਦਾਸ਼ਤ ਕਰ ਸਕਣ। ਬਾਕੀ ਸਰੋਤਿਆਂ ‘ਤੇ ਹੈ ਕਿ ਉਹ ਕਿੰਨਾ ਕੁ ਫ਼ਨ ਕਰਦੇ ਹਨ, ਸੋ ਤੁਸੀਂ ਵੀ ਕੱਲ• ਇਸ ਮਿਊਜ਼ਿਕ ਨਾਈਟ ਦਾ ਹਿੱਸਾ ਬਣੇ ਸਕਦੇ ਹੋ।#Fivewood Team

Leave a Reply

Your email address will not be published. Required fields are marked *

ਤਰਸੇਮ ਜੱਸੜ ਤੇ ਨਿਮਰਤ ਖਹਿਰਾ ਦੀ ਜੋੜੀ ਨਜ਼ਰ ਆਵੇਗੀ ਫ਼ਿਲਮੀ ਪਰਦੇ ‘ਤੇ, ਸ਼ੂਟਿੰਗ ਸ਼ੁਰੂ

ਕੱਲ• ਰਿਲੀਜ਼ ਹੋਣਗੀਆਂ ਦੋ ਪੰਜਾਬੀ ਫ਼ਿਲਮਾਂ ‘ਕੰਡੇ’ ਤੇ ‘ਰੇਡੂਆ’